التحريم

 

At-Tahrim

 

The Prohibition

1 - At-Tahrim (The Prohibition) - 001

يَـٰٓأَيُّهَا ٱلنَّبِيُّ لِمَ تُحَرِّمُ مَآ أَحَلَّ ٱللَّهُ لَكَۖ تَبۡتَغِي مَرۡضَاتَ أَزۡوَٰجِكَۚ وَٱللَّهُ غَفُورٞ رَّحِيمٞ
1਼ ਹੇ ਨਬੀ! ਤੁਸੀਂ (ਉਸ ਚੀਜ਼ ਨੂੰ) ਕਿਉਂ ਹਰਾਮ (ਨਾ-ਜਾਇਜ਼) ਕਰਦੇ ਹੋ ਜਿਹੜੀ ਅੱਲਾਹ ਨੇ ਤੁਹਾਡੇ ਲਈ ਹਲਾਲ (ਜਾਇਜ਼) ਕੀਤੀ ਹੈ ? ਕੀ ਤੁਸੀਂ ਆਪਣੀਆਂ ਪਤਨੀਆਂ ਦੀ ਖ਼ੁਸ਼ੀ ਚਾਹੁੰਦੇ ਹੋ। ਅੱਲਾਹ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।

2 - At-Tahrim (The Prohibition) - 002

قَدۡ فَرَضَ ٱللَّهُ لَكُمۡ تَحِلَّةَ أَيۡمَٰنِكُمۡۚ وَٱللَّهُ مَوۡلَىٰكُمۡۖ وَهُوَ ٱلۡعَلِيمُ ٱلۡحَكِيمُ
2਼ ਅੱਲਾਹ ਨੇ ਤੁਹਾਡੇ ਲਈ ਤੁਹਾਡੀਆਂ (ਨਾ-ਜਾਇਜ਼ ਸੰਹੁਾਂ) ਨੂੰ ਤੋੜਣਾ ਫ਼ਰਜ਼ ਕਰ ਦਿੱਤਾ ਹੈ। ਅੱਲਾਹ ਤੁਹਾਡਾ ਮੌਲਾ ਹੈ, ਉਹ ਵੱਡਾ ਜਾਣਨਹਾਰ ਤੇ ਯੁਕਤੀਮਾਨ ਹੈ।

3 - At-Tahrim (The Prohibition) - 003

وَإِذۡ أَسَرَّ ٱلنَّبِيُّ إِلَىٰ بَعۡضِ أَزۡوَٰجِهِۦ حَدِيثٗا فَلَمَّا نَبَّأَتۡ بِهِۦ وَأَظۡهَرَهُ ٱللَّهُ عَلَيۡهِ عَرَّفَ بَعۡضَهُۥ وَأَعۡرَضَ عَنۢ بَعۡضٖۖ فَلَمَّا نَبَّأَهَا بِهِۦ قَالَتۡ مَنۡ أَنۢبَأَكَ هَٰذَاۖ قَالَ نَبَّأَنِيَ ٱلۡعَلِيمُ ٱلۡخَبِيرُ
3਼ ਜਦੋਂ ਨਬੀ (ਸ:) ਨੇ ਆਪਣੀ ਕਿਸੇ ਪਤਨੀ ਨੂੰ ਇਕ ਗੱਲ ਮਲਕੜੇ ਜਿਹੇ ਆਖੀ ਪਰ ਜਦੋਂ ਉਸੇ ਪਤਨੀ ਨੇ (ਉਹੀਓ ਗਲ ਦੂਜੀ ਪਤਨੀ ਨੂੰ) ਦੱਸ ਦਿੱਤੀ ਤਾਂ ਅੱਲਾਹ ਨੇ ਉਸ (ਵਾਰਤਾਲਾਪ) ਤੋਂ ਇਸ (ਨਬੀ) ਨੂੰ ਸੂਚਿਤ ਕਰ ਦਿੱਤੀ, ਤਾਂ ਨਬੀ ਨੇ (ਦੂਜੀ ਪਤਨੀ) ਨੂੰ ਕੁੱਝ ਹੱਦ ਤਕ ਗੱਲਾਂ ਦੱਸ ਵੀ ਦਿੱਤੀਆਂ ਅਤੇ ਕੁੱਝ ਟਾਲ ਦਿੱਤਾ। ਫੇਰ ਜਦੋਂ ਨਬੀ ਨੇ ਉਸ (ਪਹਿਲੀ ਪਤਨੀ) ਨੂੰ ਉਹ ਸਾਰੀ ਗੱਲ ਸੁਣਾਈ ਤਾਂ ਉਹ ਪੁੱਛਣ ਲੱਗੀ, ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਹੈ ? ਉਸ (ਨਬੀ) ਨੇ ਫਰਮਾਇਆ, ਮੈਨੂੰ ਇਹ ਸਾਰੀ ਜਾਣਕਾਰੀ ਸਭ ਕੁੱਝ ਜਾਣਨ ਵਾਲੇ ਤੇ ਖ਼ਬਰ ਰੱਖਣ ਵਾਲੇ ਅੱਲਾਹ ਨੇ ਦਿੱਤੀ ਹੈ।

