النساء

 

An-Nisa

 

The Women

1 - An-Nisa (The Women) - 001

يَـٰٓأَيُّهَا ٱلنَّاسُ ٱتَّقُواْ رَبَّكُمُ ٱلَّذِي خَلَقَكُم مِّن نَّفۡسٖ وَٰحِدَةٖ وَخَلَقَ مِنۡهَا زَوۡجَهَا وَبَثَّ مِنۡهُمَا رِجَالٗا كَثِيرٗا وَنِسَآءٗۚ وَٱتَّقُواْ ٱللَّهَ ٱلَّذِي تَسَآءَلُونَ بِهِۦ وَٱلۡأَرۡحَامَۚ إِنَّ ٱللَّهَ كَانَ عَلَيۡكُمۡ رَقِيبٗا
1਼ ਹੇ ਲੋਕੋ! ਆਪਣੇ ਉਸ ਪਾਲਣਹਾਰ ਤੋਂ ਡਰੋ ਜਿਸ ਨੇ ਤੁਹਾਨੂੰ ਸਭ ਨੂੰ ਇਕ ਜਾਨ (ਹਜ਼ਰਤ ਆਦਮ) ਤੋਂ ਪੈਦਾ ਕੀਤਾ ਤੇ ਉਸੇ (ਜਾਨ) ਤੋਂ ਉਹਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਹਨਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਤੇ ਔਰਤਾਂ (ਦੁਨੀਆਂ ਵਿਚ) ਖਿਲਾਰ ਦਿੱਤੇ। ਉਸ ਅੱਲਾਹ ਤੋਂ ਡਰੋ ਜਿਸ ਦਾ ਵਾਸਤਾ ਪਾਕੇ ਤੁਸੀਂ ਇਕ ਦੂਜੇ ਕੋਲੋਂ (ਰਿਸ਼ਤੇ) ਮੰਗਦੇ ਹੋ, ਅਤੇ ਰਿਸ਼ਤੇ ਨਾਤੇ ਤੋੜਣ ਤੋਂ ਬਚੋ।1 ਬੇਸ਼ੱਕ ਅੱਲਾਹ ਤੁਹਾਡੀ ਨਿਗਰਾਨੀ ਕਰ ਰਿਹਾ ਹੇ।
1 ਰਿਸ਼ਤੇ ਤੋੜਣਾ ਬਹੁਤ ਵੱਡਾ ਗੁਨਾਹ ਹੇ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਰਿਸ਼ਤੇ ਤੋੜਣ ਵਾਲਾ ਜੰਨਤ ਵਿਚ ਨਹੀਂ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 5984)

2 - An-Nisa (The Women) - 002

وَءَاتُواْ ٱلۡيَتَٰمَىٰٓ أَمۡوَٰلَهُمۡۖ وَلَا تَتَبَدَّلُواْ ٱلۡخَبِيثَ بِٱلطَّيِّبِۖ وَلَا تَأۡكُلُوٓاْ أَمۡوَٰلَهُمۡ إِلَىٰٓ أَمۡوَٰلِكُمۡۚ إِنَّهُۥ كَانَ حُوبٗا كَبِيرٗا
2਼ ਯਤੀਮਾਂ ਦੇ ਮਾਲ (ਜਿਹੜੇ ਤੁਹਾਡੇ ਕੋਲ ਹਨ) ਉਹਨਾਂ ਨੂੰ ਵਾਪਸ ਦੇ ਦਿਓ ਅਤੇ (ਉਹਨਾਂ ਦੇ) ਵਧੀਆ ਮਾਲ ਨੂੰ (ਆਪਣੇ) ਭੈੜੇ ਮਾਲ ਨਾਲ ਨਾ ਬਦਲੋ। ਤੁਸੀਂ ਉਹਨਾਂ ਦੇ ਮਾਲ ਆਪਣੇ ਮਾਲ ਨਾਲ ਰਲਾ ਮਲਾ ਕੇ ਨਾ ਖਾਓ। ਬੇਸ਼ੱਕ ਇਹ ਬਹੁਤ ਵੱਡਾ ਪਾਪ ਹੇ।

3 - An-Nisa (The Women) - 003

وَإِنۡ خِفۡتُمۡ أَلَّا تُقۡسِطُواْ فِي ٱلۡيَتَٰمَىٰ فَٱنكِحُواْ مَا طَابَ لَكُم مِّنَ ٱلنِّسَآءِ مَثۡنَىٰ وَثُلَٰثَ وَرُبَٰعَۖ فَإِنۡ خِفۡتُمۡ أَلَّا تَعۡدِلُواْ فَوَٰحِدَةً أَوۡ مَا مَلَكَتۡ أَيۡمَٰنُكُمۡۚ ذَٰلِكَ أَدۡنَىٰٓ أَلَّا تَعُولُواْ
3਼ ਜੇ ਤੁਹਾਨੂੰ ਡਰ ਹੋਵੇ ਕਿ ਤੁਸੀਂ ਯਤੀਮ ਲੜਕੀਆਂ ਨਾਲ (ਨਿਕਾਹ ਕਰਕੇ) ਇਨਸਾਫ਼ ਨਹੀਂ ਕਰ ਸਕੋਗੇ ਤਾਂ ਜਿਹੜੀਆਂ ਇਸਤਰੀਆਂ ਤੁਹਾਨੂੰ ਪਸੰਦ ਹੋਣ ਤੁਸੀਂ ਉਹਨਾਂ ਵਿੱਚੋਂ ਦੋ-ਦੋ, ਤਿੰਨ-ਤਿੰਨ ਅਤੇ ਚਾਰ-ਚਾਰ (ਇਸਤਰੀਆਂ ਨਾਲ ਨਿਕਾਹ) ਕਰ ਸਕਦੇ ਹੋ, ਪਰ ਜੇ ਤੁਹਾਨੂੰ ਇਸ ਗੱਲ ਦਾ ਡਰ ਹੇ ਕਿ ਤੁਸੀਂ ਉਹਨਾਂ ਨਾਲ ਨਿਆ ਨਹੀਂ ਕਰ ਸਕਦੇ ਤਾਂ ਇੱਕ ਹੀ ਔਰਤ ਨਾਲ ਨਿਕਾਹ ਕਰੋ ਜਾਂ ਉਹਨਾਂ ਗੋਲੀਆਂ ਨੂੰ ਪਤਨੀ ਬਣਾ ਲਓ ਜੋ ਤੁਹਾਡੇ ਕਬਜ਼ੇ ’ਚ ਆਈਆਂ ਹਨ। ਤੁਹਾਡੇ ਲਈ ਇਹੋ ਉਚਿਤ ਹੇ। ਇੰਜ ਕਰਕੇ ਤੁਸੀਂ ਨਾ ਇਨਸਾਫ਼ੀ ਤੋਂ ਬਚ ਜਾਵੋਗੇ।

4 - An-Nisa (The Women) - 004

وَءَاتُواْ ٱلنِّسَآءَ صَدُقَٰتِهِنَّ نِحۡلَةٗۚ فَإِن طِبۡنَ لَكُمۡ عَن شَيۡءٖ مِّنۡهُ نَفۡسٗا فَكُلُوهُ هَنِيٓـٔٗا مَّرِيٓـٔٗا
4਼ ਪਤਨੀਆਂ ਨੂੰ ਉਹਨਾਂ ਦੇ ਮਹਿਰ ਖ਼ੁਸ਼ੀ-ਖ਼ੁਸ਼ੀ ਅਦਾ ਕਰੋ,1 ਹਾਂ ਜੇ ਉਹ ਆਪੇ ਆਪਣੀ ਇੱਛਾ ਨਾਲ ਤੁਹਾਨੂੰ ਮਹਿਰ ਦਾ ਕੁੱਝ ਹਿੱਸਾ ਮੁਆਫ਼ ਕਰ ਦੇਣ ਤਾਂ ਤੁਸੀਂ ਉਸ ਨੂੰ ਸ਼ੌਕ ਨਾਲ ਖਾ ਸਕਦੇ ਹੋ।
1 ਮਹਿਰ ਔਰਤ ਦਾ ਉਹ ਹੱਕ ਹੇ ਜਿਸ ਨੂੰ ਨਾ ਦੇਣਾ ਸਖ਼ਤ ਗੁਨਾਹ ਹੇ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਅੱਲਾਹ ਤਆਲਾ ਨੇ ਤੁਹਾਡੇ ਲਈ ਮਾਵਾਂ ਦੀ ਨਾ-ਫ਼ਰਮਾਨੀ, ਧੀਆਂ ਨੂੰ ਜਿਉਂਦਾ ਗੱਡ ਦੇਣਾ ਆਪਣੇ ’ਤੇ ਕਿਸੇ ਦਾ ਹੱਕ ਹੋਵੇ ਉਸ ਨੂੰ ਨਾ ਅਦਾ ਕਰਨਾ ਅਤੇ ਦੂਜਿਆਂ ਤੋਂ ਆਪਣਾ ਹੱਕ ਮੰਗਣਾ ਹਰਾਮ ਕਰ ਦਿੱਤਾ ਹੇ ਅਤੇ ਆਪ ਸ: ਨੇ ਬੇਕਾਰ ਗੱਲਾਂ ਕਰਨ, ਅਤੇ ਬਹੁਤੇ ਸਵਾਲ ਕਰਨ, ਅਤੇ ਮਾਲ ਬਰਬਾਦ ਕਰਨ ਨੂੰ ਨਾ ਪਸੰਦ ਕੀਤਾ ਹੇ। (ਸਹੀ ਬੁਖ਼ਾਰੀ, ਹਦੀਸ: 2408)

5 - An-Nisa (The Women) - 005

وَلَا تُؤۡتُواْ ٱلسُّفَهَآءَ أَمۡوَٰلَكُمُ ٱلَّتِي جَعَلَ ٱللَّهُ لَكُمۡ قِيَٰمٗا وَٱرۡزُقُوهُمۡ فِيهَا وَٱكۡسُوهُمۡ وَقُولُواْ لَهُمۡ قَوۡلٗا مَّعۡرُوفٗا
5਼ ਜਿਸ ਮਾਲ ਨੂੰ ਅੱਲਾਹ ਨੇ ਤੁਹਾਡੇ ਲਈ ਜੀਵਨ ਗੁਜ਼ਾਰਨ ਦਾ ਇਕ ਸਾਧਨ ਬਣਾਇਆ ਹੇ ਉਸ ਮਾਲ ਨੂੰ ਬੇ-ਸਮਝ ਲੋਕਾਂ ਦੇ ਹਵਾਲੇ ਨਾ ਕਰੋ। ਹਾਂ! ਉਹਨਾਂ (ਬੇ-ਅਕਲਾਂ) ਨੂੰ ਉਸ ਮਾਲ ’ਚੋਂ ਖਾਣ ਪਾਣ ਕਰਾਓ ਤੇ ਕੱਪੜਾ ਲੱਤਾ ਪਵਾਓ ਅਤੇ ਉਹਨਾਂ ਨਾਲ ਨਰਮ ਸੁਭਾਅ ਨਾਲ ਗੱਲਬਾਤ ਕਰੋ।

