ਜਿਸਨੇ ਹਰ ਨਮਾਜ਼ ਤੋਂ ਬਾਅਦ ਤੇਤੀ ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁਲਿੱਲਾਹ ਅਤੇ ਤੇਤੀ ਵਾਰੀ ਅੱਲਾਹੁ ਅਕਬਰ ਕਿਹਾ, ਤਾਂ ਇਹ ਕੁਲ ਨੜਿੰਨਵੇਂ (99) ਹੋਏ ਅਤੇ ਸੌ ਦੀ ਗਿਣਤੀ ਪੂਰੀ ਕਰਨ ਲਈ "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾਹੁਲ ਹਮਦੁ ਵਾਹੁਵਾ ਅਲਾ ਕੁੱਲੀ ਸ਼ੈਇਨ ਕਦੀਰ" (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ (ਸਾਂਝੀ) ਨਹੀਂ, ਉਸੇ ਦੀ ਬਾਦਸ਼ਾਹੀ ਹੈ, ਉਸੇ ਲਈ ਸਾਰੀਆਂ ਤਾਰੀਫਾਂ ਹਨ ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।) ਕਹੇ; ਤਾਂ ਉਸ ਦੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ, ਭਾਵੇਂ ਉਹ ਸਮੁੰਦਰ ਦੀ ਝੱਗ ਦੇ ਬਰਾਬਰ ਹੀ ਕਿਉਂ ਨਾ ਹੋਣ।
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸਨੇ ਹਰ ਨਮਾਜ਼ ਤੋਂ ਬਾਅਦ ਤੇਤੀ ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁਲਿੱਲਾਹ ਅਤੇ ਤੇਤੀ ਵਾਰੀ ਅੱਲਾਹੁ ਅਕਬਰ ਕਿਹਾ, ਤਾਂ ਇਹ ਕੁਲ ਨੜਿੰਨਵੇਂ (99) ਹੋਏ ਅਤੇ ਸੌ ਦੀ ਗਿਣਤੀ ਪੂਰੀ ਕਰਨ ਲਈ "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾਹੁਲ ਹਮਦੁ ਵਾਹੁਵਾ ਅਲਾ ਕੁੱਲੀ ਸ਼ੈਇਨ ਕਦੀਰ" (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ (ਸਾਂਝੀ) ਨਹੀਂ, ਉਸੇ ਦੀ ਬਾਦਸ਼ਾਹੀ ਹੈ, ਉਸੇ ਲਈ ਸਾਰੀਆਂ ਤਾਰੀਫਾਂ ਹਨ ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।) ਕਹੇ; ਤਾਂ ਉਸ ਦੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ, ਭਾਵੇਂ ਉਹ ਸਮੁੰਦਰ ਦੀ ਝੱਗ ਦੇ ਬਰਾਬਰ ਹੀ ਕਿਉਂ ਨਾ ਹੋਣ।"
Explanation
ਤੇਤੀ ਵਾਰ "ਸੁਬਹਾਨ ਅੱਲਾਹ"। ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਨੂੰ ਸਾਰੀਆਂ ਕਮੀਆਂ ਤੇ ਨੁਕਸਾਂ ਤੋਂ ਪਾਕ (ਮੁਕਤ) ਹੋਣ ਦਾ ਐਲਾਨ ਕੀਤਾ ਜਾਂਦਾ ਹੈ।
ਤੇਤੀ ਵਾਰ "ਅਲਹਮਦੁਲਿੱਲਾਹ"। ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਤਾਅਲਾ ਨੂੰ ਪਿਆਰ ਤੇ ਉਸਦੇ ਸਤਿਕਾਰ ਕਰਦੇ ਹੋਏ ਉਸ ਦਾ ਸੰਪੂਰਨ ਸਿਫਤਾਂ (ਗੁਣਾਂ) ਦਾ ਮਾਲਕ ਹੋਣ ਦਾ ਐਲਾਨ ਕਰਨਾ ਹੈ।
ਤੇਤੀ ਵਾਰ "ਅੱਲਾਹੁ ਅਕਬਰ"। ਇਸ ਦਾ ਮਤਲਬ ਹੈ ਕਿ ਅੱਲਾਹ ਤਾਅਲਾ ਸਭ ਤੋਂ ਵੱਡਾ, ਮਹਾਨ ਅਤੇ ਸ਼ਾਨ ਵਾਲਾ ਹੈ।
ਅਤੇ ਸੌ ਦੀ ਗਿਣਤੀ ਪੂਰੀ ਕਰਨ ਲਈ ਕਿਹਾ ਜਾਵੇ: ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾਹੁਲ ਹਮਦੁ ਵਾਹੁਵਾ ਅਲਾ ਕੁੱਲੀ ਸ਼ੈਇਨ ਕਦੀਰ। ਜਿਸਦਾ ਮਤਲਬ ਇਹ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ (ਸਾਂਝੀ) ਨਹੀਂ, ਸਿਰਫ਼ ਉਹੀਓ ਇਕੱਲਾ ਹੈ ਜੋ ਸੰਪੂਰਨ ਬਾਦਸ਼ਾਹੀ ਰੱਖਦਾ ਹੈ ਅਤੇ ਸਾਰੀਆਂ ਤਾਰੀਫਾਂ ਦਾ ਹੱਕਦਾਰ ਵੀ ਉਹੀਓ ਹੈ, ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ, ਜਿਸ ਨੂੰ ਕੋਈ ਬੇਵਸ ਨਹੀਂ ਕਰ ਸਕਦਾ।
ਜਿਸ ਨੇ ਇਨ੍ਹਾਂ ਅਜ਼ਕਾਰ ਦੀ ਪਾਬੰਦੀ ਕੀਤੀ, ਉਸ ਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ ਅਤੇ ਮਿਟਾ ਦਿੱਤੇ ਜਾਂਦੇ ਹਨ, ਭਾਵੇਂ ਉਹ ਸਮੁੰਦਰ ਦੀਆਂ ਲਹਿਰਾਂ ਤੋਂ ਉੱਠਣ ਵਾਲੀ ਝੱਗ ਦੇ ਬਰਾਬਰ ਹੀ ਕਿਉਂ ਨਾ ਹੋਣ।
Benefits
ਇਹ ਜ਼ਿਕਰ ਗੁਨਾਹਾਂ ਨੂੰ ਮਿਟਾਉਣ ਦਾ ਸਬੱਬ (ਸਾਧਨ) ਹਨ।
ਅੱਲਾਹ ਤਆਲਾ ਦੀ ਵੱਡੀ ਮਿਹਰ, ਕਿਰਪਾ ਅਤੇ ਦਇਆ।
ਇਹ ਜ਼ਿਕਰ ਗੁਨਾਹਾਂ ਦੀ ਮਾਫ਼ੀ ਦਾ ਸਬੱਬ ਤਾਂ ਹਨ, ਲੇਕਿਨ ਇਨ੍ਹਾਂ ਨਾਲ ਸਿਰਫ਼ ਛੋਟੇ (ਸਗਿਰਾ) ਗੁਨਾਹਾਂ ਦੀ ਮਾਫ਼ੀ ਮਿਲਦੀ ਹੈ। ਜਿੱਥੇ ਤੱਕ ਵੱਡੇ (ਕਬੀਰਾ) ਗੁਨਾਹਾਂ ਦੀ ਗੱਲ ਹੈ, ਉਹ ਸਿਰਫ਼ ਤੌਬਾ ਕਰਨ ਨਾਲ ਹੀ ਮਾਫ਼ ਹੋ ਸਕਦੇ ਹਨ।
Attribution
Categories
Share hadeeth
Sharing options