4 - At-Tahrim (The Prohibition) - 004

إِن تَتُوبَآ إِلَى ٱللَّهِ فَقَدۡ صَغَتۡ قُلُوبُكُمَاۖ وَإِن تَظَٰهَرَا عَلَيۡهِ فَإِنَّ ٱللَّهَ هُوَ مَوۡلَىٰهُ وَجِبۡرِيلُ وَصَٰلِحُ ٱلۡمُؤۡمِنِينَۖ وَٱلۡمَلَـٰٓئِكَةُ بَعۡدَ ذَٰلِكَ ظَهِيرٌ
4਼ ਕਿਉਂ ਜੋ ਤੁਹਾਡੇ ਦਿਲ ਸੱਚਾਈ ਤੋਂ ਹਟ ਗਏ ਹਨ ਸੋ ਤੁਸੀਂ ਦੋਵੇਂ (ਪਤਨੀਆਂ) ਅੱਲਾਹ ਤੋਂ ਤੌਬਾ ਕਰ ਲਵੋ ਤਾਂ ਤੁਹਾਡੇ ਲਈ ਵਧੀਆ ਹੈ। ਜੇ ਤੁਸੀਂ ਇਸ (ਨਬੀ) ਦੇ ਵਿਰੁੱਧ ਏਕਾ ਕੀਤਾ ਤਾਂ ਅੱਲਾਹ ਆਪ ਹੀ ਉਸ ਦੀ ਸਹਾਇਤਾ ਕਰੇਗਾ, ਅਤੇ ਜਿਬਰਾਈਲ, ਨੇਕ ਮੋਮਿਨ ਤੇ ਇਹਨਾਂ ਦੇ ਨਾਲ-ਨਾਲ ਸਾਰੇ ਫ਼ਰਿਸ਼ਤੇ ਵੀ ਉਸ ਦੇ ਸਹਾਈ ਹਨ।

5 - At-Tahrim (The Prohibition) - 005

عَسَىٰ رَبُّهُۥٓ إِن طَلَّقَكُنَّ أَن يُبۡدِلَهُۥٓ أَزۡوَٰجًا خَيۡرٗا مِّنكُنَّ مُسۡلِمَٰتٖ مُّؤۡمِنَٰتٖ قَٰنِتَٰتٖ تَـٰٓئِبَٰتٍ عَٰبِدَٰتٖ سَـٰٓئِحَٰتٖ ثَيِّبَٰتٖ وَأَبۡكَارٗا
5਼ ਜੇ ਉਹ (ਨਬੀ) ਤੁਹਾਨੂੰ ਤਲਾਕ ਦੇ ਦੇਵੇ ਤਾਂ ਹੋ ਸਕਦਾ ਹੈ ਕਿ ਬਦਲੇ ਵਿਚ ਉਸ ਦਾ ਰੱਬ ਉਸ ਨੂੰ ਤੁਹਾਥੋਂ ਚੰਗੀਆਂ ਪਤਨੀਆਂ ਦੇ ਦੇਵੇ। ਉਹ ਮੁਸਲਮਾਨ, ਮੋਮਿਨ, ਆਗਿਆਕਾਰੀ, ਤੌਬਾ ਕਰਨ ਵਾਲੀਆਂ, ਬੰਦਗੀ ਕਰਨ ਵਾਲੀਆਂ, ਰੋਜ਼ਾ ਰੱਖਣ ਵਾਲੀਆਂ, ਉਹ ਪਹਿਲਾਂ ਵਿਆਹੀਆਂ ਹੋਈਆਂ (ਭਾਵ ਵਿਧਵਾ), ਜਾਂ ਕੁਆਰੀਆਂ ਹੋਣਗੀਆਂ।

