الطور
At-Tur
The Mount
1 - At-Tur (The Mount) - 001
وَٱلطُّورِ
1਼ ਸੁੰਹ ਹੈ ਤੂਰ (ਪਹਾੜ) ਦੀ।
2 - At-Tur (The Mount) - 002
وَكِتَٰبٖ مَّسۡطُورٖ
2਼ ਸੁੰਹ, ਉਸ ਕਿਤਾਬ ਦੀ, ਜਿਹੜੀ (ਲੌਹੇ-ਮਹਿਫ਼ੂਜ਼ ਵਿਚ) ਲਿਖੀ ਹੋਈ ਹੈ।
3 - At-Tur (The Mount) - 003
فِي رَقّٖ مَّنشُورٖ
3਼ ਜਿਹੜੀ ਖੁੱਲ੍ਹੇ (ਸਾਫ਼) ਕਾਗ਼ਜ਼ ਉੱਤੇ ਲਿਖੀ ਹੋਈ ਹੈ।
4 - At-Tur (The Mount) - 004
وَٱلۡبَيۡتِ ٱلۡمَعۡمُورِ
4਼ ਸੁੰਹ, ਰਸਦੇ ਵਸਦੇ ਘਰ ਦੀ।
5 - At-Tur (The Mount) - 005
وَٱلسَّقۡفِ ٱلۡمَرۡفُوعِ
5਼ ਉੱਚੀ ਛੱਤ ਦੀ ਸੁੰਹ।
6 - At-Tur (The Mount) - 006
وَٱلۡبَحۡرِ ٱلۡمَسۡجُورِ
6਼ ਭੜਕੇ ਹੋਏ ਸਮੁੰਦਰਾਂ ਦੀ ਸੁੰਹ।
7 - At-Tur (The Mount) - 007
إِنَّ عَذَابَ رَبِّكَ لَوَٰقِعٞ
7਼ ਬੇਸ਼ੱਕ ਤੁਹਾਡੇ ਰੱਬ ਦਾ ਅਜ਼ਾਬ ਜ਼ਰੂਰ ਵਾਪਰੇਗਾ।
8 - At-Tur (The Mount) - 008
مَّا لَهُۥ مِن دَافِعٖ
8਼ ਉਸ (ਕਿਆਮਤ) ਨੂੰ ਰੋਕਣ ਵਾਲਾ ਕੋਈ ਨਹੀਂ।
9 - At-Tur (The Mount) - 009
يَوۡمَ تَمُورُ ٱلسَّمَآءُ مَوۡرٗا
9਼ ਉਹ ਉਸ ਦਿਨ ਵਾਪਰੇਗਾ, ਜਿਸ ਦਿਨ ਅਕਾਸ਼ ਬੁਰੀ ਤਰ੍ਹਾਂ ਡਕ-ਡੋਲੇ ਖਾਵੇਗਾ।
10 - At-Tur (The Mount) - 010
وَتَسِيرُ ٱلۡجِبَالُ سَيۡرٗا
10਼ ਪਹਾੜ ਤੁਰਨ ਲੱਗ ਪੈਣਗੇ।
11 - At-Tur (The Mount) - 011
فَوَيۡلٞ يَوۡمَئِذٖ لِّلۡمُكَذِّبِينَ
11਼ ਸੋ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
12 - At-Tur (The Mount) - 012
ٱلَّذِينَ هُمۡ فِي خَوۡضٖ يَلۡعَبُونَ
12਼ ਜਿਹੜੇ ਹੱਕ ਨੂੰ ਝੁਠਲਾਉਣ ਵਿਚ ਖੇਡ ਵਜੋਂ ਮਸਤ ਹਨ।
13 - At-Tur (The Mount) - 013
يَوۡمَ يُدَعُّونَ إِلَىٰ نَارِ جَهَنَّمَ دَعًّا
13਼ ਜਿਸ ਦਿਨ ਉਹਨਾਂ ਨੂੰ ਧੱਕੇ ਮਾਰ-ਮਾਰ ਕੇ ਨਰਕ ਦੀ ਅੱਗ ਵਿਚ ਧਕੇਲਿਆ ਜਾਵੇਗਾ।
14 - At-Tur (The Mount) - 014
هَٰذِهِ ٱلنَّارُ ٱلَّتِي كُنتُم بِهَا تُكَذِّبُونَ
14਼ ਆਖਿਆ ਜਾਵੇਗਾ ਕਿ ਇਹੋ ਹੈ ਉਹ ਅੱਗ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।
15 - At-Tur (The Mount) - 015
أَفَسِحۡرٌ هَٰذَآ أَمۡ أَنتُمۡ لَا تُبۡصِرُونَ
15਼ ਕੀ ਇਹ ਜਾਦੂ ਹੈ? ਜਾਂ ਤੁਸੀਂ ਵੇਖਦੇ ਹੀ ਨਹੀਂ?
