افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#11306[صحيح]
HadeethEnc · 1.36.0

ਇਹ ਦੋਵੇਂ (ਇਸ਼ਾ ਅਤੇ ਫਜਰ ਦੀ) ਨਮਾਜ਼ਾਂ ਮੁਨਾਫਿਕਾਂ ਲਈ ਬਾਕੀ ਨਮਾਜ਼ਾਂ ਨਾਲੋਂ ਵੱਧ ਭਾਰੀ ਹੁੰਦੀਆਂ ਹਨ। ਜੇਕਰ ਤੁਹਾਨੂੰ ਇਨ੍ਹਾਂ ਦੋਵਾਂ ਦੀ ਫਜ਼ੀਲਤ ਦਾ ਗਿਆਨ ਹੁੰਦਾ, ਤਾਂ ਤੁਸੀਂ ਇਨ੍ਹਾਂ ਨੂੰ ਪੜ੍ਹਨ ਲਈ ਜ਼ਰੂਰ ਆਉਂਦੇ, ਭਾਵੇਂ ਤੁਹਾਨੂੰ ਗੋਡਿਆਂ ਭਾਰ ਘਿਸਰ ਕੇ ਹੀ ਕਿਉਂ ਨਾ ਆਉਣਾ ਪੈਂਦਾ।

Available translations

Choose an available translation of this Hadeeth

01

Hadeeth text

ਉਬਈ ਬਿਨ ਕਾਅਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਦਿਨ ਰਸੂਲ ﷺ ਨੇ ਸਾਨੂੰ ਸਵੇਰੇ (ਫਜਰ) ਦੀ ਨਮਾਜ਼ ਪੜ੍ਹਾਈ ਉਸ ਤੋਂ ਬਾਅਦ ਪੁੱਛਿਆ: "ਕੀ ਫਲਾਣਾ ਬੰਦਾ ਆਇਆ ਹੈ?" ਲੋਕਾਂ ਨੇ ਕਿਹਾ: ਨਹੀਂ। ਆਪ ﷺ ਨੇ ਪੁੱਛਿਆ: "ਕੀ ਫਲਾਣਾ ਬੰਦਾ ਆਇਆ ਹੈ?" ਲੋਕਾਂ ਨੇ ਕਿਹਾ: ਨਹੀਂ। ਆਪ ﷺ ਨੇ ਫਰਮਾਇਆ: "ਇਹ ਦੋਵੇਂ (ਇਸ਼ਾ ਅਤੇ ਫਜਰ ਦੀ) ਨਮਾਜ਼ਾਂ ਮੁਨਾਫਿਕਾਂ ਲਈ ਬਾਕੀ ਨਮਾਜ਼ਾਂ ਨਾਲੋਂ ਵੱਧ ਭਾਰੀ ਹੁੰਦੀਆਂ ਹਨ। ਜੇਕਰ ਤੁਹਾਨੂੰ ਇਨ੍ਹਾਂ ਦੋਵਾਂ ਦੀ ਫਜ਼ੀਲਤ ਦਾ ਗਿਆਨ ਹੁੰਦਾ, ਤਾਂ ਤੁਸੀਂ ਇਨ੍ਹਾਂ ਨੂੰ ਪੜ੍ਹਨ ਲਈ ਜ਼ਰੂਰ ਆਉਂਦੇ, ਭਾਵੇਂ ਤੁਹਾਨੂੰ ਗੋਡਿਆਂ ਭਾਰ ਘਿਸਰ ਕੇ ਹੀ ਕਿਉਂ ਨਾ ਆਉਣਾ ਪੈਂਦਾ। ਬੇਸ਼ੱਕ ਪਹਿਲੀ ਸਫ਼ ਫਰਿਸ਼ਤਿਆਂ ਦੀ ਸਫ਼ ਵਰਗੀ ਹੁੰਦੀ ਹੈ। ਜੇਕਰ ਤੁਸੀਂ ਇਸ ਦੀ ਫਜ਼ੀਲਤ ਜਾਣ ਲੈਂਦੇ, ਤਾਂ ਤੁਸੀਂ ਜ਼ਰੂਰ ਇਸ ਵੱਲ ਦੌੜ ਕੇ ਆਉਂਦੇ। ਇੱਕ ਬੰਦੇ ਦਾ ਦੂਜੇ ਬੰਦੇ ਨਾਲ ਮਿਲ ਕੇ ਜਮਾਤ ਦੀ ਨਮਾਜ਼ ਪੜ੍ਹਨਾ, ਇੱਕ ਬੰਦੇ ਦੀ ਇੱਕਲੇ ਦੀ ਨਮਾਜ਼ ਨਾਲੋਂ ਬਿਹਤਰ ਹੈ ਅਤੇ ਇੱਕ ਬੰਦੇ ਦਾ ਦੋ ਬੰਦਿਆਂ ਨਾਲ ਮਿਲ ਕੇ ਜਮਾਤ ਦੀ ਨਮਾਜ਼ ਪੜ੍ਹਨਾ, ਇੱਕ ਬੰਦੇ ਨਾਲ ਮਿਲ ਕੇ ਜਮਾਤ ਦੀ ਨਮਾਜ਼ ਨਾਲੋਂ ਬਿਹਤਰ ਹੈ। ਜਿੰਨੀ ਜ਼ਿਆਦਾ ਜਮਾਤ ਵਿੱਚ ਲੋਕਾਂ ਦੀ ਗਿਣਤੀ ਹੋਵੇਗੀ, ਉਹ ਨਮਾਜ਼ ਅੱਲਾਹ ਨੂੰ ਓਨੀ ਹੀ ਜ਼ਿਆਦਾ ਪਿਆਰੀ ਹੋਵੇਗੀ।"
02

