الشمس
Ash-Shams
The Sun
1 - Ash-Shams (The Sun) - 001
وَٱلشَّمۡسِ وَضُحَىٰهَا
1਼ ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ।
2 - Ash-Shams (The Sun) - 002
وَٱلۡقَمَرِ إِذَا تَلَىٰهَا
2਼ ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ।
3 - Ash-Shams (The Sun) - 003
وَٱلنَّهَارِ إِذَا جَلَّىٰهَا
3਼ ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ।
4 - Ash-Shams (The Sun) - 004
وَٱلَّيۡلِ إِذَا يَغۡشَىٰهَا
4਼ ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ।
5 - Ash-Shams (The Sun) - 005
وَٱلسَّمَآءِ وَمَا بَنَىٰهَا
5਼ ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ।
6 - Ash-Shams (The Sun) - 006
وَٱلۡأَرۡضِ وَمَا طَحَىٰهَا
6਼ ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ।
7 - Ash-Shams (The Sun) - 007
وَنَفۡسٖ وَمَا سَوَّىٰهَا
7਼ ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ।
8 - Ash-Shams (The Sun) - 008
فَأَلۡهَمَهَا فُجُورَهَا وَتَقۡوَىٰهَا
8਼ ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ।
9 - Ash-Shams (The Sun) - 009
قَدۡ أَفۡلَحَ مَن زَكَّىٰهَا
9਼ ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।
10 - Ash-Shams (The Sun) - 010
وَقَدۡ خَابَ مَن دَسَّىٰهَا
10਼ ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ।
11 - Ash-Shams (The Sun) - 011
كَذَّبَتۡ ثَمُودُ بِطَغۡوَىٰهَآ
11਼ ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ।
12 - Ash-Shams (The Sun) - 012
إِذِ ٱنۢبَعَثَ أَشۡقَىٰهَا
12਼ ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ।
13 - Ash-Shams (The Sun) - 013
فَقَالَ لَهُمۡ رَسُولُ ٱللَّهِ نَاقَةَ ٱللَّهِ وَسُقۡيَٰهَا
13਼ ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)।
14 - Ash-Shams (The Sun) - 014
فَكَذَّبُوهُ فَعَقَرُوهَا فَدَمۡدَمَ عَلَيۡهِمۡ رَبُّهُم بِذَنۢبِهِمۡ فَسَوَّىٰهَا
14਼ ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ।
15 - Ash-Shams (The Sun) - 015