16 - At-Tur (The Mount) - 016
ٱصۡلَوۡهَا فَٱصۡبِرُوٓاْ أَوۡ لَا تَصۡبِرُواْ سَوَآءٌ عَلَيۡكُمۡۖ إِنَّمَا تُجۡزَوۡنَ مَا كُنتُمۡ تَعۡمَلُونَ
16਼ ਹੁਣ ਤੁਸੀਂ ਇਸ ਨਰਕ ਵਿਚ ਦਾਖ਼ਲ ਹੋ ਜਾਓ, ਹੁਣ ਭਾਵੇਂ ਤੁਸੀਂ ਸਬਰ ਕਰੋ ਜਾਂ ਨਾ ਕਰੋ, ਤੁਹਾਡੇ ਲਈ ਇੱਕ ਬਰਾਬਰ ਹੈ। ਤੁਹਾਨੂੰ ਉਸੇ ਦੀ ਸਜ਼ਾ ਦਿੱਤੀ ਜਾਵੇਗੀ ਜੋ ਤੁਸੀਂ ਕਰਦੇ ਸੀ।
17 - At-Tur (The Mount) - 017
إِنَّ ٱلۡمُتَّقِينَ فِي جَنَّـٰتٖ وَنَعِيمٖ
17਼ ਨਿਰਸੰਦੇਹ, ਮੁੱਤਕੀਨ (ਰੱਬ ਤੋਂ ਡਰਨ ਵਾਲੇ) ਬਾਗ਼ਾਂ ਅਤੇ ਨਿਅਮਤਾਂ ਵਿਚ ਹੋਣਗੇ।
18 - At-Tur (The Mount) - 018
فَٰكِهِينَ بِمَآ ءَاتَىٰهُمۡ رَبُّهُمۡ وَوَقَىٰهُمۡ رَبُّهُمۡ عَذَابَ ٱلۡجَحِيمِ
18਼ ਉਹ ਉਹਨਾਂ ਚੀਜ਼ਾਂ ਦਾ ਆਨੰਦ ਮਾਣ ਰਹੇ ਹੋਣਗੇ ਜੋ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਦਿੱਤਾ ਹੈ। ਅਤੇ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਵੀ ਬਚਾ ਲਿਆ।
19 - At-Tur (The Mount) - 019
كُلُواْ وَٱشۡرَبُواْ هَنِيٓـَٔۢا بِمَا كُنتُمۡ تَعۡمَلُونَ
19਼ ਉਹਨਾਂ ਨੂੰ ਆਖਿਆ ਜਾਵੇਗਾ ਕਿ ਮੌਜ ਨਾਲ ਖਾਓ ਪੀਓ, ਆਪਣੇ ਉਹਨਾਂ ਅਮਲਾਂ ਦੇ ਬਦਲੇ, ਜੋ ਤੁਸੀਂ ਕਰਿਆ ਕਰਦੇ ਸੀ।
20 - At-Tur (The Mount) - 020
مُتَّكِـِٔينَ عَلَىٰ سُرُرٖ مَّصۡفُوفَةٖۖ وَزَوَّجۡنَٰهُم بِحُورٍ عِينٖ
20਼ ਜਦੋਂ ਕਿ ਉਹ ਆਹਮਣੇ ਸਾਹਮਣੇ ਤਖ਼ਤਾਂ ਉੱਤੇ ਗਾਵੇ ਲਾਈਂ ਬੈਠੇ ਹੋਣਗੇ ਤੇ ਅਸੀਂ ਉਹਨਾਂ ਨੂੰ ਸੁਨੱਖੀਆਂ ਹੂਰਾਂ ਨਾਲ ਵਿਆਹ ਦਿਆਂਗੇ।
21 - At-Tur (The Mount) - 021