Explanation

ਅੱਲਾਹ ਦੇ ਨਬੀ ﷺ ਨੇ ਇੱਕ ਦਿਨ ਫਜਰ ਦੀ ਨਮਾਜ਼ ਪੜ੍ਹਾਈ ਅਤੇ ਉਸਤੋਂ ਬਾਅਦ ਪੁੱਛਿਆ ਕਿ ਕੀ ਸਾਡੀ ਇਸ ਨਮਾਜ਼ ਵਿੱਚ ਫਲਾਣਾ ਵਿਅਕਤੀ ਹਾਜ਼ਰ ਹੈ? ਸਹਾਬੀਆਂ ਨੇ ਦਿੱਤਾ: ਨਹੀਂ। ਫੇਰ ਆਪ ﷺ ਨੇ ਕਿਸੇ ਦੂਜੇ ਵਿਅਕਤੀ ਬਾਰੇ ਪੁੱਛਿਆ ਕਿ ਕੀ ਫਲਾਣਾ ਵਿਅਕਤੀ ਹਾਜ਼ਰ ਹੈ? ਸਹਾਬੀਆਂ ਨੇ ਜਵਾਬ ਦਿੱਤਾ: ਨਹੀਂ। ਤਾਂ ਆਪ ﷺ ਨੇ ਫ਼ਰਮਾਇਆ : ਬੇਸ਼ੱਕ ਫਜਰ ਅਤੇ ਇਸ਼ਾ ਦੀ ਨਮਾਜ਼ ਮੁਨਾਫਿਕਾਂ (ਪਖੰਡੀਆਂ) ਲਈ ਸਭ ਤੋਂ ਭਾਰੀ ਹੁੰਦੀ ਹੈ, ਕਿਉਂਕਿ ਇਨ੍ਹਾਂ ਦੋਵਾਂ ਸਮਿਆਂ ਵਿੱਚ ਆਲਸ/ਸੁਸਤੀ ਹਾਵੀ ਰਹਿੰਦੀ ਹੈ ਅਤੇ ਰਿਆਕਾਰੀ (ਦਿਖਾਵੇ) ਦੀ ਸੰਭਾਵਨਾ ਘੱਟ ਹੁੰਦੀ ਹੈ ਕਿ ਹਨੇਰੇ ਦੇ ਕਾਰਨ ਕੋਈ ਵੇਖ ਨਹੀਂ ਸਕਦਾ।