6 - An-Nisa (The Women) - 006

وَٱبۡتَلُواْ ٱلۡيَتَٰمَىٰ حَتَّىٰٓ إِذَا بَلَغُواْ ٱلنِّكَاحَ فَإِنۡ ءَانَسۡتُم مِّنۡهُمۡ رُشۡدٗا فَٱدۡفَعُوٓاْ إِلَيۡهِمۡ أَمۡوَٰلَهُمۡۖ وَلَا تَأۡكُلُوهَآ إِسۡرَافٗا وَبِدَارًا أَن يَكۡبَرُواْۚ وَمَن كَانَ غَنِيّٗا فَلۡيَسۡتَعۡفِفۡۖ وَمَن كَانَ فَقِيرٗا فَلۡيَأۡكُلۡ بِٱلۡمَعۡرُوفِۚ فَإِذَا دَفَعۡتُمۡ إِلَيۡهِمۡ أَمۡوَٰلَهُمۡ فَأَشۡهِدُواْ عَلَيۡهِمۡۚ وَكَفَىٰ بِٱللَّهِ حَسِيبٗا
6਼ ਤੁਸੀਂ ਯਤੀਮਾਂ ਦੀ (ਸੂਝ-ਬੂਝ ਦੀ) ਪਰਖ ਕਰਦੇ ਰਹੋ, ਇੱਥੋਂ ਤਕ ਕਿ ਉਹ ਨਿਕਾਹ ਦੀ ਉਮਰ ਨੂੰ ਪੁੱਜ ਜਾਣ। ਫੇਰ ਜੇ ਤੁਸੀਂ ਉਹਨਾਂ ਵਿਚ ਸਮਝਦਾਰੀ ਤੇ ਯੋਗਤਾ ਪਾਓ ਤਾਂ ਉਹਨਾਂ ਦੇ ਮਾਲ ਉਹਨਾਂ ਦੇ ਹਵਾਲੇ ਕਰ ਦਿਓ। ਤੁਸੀਂ ਉਹਨਾਂ ਦੀ ਦੌਲਤ ਨੂੰ ਲੋੜ ਤੋਂ ਵੱਧ ਅਤੇ ਛੇਤੀ-ਛੇਤੀ ਇਸ ਕਰਕੇ ਨਾ ਖਾਓ ਕਿ ਉਹ ਵੱਡੇ ਹੋ ਕੇ ਤੁਹਾਥੋਂ ਆਪਣਾ ਹੱਕ ਮੰਗਣਗੇ। ਜੇ (ਸਰਪ੍ਰਸਤ) ਅਮੀਰ ਹੋਵੇ ਤਾਂ ਉਸ ਨੂੰ ਚਾਹੀਦਾ ਹੇ ਕਿ ਅਨਾਥਾਂ ਦੇ ਮਾਲ ਖਾਣ ਤੋਂ ਬਚੋ, ਪਰ ਜੇ ਉਹ ਗਰੀਬ ਹੇ ਤਾਂ ਲੋੜ ਅਨੁਸਾਰ ਖਾ ਸਕਦਾ ਹੇ। ਜਦੋਂ ਤੁਸੀਂ ਉਹਨਾਂ (ਅਨਾਥਾਂ) ਦੇ ਮਾਲ ਉਹਨਾਂ ਦੇ ਹਵਾਲੇ ਕਰੋ ਤਾਂ ਇਸ ’ਤੇ ਕਿਸੇ ਹੇ ਗਵਾਹ ਬਣਾ ਲਵੋ। ਅਤੇ ਅੱਲਾਹ ਹਿਸਾਬ ਲੈਣ ਲਈ ਆਪ ਹੀ ਬਥੇਰਾ ਹੇ।

7 - An-Nisa (The Women) - 007

لِّلرِّجَالِ نَصِيبٞ مِّمَّا تَرَكَ ٱلۡوَٰلِدَانِ وَٱلۡأَقۡرَبُونَ وَلِلنِّسَآءِ نَصِيبٞ مِّمَّا تَرَكَ ٱلۡوَٰلِدَانِ وَٱلۡأَقۡرَبُونَ مِمَّا قَلَّ مِنۡهُ أَوۡ كَثُرَۚ نَصِيبٗا مَّفۡرُوضٗا
7਼ ਮਾਤਾ ਪਿਤਾ ਤੇ ਸਾਕ-ਸੰਬੰਧੀ ਦੇ ਛੱਡੇ ਹੋਏ ਮਾਲ ਵਿਚ ਮਰਦਾਂ ਦਾ ਵੀ ਹਿੱਸਾ ਹੇ ਤੇ ਔਰਤਾਂ ਦਾ ਵੀ (ਹਿੱਸਾ ਹੇ) ਮਾਲ ਭਾਵੇਂ ਘੱਟ ਹੋਵੇ ਜਾਂ ਵੱਧ ਹੋਵੇ ਇਹ ਦੇ ਹਿੱਸੇ (ਅੱਲਾਹ ਵੱਲੋਂ) ਨਿਯਤ ਕੀਤੇ ਗਏ ਹਨ।

8 - An-Nisa (The Women) - 008

وَإِذَا حَضَرَ ٱلۡقِسۡمَةَ أُوْلُواْ ٱلۡقُرۡبَىٰ وَٱلۡيَتَٰمَىٰ وَٱلۡمَسَٰكِينُ فَٱرۡزُقُوهُم مِّنۡهُ وَقُولُواْ لَهُمۡ قَوۡلٗا مَّعۡرُوفٗا
8਼ ਜੇ ਵੰਡ ਵੇਲੇ ਰਿਸ਼ਤੇਦਾਰ, ਯਤੀਮ ਅਤੇ ਮੁਥਾਜ ਆ ਜਾਣ ਤਾਂ ਤੁਸੀਂ ਉਸ (ਵਿਰਾਸਤ ਦੇ) ਮਾਲ ਵਿੱਚੋਂ ਉਹਨਾਂ ਨੂੰ ਵੀ ਕੁੱਝ ਦੇ ਦੇਵੋ ਅਤੇ ਉਹਨਾਂ ਨਾਲ ਨਰਮੀ ਨਾਲ ਬੋਲੋ।

9 - An-Nisa (The Women) - 009

وَلۡيَخۡشَ ٱلَّذِينَ لَوۡ تَرَكُواْ مِنۡ خَلۡفِهِمۡ ذُرِّيَّةٗ ضِعَٰفًا خَافُواْ عَلَيۡهِمۡ فَلۡيَتَّقُواْ ٱللَّهَ وَلۡيَقُولُواْ قَوۡلٗا سَدِيدًا
9਼ ਲੋਕਾਂ ਨੂੰ ਇਸ ਗੱਲ ਤੋਂ ਡਰਨਾ ਚਾਹੀਦਾ ਹੇ ਕਿ ਜੇ ਉਹ ਆਪਣੇ ਪਿੱਛੇ (ਛੋਟੇ-ਛੋਟੇ) ਬੇਵਸ ਬੱਚੇ ਛੱਡ ਜਾਣ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਪ੍ਰਤੀ ਕਿੰਨੀ ਚਿੰਤਾ ਹੋਵੇਗੀ। ਸੋ ਉਹਨਾਂ ਨੂੰ ਰੱਬ ਤੋਂ ਡਰਦੇ ਹੋਏ ਠੀਕ ਤੇ ਸਹੀ ਗੱਲ ਕਹਿਣੀ ਚਾਹੀਦੀ ਹੇ।

10 - An-Nisa (The Women) - 010

إِنَّ ٱلَّذِينَ يَأۡكُلُونَ أَمۡوَٰلَ ٱلۡيَتَٰمَىٰ ظُلۡمًا إِنَّمَا يَأۡكُلُونَ فِي بُطُونِهِمۡ نَارٗاۖ وَسَيَصۡلَوۡنَ سَعِيرٗا
10਼ ਜਿਹੜੇ ਲੋਕ ਯਤੀਮਾਂ ਦਾ ਮਾਲ ਜ਼ੁਲਮ ਨਾਲ ਖਾਂਦੇ ਹਨ ਉਹ ਆਪਣੇ ਢਿੱਡ ਅੱਗ ਨਾਲ ਹੀ ਭਰਦੇ ਹਨ ਅਤੇ ਉਹ ਛੇਤੀ ਹੀ (ਕਿਆਮਤ ਵਾਲੇ ਦਿਨ) ਨਰਕ ਦੀ ਅੱਗ ਵਿਚ ਸੁਟੇ ਜਾਣਗੇ।