وَٱلَّذِينَ ءَامَنُواْ وَٱتَّبَعَتۡهُمۡ ذُرِّيَّتُهُم بِإِيمَٰنٍ أَلۡحَقۡنَا بِهِمۡ ذُرِّيَّتَهُمۡ وَمَآ أَلَتۡنَٰهُم مِّنۡ عَمَلِهِم مِّن شَيۡءٖۚ كُلُّ ٱمۡرِيِٕۭ بِمَا كَسَبَ رَهِينٞ
21਼ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਦੀ ਔਲਾਦ ਨੇ ਵੀ ਈਮਾਨ ਨਾਲ ਉਹਨਾਂ ਦੀ ਪੈਰਵੀ ਕੀਤੀ ਤਾਂ ਅਸੀਂ ਉਹਨਾਂ ਦੀ ਔਲਾਦ ਨੂੰ (ਜੰਨਤ ਵਿਚ) ਉਹਨਾਂ ਨਾਲ ਮੇਲ ਕਰਾ ਦੇਵਾਂਗੇ। ਅਸੀਂ ਉਹਨਾਂ ਦੇ ਅਮਲਾਂ ਵਿੱਚੋਂ ਕੁੱਝ ਵੀ ਘੱਟ ਨਹੀਂ ਕਰਾਂਗੇ। ਹਰ ਵਿਅਕਤੀ ਆਪਣੀ ਕੀਤੀ ਹੋਈ ਕਮਾਈ ਦੇ ਬਦਲੇ ਗਹਿਣੇ ਪਿਆ ਹੋਇਆ ਹੈ।
22 - At-Tur (The Mount) - 022
وَأَمۡدَدۡنَٰهُم بِفَٰكِهَةٖ وَلَحۡمٖ مِّمَّا يَشۡتَهُونَ
22਼ ਅਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਮਨਚਾਹੇ ਸੁਆਦਲੇ ਫਲ ਤੇ ਮਾਸ ਦਿਆਂਗੇ।
23 - At-Tur (The Mount) - 023
يَتَنَٰزَعُونَ فِيهَا كَأۡسٗا لَّا لَغۡوٞ فِيهَا وَلَا تَأۡثِيمٞ
23਼ ਉੱਥੇ ਉਹ ਇਕ ਦੂਜੇ ਤੋਂ ਵੱਧ ਕੇ ਸ਼ਰਾਬ ਦੇ ਜਾਮ ਲੈ ਰਹੇ ਹੋਣਗੇ, ਜਿਸ ਨੂੰ ਪੀਣ ਨਾਲ ਨਾ ਕੋਈ ਘਟੀਆ ਗੱਲ ਹੋਵੇਗੀ ਤੇ ਨਾ ਹੀ ਕੋਈ ਗੁਨਾਹ ਦਾ ਕੰਮ ਹੋਵੇਗਾ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 219/2
24 - At-Tur (The Mount) - 024
۞وَيَطُوفُ عَلَيۡهِمۡ غِلۡمَانٞ لَّهُمۡ كَأَنَّهُمۡ لُؤۡلُؤٞ مَّكۡنُونٞ
24਼ ਉਹਨਾਂ (ਦੀ ਸੇਵਾ) ਲਈ ਨਵੀਂ ਉਮਰ ਦੇ ਮੁੰਡੇ ਉਹਨਾਂ ਦੇ ਆਲੇ-ਦੁਆਲੇ ਨੱਸਦੇ ਫਿਰ ਰਹੇ ਹੋਣਗੇ, ਅਜਿਹੇ ਸੋਹਣੇ ਜਿਵੇਂ ਲੁਕਾ ਕੇ ਰੱਖੇ ਹੋਏ ਮੋਤੀ ਹੋਣ।
25 - At-Tur (The Mount) - 025