6 - At-Tahrim (The Prohibition) - 006

يَـٰٓأَيُّهَا ٱلَّذِينَ ءَامَنُواْ قُوٓاْ أَنفُسَكُمۡ وَأَهۡلِيكُمۡ نَارٗا وَقُودُهَا ٱلنَّاسُ وَٱلۡحِجَارَةُ عَلَيۡهَا مَلَـٰٓئِكَةٌ غِلَاظٞ شِدَادٞ لَّا يَعۡصُونَ ٱللَّهَ مَآ أَمَرَهُمۡ وَيَفۡعَلُونَ مَا يُؤۡمَرُونَ
6਼ ਹੇ ਈਮਾਨ ਵਾਲਿਓ! ਤੁਸੀਂ ਆਪਣੇ ਆਪ ਨੂੰ ਤੇ ਆਪਣੇ ਘਰ ਵਾਲਿਆਂ ਨੂੰ ਉਸ ਅੱਗ ਤੋਂ ਬਚਾਓ ਜਿਸ ਦਾ ਬਾਲਣ (ਕੁਫ਼ਰ ਕਰਨ ਵਾਲੇ) ਮਨੁੱਖ ਤੇ (ਪੂਜੇ ਗਏ) ਪੱਥਰ ਹਨ। ਇਸ (ਨਰਕ ਉੱਤੇ) ਅਤਿ ਖਰਵੇ ਸੁਭਾ ਵਾਲੇ ਤੇ ਕਠੋਰ-ਚਿੱਤ ਫ਼ਰਿਸ਼ਤੇ (ਨਿਯੁਕਤ) ਹਨ। ਅੱਲਾਹ ਉਹਨਾਂ ਨੂੰ ਜਿਹੜਾ ਹੁਕਮ ਦੇਵੇ ਉਹ ਉਸ ਦੀ ਨਾ-ਫ਼ਰਮਾਨੀ ਨਹੀਂ ਕਰਦੇ। ਅਤੇ ਜੋ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਉਹ ਉਸੇ ਦੀ ਪਾਲਣਾ ਕਰਦੇ ਹਨ।

7 - At-Tahrim (The Prohibition) - 007

يَـٰٓأَيُّهَا ٱلَّذِينَ كَفَرُواْ لَا تَعۡتَذِرُواْ ٱلۡيَوۡمَۖ إِنَّمَا تُجۡزَوۡنَ مَا كُنتُمۡ تَعۡمَلُونَ
7਼ ਹੇ ਕਾਫ਼ਿਰੋ! ਅੱਜ ਤੁਸੀਂ ਕੋਈ ਬਹਾਨਾ ਨਾ ਘੜ੍ਹੋ। ਬੇਸ਼ੱਕ ਅੱਜ ਤੁਹਾਨੂੰ ਉਸ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ ਕਰਦੇ ਸੀ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