11 - An-Nisa (The Women) - 011

يُوصِيكُمُ ٱللَّهُ فِيٓ أَوۡلَٰدِكُمۡۖ لِلذَّكَرِ مِثۡلُ حَظِّ ٱلۡأُنثَيَيۡنِۚ فَإِن كُنَّ نِسَآءٗ فَوۡقَ ٱثۡنَتَيۡنِ فَلَهُنَّ ثُلُثَا مَا تَرَكَۖ وَإِن كَانَتۡ وَٰحِدَةٗ فَلَهَا ٱلنِّصۡفُۚ وَلِأَبَوَيۡهِ لِكُلِّ وَٰحِدٖ مِّنۡهُمَا ٱلسُّدُسُ مِمَّا تَرَكَ إِن كَانَ لَهُۥ وَلَدٞۚ فَإِن لَّمۡ يَكُن لَّهُۥ وَلَدٞ وَوَرِثَهُۥٓ أَبَوَاهُ فَلِأُمِّهِ ٱلثُّلُثُۚ فَإِن كَانَ لَهُۥٓ إِخۡوَةٞ فَلِأُمِّهِ ٱلسُّدُسُۚ مِنۢ بَعۡدِ وَصِيَّةٖ يُوصِي بِهَآ أَوۡ دَيۡنٍۗ ءَابَآؤُكُمۡ وَأَبۡنَآؤُكُمۡ لَا تَدۡرُونَ أَيُّهُمۡ أَقۡرَبُ لَكُمۡ نَفۡعٗاۚ فَرِيضَةٗ مِّنَ ٱللَّهِۗ إِنَّ ٱللَّهَ كَانَ عَلِيمًا حَكِيمٗا
11਼ ਅੱਲਾਹ ਤੁਹਾਨੂੰ ਤੁਹਾਡੀ ਸੰਤਾਨ ਬਾਰੇ ਹੁਕਮ ਦਿੰਦਾ ਹੇ ਕਿ ਪੁੱਤਰ ਦਾ ਹਿੱਸਾ ਦੋ ਧੀਆਂ ਦੇ ਬਰਾਬਰ ਹੇ। ਜੇਕਰ ਕੇਵਲ ਧੀਆਂ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਵਿਰਸੇ ਦਾ ਦੋ ਤਿਹਾਈ ਹਿੱਸਾ ਮਿਲੇਗਾ ਅਤੇ ਜੇ ਇਕ ਹੀ (ਧੀ) ਹੋਵੇ ਤਾਂ ਉਸ ਲਈ ਅੱਧਾ ਵਿਰਸਾ ਹੇ। ਜੇ ਮ੍ਰਿਤਕ ਦੇ ਸੰਤਾਨ ਹੇ ਤਾਂ ਉਸ ਦੇ ਮਾਤਾ ਪਿਤਾ ਵਿੱਚੋਂ ਹਰ ਇਕ ਨੂੰ ਵਿਰਸੇ ਦਾ ਛੇਵਾਂ ਹਿੱਸਾ ਮਿਲੇਗਾ ਅਤੇ ਜੇ ਸੰਤਾਨ ਨਾ ਹੋਵੇ ਅਤੇ ਮਾ ਬਾਪ ਹੀ ਵਾਰਿਸ ਹੋਣ ਤਾਂ ਉਸ ਦੀ ਮਾਂ ਦਾ ਤੀਜਾ ਹਿੱਸਾ ਹੇ। ਜੇ ਮ੍ਰਿਤਕ ਦੇ ਕਈ ਭਰਾ ਹੋਣ ਤਾਂ ਫੇਰ ਉਸ ਦੀ ਮਾਂ ਦਾ ਛੇਵਾਂ ਹਿੱਸਾ ਵਰਾਸਤ ਵਿਚ ਹੋਵੇਗਾ। ਇਹ ਸਾਰੇ ਹਿੱਸਿਆਂ ਦੀ ਵੰਡ ਮ੍ਰਿਤਕ ਦੀ ਵਸੀਅਤ ਪੂਰੀ ਕਰਨ ਅਤੇ ਉਸ ਦੇ ਸਿਰ ਜਿਹੜਾ ਕਰਜ਼ਾ ਹੋਵੇ ਉਸ ਨੂੰ ਉਤਾਰਨ ਮਗਰੋਂ ਹੋਵੇਗੀ। ਤੁਹਾਡੇ ਮਾਂ ਬਾਪ ਹੋਣ ਜਾਂ ਤੁਹਾਡੀ ਸੰਤਾਨ ਹੋਵੇ ਤੁਹਾਨੂੰ ਨਹੀਂ ਪਤਾ ਕਿ ਇਹਨਾਂ ਵਿੱਚੋਂ ਕੋਣ ਤੁਹਾਨੂੰ ਲਾਭ ਪਹੁੰਚਾ ਸਕਦਾ ਹੇ। ਇਹ ਸਾਰੇ ਹਿੱਸੇ ਅੱਲਾਹ ਵੱਲੋਂ ਨਿਯਤ ਕੀਤੇ ਹੋਏ ਹਨ। ਬੇਸ਼ੱਕ ਅੱਲਾਹ ਸਾਰੀਆਂ ਹਕੀਕਤਾਂ ਅਤੇ ਸਾਰੀਆਂ ਹਿਕਮਤਾਂ ਦਾ ਜਾਣਨ ਵਾਲਾ ਹੇ।

12 - An-Nisa (The Women) - 012

۞وَلَكُمۡ نِصۡفُ مَا تَرَكَ أَزۡوَٰجُكُمۡ إِن لَّمۡ يَكُن لَّهُنَّ وَلَدٞۚ فَإِن كَانَ لَهُنَّ وَلَدٞ فَلَكُمُ ٱلرُّبُعُ مِمَّا تَرَكۡنَۚ مِنۢ بَعۡدِ وَصِيَّةٖ يُوصِينَ بِهَآ أَوۡ دَيۡنٖۚ وَلَهُنَّ ٱلرُّبُعُ مِمَّا تَرَكۡتُمۡ إِن لَّمۡ يَكُن لَّكُمۡ وَلَدٞۚ فَإِن كَانَ لَكُمۡ وَلَدٞ فَلَهُنَّ ٱلثُّمُنُ مِمَّا تَرَكۡتُمۚ مِّنۢ بَعۡدِ وَصِيَّةٖ تُوصُونَ بِهَآ أَوۡ دَيۡنٖۗ وَإِن كَانَ رَجُلٞ يُورَثُ كَلَٰلَةً أَوِ ٱمۡرَأَةٞ وَلَهُۥٓ أَخٌ أَوۡ أُخۡتٞ فَلِكُلِّ وَٰحِدٖ مِّنۡهُمَا ٱلسُّدُسُۚ فَإِن كَانُوٓاْ أَكۡثَرَ مِن ذَٰلِكَ فَهُمۡ شُرَكَآءُ فِي ٱلثُّلُثِۚ مِنۢ بَعۡدِ وَصِيَّةٖ يُوصَىٰ بِهَآ أَوۡ دَيۡنٍ غَيۡرَ مُضَآرّٖۚ وَصِيَّةٗ مِّنَ ٱللَّهِۗ وَٱللَّهُ عَلِيمٌ حَلِيمٞ
12਼ ਜੇ ਤੁਹਾਡੀਆਂ ਪਤਨੀਆਂ ਬੇ-ਔਲਾਦ ਹੋਣ ਤਾਂ ਉਹਨਾਂ ਦੇ ਛੱਡੇ ਹੋਏ ਮਾਲ ਵਿੱਚੋਂ ਤੁਹਾਡਾ (ਪਤੀ ਦਾ) ਅੱਧਾ ਹਿੱਸਾ ਹੋਵੇਗਾ ਜੇ ਉਸ ਦੀ ਸੰਤਾਨ ਹੇ ਤਾਂ ਉਹਨਾਂ ਦੇ ਛੱਡੇ ਹੋਏ ਮਾਲ ਵਿੱਚੋਂ ਤੁਹਾਡਾ ਚੋਥਾ ਹਿੱਸਾ ਹੋਵੇਗਾ। ਇਹ ਵੰਡ ਉਹਨਾਂ ਪਤਨੀਆਂ ਦੀ ਵਸੀਅਤ ਪੂਰੀ ਕਰਨ ਅਤੇ ਕਰਜ਼ਾਂ ਅਦਾ ਕਰਨ ਤੋਂ ਬਾਅਦ ਹੀ ਹੋਵੇਗੀ। ਜੇ ਤੁਹਾਡੀ (ਮਰਦਾਂ ਦੀ) ਸੰਤਾਨ ਨਹੀਂ ਤਾਂ ਤੁਹਾਡੇ ਵੱਲੋਂ ਛੱਡੇ ਹੋਏ ਮਾਲ ’ਚੋਂ ਤੁਹਾਡੀ ਪਤਨੀਆਂ ਦਾ ਚੌਥਾ ਹਿੱਸਾ ਹੇ ਜੇ ਤੁਹਾਡੀ ਔਲਾਦ ਹੇ ਤਾਂ ਤੁਹਾਡੇ ਛੱਡੇ ਹੋਏ ਮਾਲ ’ਚੋਂ ਉਹਨਾਂ (ਤੁਹਾਡੀਆਂ ਪਤਨੀਆਂ) ਦਾ ਅੱਠਵਾਂ ਹਿੱਸਾ ਹੇ ਇਹ ਵੰਡ ਵੀ ਤੁਹਾਡੇ ਵੱਲੋਂ ਕੀਤੀ ਹੋਈ ਵਸੀਅਤ ਦੀ ਪੂਰਤੀ ਅਤੇ ਤੁਹਾਡਾ ਕਰਜ਼ ਅਦਾ ਕਰਨ ਉਪਰੰਤ ਹੋਵੇਗੀ। ਜੇਕਰ ਉਹ ਵਿਅਕਤੀ ਜਿਸ ਦਾ ਵਿਰਸਾ ਵੰਡਿਆ ਜਾ ਰਿਹਾ ਹੇ ਨਾ ਕੋਈ ਉਸਦਾ ਪੁੱਤਰ ਹੇ ਅਤੇ ਨਾ ਹੀ ਉਸ ਦਾ ਪਿਓ (ਜਿਓਦਾਂ) ਹੇ ਜਾਂ ਇੰਜ ਹੀ ਕੋਈ ਔਰਤ ਹੋਵੇ ਜੇ ਉਸ ਦਾ ਇਕ ਭਰਾ ਜਾਂ ਇਕ ਭੈਣ ਹੋਵੇ ਤਾਂ ਇਹਨਾਂ ਦੋਵਾਂ ਵਿੱਚੋਂ ਹਰੇਕ ਦਾ ਛੇਵਾਂ ਹਿੱਸਾ ਹੋਵੇਗਾ, ਜੇ ਉਹ ਵੱਧ ਗਿਣਤੀ ਵਿਚ ਹਨ ਤਾਂ ਉਹ ਸਾਰੇ ਇਕ ਤਿਹਾਈ ਦੇ ਭਾਗੀਦਾਰ ਹੋਣਗੇ, ਇਹ (ਵੰਡ) ਉਸ (ਮਰਨ ਵਾਲੇ ਦੀ) ਵਸੀਅਤ ’ਤੇ ਅਮਲ ਹੋਣ ਤੋਂ ਬਾਅਦ ਜਾਂ ਉਸ ਦੇ ਜ਼ਿੰਮੇ ਕਰਜ਼ੇ ਦੀ ਅਦਾਏਗੀ ਤੋਂ ਬਾਅਦ ਹੋਵੇਗੀ, ਪਰ ਇਸ ਤੋਂ ਕਿਸੇ ਨੂੰ ਕੋਈ ਹਾਨੀ ਨਹੀ ਹੋਣੀ ਚਾਹੀਦੀ। ਇਹ ਹੁਕਮ ਅੱਲਾਹ ਵੱਲੋਂ ਹੇ ਅਤੇ ਅੱਲਾਹ ਹੀ ਜਾਣਨ ਵਾਲਾ ਸਹਿਣਸ਼ੀਲ ਹੇ।

