ਯਾ ਰਸੂਲੱਲਾਹ! ਅਸੀਂ ਤਾਂ ਜਿਹਾਦ ਨੂੰ ਸਭ ਤੋਂ ਵਧੀਆ ਅਮਲ ਸਮਝਦੇ ਹਾਂ। ਕੀ ਅਸੀਂ ਵੀ ਜਿਹਾਦ ਨਾ ਕਰੀਏ?" ਤਾਂ ਨਬੀ ਕਰੀਮ ﷺ ਨੇ ਇਰਸ਼ਾਦ ਫਰਮਾਇਆ: "ਨਹੀਂ, ਤੁਹਾਡੇ ਲਈ ਸਭ ਤੋਂ ਅਫ਼ਜ਼ਲ ਜਿਹਾਦ — ਮਕਬੂਲ ਹੱਜ (ਹੱਜ ਮਬਰੂਰ) ਹੈ।" (ਬੁਖਾਰੀ, ਮੁਸਲਿਮ)
Choose an available translation of this Hadeeth
Hadeeth text
ਹਜ਼ਰਤ ਆਇਸ਼ਾ, ਮੋਮਿਨਾਂ ਦੀ ਮਾਤਾ (ਰਜ਼ੀਅੱਲਾਹੁ ਅਨਹਾ) ਨੇ ਕਿਹਾ: "ਯਾ ਰਸੂਲੱਲਾਹ! ਅਸੀਂ ਤਾਂ ਜਿਹਾਦ ਨੂੰ ਸਭ ਤੋਂ ਵਧੀਆ ਅਮਲ ਸਮਝਦੇ ਹਾਂ। ਕੀ ਅਸੀਂ ਵੀ ਜਿਹਾਦ ਨਾ ਕਰੀਏ?" ਤਾਂ ਨਬੀ ਕਰੀਮ ﷺ ਨੇ ਇਰਸ਼ਾਦ ਫਰਮਾਇਆ:
"ਨਹੀਂ, ਤੁਹਾਡੇ ਲਈ ਸਭ ਤੋਂ ਅਫ਼ਜ਼ਲ ਜਿਹਾਦ — ਮਕਬੂਲ ਹੱਜ (ਹੱਜ ਮਬਰੂਰ) ਹੈ।" (ਬੁਖਾਰੀ, ਮੁਸਲਿਮ)
Explanation
ਤਾਂ ਨਬੀ ਕਰੀਮ ﷺ ਨੇ ਉਨ੍ਹਾਂ (ਔਰਤਾਂ) ਦੀ ਰਹਿਨਮਾਈ ਕੀਤੀ ਅਤੇ ਉਨ੍ਹਾਂ ਨੂੰ ਉਹ ਜਿਹਾਦ ਦੱਸਿਆ ਜੋ ਉਨ੍ਹਾਂ ਲਈ ਸਭ ਤੋਂ ਬਿਹਤਰੀਨ ਹੈ — ਹੱਜ ਮਬਰੂਰ۔
ਹੱਜ ਮਬਰੂਰ ਉਹ ਹੈ ਜੋ: ਕਿਤਾਬ (ਕੁਰਆਨ) ਅਤੇ ਸੁੰਨਤ ਦੇ ਮੁਤਾਬਕ ਹੋਵੇ,
ਗੁਨਾਹ ਅਤੇ ਰਿਆਕਾਰੀ ਤੋਂ ਪਾਕ ਹੋਵੇ, ਸਾਫ ਨੀਅਤ, ਹਲਾਲ ਰਿਜ਼ਕ, ਅਤੇ ਖ਼ਲੂਸ ਨਾਲ ਕੀਤਾ ਗਿਆ ਹੋਵੇ।
Benefits
ਔਰਤਾਂ ਲਈ ਹੱਜ, ਜਿਹਾਦ ਤੋਂ ਵੀ ਅਫ਼ਜ਼ਲ ਹੈ — ਅਤੇ ਇਹ ਉਨ੍ਹਾਂ ਲਈ ਸਭ ਤੋਂ ਉੱਤਮ ਅਮਲਾਂ ਵਿੱਚੋਂ ਇੱਕ ਹੈ۔
ਅਮਲਾਂ ਦੀ ਅਹਮੀਅਤ ਅਤੇ ਦਰਜਾ ਕਰਨ ਵਾਲੇ ਦੀ ਹਾਲਤ ਦੇ ਮੁਤਾਬਕ ਵੱਖ-ਵੱਖ ਹੁੰਦਾ ਹੈ۔
ਹੱਜ ਨੂੰ “ਜਿਹਾਦ” ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਨਫ਼ਸ ਨਾਲ ਜਿਹਾਦ ਹੈ, ਇਸ ਵਿੱਚ ਮਾਲ ਦਾ ਖਰਚ ਵੀ ਹੁੰਦਾ ਹੈ ਅਤੇ ਜਿਸਮ ਦੀ ਮਿਹਨਤ ਵੀ ਲੱਗਦੀ ਹੈ, ਇਸ ਲਈ ਇਹ ਇੱਕ ਐਸੀ ਇਬਾਦਤ ਹੈ ਜੋ ਮਾਲੀ ਅਤੇ ਬਦਨੀ ਦੋਹਾਂ ਤੌਰ 'ਤੇ ਜਿਹਾਦ ਦੀ ਤਰ੍ਹਾਂ ਹੈ।
Attribution
Categories
Share hadeeth
Sharing options · 0 Total shares