8 - At-Tahrim (The Prohibition) - 008

يَـٰٓأَيُّهَا ٱلَّذِينَ ءَامَنُواْ تُوبُوٓاْ إِلَى ٱللَّهِ تَوۡبَةٗ نَّصُوحًا عَسَىٰ رَبُّكُمۡ أَن يُكَفِّرَ عَنكُمۡ سَيِّـَٔاتِكُمۡ وَيُدۡخِلَكُمۡ جَنَّـٰتٖ تَجۡرِي مِن تَحۡتِهَا ٱلۡأَنۡهَٰرُ يَوۡمَ لَا يُخۡزِي ٱللَّهُ ٱلنَّبِيَّ وَٱلَّذِينَ ءَامَنُواْ مَعَهُۥۖ نُورُهُمۡ يَسۡعَىٰ بَيۡنَ أَيۡدِيهِمۡ وَبِأَيۡمَٰنِهِمۡ يَقُولُونَ رَبَّنَآ أَتۡمِمۡ لَنَا نُورَنَا وَٱغۡفِرۡ لَنَآۖ إِنَّكَ عَلَىٰ كُلِّ شَيۡءٖ قَدِيرٞ
8਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਹਜ਼ੂਰੀ ਵਿਚ ਖ਼ਾਲਿਸ (ਸੱਚੇ ਮਨੋ) ਤੌਬਾ ਕਰੋ, ਆਸ ਹੈ ਕਿ ਤੁਹਾਡਾ ਰੱਬ ਤੁਹਾਥੋਂ ਤੁਹਾਡੀਆਂ ਬੁਰਾਈਆਂ ਦੂਰ ਕਰ ਦੇਵੇ ਅਤੇ ਤੁਹਾਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇ ਜਿਸ ਦੇ ਹੇਠ ਨਹਿਰਾਂ ਵਗਦੀਆਂ ਹਨ । 2 ਉਸ (ਕਿਆਮਤ) ਦਿਹਾੜੇ ਅੱਲਾਹ ਨਬੀ ਨੂੰ ਅਤੇ ਉਸ ਦੇ ਨਾਲ ਈਮਾਨ ਲਿਆਉਣ ਵਾਲਿਆਂ ਨੂੰ ਜ਼ਲੀਲ ਨਹੀਂ ਕਰੇਗਾ। ਉਹਨਾਂ ਦਾ ਨੂਰ ਉਹਨਾਂ ਦੇ ਅੱਗੇ-ਅੱਗੇ ਤੇ ਸੱਜੇ ਪਾਸੇ ਨੱਸ ਰਿਹਾ ਹੋਵੇਗਾ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਤੂੰ ਸਾਡੇ ਨੂਰ ਨੂੰ ਸਾਡੇ ਲਈ ਸੰਪੂਰਨ ਕਰਦੇ ਅਤੇ ਸਾਡੀ ਬਖ਼ਸ਼ਿਸ਼ ਕਰ, ਬੇਸ਼ੱਕ ਤੂੰ ਹਰ ਚੀਜ਼ ਦੀ ਸਮਰਥਾ ਰੱਖਦਾ ਹੈ।
2 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਕਿਆਮਤ ਦਿਹਾੜੇ ਪਾਲਣਹਾਰ ਆਪਣੀ ਪਿੰਨੀ ਖੋਲੇਗਾ ਤਾਂ ਸਾਰੇ ਮੋਮਿਨ ਮਰਦ ਤੇ ਔਰਤਾਂ ਸਿਜਦੇ ਵਿਚ ਡਿਗ ਪੈਣਗੇ, ਪਰ ਉਹ ਲੋਕ ਰਹਿ ਜਾਣਗੇ ਜਿਹੜੇ ਸੰਸਾਰ ਵਿਚ ਲੋਕ ਵਿਖਾਵੇ ਲਈ ਤੇ ਨੇਕ ਅਖਵਾਉਣ ਲਈ ਇਬਾਦਤ ਕਰਦੇ ਸਨ, ਉਹ ਵੀ ਸਿਜਦਾ ਕਰਨਾ ਚਾਹੁਣਗੇ ਪਰ ਉਹਨਾਂ ਦੀਆਂ ਪਿੱਠਾਂ ਆਕੜ ਜਾਣਗੀਆਂ ਸੋ ਉਹ ਸਿਜਦਾ ਨਾ ਕਰ ਸਕਣਗੇ। (ਸਹੀ ਬੁਖ਼ਾਰੀ, ਹਦੀਸ: 4919)