13 - An-Nisa (The Women) - 013

تِلۡكَ حُدُودُ ٱللَّهِۚ وَمَن يُطِعِ ٱللَّهَ وَرَسُولَهُۥ يُدۡخِلۡهُ جَنَّـٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَاۚ وَذَٰلِكَ ٱلۡفَوۡزُ ٱلۡعَظِيمُ
13਼ ਇਹ (ਵਰਾਸਤ ਦੀਆਂ ਵੰਡਾਂ) ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਹਨ ਅਤੇ ਜਿਹੜਾ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੇਗਾ ਉਸ ਨੂੰ ਅੱਲਾਹ ਸਵਰਗਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜਿਨ੍ਹਾਂ ਵਿਚ ਉਹ (ਆਗਿਆਕਾਰੀ ਲੋਕ) ਸਦਾ ਰਹਿਣਗੇ ਅਤੇ ਇਹੋ ਵੱਡੀ ਕਾਮਯਾਬੀ ਹੇ।

14 - An-Nisa (The Women) - 014

وَمَن يَعۡصِ ٱللَّهَ وَرَسُولَهُۥ وَيَتَعَدَّ حُدُودَهُۥ يُدۡخِلۡهُ نَارًا خَٰلِدٗا فِيهَا وَلَهُۥ عَذَابٞ مُّهِينٞ
14਼ ਜੋ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਅਤੇ ਉਸ (ਅੱਲਾਹ) ਦੀਆਂ ਹੱਦਾਂ ਦੀ ਉਲੰਘਣਾ ਕਰੇਗਾ, ਉਸ (ਨਾ-ਫ਼ਰਮਾਨ) ਨੂੰ (ਅੱਲਾਹ) ਨਰਕ ਵਿਚ ਸੁੱਟ ਦੇਵੇਗਾ ਜਿੱਥੇ ਉਹ ਹਮੇਸ਼ਾਂ ਲਈ ਰਹਿਣਗੇ ਅਜਿਹੇ ਲੋਕਾਂ ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ।

15 - An-Nisa (The Women) - 015

وَٱلَّـٰتِي يَأۡتِينَ ٱلۡفَٰحِشَةَ مِن نِّسَآئِكُمۡ فَٱسۡتَشۡهِدُواْ عَلَيۡهِنَّ أَرۡبَعَةٗ مِّنكُمۡۖ فَإِن شَهِدُواْ فَأَمۡسِكُوهُنَّ فِي ٱلۡبُيُوتِ حَتَّىٰ يَتَوَفَّىٰهُنَّ ٱلۡمَوۡتُ أَوۡ يَجۡعَلَ ٱللَّهُ لَهُنَّ سَبِيلٗا
15਼ ਅਤੇ ਤੁਹਾਡੀਆਂ ਇਸਤਰੀਆਂ (ਪਤਨੀਆਂ) ਵਿੱਚੋਂਂ ਜਿਹੜੀਆਂ ਬਦਕਾਰੀ ਵਾਲੇ ਕੰਮ (ਜ਼ਨਾ) ਕਰ ਬੈਠਣ ਉਹਨਾਂ ਉੱਤੇ ਆਪਣੇ ਵਿੱਚੋਂ ਹੀ ਚਾਰ ਪੁਰਸ਼ਾਂ ਦੀ ਗਵਾਹੀ ਲਓ, ਜੇ ਇਹ ਚਾਰੋ ਗਵਾਹੀ ਦੇਣ ਤਾਂ ਉਹਨਾਂ ਔਰਤਾਂ ਨੂੰ ਘਰਾਂ ਵਿਚ ਬੰਦ (ਕੈਦ) ਕਰ ਦਿਓ, ਇੱਥੋਂ ਤਕ ਕਿ ਉਨ੍ਹਾਂ ਦੀ ਮੋਤ ਆ ਜਾਵੇ ਜਾਂ ਅੱਲਾਹ ਉਹਨਾਂ ਲਈ ਕੋਈ ਹੋਰ ਰਾਹ ਕੱਢ ਦੇਵੇ।

16 - An-Nisa (The Women) - 016

وَٱلَّذَانِ يَأۡتِيَٰنِهَا مِنكُمۡ فَـَٔاذُوهُمَاۖ فَإِن تَابَا وَأَصۡلَحَا فَأَعۡرِضُواْ عَنۡهُمَآۗ إِنَّ ٱللَّهَ كَانَ تَوَّابٗا رَّحِيمًا
16਼ ਤੁਹਾਡੇ ’ਚੋਂ ਜਿਹੜੇ ਵੀ ਦੋ ਪੁਰਸ਼ ਬਦਕਾਰੀ (ਸਮਲਿੰਗਤਾ) ਕਰਨ ਉਹਨਾਂ ਨੂੰ ਸਜ਼ਾ ਦਿਓ ਜੇ ਉਹ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ ਤਾਂ ਉਹਨਾਂ ਨੂੰ ਮੁਆਫ਼ ਕਰ ਦਿਓ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਹੇ ਤੇ ਰਹਿਮ ਫ਼ਰਮਾਉਣ ਵਾਲਾ ਹੇ।

17 - An-Nisa (The Women) - 017

إِنَّمَا ٱلتَّوۡبَةُ عَلَى ٱللَّهِ لِلَّذِينَ يَعۡمَلُونَ ٱلسُّوٓءَ بِجَهَٰلَةٖ ثُمَّ يَتُوبُونَ مِن قَرِيبٖ فَأُوْلَـٰٓئِكَ يَتُوبُ ٱللَّهُ عَلَيۡهِمۡۗ وَكَانَ ٱللَّهُ عَلِيمًا حَكِيمٗا
17਼ ਅੱਲਾਹ ਕੇਵਲ ਉਹਨਾਂ ਲੋਕਾਂ ਦੀ ਹੀ ਤੌਬਾ ਕਬੂਲ ਕਰਦਾ ਹੇ ਜਿਹੜੇ ਨਾਦਾਨੀ (ਅਣਜਾਣਪੁਨੇ) ਵਿਚ ਕੋਈ ਗੁਨਾਹ ਕਰ ਬੈਠਦੇ ਹਨ ਪਰ ਛੇਤੀ ਹੀ (ਉਸ ਗੁਨਾਹ ਤੋਂ) ਤੌਬਾ ਕਰ ਲੈਣ ਤਾਂ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰਦਾ ਹੇ। ਅੱਲਾਹ (ਸਭ ਦਿਲਾਂ ਦੀ) ਜਾਣਕਾਰੀ ਰੱਖਣ ਵਾਲਾ ਹੇ ਅਤੇ ਹਿਕਮਤ ਵਾਲਾ ਹੇ।

18 - An-Nisa (The Women) - 018

وَلَيۡسَتِ ٱلتَّوۡبَةُ لِلَّذِينَ يَعۡمَلُونَ ٱلسَّيِّـَٔاتِ حَتَّىٰٓ إِذَا حَضَرَ أَحَدَهُمُ ٱلۡمَوۡتُ قَالَ إِنِّي تُبۡتُ ٱلۡـَٰٔنَ وَلَا ٱلَّذِينَ يَمُوتُونَ وَهُمۡ كُفَّارٌۚ أُوْلَـٰٓئِكَ أَعۡتَدۡنَا لَهُمۡ عَذَابًا أَلِيمٗا
18਼ ਉਹਨਾਂ ਲੋਕਾਂ ਦੀ ਤੌਬਾ ਕਬੂਲ ਨਹੀਂ ਹੁੰਦੀ ਜਿਹੜੇ ਭੈੜੇ ਕੰਮ ਕਰਦੇ ਰਹਿੰਦੇ ਹਨ ਇੱਥੋਂ ਤੀਕ ਕਿ ਜਦੋਂ ਉਹਨਾਂ ਵਿੱਚੋਂ ਕਿਸੇ ਦੀ ਮੌਤ ਦਾ ਵੇਲਾ ਆ ਪੁੱਜਦਾ ਹੇ ਉਸ ਸਮੇਂ ਆਖਦਾ ਹੇ ਕਿ “ਹੁਣ ਮੈਂ ਤੌਬਾ ਕਰਦਾ ਹਾਂ” ਇਸੇ ਤਰ੍ਹਾਂ ਉਹਨਾਂ ਦੀ ਤੌਬਾ ਵੀ ਕਬੂਲ ਨਹੀਂ ਹੁੰਦੀ ਜਿਹੜੇ ਕਾਫ਼ਿਰ ਹੁੰਦੇ ਹੋਏ ਹੀ ਮਰ ਜਾਣ। ਇਹੋ ਉਹ ਲੋਕ ਹਨ ਜਿਨ੍ਹਾਂ ਲਈ ਅਸਾਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ।