وَأَقۡبَلَ بَعۡضُهُمۡ عَلَىٰ بَعۡضٖ يَتَسَآءَلُونَ
25਼ ਅਤੇ ਜੰਨਤੀ ਆਪੋ ਵਿਚ ਇਕ ਦੂਜੇ ਦਾ ਹਾਲ ਪੁੱਛਣਗੇ।
26 - At-Tur (The Mount) - 026
قَالُوٓاْ إِنَّا كُنَّا قَبۡلُ فِيٓ أَهۡلِنَا مُشۡفِقِينَ
26਼ ਉਹ ਆਖਣਗੇ ਕਿ ਬੇਸ਼ੱਕ ਇਸ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਵਿਚ ਰਹਿੰਦੇ ਹੋਏ ਅੱਲਾਹ ਤੋਂ ਡਰਿਆ ਕਰਦੇ ਸੀ।
27 - At-Tur (The Mount) - 027
فَمَنَّ ٱللَّهُ عَلَيۡنَا وَوَقَىٰنَا عَذَابَ ٱلسَّمُومِ
27਼ ਫੇਰ ਅੱਲਾਹ ਨੇ ਸਾਡੇ ’ਤੇ ਕ੍ਰਿਪਾ ਕੀਤੀ ਅਤੇ ਉਸ ਨੇ ਸਾਨੂੰ ਲੂਹ ਦੇਣ ਵਾਲੀ ਤੱਤੀ ਹਵਾ ਦੇ ਅਜ਼ਾਬ ਤੋਂ ਬਚਾ ਲਿਆ।
28 - At-Tur (The Mount) - 028
إِنَّا كُنَّا مِن قَبۡلُ نَدۡعُوهُۖ إِنَّهُۥ هُوَ ٱلۡبَرُّ ٱلرَّحِيمُ
28਼ ਬੇਸ਼ੱਕ ਅਸੀਂ ਪਹਿਲਾਂ ਹੀ ਤੋਂ ਉਸ (ਅੱਲਾਹ) ਨੂੰ ਪੁਕਾਰਿਆ ਕਰਦੇ ਸੀ।1 ਬੇਸ਼ੱਕ ਉਹੀਓ ਸੋਹਣਾ ਅਹਿਸਾਨ ਕਰਨ ਵਾਲਾ ਤੇ ਮਿਹਰਬਾਨ ਹੈ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
29 - At-Tur (The Mount) - 029
فَذَكِّرۡ فَمَآ أَنتَ بِنِعۡمَتِ رَبِّكَ بِكَاهِنٖ وَلَا مَجۡنُونٍ
29਼ ਸੋ (ਹੇ ਨਬੀ!) ਤੁਸੀਂ ਨਸੀਹਤ ਕਰਦੇ ਰਹੋ ਤੁਹਾਡੇ ਉੱਤੇ ਰੱਬ ਦੀ ਕ੍ਰਿਪਾ ਹੈ ਕਿ ਨਾ ਤਾਂ ਤੁਸੀਂ ਪਾਂਧੇ ਹੋ ਤੇ ਨਾ ਹੀ ਸੁਦਾਈ।
30 - At-Tur (The Mount) - 030
أَمۡ يَقُولُونَ شَاعِرٞ نَّتَرَبَّصُ بِهِۦ رَيۡبَ ٱلۡمَنُونِ
30਼ ਕੀ ਉਹ ਕਾਫ਼ਿਰ ਆਖਦੇ ਹਨ ਕਿ ਇਹ (ਨਬੀ) ਕਵੀ ਹੈ ਅਤੇ ਅਸੀਂ ਇਸ ਲਈ ਕਾਲ ਚੱਕਰ (ਭਾਵ ਮੌਤ) ਦੀ ਉਡੀਕ ਕਰ ਰਹੇ ਹਾਂ?