ਹੇ ਮੋਮਿਨੋਂ (ਈਮਾਨ ਵਾਲਿਓ)! ਜੇਕਰ ਤੁਸੀਂ ਜਾਣ ਲਵੋ ਕਿ ਸਵੇਰ ਤੇ ਇਸ਼ਾ ਦੀ ਨਮਾਜ਼ ਵਿੱਚ ਕਿੰਨਾ ਵਾਧੂ ਸਵਾਬ (ਇਨਾਮ) ਮਿਲਦਾ ਹੈ, (ਕਿਉਂਕਿ ਸਵਾਬ ਮਿਹਨਤ ਦੇ ਨਤੀਜੇ ਵਿੱਚ ਮਿਲਦਾ ਹੈ) ਤਾਂ ਤੁਸੀਂ ਇਨ੍ਹਾਂ ਦੋਵਾਂ ਨਮਾਜ਼ਾਂ ਵਿੱਚ ਜ਼ਰੂਰ ਪਹੁੰਚੋਗੇ। ਭਾਵੇਂ ਗੋਡਿਆਂ ਤੇ ਹੱਥਾਂ ਦੇ ਭਾਰ ਚੱਲ ਕੇ ਹੀ ਕਿਉਂ ਨਾ ਪਹੁੰਚਣਾ ਪਏ।

ਬੇਸ਼ੱਕ ਪਹਿਲੀ ਸਫ਼ (ਕਤਾਰ) ਵਿੱਚ ਖੜ੍ਹੇ ਲੋਕ ਇਮਾਮ ਦੇ ਨੇੜੇ ਹੋਣ ਦੇ ਮਾਮਲੇ ਵਿੱਚ ਫ਼ਰਿਸ਼ਤਿਆਂ ਦੀ ਸਫ਼ ਵਰਗੇ ਹਨ ਅੱਲਾਹ ਦੇ ਨੇੜੇ ਹੋਣ ਦੇ ਮਾਮਲੇ ਵਿੱਚ। ਜੇਕਰ ਈਮਾਨ ਵਾਲੇ ਪਹਿਲੀ ਸਫ਼ ਦੀ ਫਜ਼ੀਲਤ (ਮਹੱਤਤਾ) ਨੂੰ ਜਾਣ ਲੈਣ, ਤਾਂ ਉਸ ਵਿੱਚ ਖੜ੍ਹੇ ਹੋਣ ਲਈ ਮੁਕਾਬਲਾ ਕਰਨ ਲਗ ਜਾਣ। ਬੇਸ਼ੱਕ ਇੱਕ ਆਦਮੀ ਦਾ ਦੂਜੇ ਆਦਮੀ ਨਾਲ ਨਮਾਜ਼ ਪੜ੍ਹਨਾ ਇਕੱਲਿਆਂ ਨਮਾਜ਼ ਪੜ੍ਹਨ ਨਾਲੋਂ ਵੱਧ ਅਜਰੋ-ਸਵਾਬ (ਇਨਾਮ) ਦਾ ਹੱਕਦਾਰ ਹੈ ਅਤੇ ਦੋ ਆਦਮੀਆਂ ਦੇ ਨਾਲ ਨਮਾਜ਼ ਪੜ੍ਹਨਾ ਇੱਕ ਆਦਮੀ ਦੇ ਨਾਲ ਨਮਾਜ਼ ਪੜ੍ਹਨ ਨਾਲੋਂ ਵੱਧ ਸਵਾਬ ਦਾ ਹੱਕਦਾਰ ਹੈ। ਜਿਸ ਨਮਾਜ਼ ਵਿੱਚ ਨਮਾਜ਼ੀਆਂ ਦੀ ਗਿਣਤੀ ਵੱਧ ਹੋਵੇ, ਉਹ ਅੱਲਾਹ ਦੀ ਨਜ਼ਰ ਵਿੱਚ ਵਧੇਰੇ ਪਿਆਰੀ ਅਤੇ ਬਿਹਤਰ ਹੁੰਦੀ ਹੈ।
03