19 - An-Nisa (The Women) - 019

يَـٰٓأَيُّهَا ٱلَّذِينَ ءَامَنُواْ لَا يَحِلُّ لَكُمۡ أَن تَرِثُواْ ٱلنِّسَآءَ كَرۡهٗاۖ وَلَا تَعۡضُلُوهُنَّ لِتَذۡهَبُواْ بِبَعۡضِ مَآ ءَاتَيۡتُمُوهُنَّ إِلَّآ أَن يَأۡتِينَ بِفَٰحِشَةٖ مُّبَيِّنَةٖۚ وَعَاشِرُوهُنَّ بِٱلۡمَعۡرُوفِۚ فَإِن كَرِهۡتُمُوهُنَّ فَعَسَىٰٓ أَن تَكۡرَهُواْ شَيۡـٔٗا وَيَجۡعَلَ ٱللَّهُ فِيهِ خَيۡرٗا كَثِيرٗا
19਼ ਹੇ ਈਮਾਨ ਵਾਲਿਓ! ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜ਼ੋਰ ਜ਼ਬਰਦਸਤੀ (ਵਿਧਵਾ) ਇਸਤਰੀਆਂ ਦੇ ਵਾਰਸ ਬਣ ਬੈਠੋ (ਹੁਣ ਉਹ ਅਜ਼ਾਦ ਹੇ ਜਿੱਥੇ ਚਾਹੇ ਨਿਕਾਹ ਕਰਵਾ ਸਕਦੀ ਹੇ) ਅਤੇ ਨਾ ਹੀ ਉਹਨਾਂ ਨੂੰ ਇਸ ਲਈ (ਤਲਾਕ ਦੇਣ ਮਗਰੋਂ) ਰੋਕ ਕੇ ਰੱਖੋ ਕਿ ਜੋ ਤੁਸੀਂ ਉਹਨਾਂ ਨੂੰ ਮਹਿਰ ਦਿੱਤਾ ਹੋਇਆ ਹੇ ਉਸ ਵਿੱਚੋਂ ਕੁੱਝ ਵਾਪਸ ਲੈ ਲਵੋ 1 ਹਾਂ ਜੇ ਉਹ ਕੋਈ ਸਪਸ਼ਟ ਬਦਕਾਰੀ ਤੇ ਬੇ-ਹਿਆਈ ਦੇ ਕੰਮ ਕਰ ਬੈਠਣ ਤਾਂ ਉਹਨਾਂ ਨੂੰ ਰੋਕਣਾ ਜਾਇਜ਼ ਹੇ। ਤੁਸੀਂ ਉਹਨਾਂ (ਆਪਣੀਆਂ ਪਤਨੀਆਂ) ਨਾਲ ਸੁਚੱਜੇ ਢੰਗ ਨਾਲ ਜੀਵਨ ਗੁਜ਼ਾਰੋ ਜੇ ਤੁਸੀਂ ਉਹਨਾਂ ਨੂੰ ਨਾ ਪਸੰਦ ਕਰੋ ਤਾਂ ਹੋ ਸਕਦਾ ਹੇ ਕਿ ਤੁਹਾਨੂੰ ਇਕ ਚੀਜ਼ ਪਸੰਦ ਨਾ ਹੋਵੇ ਪਰ ਅੱਲਾਹ ਨੇ ਉਸੇ ਵਿਚ ਕੋਈ ਭਲਾਈ ਰੱਖ ਛੱਡੀ ਹੋਵੇ।
1 ਇਸ ਤੋਂ ਭਾਵ ਮਹਿਰ ਹੇ, ਇਸ ਵਿਚ ਹਰ ਉਹ ਚੀਜ਼ ਹੇ, ਜਿਹੜੀ ਪਤੀ ਵੱਲੋਂ ਪਤਨੀ ਨੂੰ ਨਿਕਾਹ ਦੇ ਬਦਲੇ ਦਿੱਤੀ ਜਾਂਦੀ ਹੇ (ਸੋਨਾ ਚਾਂਦੀ ਮਾਲ ਦੌਲਤ ਆਦਿ) ਲੋਕਾਂ ਵਿਚ ਆਮ ਕਰਕੇ 32/- ਰੁਪਏ ਸ਼ਰਈ ਮਹਿਰ ਦਾ ਰਿਵਾਜ ਹੇ। ਜਦ ਕਿ ਇਹ ਸਭ ਗ਼ਲਤ ਗੱਲਾਂ ਹਨ। ਮਹਿਰ ਲੜਕੇ ਦੀ ਵਿੱਤੀ ਯੋਗਤਾ ਅਨੁਸਾਰ ਹੋਣਾ ਚਾਹੀਦਾ ਹੇ, ਨਾ ਦੇਣ ਦੇ ਇਰਾਦੇ ਨਾਲ ਵਧ ਤੋਂ ਵਧ ਮਹਿਰ ਨਿਯਤ ਕਰਨਾ ਠੀਕ ਨਹੀਂ ਅਤੇ ਨਾ ਹੀ ਲੜਕੇ ਦੀ ਹਿੰਮਤ ਤੋਂ ਵੱਧ ਕੇ ਮਹਿਰ ਹੋਣਾ ਚਾਹੀਦਾ ਹੇ ਅਤੇ ਇਸ ਨੂੰ ਦੇਣਾ ਵੀ ਜ਼ਰੂਰੀ ਹੇ।

20 - An-Nisa (The Women) - 020

وَإِنۡ أَرَدتُّمُ ٱسۡتِبۡدَالَ زَوۡجٖ مَّكَانَ زَوۡجٖ وَءَاتَيۡتُمۡ إِحۡدَىٰهُنَّ قِنطَارٗا فَلَا تَأۡخُذُواْ مِنۡهُ شَيۡـًٔاۚ أَتَأۡخُذُونَهُۥ بُهۡتَٰنٗا وَإِثۡمٗا مُّبِينٗا
20਼ ਜੇ ਤੁਸੀਂ ਇਕ ਪਤਨੀ ਦੀ ਥਾਂ ਦੂਜੀ ਪਤਨੀ ਲਿਆਉਣਾ ਚਾਹੁੰਦੇ ਹੋ ਤਾਂ ਭਾਵੇਂ ਤੁਸੀਂ ਉਹਨਾਂ (ਛੱਡਣ ਵਾਲੀਆਂ ਪਤਨੀਆਂ) ਵਿੱਚੋਂ ਕਿਸੇ ਨੂੰ ਖ਼ਜ਼ਾਨਾਂ ਵੀ ਦੇ ਰੱਖਿਆ ਹੇ ਤਾਂ ਵੀ ਉਸ ਵਿੱਚੋਂ ਕੁੱਝ ਵੀ ਵਾਪਸ ਨਾ ਲਵੋ। ਕੀ ਤੁਸੀਂ ਉਸ ’ਤੇ ਇਲਜ਼ਾਮ ਲਾ ਕੇ ਅਤੇ ਖੁੱਲ੍ਹਾ ਪਾਪ ਕਰਦੇ ਹੋਏ ਵਾਪਸ ਲਵੋਗੇ ?

21 - An-Nisa (The Women) - 021

وَكَيۡفَ تَأۡخُذُونَهُۥ وَقَدۡ أَفۡضَىٰ بَعۡضُكُمۡ إِلَىٰ بَعۡضٖ وَأَخَذۡنَ مِنكُم مِّيثَٰقًا غَلِيظٗا
21਼ ਤੁਸੀਂ (ਦਿੱਤੇ ਹੋਏ) ਮਹਿਰ ਵਿੱਚੋਂ ਕਿੱਦਾਂ ਵਾਪਸ ਲਵੋਗੇ ਜਦੋਂ ਕਿ ਤੁਸੀਂ ਇਕ ਦੂਜੇ ਨਾਲ ਸਰੀਰਿਕ ਮਿਲਣ ਕਰ ਚੁੱਕੇ ਹੋ ਅਤੇ ਉਹ ਔਰਤਾਂ ਤੁਹਾਥੋਂ ਪੱਕਾ ਪ੍ਰਣ ਲੈ ਚੁੱਕੀਆਂ ਹਨ (ਭਾਵ ਨਿਕਾਹ ਕੀਤਾ ਹੇ)।

22 - An-Nisa (The Women) - 022

وَلَا تَنكِحُواْ مَا نَكَحَ ءَابَآؤُكُم مِّنَ ٱلنِّسَآءِ إِلَّا مَا قَدۡ سَلَفَۚ إِنَّهُۥ كَانَ فَٰحِشَةٗ وَمَقۡتٗا وَسَآءَ سَبِيلًا
22਼ ਉਹਨਾਂ ਇਸਤਰੀਆਂ ਨਾਲ ਨਿਕਾਹ ਨਾ ਕਰੋ ਜਿਨ੍ਹਾਂ (ਔਰਤਾਂ) ਨਾਲ ਤੁਹਾਡੇ ਪਿਓ ਨਿਕਾਹ ਕਰ ਚੱਕੇ ਹਨ ਪਰ ਜੋ ਪਹਿਲਾਂ ਹੋ ਚੁੱਕਾ ਸੋ ਹੋ ਚੁੱਕਾ। ਬੇਸ਼ੱਕ ਇਹ ਇਕ ਅਸ਼ਲੀਲ ਕੰਮ ਹੇ ਅਤੇ ਨਾ ਪਸੰਦੀਦਾ ਤੇ ਭੈੜਾ ਰਵਾਜ ਹੇ।

23 - An-Nisa (The Women) - 023

حُرِّمَتۡ عَلَيۡكُمۡ أُمَّهَٰتُكُمۡ وَبَنَاتُكُمۡ وَأَخَوَٰتُكُمۡ وَعَمَّـٰتُكُمۡ وَخَٰلَٰتُكُمۡ وَبَنَاتُ ٱلۡأَخِ وَبَنَاتُ ٱلۡأُخۡتِ وَأُمَّهَٰتُكُمُ ٱلَّـٰتِيٓ أَرۡضَعۡنَكُمۡ وَأَخَوَٰتُكُم مِّنَ ٱلرَّضَٰعَةِ وَأُمَّهَٰتُ نِسَآئِكُمۡ وَرَبَـٰٓئِبُكُمُ ٱلَّـٰتِي فِي حُجُورِكُم مِّن نِّسَآئِكُمُ ٱلَّـٰتِي دَخَلۡتُم بِهِنَّ فَإِن لَّمۡ تَكُونُواْ دَخَلۡتُم بِهِنَّ فَلَا جُنَاحَ عَلَيۡكُمۡ وَحَلَـٰٓئِلُ أَبۡنَآئِكُمُ ٱلَّذِينَ مِنۡ أَصۡلَٰبِكُمۡ وَأَن تَجۡمَعُواْ بَيۡنَ ٱلۡأُخۡتَيۡنِ إِلَّا مَا قَدۡ سَلَفَۗ إِنَّ ٱللَّهَ كَانَ غَفُورٗا رَّحِيمٗا
23਼ ਤੁਹਾਡੇ ’ਤੇ ਹਰਾਮ ਕੀਤੀਆਂ ਗਈਆਂ ਹਨ (ਭਾਵ ਜਿਨ੍ਹਾਂ ਨਾਲ ਤੁਸੀਂ ਨਿਕਾਹ ਨਹੀਂ ਕਰ ਸਕਦੇ) ਤੁਹਾਡੀਆਂ (ਸਕੀਆਂ ਤੇ ਮਤੇਰੀਆਂ) ਮਾਵਾਂ, ਤੁਹਾਡੀਆਂ ਧੀਆਂ (ਪੋਤੀ ਤੇ ਦੋਹਤੀ ਸਮੇਤ), ਭੈਣਾਂ (ਸਕੀ ਮਾਂ ਜਾਂ ਬਾਪ ਵੱਲੋਂ), ਭੂਆ, ਮਾਸੀਆਂ, ਭਤੀਜੀਆਂ, ਭਾਣਜੀਆਂ, ਤੁਹਾਡੀਆਂ ਉਹ ਮਾਵਾਂ ਜਿਨ੍ਹਾਂ ਦਾ ਤੁਸੀਂ ਦੁੱਧ ਪੀਤਾ ਹੇ ਅਤੇ ਤੁਹਾਡੀਆਂ ਦੁੱਧ ਵਿਚ ਸਾਂਝੀਵਾਲ ਭੈਣਾਂ, ਤੁਹਾਡੀਆਂ ਸੱਸਾਂ ਅਤੇ ਤੁਹਾਡੀਆਂ ਪਤਨੀਆਂ ਦੀਆਂ ਧੀਆਂ, ਜਿਹੜੀਆਂ ਤੁਹਾਡੀ ਗੋਦੀ ਵਿਚ ਪਲੀਆਂ ਹਨ, ਉਹਨਾਂ ਔਰਤਾਂ ਦੀਆਂ ਧੀਆਂ ਜਿਨ੍ਹਾਂ ਨਾਲ ਤੁਸੀਂ (ਪਤੀ ਪਤਨੀ ਵਾਲਾ) ਮੇਲ ਮਿਲਾਪ ਕਰ ਚੁੱਕੇ ਹੋ, ਪਰ ਜੇ ਤੁਸੀਂ ਉਹਨਾਂ ਨਾਲ ਪਤੀ ਪਤਨੀ ਵਾਂਗ ਮਿਲਾਪ ਨਹੀਂ ਸੀ ਕੀਤਾ (ਕੇਵਲ ਨਿਕਾਹ ਹੀ ਹੋਇਆ ਹੇ) ਤਾਂ ਫੇਰ ਤੁਹਾਡੇ ’ਤੇ ਕੋਈ ਦੋਸ਼ ਨਹੀਂ ਤੁਹਾਡੇ ਲਈ ਜਾਇਜ਼ ਹੇ (ਤੁਸੀਂ ਨਿਕਾਹ ਕਰ ਸਕਦੇ ਹੋ) ਅਤੇ ਤੁਹਾਡੇ ਵੀਰਜ ਤੋਂ ਪੈਦਾ ਹੋਏ ਪੁੱਤਰਾਂ ਦੀਆਂ ਪਤਨੀਆਂ ਅਤੇ ਦੋ ਸਕੀਆਂ ਭੈਣਾਂ ਨੂੰ ਇਕੋ ਵੇਲੇ ਇਕੱਠਾ ਰੱਖਣਾ (ਵੀ ਹਰਾਮ ਹੇ) ਹਾਂ ਜੋ ਵੀ (ਇਹਨਾਂ ਹੁਕਮਾਂ ਤੋਂ) ਪਹਿਲਾਂ ਹੋ ਚੁੱਕਿਆ ਸੋ ਹੋ ਚੁੱਕਿਆ। ਅੱਲਾਹ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੇ।