31 - At-Tur (The Mount) - 031
قُلۡ تَرَبَّصُواْ فَإِنِّي مَعَكُم مِّنَ ٱلۡمُتَرَبِّصِينَ
31਼ (ਹੇ ਨਬੀ!) ਆਖ ਦਿਓ ਕਿ ਤੁਸੀਂ ਵੀ ਉਡੀਕ ਕਰੋ ਤੁਹਾਡੇ ਨਾਲ ਮੈਂ ਵੀ ਉਡੀਕਦਾ ਪਿਆ ਹਾਂ।
32 - At-Tur (The Mount) - 032
أَمۡ تَأۡمُرُهُمۡ أَحۡلَٰمُهُم بِهَٰذَآۚ أَمۡ هُمۡ قَوۡمٞ طَاغُونَ
32਼ ਕੀ ਉਹਨਾਂ ਲੋਕਾਂ ਦੀਆਂ ਅਕਲਾਂ ਉਹਨਾਂ ਨੂੰ ਇਹੋ ਸਿਖਾਉਂਦੀਆਂ ਹਨ ਜਾਂ ਉਹ ਲੋਕ ਹੀ ਬਾਗ਼ੀ ਹਨ ?
33 - At-Tur (The Mount) - 033
أَمۡ يَقُولُونَ تَقَوَّلَهُۥۚ بَل لَّا يُؤۡمِنُونَ
33਼ ਕੀ ਉਹ ਆਖਦੇ ਹਨ ਕਿ ਇਸ ਨੇ ਇਹ .ਕੁਰਆਨ ਆਪੇ ਘੜ੍ਹ ਲਿਆ ਹੈ ? ਅਸਲ ਗੱਲ ਤਾਂ ਇਹ ਹੈ ਕਿ ਇਹ ਈਮਾਨ ਨਹੀਂ ਲਿਆਉਂਦੇ।
34 - At-Tur (The Mount) - 034
فَلۡيَأۡتُواْ بِحَدِيثٖ مِّثۡلِهِۦٓ إِن كَانُواْ صَٰدِقِينَ
34਼ ਜੇ ਉਹ (ਆਪਣੀ ਕੱਥਣੀ ਵਿਚ) ਸੱਚੇ ਹਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਇਸ (.ਕੁਰਆਨ) ਜਿਹੀ ਇਕ ਬਾਣੀ ਦੀ ਰਚਨਾ ਕਰ ਲਿਆਉਣ।
35 - At-Tur (The Mount) - 035
أَمۡ خُلِقُواْ مِنۡ غَيۡرِ شَيۡءٍ أَمۡ هُمُ ٱلۡخَٰلِقُونَ
35਼ ਕੀ ਇਹ ਲੋਕ ਬਿਨਾਂ ਕਿਸੇ ਰਚਨਾਹਾਰ ਤੋਂ ਪੈਦਾ ਹੋਏ ਹਨ ਜਾਂ ਉਹ ਆਪ ਹੀ ਆਪਣੇ ਰਚਨਾਹਾਰ ਹਨ।
36 - At-Tur (The Mount) - 036
أَمۡ خَلَقُواْ ٱلسَّمَٰوَٰتِ وَٱلۡأَرۡضَۚ بَل لَّا يُوقِنُونَ
36਼ ਕੀ ਅਕਾਸ਼ ਤੇ ਧਰਤੀ ਦੀ ਰਚਨਾਂ ਉਹਨਾਂ ਨੇ ਕੀਤੀ ਹੈ ? ਸੱਚ ਤਾਂ ਇਹ ਹੈ ਕਿ ਇਹ ਇਹਨਾਂ ਗੱਲਾਂ ’ਤੇ ਵਿਸ਼ਵਾਸ ਨਹੀਂ ਰੱਖਦੇ।
37 - At-Tur (The Mount) - 037
أَمۡ عِندَهُمۡ خَزَآئِنُ رَبِّكَ أَمۡ هُمُ ٱلۡمُصَۜيۡطِرُونَ
37਼ ਕੀ ਇਹਨਾਂ ਦੇ ਕਬਜ਼ੇ ਵਿਚ ਤੁਹਾਡੇ ਰੱਬ ਦੇ ਖ਼ਜ਼ਾਨੇ ਹਨ? ਜਾਂ ਇਹ (ਖ਼ਜ਼ਾਨਿਆਂ ਦੇ) ਦਰੋਗ਼ੇ ਹਨ ?
