ਜਦੋਂ ਰਮਜ਼ਾਨ ਆਵੇ, ਤਾਂ ਉਮਰਾ ਕਰ ਲੈਣਾ। ਕਿਉਂਕਿ ਰਮਜ਼ਾਨ ਵਿੱਚ ਕੀਤਾ ਗਿਆ ਉਮਰਾ ਹੱਜ ਦੇ ਬਰਾਬਰ ਹੁੰਦਾ ਹੈ।
Choose an available translation of this Hadeeth
Hadeeth text
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਇੱਕ ਅਨਸਾਰੀ ਔਰਤ ਤੋਂ, (ਹਦੀਸ ਦੇ ਰਵੀ ਕਹਿੰਦੇ ਹਨ) ਜਿਸ ਦਾ ਨਾਂ ਅਬਦੁੱਲਾਹ ਇਬਨ ਅੱਬਾਸ (ਰ.) ਨੇ ਦੱਸਿਆ ਸੀ, ਲੇਕਿਨ ਮੈਂ ਭੁੱਲ ਗਿਆ, ਪੁੱਛਿਆ: "ਤੈਨੂੰ ਸਾਡੇ ਨਾਲ ਹੱਜ ਕਰਨ ਤੋਂ ਕਿਸ ਚੀਜ਼ ਨੇ ਰੋਕ ਦਿੱਤਾ?" ਉਸ ਨੇ ਜਵਾਬ ਦਿੱਤਾ: ਸਾਡੇ ਕੋਲ ਸਿਰਫ਼ ਦੋ ਹੀ ਊਠ ਸਨ। ਇੱਕ 'ਤੇ ਸਵਾਰ ਹੋ ਕੇ ਮੇਰੇ ਬੇਟੇ ਦੇ ਪਿਤਾ ਤੇ ਮੇਰੇ ਬੇਟੇ ਨੇ ਹੱਜ ਕੀਤਾ, ਜਦੋਂ ਕਿ ਦੂਜਾ ਊਠ ਸਾਡੇ ਲਈ ਪਾਣੀ ਲਿਆਉਣ ਲਈ ਛੱਡ ਗਏ। ਉਸ ਦੀ ਗੱਲ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਰਮਜ਼ਾਨ ਆਵੇ, ਤਾਂ ਉਮਰਾ ਕਰ ਲੈਣਾ। ਕਿਉਂਕਿ ਰਮਜ਼ਾਨ ਵਿੱਚ ਕੀਤਾ ਗਿਆ ਉਮਰਾ ਹੱਜ ਦੇ ਬਰਾਬਰ ਹੁੰਦਾ ਹੈ।"
Explanation
ਉਸ ਨੇ ਉਜ਼ਰ (ਕਾਰਨ) ਪੇਸ਼ ਕਰਦੇ ਹੋਏ ਜਵਾਬ ਦਿੱਤਾ ਕਿ ਉਸ ਦੇ ਘਰ ਵਿੱਚ ਸਿਰਫ਼ ਦੋ ਹੀ ਊਠ ਹਨ। ਇੱਕ 'ਤੇ ਸਵਾਰ ਹੋ ਕੇ ਉਸ ਦੇ ਪਤੀ ਤੇ ਪੁੱਤ ਨੇ ਹੱਜ ਕੀਤਾ, ਅਤੇ ਦੂਜਾ ਖੂਹ ਤੋਂ ਪਾਣੀ ਲਿਆਉਣ ਲਈ ਘਰ ਵਿੱਚ ਛੱਡ ਦਿੱਤਾ।
ਇਸ 'ਤੇ ਅੱਲਾਹ ਦੇ ਨਬੀ ﷺ ਨੇ ਉਸ ਨੂੰ ਦੱਸਿਆ ਕਿ ਰਮਜ਼ਾਨ ਦੇ ਮਹੀਨੇ ਵਿੱਚ ਉਮਰਾ ਕਰਨਾ, ਅਜਰੋ-ਸਵਾਬ (ਇਨਾਮ) ਦੇ ਲਿਹਾਜ਼ ਨਾਲ ਹੱਜ ਦੇ ਬਰਾਬਰ ਹੈ।
Benefits
ਰਮਜ਼ਾਨ ਦੇ ਮਹੀਨੇ ਵਿੱਚ ਕੀਤਾ ਗਿਆ ਉਮਰਾ ਸਵਾਬ ਵਿੱਚ ਹੱਜ ਦੇ ਬਰਾਬਰ ਹੁੰਦਾ ਹੈ। ਲੇਕਿਨ ਇਸ ਨਾਲ ਹੱਜ ਦਾ ਫ਼ਰਜ਼ ਖਤਮ ਨਹੀਂ ਹੁੰਦਾ।
ਸਮੇਂ ਦੀ ਉੱਤਮਤਾ ਦੇ ਕਾਰਨ ਅਮਲਾਂ ਦਾ ਸਵਾਬ ਵੀ ਵੱਧ ਜਾਂਦਾ ਹੈ। ਇਸ ਦੀ ਇੱਕ ਉਦਾਹਰਣ ਰਮਜ਼ਾਨ ਮਹੀਨੇ ਵਿੱਚ ਕੀਤੇ ਗਏ ਅਮਲ ਹਨ।
Attribution
Categories
Share hadeeth
Sharing options