24 - An-Nisa (The Women) - 024

۞وَٱلۡمُحۡصَنَٰتُ مِنَ ٱلنِّسَآءِ إِلَّا مَا مَلَكَتۡ أَيۡمَٰنُكُمۡۖ كِتَٰبَ ٱللَّهِ عَلَيۡكُمۡۚ وَأُحِلَّ لَكُم مَّا وَرَآءَ ذَٰلِكُمۡ أَن تَبۡتَغُواْ بِأَمۡوَٰلِكُم مُّحۡصِنِينَ غَيۡرَ مُسَٰفِحِينَۚ فَمَا ٱسۡتَمۡتَعۡتُم بِهِۦ مِنۡهُنَّ فَـَٔاتُوهُنَّ أُجُورَهُنَّ فَرِيضَةٗۚ وَلَا جُنَاحَ عَلَيۡكُمۡ فِيمَا تَرَٰضَيۡتُم بِهِۦ مِنۢ بَعۡدِ ٱلۡفَرِيضَةِۚ إِنَّ ٱللَّهَ كَانَ عَلِيمًا حَكِيمٗا
24਼ ਤੁਹਾਡੇ ਲਈ ਵਿਵਾਹਿਤ ਔਰਤਾਂ ਵੀ ਹਰਾਮ ਹਨ ਪ੍ਰੰਤੂ ਜਿਹੜੀਆਂ ਔਰਤਾਂ ਜੰਗ ਵਿਚ ਤੁਹਾਡੇ ਕਬਜ਼ੇ ਵਿਚ ਆ ਜਾਣ ਉਹ ਜਾਇਜ਼ ਹਨ। ਅੱਲਾਹ ਨੇ ਇਹਨਾਂ ਹਿਦਾਇਤਾਂ ਨੂੰ ਤੁਹਾਡੇ ਲਈ ਲਿੱਖ ਛੱਡਿਆ ਹੇ। ਇਹਨਾਂ ਇਸਤਰੀਆਂ ਤੋਂ ਛੁੱਟ ਬਾਕੀ ਸਾਰੀਆਂ ਔਰਤਾਂ ਤੁਹਾਡੇ ਲਈ ਹਲਾਲ (ਜਾਇਜ਼) ਹਨ। ਤੁਸੀਂ ਆਪਣੇ ਮਾਲ (ਮਹਿਰ) ਦੇ ਕੇ ਉਹਨਾਂ ਨਾਲ ਨਿਕਾਹ ਕਰ ਸਕਦੇ ਹੋ। ਤੁਹਾਡਾ ਇਰਾਦਾ ਬਦਕਾਰੀ ਲਈ ਨਹੀਂ ਹੋਣਾ ਚਾਹੀਦਾ। ਇਸ ਲਈ ਜਿਨ੍ਹਾਂ ਨਾਲ ਤੁਸੀਂ ਨਿਕਾਹ ਕਰੋ ਉਹਨਾਂ ਨੂੰ ਉਹਨਾਂ ਦਾ ਨਿਯਤ ਕੀਤਾ ਹੋਇਆ ਮਹਿਰ ਅਦਾ ਕਰੋ। ਮਹਿਰ ਨਿਯਤ ਹੋਣ ਤੋਂ ਮਗਰੋਂ ਜੇਕਰ ਆਪਸੀ ਰਜ਼ਾਮੰਦੀ ਨਾਲ ਇਸ ਵਿਚ (ਘੱਟ ਜਾਂ ਵੱਧ) ਨਿਯਤ ਕਰ ਲਵੋ ਤਾਂ ਤੁਹਾਡੇ ’ਤੇ ਕੋਈ ਦੋਸ਼ ਨਹੀਂ। ਬੇਸ਼ੱਕ ਅੱਲਾਹ ਜਾਣਨ ਵਾਲਾ, ਸਿਆਣਾ ਤੇ ਦਾਨਾ ਹੇ।

25 - An-Nisa (The Women) - 025

وَمَن لَّمۡ يَسۡتَطِعۡ مِنكُمۡ طَوۡلًا أَن يَنكِحَ ٱلۡمُحۡصَنَٰتِ ٱلۡمُؤۡمِنَٰتِ فَمِن مَّا مَلَكَتۡ أَيۡمَٰنُكُم مِّن فَتَيَٰتِكُمُ ٱلۡمُؤۡمِنَٰتِۚ وَٱللَّهُ أَعۡلَمُ بِإِيمَٰنِكُمۚ بَعۡضُكُم مِّنۢ بَعۡضٖۚ فَٱنكِحُوهُنَّ بِإِذۡنِ أَهۡلِهِنَّ وَءَاتُوهُنَّ أُجُورَهُنَّ بِٱلۡمَعۡرُوفِ مُحۡصَنَٰتٍ غَيۡرَ مُسَٰفِحَٰتٖ وَلَا مُتَّخِذَٰتِ أَخۡدَانٖۚ فَإِذَآ أُحۡصِنَّ فَإِنۡ أَتَيۡنَ بِفَٰحِشَةٖ فَعَلَيۡهِنَّ نِصۡفُ مَا عَلَى ٱلۡمُحۡصَنَٰتِ مِنَ ٱلۡعَذَابِۚ ذَٰلِكَ لِمَنۡ خَشِيَ ٱلۡعَنَتَ مِنكُمۡۚ وَأَن تَصۡبِرُواْ خَيۡرٞ لَّكُمۡۗ وَٱللَّهُ غَفُورٞ رَّحِيمٞ
25਼ ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਆਜ਼ਾਦ ਮੁਸਲਮਾਨ ਇਸਤਰੀ ਨਾਲ ਨਿਕਾਹ ਕਰਨ ਦੀ ਸਮਰਥਾ ਨਾ ਰੱਖਦਾ ਹੋਵੇ ਤਾਂ ਉਹ ਮੁਸਲਮਾਨ ਬਾਂਦੀਆਂ ਨਾਲ, ਜਿਨ੍ਹਾਂ ਦੇ ਤੁਸੀਂ ਆਪ ਮਾਲਿਕ ਹੋ, ਨਿਕਾਹ ਕਰ ਸਕਦਾ ਹੇ। ਅੱਲਾਹ ਤੁਹਾਡੇ ਈਮਾਨ ਦੀ ਹਾਲਤ ਨੂੰ ਭਲੀ-ਭਾਂਤ ਜਾਣਦਾ ਹੇ। ਤੁਸੀਂ ਸਾਰੇ ਇਕ (ਆਦਮ ਦੀ ਔਲਾਦ) ਹੋ, ਇਸ ਲਈ ਬਾਂਦੀਆਂ ਦੇ ਮਾਲਿਕਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਨਾਲ ਨਿਕਾਹ ਕਰ ਲਵੋ ਅਤੇ ਰਵਾਜ ਅਨੁਸਾਰ ਉਹਨਾਂ (ਬਾਂਦੀਆਂ) ਦੇ ਮਹਿਰ ਉਹਨਾਂ ਨੂੰ ਦੇਵੋਂ। ਉਹ (ਬਾਂਦੀਆਂ) ਨੇਕ ਤੇ ਭਲੀਆਂ ਹੋਣ ਬਦਕਾਰੀ ਕਰਨ ਵਾਲੀਆਂ ਨਾ ਹੋਣ ਅਤੇ ਨਾ ਹੀ ਚੋਰੀ ਛੁਪੇ ਯਾਰੀਆਂ ਲਾਉਣ, ਜਦੋਂ ਉਹ ਬਾਂਦੀਆਂ (ਤੁਹਾਡੇ) ਨਿਕਾਹ ਵਿਚ ਆ ਜਾਣ ਜੇ ਫੇਰ ਵੀ ਉਹ ਬਦਕਾਰੀ ਕਰਨ ਤਾਂ ਉਹਨਾਂ ਦੀ ਸਜ਼ਾਂ ਆਜ਼ਾਦ ਇਸਤਰੀਆਂ ਦੀ ਸਜ਼ਾ ਤੋਂ ਅੱਧੀ (ਭਾਵ 50 ਕੋੜੇ) ਹੋਵੇਗੀ।1 ਬਾਂਦੀਆਂ (ਗੋਲੀਆਂ) ਨਾਲ ਨਿਕਾਹ ਕਰਨ ਦੀ ਇਜਾਜ਼ਤ ਤੁਹਾਡੇ ਵਿੱਚੋਂ ਕੇਵਲ ਉਹਨਾਂ ਲੋਕਾਂ ਨੂੰ ਹੀ ਹੇ ਜਿਨ੍ਹਾਂ ਨੂੰ ਗੁਨਾਹ ਭਰੀ ਰਾਹ ਤੁਰ ਪੈਣ ਦਾ ਡਰ ਹੇ। ਜੇ ਤੁਸੀਂ ਸਬਰ ਕਰ ਸਕੋ ਤਾਂ ਇਹ ਤੁਹਾਡੇ ਲਈ ਵਧੇਰੇ ਚੰਗਾ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੇ।
1 ਗ਼ੁਲਾਮ ਮਰਦ ਜਾਂ ਔਰਤ ਭਾਵੇਂ ਉਹ ਵਿਵਾਹਿਤ ਹਨ ਜਾਂ ਨਹੀਂ ਜੇ ਉਹਨਾਂ ਵਿੱਚੋਂ ਕੋਈ ਜ਼ਨਾਂ ਕਰੇਗਾ ਤਾਂ ਉਹਨਾਂ ਨੂੰ ਪੰਜਾਹ ਕੋੜ੍ਹਿਆਂ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਉਹਨਾਂ ਲਈ ਰਜਮ (ਪੱਥਰ ਮਾਰਨ) ਦੀ ਸਜ਼ਾ ਲਾਗੂ ਨਹੀਂ ਹੋਵੇਗੀ।