9 - At-Tahrim (The Prohibition) - 009

يَـٰٓأَيُّهَا ٱلنَّبِيُّ جَٰهِدِ ٱلۡكُفَّارَ وَٱلۡمُنَٰفِقِينَ وَٱغۡلُظۡ عَلَيۡهِمۡۚ وَمَأۡوَىٰهُمۡ جَهَنَّمُۖ وَبِئۡسَ ٱلۡمَصِيرُ
9਼ (ਹੇ ਨਬੀ!) ਕਾਫ਼ਿਰਾਂ ਤੇ ਮੁਨਾਫ਼ਿਕਾਂ ਨਾਲ ਜਿਹਾਦ (ਸੰਘਰਸ਼) ਕਰੋ ਅਤੇ ਉਹਨਾਂ ਉੱਤੇ ਕਰੜਾਈ ਕਰੋ। ਉਹਨਾਂ ਦਾ ਟਿਕਾਣਾ ਨਰਕ ਹੈ ਜਿਹੜਾ ਕਿ ਬਹੁਤ ਹੀ ਭੈੜਾ ਟਿਕਾਣਾ ਹੈ।

10 - At-Tahrim (The Prohibition) - 010

ضَرَبَ ٱللَّهُ مَثَلٗا لِّلَّذِينَ كَفَرُواْ ٱمۡرَأَتَ نُوحٖ وَٱمۡرَأَتَ لُوطٖۖ كَانَتَا تَحۡتَ عَبۡدَيۡنِ مِنۡ عِبَادِنَا صَٰلِحَيۡنِ فَخَانَتَاهُمَا فَلَمۡ يُغۡنِيَا عَنۡهُمَا مِنَ ٱللَّهِ شَيۡـٔٗا وَقِيلَ ٱدۡخُلَا ٱلنَّارَ مَعَ ٱلدَّـٰخِلِينَ
10਼ ਇਨਕਾਰ ਕਰਨ ਵਾਲਿਆਂ ਲਈ ਅੱਲਾਹ ਨੇ ਨੂਹ ਅਤੇ ਲੂਤ ਦੀਆਂ ਪਤਨੀਆਂ ਦੀ ਉਦਾਹਰਨ ਦਿੱਤੀ ਹੈ। ਉਹ ਦੋਵੇਂ ਸਾਡੇ ਨੇਕ ਬੰਦਿਆਂ ਦੇ ਨਿਕਾਹ ਵਿਚ ਸਨ। ਪਰ ਉਹਨਾਂ ਦੋਵਾਂ ਨੇ ਆਪਣੇ ਪਤੀਆਂ ਨਾਲ ਵਿਸ਼ਵਾਸਘਾਤ ਕੀਤਾ, ਫੇਰ ਉਹ ਦੋਵੇਂ ਰਸੂਲ ਉਹਨਾਂ ਦੋਵਾਂ (ਔਰਤਾਂ) ਨੂੰ (ਅਜ਼ਾਬ ਤੋਂ) ਬਚਾਉਣ ਵਿਚ ਕੁੱਝ ਵੀ ਕੰਮ ਨਾ ਆ ਸਕੇ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦੋਵੇਂ ਵੀ ਨਰਕ ਵਿਚ ਦਾਖ਼ਲ ਹੋਣ ਵਾਲਿਆਂ ਵਿਚ ਦਾਖ਼ਲ ਹੋ ਜਾਓ।

