ਕਬੀਰਾ (ਵੱਡੇ) ਗੁਨਾਹ ਹਨ: ਅੱਲਾਹ ਦਾ ਸ਼ਰੀਕ ਬਣਾਉਣਾ, ਮਾਪਿਆਂ ਦੀ ਨਾਫ਼ਰਮਾਨੀ ਕਰਨਾ, ਕਿਸੇ ਦਾ ਨਾਹੱਕ ਕਤਲ ਕਰਨਾ ਅਤੇ ਝੂਠੀ ਕਸਮ ਖਾਣਾ।
Choose an available translation of this Hadeeth
Hadeeth text
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: " ਕਬੀਰਾ (ਵੱਡੇ) ਗੁਨਾਹ ਹਨ: ਅੱਲਾਹ ਦਾ ਸ਼ਰੀਕ ਬਣਾਉਣਾ, ਮਾਪਿਆਂ ਦੀ ਨਾਫ਼ਰਮਾਨੀ ਕਰਨਾ, ਕਿਸੇ ਦਾ ਨਾਹੱਕ ਕਤਲ ਕਰਨਾ ਅਤੇ ਝੂਠੀ ਕਸਮ ਖਾਣਾ।"
Explanation
ਸੋ, ਸਭ ਤੋਂ ਪਹਿਲਾ ਕਬੀਰਾ ਗੁਨਾਹ "ਅੱਲਾਹ ਦਾ ਸ਼ਰੀਕ (ਸਾਂਝੀ) ਬਣਾਉਣਾ" ਹੈ। ਇਸ ਦਾ ਅਰਥ ਹੈ ਕਿ ਕਿਸੇ ਵੀ ਇਬਾਦਤ ਨੂੰ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕਰਨਾ ਜਾਂ ਅੱਲਾਹ ਦੀ ਉਲੂਹੀਅਤ (ਇਸ਼ਟ ਹੋਣ ਦੇ ਹੱਕ), ਰੱਬੂਬੀਅਤ (ਰੱਬ ਹੋਣ ਦੇ ਹੱਕ) ਅਤੇ ਨਾਵਾਂ ਤੇ ਸਿਫ਼ਤਾਂ (ਗੁਣਾਂ) ਵਿੱਚ ਕਿਸੇ ਹੋਰ ਨੂੰ ਅੱਲਾਹ ਦੇ ਬਰਾਬਰ ਖੜਾ ਕਰ ਦੇਣਾ।
ਦੂਜਾ ਕਬੀਰਾ ਗੁਨਾਹ "ਮਾਪਿਆਂ ਦੀ ਨਾਫ਼ਰਮਾਨੀ (ਅਣਆਗਿਆਕਾਰੀ) ਕਰਨਾ": ਭਾਵ ਮਾਪਿਆਂ ਨੂੰ ਤਕਲੀਫ ਦੇਣ ਵਾਲਾ ਕੋਈ ਕੰਮ ਕਰਨਾ, ਕੋਈ ਗੱਲ ਕਹਿਣੀ ਜਾਂ ਉਨ੍ਹਾਂ ਨਾਲ ਨੇਕੀ ਅਤੇ ਭਲਾਈ ਵਾਲਾ ਸਲੂਕ ਨਾ ਕਰਨਾ।
ਤੀਜਾ ਕਬੀਰਾ ਗੁਨਾਹ "ਕਿਸੇ ਦਾ ਨਾਹੱਕ ਕਤਲ ਕਰਨਾ": ਜਿਵੇਂ ਜ਼ੁਲਮ ਜਾਂ ਦਸ਼ਮਣੀ ਵਿੱਚ ਕਿਸੇ ਨੂੰ ਮਾਰ ਸੁੱਟਣਾ।
ਚੌਥਾ ਕਬੀਰਾ ਗੁਨਾਹ "ਝੂਠੀ ਕਸਮ (ਸੁੰਹ) ਖਾਣਾ" ਭਾਵ ਜਾਣ-ਬੁੱਝ ਕੇ ਝੂਠੀ ਕਸਮ ਖਾਣਾ। ਇਸ ਨੂੰ ਅਰਬੀ ਭਾਸ਼ਾ ਵਿੱਚ "ਯਮੀਨ ਗ਼ਮੂਸ" ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੇ ਕਰਨ ਵਾਲੇ ਨੂੰ ਗੁਨਾਹ ਜਾਂ ਜਹੰਨਮ ਵਿੱਚ ਡੋਬ ਦਿੰਦੀ ਹੈ।
Benefits
ਇਸ ਹਦੀਸ ਵਿੱਚ ਕੇਵਲ ਇਨ੍ਹਾਂ ਚਾਰ ਕਬੀਰਾ ਗੁਨਾਹਾਂ ਦਾ ਜ਼ਿਕਰ ਅਸਲ ਵਿੱਚ ਇਨ੍ਹਾਂ ਦੀ ਗੰਭੀਰਤਾ ਨੂੰ ਸਾਹਮਣੇ ਰੱਖਦੇ ਹੋਏ ਕੀਤਾ ਗਿਆ ਹੈ। ਨਾ ਕਿ ਇਹ ਦੱਸਣ ਕਿ ਕਬੀਰਾ ਗੁਨਾਹ ਕੇਵਲ ਇਹੋ ਚਾਰ ਹਨ।
ਗੁਨਾਹਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ: ਕਬੀਰਾ (ਵੱਡੇ) ਗੁਨਾਹ ਅਤੇ ਸਗੀਰਾ (ਛੋਟੇ) ਗੁਨਾਹ। ਕਬੀਰਾ ਗੁਨਾਹ ਉਹ ਗੁਨਾਹ ਹੈ, ਜਿਸ ਦੀ ਕੋਈ ਦੁਨੀਆਵੀ ਸਜ਼ਾ ਨਿਰਧਾਰਤ ਹੋਵੇ, ਜਿਵੇਂ ਹੁਦੂਦ (ਸਰੀਰਕ ਸਜ਼ਾ) ਤੇ ਲਾਹਨਤ ਆਦਿ ਜਾਂ ਜਿਸ 'ਤੇ ਕੋਈ ਆਖਰਤ ਦੀ ਸਜ਼ਾ ਦੀ ਚੇਤਾਵਨੀ ਦਿੱਤੀ ਹੋਵੇ, ਜਿਵੇਂ ਜਹੰਨਮ (ਨਰਕ) ਦੀ ਸਜ਼ਾ ਆਦਿ। ਕਬੀਰਾ ਗੁਨਾਹਾਂ ਵਿੱਚੋਂ ਵੀ ਕੁੱਝ ਗੁਨਾਹ ਦੂਜੇ ਕਬੀਰਾ ਗੁਨਾਹਾਂ ਨਾਲੋਂ ਵੱਧ ਹਰਾਮ ਤੇ ਸਖਤ ਹੁੰਦੇ ਹਨ। ਜਦੋਂ ਕਿ ਸਗੀਰਾ ਗੁਨਾਹ, ਕਬੀਰਾ ਗੁਨਾਹਾਂ ਨੂੰ ਛੱਡ ਕੇ ਬਾਕੀ ਗੁਨਾਹਾਂ ਨੂੰ ਕਿਹਾ ਜਾਂਦਾ ਹੈ।
Attribution
Categories
Share hadeeth
Sharing options