26 - An-Nisa (The Women) - 026

يُرِيدُ ٱللَّهُ لِيُبَيِّنَ لَكُمۡ وَيَهۡدِيَكُمۡ سُنَنَ ٱلَّذِينَ مِن قَبۡلِكُمۡ وَيَتُوبَ عَلَيۡكُمۡۗ وَٱللَّهُ عَلِيمٌ حَكِيمٞ
26਼ ਅੱਲਾਹ ਇਹ ਚਾਹੁੰਦਾ ਹੇ ਕਿ ਸਾਰੇ ਹੁਕਮਾਂ ਨੂੰ ਵਿਸਥਾਰ ਨਾਲ ਬਿਆਨ ਕਰੇ ਅਤੇ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਨੇਕ ਲੋਕਾਂ ਦੀ ਰਾਹ ’ਤੇ ਚਲਾਵੇ, ਉਹ ਤੁਹਾਡੇ ਵੱਲ ਧਿਆਨ ਦੇਣਾ ਚਾਹੁੰਦਾ ਹੇ। ਅੱਲਾਹ ਜਾਣਨਹਾਰ ਤੇ ਸਿਆਣਾ ਹੇ।

27 - An-Nisa (The Women) - 027

وَٱللَّهُ يُرِيدُ أَن يَتُوبَ عَلَيۡكُمۡ وَيُرِيدُ ٱلَّذِينَ يَتَّبِعُونَ ٱلشَّهَوَٰتِ أَن تَمِيلُواْ مَيۡلًا عَظِيمٗا
27਼ ਅੱਲਾਹ ਚਾਹੁੰਦਾ ਹੇ ਕਿ ਤੁਹਾਡੀ ਤੌਬਾ ਨੂੰ ਕਬੂਲ ਕਰੇ, ਪ੍ਰੰਤੂ ਜਿਹੜੇ ਲੋਕੀ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਹੋਏ ਹਨ ਉਹ ਚਾਹੁੰਦੇ ਹਨ ਕਿ ਤੁਸੀਂ ਹੱਕ ਤੋਂ ਦੂਰ ਹੋ ਜਾਓ।

28 - An-Nisa (The Women) - 028

يُرِيدُ ٱللَّهُ أَن يُخَفِّفَ عَنكُمۡۚ وَخُلِقَ ٱلۡإِنسَٰنُ ضَعِيفٗا
28਼ ਅੱਲਾਹ ਤੁਹਾਡੇ (ਗੁਨਾਹਾਂ ਦੇ) ਭਾਰ ਨੂੰ (ਮੁਆਫ਼ੀ ਦੇ ਕੇ) ਹਲਕਾ ਕਰਨਾ ਚਾਹੁੰਦਾ ਹੇ। ਮਨੁੱਖ ਨੂੰ ਬਹੁਤ ਹੀ ਕਮਜ਼ੋਰ ਪੈਦਾ ਕੀਤਾ ਗਿਆ ਹੇ।

29 - An-Nisa (The Women) - 029

يَـٰٓأَيُّهَا ٱلَّذِينَ ءَامَنُواْ لَا تَأۡكُلُوٓاْ أَمۡوَٰلَكُم بَيۡنَكُم بِٱلۡبَٰطِلِ إِلَّآ أَن تَكُونَ تِجَٰرَةً عَن تَرَاضٖ مِّنكُمۡۚ وَلَا تَقۡتُلُوٓاْ أَنفُسَكُمۡۚ إِنَّ ٱللَّهَ كَانَ بِكُمۡ رَحِيمٗا
29਼ ਹੇ ਈਮਾਨ ਵਾਲਿਓ! ਤੁਸੀਂ ਇਕ ਦੂਜੇ ਦਾ ਮਾਲ ਨਾ-ਜਾਇਜ਼ ਢੰਗ ਨਾਲ ਨਾ ਖਾਓ, ਸਗੋਂ ਆਪਸੀ ਰਜ਼ਾਮੰਦੀ ਨਾਲ ਲੈਣ-ਦੇਣ ਕਰੋ ਅਤੇ ਅਨ-ਹੱਕਾ ਆਪਣੇ ਆਪ ਨੂੰ ਕਤਲ (ਆਤਮਾ ਹੱਤਿਆ) ਨਾ ਕਰੋ,1 ਬੇਸ਼ੱਕ ਅੱਲਾਹ ਤੁਹਾਡੇ ’ਤੇ ਬਹੁਤ ਮਿਹਰਬਾਨ ਹੇ।
1 ਆਤਮ ਹੱਤਿਆ ਦੀ ਹਦੀਸ ਅਨੁਸਾਰ ਕਰੜੀ ਸਜ਼ਾ ਹੇ। ਜਿਸ ਵਿਅਕਤੀ ਨੇ ਇਸਲਾਮ ਤੋਂ ਛੁੱਟ ਕਿਸੇ ਹੋਰ ਧਰਮ ਦੀ ਜਾਣ ਬੁਝ ਕੇ ਝੂਠੀ ਕਸਮ ਖਾਧੀ ਤਾਂ ਉਹ ਅਜਿਹਾ ਹੇ ਜਿਵੇਂ ਉਹ ਕਹਿੰਦਾ ਹੇ ਜੇ ਉਸ ਨੇ ਕਿਹਾ ਕਿ ਜੇ ਉਹ ਗੱਲ ਇੰਜ ਨਾ ਹੋਵੋ ਤਾਂ ਮੈਂ ਯਹੂਦੀ ਹਾਂ ਤਾਂ ਉਹ ਹਕੀਕਤ ਵਿਚ ਯਹੂਦੀ ਹੀ ਹੇ ਜੇ ਉਹ ਆਪਣੀ ਗੱਲ ਵਿਚ ਝੂਠਾ ਹੇ ਅਤੇ ਜਿਸ ਵਿਅਕਤੀ ਨੇ ਆਪਣੇ ਆਪ ਨੂੰ ਤੇਜ਼ ਹਥਿਆਰ ਨਾਲ ਮਾਰ ਲਿਆ ਤਾਂ ਉਸੇ ਹਥਿਆਰ ਨਾਲ ਨਰਕ ਵਿਚ ਅਜ਼ਾਬ ਹੁੰਦਾ ਰਹੇਗਾ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਉਸ ਨੇ ਤੰਗ ਆ ਕੇ ਆਤਮ ਹੱਤਿਆ ਕਰ ਲਈ ਤਾਂ ਅੱਲਾਹ ਨੇ ਫ਼ਰਮਾਇਆ ਕਿ ਮੇਰੇ ਬੰਦੇ ਨੇ ਮਰਨ ਵਿਚ ਛੇਤੀ ਕੀਤੀ ਭਾਵ ਉਹ ਸਬਰ ਨਹੀਂ ਕਰ ਸਕਿਆ ਕਿ ਮੈਂ ਉਸ ਦੀ ਜਾਨ ਕੱਢਦਾ ਅਤੇ ਉਸ ਦੀ ਮੌਤ ਹੰਦੀ ਸਗੋਂ ਉਸ ਨੇ ਖ਼ੁਦਕੁਸ਼ੀ (ਆਤਮ ਹੱਤਿਆ) ਕਰ ਲਈ ਮੈਂ ਉਸ ਲਈ ਜੰਨਤ ਨੂੰ ਹਰਾਮ ਕਰ ਦਿੱਤਾ ਹੇ। (ਸਹੀ ਬੁਖ਼ਾਰੀ, ਹਦੀਸ: 1363-1364) * ਆਪ ਸ: ਨੇ ਫ਼ਰਮਾਇਆ ਕਿ ਜੋ ਵਿਅਕਤੀ ਆਪਣਾ ਗਲਾ ਘੁੱਟ ਕੇ ਆਪਣੇ ਆਪ ਨੂੰ ਮਾਰਦਾ ਹੇ ਉਹ ਸਦਾ ਲਈ ਨਰਕ ਵਿਚ ਆਪਣਾ ਗਲਾ ਘੁੱਟਦਾ ਰਹੇਗਾ ਅਤੇ ਜਿਹੜਾ ਕੋਈ ਆਪਣੇ ਆਪ ਨੂੰ ਕਿਸੇ ਹਥਿਆਰ ਦੀਆਂ ਸੱਟਾਂ ਨਾਲ ਕਤਲ ਕਰੇਗਾ, ਉਹ ਨਰਕ ਵਿਚ ਆਪਣੇ ਆਪ ਨੂੰ ਸਦਾ ਸੱਟਾਂ ਮਾਰਦਾ ਰਹੇਗਾ। (ਸਹੀ ਬੁਖ਼ਾਰੀ, ਹਦੀਸ: 1365)

30 - An-Nisa (The Women) - 030

وَمَن يَفۡعَلۡ ذَٰلِكَ عُدۡوَٰنٗا وَظُلۡمٗا فَسَوۡفَ نُصۡلِيهِ نَارٗاۚ وَكَانَ ذَٰلِكَ عَلَى ٱللَّهِ يَسِيرًا
30਼ ਜਿਹੜਾ ਵਿਅਕਤੀ ਧੱਕੇ ਨਾਲ ਤੇ ਜ਼ੁਲਮ ਰਾਹੀਂ ਅਜਿਹੇ (ਨਾ-ਫ਼ਰਮਾਨੀ ਵਾਲੇ) ਕੰਮ ਕਰੇਗਾ ਅਸੀਂ ਉਸ ਨੂੰ ਛੇਤੀ ਹੀ ਨਰਕ ਦੀ ਅੱਗ ਵਿਚ ਸੁੱਟ ਦੇਵਾਂਗੇ ਅਤੇ ਇੰਜ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੇ।