Benefits

ਮਸਜਿਦ ਵਿੱਚ ਇਮਾਮ ਦਾ ਮੁਕਤਦੀਆਂ (ਆਉਣ ਵਾਲੇ ਨਮਾਜ਼ੀਆਂ) ਦੇ ਹਲਾਤ ਦੀ ਜਾਣਕਾਰੀ ਲੈਣਾ ਅਤੇ ਜੋ ਨਮਾਜ਼ੀ ਗੈਰਹਾਜ਼ਰ ਹੋਣ, ਉਨ੍ਹਾਂ ਬਾਰੇ ਪੁੱਛਗਿੱਛ ਕਰਨਾ ਜਾਇਜ਼ ਹੈ।
ਜਮਾਤ ਨਾਲ ਨਮਾਜ਼ ਪੜ੍ਹਨ ਦੀ ਪਾਬੰਦੀ ਕਰਨਾ — ਖ਼ਾਸ ਤੌਰ 'ਤੇ ਇਸ਼ਾ ਅਤੇ ਫਜਰ ਦੀ ਨਮਾਜ਼ ਨੂੰ ਪਾਬੰਦੀ ਨਾਲ ਪੜ੍ਹਨਾ ਈਮਾਨ ਦੀ ਨਿਸ਼ਾਨੀ ਹੈ।
ਇਸ ਹਦੀਸ ਤੋਂ ਇਸ਼ਾ ਅਤੇ ਫਜਰ ਦੀ ਨਮਾਜ਼ ਦੇ ਵੱਡੇ ਸਵਾਬ ਦਾ ਪਤਾ ਚੱਲਦਾ ਹੈ, ਕਿਉਂਕਿ ਇਨ੍ਹਾਂ ਨਮਾਜ਼ਾਂ ਵਿੱਚ ਹਾਜ਼ਰ ਹੋਣ ਲਈ ਆਪਣੇ ਨਫ਼ਸ (ਅੰਤਰਮਨ) ਨਾਲ ਲੜਨਾ ਪੈਂਦਾ ਹੈ ਅਤੇ ਅੱਲਾਹ ਦੀ ਇਬਾਦਤ 'ਤੇ ਡਟੇ ਰਹਿਣਾ ਪੈਂਦਾ ਹੈ। ਇਸੇ ਲਈ ਇਨ੍ਹਾਂ ਨਮਾਜ਼ਾਂ ਦਾ ਸਵਾਬ ਦੂਜੀਆਂ ਨਮਾਜ਼ਾਂ ਨਾਲੋਂ ਵੱਧ ਹੈ।
ਜਮਾਤ ਨਾਲ ਨਮਾਜ਼ ਦੋ ਜਾਂ ਦੋ ਤੋਂ ਵੱਧ ਲੋਕਾਂ ਨਾਲ ਅਦਾ ਹੋ ਜਾਂਦੀ ਹੈ।
ਪਹਿਲੀ ਸਫ਼ ਦੀ ਫ਼ਜ਼ੀਲਤ (ਮਹੱਤਤਾ) ਦਾ ਬਿਆਨ ਅਤੇ ਅੱਗੇ ਵੱਧ ਕੇ ਉਸ ਵਿੱਚ ਸ਼ਾਮਲ ਹੋਣ ਦੀ ਤਰਗੀਬ (ਪ੍ਰੇਰਨਾ)।
ਇਸ ਹਦੀਸ ਵਿੱਚ ਜਮਾਤ ਵਿੱਚ ਵੱਧ ਗਿਣਤੀ ਹੋਣ ਦੀ ਫ਼ਜ਼ੀਲਤ ਸਾਬਤ ਹੁੰਦੀ ਹੈ, ਕਿਉਂਕਿ ਲੋਕ ਜਿੰਨੇ ਵੱਧ ਹੋਣਗੇ, ਓਨਾ ਹੀ ਵੱਧ ਸਵਾਬ ਮਿਲੇਗਾ।
ਹਾਲਾਤਾਂ ਅਤੇ ਸ਼ਰੀਅਤ ਦੁਆਰਾ ਦਿੱਤੀ ਗਈ ਮਹੱਤਤਾ ਦੇ ਆਧਾਰ 'ਤੇ, ਨੇਕ ਕੰਮ ਫਜ਼ੀਲਤ ਵਿੱਚ ਵੱਖੋ-ਵੱਖ ਹੁੰਦੇ ਹਨ।

Attribution

[رواه أبو داود والنسائي وأحمد]

Categories

Share

Share hadeeth

Sharing options

4Views0Cards0Shares
Share

← Back to encyclopedia

Loading...