11 - At-Tahrim (The Prohibition) - 011

وَضَرَبَ ٱللَّهُ مَثَلٗا لِّلَّذِينَ ءَامَنُواْ ٱمۡرَأَتَ فِرۡعَوۡنَ إِذۡ قَالَتۡ رَبِّ ٱبۡنِ لِي عِندَكَ بَيۡتٗا فِي ٱلۡجَنَّةِ وَنَجِّنِي مِن فِرۡعَوۡنَ وَعَمَلِهِۦ وَنَجِّنِي مِنَ ٱلۡقَوۡمِ ٱلظَّـٰلِمِينَ
11਼ ਅੱਲਾਹ ਨੇ ਈਮਾਨ ਵਾਲਿਆਂ ਲਈ ਫ਼ਿਰਔਨ ਦੀ ਪਤਨੀ ਦੀ ਉਦਾਹਰਨ ਦਿੱਤੀ ਹੈ,1 ਜਦੋਂ ਉਸ ਨੇ ਬੇਨਤੀ ਕੀਤੀ ਕਿ ਹੇ ਮੇਰੇ ਰੱਬ! ਮੇਰੇ ਲਈ ਆਪਣੇ ਕੋਲ ਜੰਨਤ ਵਿਚ ਇਕ ਘਰ ਬਣਾ ਅਤੇ ਮੈਨੂੰ ਫ਼ਿਰਔਨ ਅਤੇ ਉਸ ਦੇ ਅਮਲਾਂ ਤੋਂ ਬਚਾ ਲੈ ਤੇ ਮੈਨੂੰ ਜ਼ਾਲਮ ਕੌਮ ਤੋਂ ਛੁਟਕਾਰਾ ਦੁਆਦੇ।
1 ਫ਼ਿਰਔਨ ਦੀ ਪਤਨੀ ਦਾ ਨਾਂ ਆਸੀਆ ਸੀ, ਉਹ ਇਕ ਪਾਕ-ਪਵਿੱਤਰ ਮੋਮਿਨ ਔਰਤ ਸੀ ਇਸੇ ਲਈ ਹਦੀਸ ਵਿਚ ਇਸ ਦੀ ਸ਼ਲਾਘਾ ਕੀਤੀ ਗਈ ਹੈ। ਸੋ ਨਬੀ ਕਰੀਮ (ਸ:) ਨੇ ਫਰਮਾਇਆ, ਪੁਰਸ਼ਾਂ ਵਿਚ ਤਾਂ ਬਹੁਤ ਸਾਰੇ ਪਹੁੰਚੇ ਹੋਏ ਲੋਕ ਹੋਏ ਹਨ ਪਰ ਔਰਤਾਂ ਵਿਚ ਆਸੀਆ ਫ਼ਿਰਔਨ ਦੀ ਪਤਨੀ ਅਤੇ ਮਰੀਅਮ ਇਮਰਾਨ ਦੀ ਧੀ ਹੀ ਕਮਾਲ ਨੂੰ ਪਹੁੰਚੀਆਂ ਅਤੇ ਹਜ਼ਰਤ ਆਇਸ਼ਾ ਦੀ ਮਹੱਤਤਾ ਇਹਨਾਂ ਸਭ ’ਤੇ ਇੰਜ ਹੈ ਜਿਵੇਂ ਸਰੀਦ ਦਾ ਦੂਜੀਆਂ ਖਾਣ ਵਾਲੀਆਂ ਚੀਜ਼ਾਂ ’ਤੇ। (ਸਹੀ ਬੁਖ਼ਾਰੀ, ਹਦੀਸ: 3411)

12 - At-Tahrim (The Prohibition) - 012

وَمَرۡيَمَ ٱبۡنَتَ عِمۡرَٰنَ ٱلَّتِيٓ أَحۡصَنَتۡ فَرۡجَهَا فَنَفَخۡنَا فِيهِ مِن رُّوحِنَا وَصَدَّقَتۡ بِكَلِمَٰتِ رَبِّهَا وَكُتُبِهِۦ وَكَانَتۡ مِنَ ٱلۡقَٰنِتِينَ
12਼ ਅਤੇ ਉਦਾਹਰਨ ਇਮਰਾਨ ਦੀ ਸਪੁੱਤਰੀ ਮਰੀਅਮ ਦੀ ਵੀ ਹੈ ਜਿਸ ਨੇ ਆਪਣੀ ਇੱਜ਼ਤ ਆਬਰੂ ਦੀ ਰਾਖੀ ਕੀਤੀ, ਫੇਰ ਅਸੀਂ ਉਸ ਦੇ (ਗਲਾਂਵੇ) ਅੰਦਰ ਆਪਣੀ ਰੂਹ ਫੂਂਕ ਦਿੱਤੀ ਅਤੇ ਉਸ ਨੇ ਆਪਣੇ ਰੱਬ ਦੇ ਬੋਲਾਂ ਦੀ ਅਤੇ ਉਸ ਦੀਆਂ ਕਿਤਾਬਾਂ ਦੀ ਪੁਸ਼ਟੀ ਕੀਤੀ ਅਤੇ ਉਹ ਆਗਿਆਕਾਰੀਆਂ ਵਿੱਚੋਂ ਸੀ।

[sc name="verse"][/sc]

Scroll to Top