38 - At-Tur (The Mount) - 038
أَمۡ لَهُمۡ سُلَّمٞ يَسۡتَمِعُونَ فِيهِۖ فَلۡيَأۡتِ مُسۡتَمِعُهُم بِسُلۡطَٰنٖ مُّبِينٍ
38਼ ਕੀ ਇਹਨਾਂ ਕੋਲ ਕੋਈ ਪੌੜੀ ਹੈ ਜਿਸ ’ਤੇ ਚੜ੍ਹ ਕੇ (ਅਕਾਸ਼ ਦੀਆਂ ਗੱਲਾਂ) ਸੁਣ ਲੈਂਦੇ ਹਨ? ਇਹਨਾਂ ਗੱਲਾਂ ਨੂੰ ਸੁਣਨ ਵਾਲੇ ਨੂੰ ਚਾਹੀਦਾ ਹੈ ਕਿ ਉਹ (ਗੱਲ ਸੁਣਨ ਦੀ) ਕੋਈ ਸਪਸ਼ਟ ਦਲੀਲ ਤਾਂ ਲੈ ਕੇ ਆਵੇ।
39 - At-Tur (The Mount) - 039
أَمۡ لَهُ ٱلۡبَنَٰتُ وَلَكُمُ ٱلۡبَنُونَ
39਼ ਕੀ ਉਸ (ਅੱਲਾਹ) ਲਈ ਤਾਂ ਕੇਵਲ ਧੀਆਂ ਹਨ ਤੇ ਤੁਹਾਡੇ ਲਈ ਪੁੱਤਰ ਹਨ।
40 - At-Tur (The Mount) - 040
أَمۡ تَسۡـَٔلُهُمۡ أَجۡرٗا فَهُم مِّن مَّغۡرَمٖ مُّثۡقَلُونَ
40਼ ਕੀ ਤੁਸੀਂ (ਹੇ ਨਬੀ!) ਇਹਨਾਂ ਤੋਂ (ਧਰਮ ਪ੍ਰਚਾਰ ਦਾ) ਕੋਈ ਬਦਲਾ ਮੰਗਦੇ ਹੋ ਕਿ ਇਹ ਉਸ ਦੇ ਕਰਜ਼ ਹੇਠ ਦੱਬੇ ਜਾਂਦੇ ਹਨ।
41 - At-Tur (The Mount) - 041
أَمۡ عِندَهُمُ ٱلۡغَيۡبُ فَهُمۡ يَكۡتُبُونَ
41਼ ਕੀ ਇਹਨਾਂ ਕੋਲ ਪਰੋਖ (ਦਾ ਗਿਆਨ) ਹੈ ਜਿਸ ਦੇ ਆਧਾਰ ’ਤੇ ਇਹ ਲਿਖਦੇ ਹਨ।
42 - At-Tur (The Mount) - 042
أَمۡ يُرِيدُونَ كَيۡدٗاۖ فَٱلَّذِينَ كَفَرُواْ هُمُ ٱلۡمَكِيدُونَ
42਼ ਕੀ ਇਹ ਕੋਈ ਧੋਖਾ ਦੇਣਾ ਚਾਹੁੰਦੇ ਹਨ ? ਸੋ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ, ਧੋਖਾ ਤਾਂ ਇਹ ਖਾਈਂ ਫਿਰਦੇ ਹਨ।
43 - At-Tur (The Mount) - 043
أَمۡ لَهُمۡ إِلَٰهٌ غَيۡرُ ٱللَّهِۚ سُبۡحَٰنَ ٱللَّهِ عَمَّا يُشۡرِكُونَ
43਼ ਕੀ ਇਹਨਾਂ ਲਈ ਅੱਲਾਹ ਤੋਂ ਛੁੱਟ ਕੋਈ ਹੋਰ ਇਸ਼ਟ ਹੈ ਅੱਲਾਹ ਪਾਕ ਹੈ ਉਸ ਸ਼ਿਰਕ ਤੋਂ, ਜੋ ਇਹ ਲੋਕ ਕਰ ਰਹੇ ਹਨ।
44 - At-Tur (The Mount) - 044
وَإِن يَرَوۡاْ كِسۡفٗا مِّنَ ٱلسَّمَآءِ سَاقِطٗا يَقُولُواْ سَحَابٞ مَّرۡكُومٞ
44਼ (ਇਹਨਾਂ ਦਾ ਹਾਲ ਇਹ ਹੈ ਕਿ) ਜੇ ਇਹ ਅਕਾਸ਼ ਤੋਂ ਡਿਗਦਾ ਹੋਇਆ ਕੋਈ ਟੋਟਾ ਵੀ ਵੇਖ ਲੈਣ ਫੇਰ ਵੀ ਆਖਣਗੇ ਕਿ ਇਹ ਤਾਂ ਉੱਪਰ ਥੱਲੇ ਬੱਦਲ ਹਨ।
45 - At-Tur (The Mount) - 045
فَذَرۡهُمۡ حَتَّىٰ يُلَٰقُواْ يَوۡمَهُمُ ٱلَّذِي فِيهِ يُصۡعَقُونَ
45਼ (ਹੇ ਨਬੀ!) ਤੂੰ ਉਹਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦੇ, ਇੱਥੋਂ ਤਕ ਕਿ ਉਹਨਾਂ ਦਾ ਵਾਸਤਾ ਉਸ ਦਿਨ ਨਾਲ ਪੈ ਜਾਵੇ ਜਿਸ ਦਿਨ ਉਹ ਸਾਰੇ ਬੇਹੋਸ਼ ਹੋ ਜਾਣਗੇ।
46 - At-Tur (The Mount) - 046
يَوۡمَ لَا يُغۡنِي عَنۡهُمۡ كَيۡدُهُمۡ شَيۡـٔٗا وَلَا هُمۡ يُنصَرُونَ
46਼ ਜਿਸ ਦਿਨ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਕੁੱਝ ਵੀ ਲਾਭ ਨਹੀਂ ਦੇਣਗੀਆਂ ਅਤੇ ਨਾ ਹੀ ਉਹਨਾਂ ਦੀ (ਕਿਸੇ ਪਾਸਿਓਂ ਵੀ) ਸਹਾਇਤਾ ਕੀਤੀ ਜਾਵੇਗੀ।
47 - At-Tur (The Mount) - 047
وَإِنَّ لِلَّذِينَ ظَلَمُواْ عَذَابٗا دُونَ ذَٰلِكَ وَلَٰكِنَّ أَكۡثَرَهُمۡ لَا يَعۡلَمُونَ
47਼ ਬੇਸ਼ੱਕ ਜ਼ਾਲਮਾਂ ਲਈ ਪਰਲੋਕ ਦੇ (ਅਜ਼ਾਬ) ਤੋਂ ਪਹਿਲਾਂ (ਸੰਸਾਰ ਵਿਚ) ਵੀ ਇਕ ਅਜ਼ਾਬ ਹੈ।1 ਪ੍ਰੰਤੂ ਇਹਨਾਂ ਲੋਕਾਂ ਵਿੱਚੋਂ ਵਧੇਰੇ ਜਾਣਦੇ ਹੀ ਨਹੀਂ।
1 ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 93/6
48 - At-Tur (The Mount) - 048
وَٱصۡبِرۡ لِحُكۡمِ رَبِّكَ فَإِنَّكَ بِأَعۡيُنِنَاۖ وَسَبِّحۡ بِحَمۡدِ رَبِّكَ حِينَ تَقُومُ
48਼ ਹੇ ਨਬੀ! ਤੁਸੀਂ ਆਪਣੇ ਰੱਬ ਦਾ ਹੁਕਮ ਆਉਣ ਤਕ ਸਬਰ ਕਰੋ। ਬੇਸ਼ੱਕ ਤੁਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਹੋ (ਭਾਵ ਮੈਂ ਤੁਹਾਨੂੰ ਹਰ ਪਲ ਵੇਖ ਰਿਹਾ ਹਾਂ)। ਜਦੋਂ ਸਵੇਰੇ ਉੱਠੋ ਤਾਂ ਆਪਣੇ ਰੱਬ ਦੀ ਪਾਕੀ ਅਤੇ ਉਸ ਦੀ ਪ੍ਰਸ਼ੰਸਾ ਬਿਆਨ ਕਰੋ।
49 - At-Tur (The Mount) - 049