31 - An-Nisa (The Women) - 031

إِن تَجۡتَنِبُواْ كَبَآئِرَ مَا تُنۡهَوۡنَ عَنۡهُ نُكَفِّرۡ عَنكُمۡ سَيِّـَٔاتِكُمۡ وَنُدۡخِلۡكُم مُّدۡخَلٗا كَرِيمٗا
31਼ ਜੇਕਰ ਤੁਸੀਂ ਉਹਨਾਂ ਵੱਡੇ ਗੁਨਾਹਾਂ ਤੋਂ ਬਚਦੇ ਰਹੋਗੇ ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ ਹੇ ਤਾਂ ਅਸੀਂ ਤੁਹਾਡੇ ਛੋਟੇ-ਛੋਟੇ ਗੁਨਾਹਾਂ ਨੂੰ ਤੁਹਾਥੋਂ ਦੂਰ ਕਰ ਦੇਵਾਂਗੇ 2 ਅਤੇ ਤੁਹਾਨੂੰ ਇੱਜ਼ਤ ਮਾਨ ਵਾਲੀ ਥਾਂ (ਸਵਰਗ) ਵਿਚ ਦਾਖ਼ਲ ਕਰਾਂਗੇ।
2 ਇਸ ਆਇਤ ਵਿਚ ਗੁਨਾਹੇ ਕਬੀਰਾ (ਮਹਾਂ ਪਾਪ) ਤੋਂ ਬਚਨ ਦੀ ਹਿਦਾਇਤ ਕੀਤੀ ਗਈ ਹੇ। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 130\ 3

32 - An-Nisa (The Women) - 032

وَلَا تَتَمَنَّوۡاْ مَا فَضَّلَ ٱللَّهُ بِهِۦ بَعۡضَكُمۡ عَلَىٰ بَعۡضٖۚ لِّلرِّجَالِ نَصِيبٞ مِّمَّا ٱكۡتَسَبُواْۖ وَلِلنِّسَآءِ نَصِيبٞ مِّمَّا ٱكۡتَسَبۡنَۚ وَسۡـَٔلُواْ ٱللَّهَ مِن فَضۡلِهِۦٓۚ إِنَّ ٱللَّهَ كَانَ بِكُلِّ شَيۡءٍ عَلِيمٗا
32਼ ਤੁਸੀਂ ਉਹਨਾਂ ਚੀਜ਼ਾਂ ਦੀ ਕਾਮਨਾ ਨਾ ਕਰੋ ਜਿਨ੍ਹਾਂ ਕਾਰਨ ਅੱਲਾਹ ਨੇ ਤੁਹਾਡੇ ਵਿੱਚੋਂ ਕਿਸੇ ਨੂੰ ਕਿਸੇ ਦੇ ਮੁਕਾਬਲੇ ਵਿਚ ਵਧੇਰੇ ਦਿੱਤਾ ਹੋਇਆ ਹੇ। ਜੋ ਪੁਰਸ਼ਾਂ ਨੇ ਕਮਾਇਆ ਹੇ ਉਸ ਕਮਾਈ ਵਿਚ ਉਹਨਾਂ ਦਾ ਹਿੱਸਾ ਹੇ (ਭਾਵ ਉਹੀ ਹੱਕਦਾਰ ਹਨ) ਅਤੇ ਔਰਤਾਂ ਦਾ ਹੱਕ ਉਸ ਕਮਾਈ ਵਿਚ ਹੇ ਜੋ ਉਹਨਾਂ ਨੇ ਕਮਾਇਆ ਹੇ। ਤੁਸੀਂ ਅੱਲਾਹ ਤੋਂ ਹੀ ਉਸ ਦੇ ਫ਼ਜ਼ਲਾਂ ਲਈ ਦੁਆਵਾਂ ਮੰਗਦੇ ਰਹੋ। ਬੇਸ਼ੱਕ ਅੱਲਾਹ ਹਰ (ਵਿਅਕਤੀ ਦੀ ਲੋੜ ਦੀਆਂ) ਚੀਜ਼ਾਂ ਨੂੰ ਜਾਣਨ ਵਾਲਾ ਹੇ।

33 - An-Nisa (The Women) - 033

وَلِكُلّٖ جَعَلۡنَا مَوَٰلِيَ مِمَّا تَرَكَ ٱلۡوَٰلِدَانِ وَٱلۡأَقۡرَبُونَۚ وَٱلَّذِينَ عَقَدَتۡ أَيۡمَٰنُكُمۡ فَـَٔاتُوهُمۡ نَصِيبَهُمۡۚ إِنَّ ٱللَّهَ كَانَ عَلَىٰ كُلِّ شَيۡءٖ شَهِيدًا
33਼ ਮਾਤਾ ਪਿਤਾ ਜਾਂ ਨੇੜਲੇ ਰਿਸ਼ਤੇਦਾਰ ਜੋ ਵੀ ਮਾਲ ਛੱਡ ਜਾਣ ਉਸ ਵਿਰਸੇ ਵਿਚ ਅਸੀਂ (ਅੱਲਾਹ ਨੇ ਰਿਸ਼ਤੇ ਅਨੁਸਾਰ) ਹਰੇਕ ਨੂੰ ਵਾਰਸ ਬਣਾਇਆ ਹੇ। ਜਿਨ੍ਹਾਂ ਨਾਲ ਤੁਸੀਂ ਇਕਰਾਰ ਕੀਤਾ ਹੋਇਆ ਹੇ, ਉਹਨਾਂ ਨੂੰ ਉਹਨਾਂ ਦਾ ਹਿੱਸਾ ਦਿਓ। ਬੇਸ਼ੱਕ ਅੱਲਾਹ ਹਰ ਗੱਲ ਦਾ ਗਵਾਹ ਹੇ।

34 - An-Nisa (The Women) - 034

ٱلرِّجَالُ قَوَّـٰمُونَ عَلَى ٱلنِّسَآءِ بِمَا فَضَّلَ ٱللَّهُ بَعۡضَهُمۡ عَلَىٰ بَعۡضٖ وَبِمَآ أَنفَقُواْ مِنۡ أَمۡوَٰلِهِمۡۚ فَٱلصَّـٰلِحَٰتُ قَٰنِتَٰتٌ حَٰفِظَٰتٞ لِّلۡغَيۡبِ بِمَا حَفِظَ ٱللَّهُۚ وَٱلَّـٰتِي تَخَافُونَ نُشُوزَهُنَّ فَعِظُوهُنَّ وَٱهۡجُرُوهُنَّ فِي ٱلۡمَضَاجِعِ وَٱضۡرِبُوهُنَّۖ فَإِنۡ أَطَعۡنَكُمۡ فَلَا تَبۡغُواْ عَلَيۡهِنَّ سَبِيلًاۗ إِنَّ ٱللَّهَ كَانَ عَلِيّٗا كَبِيرٗا
34਼ ਮਰਦਾਂ ਨੂੰ ਔਰਤਾਂ ’ਤੇ ਹੁਕਮ ਚਲਾਉਣ ਦਾ ਇਸ ਲਈ ਅਧੀਕਾਰ ਹੇ ਕਿ ਅੱਲਾਹ ਨੇ ਉਹਨਾਂ ਵਿੱਚੋਂ ਇਕ ਨੂੰ ਦੂਜੇ ਦੇ ਮੁਕਾਬਲੇ ਅੱਗੇ ਰੱਖਿਆ ਹੇ। ਉਹ ਇਸ ਲਈ ਕਿ ਉਹ (ਮਰਦ) ਆਪਣੇ ਮਾਲ ਵਿੱਚੋਂ ਉਹਨਾਂ ’ਤੇ ਖ਼ਰਚ ਕਰਦੇ ਹਨ। ਜੋ ਪਤਨੀਆਂ ਨੇਕ ਤੇ ਆਗਿਆਕਾਰੀ ਹੁੰਦੀਆਂ ਹਨ ਉਹ ਆਪਣੇ ਪਤੀ ਦੇ ਪਿੱਠ ਪਿੱਛੇ ਅੱਲਾਹ ਦੀ ਨਿਗਰਾਨੀ ਹੇਠ ਉਹਨਾਂ ਦੀ (ਹਰ ਪੱਖੋ) ਰਾਖੀ ਕਰਦੀਆਂ ਹਨ। ਅਤੇ ਜਿਨ੍ਹਾਂ ਪਤਨੀਆਂ ਦੀ ਨਾ-ਫ਼ਰਮਾਨੀ ਜਾਂ ਸਰਕਸ਼ੀ ਦਾ ਤੁਹਾਨੂ ਡਰ ਹੋਵੇ ਤੁਸੀਂ ਉਹਨਾਂ ਨੂੰ ਸਮਝਾਓ (ਜੇ ਨਾ ਸਮਝਣ ਤਾਂ) ਉਹਨਾਂ ਦਾ ਪੈਣਾ ਸੋਣਾ ਵੱਖ ਕਰ ਦਿਓ (ਜੇ ਫੇਰ ਵੀ ਨਾ ਸਮਝਣ) ਉਹਨਾਂ ਨੂੰ ਹਲਕੀ ਸਜ਼ਾ ਦੇਵੋ। (ਪ੍ਰੰਤੂ ਮੂੰਹ ’ਤੇ ਨਾ ਮਾਰੋ) ਜੇ ਉਹ ਆਗਿਆਕਾਰੀ ਬਣ ਜਾਣ ਤਾਂ ਉਹਨਾਂ ਨੂੰ ਤੰਗ ਕਰਨ ਦੇ ਬਹਾਨੇ ਨਾ ਲੱਭੋ। ਬੇਸ਼ੱਕ ਅੱਲਾਹ ਵੱਡੀ ਵਡਿਆਈ ਵਾਲਾ ਤੇ ਸਰਵ-ਉੱਚ ਹੇ।

35 - An-Nisa (The Women) - 035

وَإِنۡ خِفۡتُمۡ شِقَاقَ بَيۡنِهِمَا فَٱبۡعَثُواْ حَكَمٗا مِّنۡ أَهۡلِهِۦ وَحَكَمٗا مِّنۡ أَهۡلِهَآ إِن يُرِيدَآ إِصۡلَٰحٗا يُوَفِّقِ ٱللَّهُ بَيۡنَهُمَآۗ إِنَّ ٱللَّهَ كَانَ عَلِيمًا خَبِيرٗا
35਼ ਜੇਕਰ ਤੁਹਾਨੂੰ (ਰਿਸ਼ਤੇਦਾਰਾਂ ਨੂੰ) ਪਤੀ ਪਤਨੀ ਦੇ ਆਪਸੀ ਸੰਬੰਧਾ ਵਿਚ ਕਿਸੇ ਅਣਬਣ ਹੋਣ ਦਾ ਡਰ ਹੋਵੇ ਤਾਂ ਇਕ ਮੁਨਸਿਫ਼ (ਪੰਚ) ਪਤੀ ਵੱਲੋਂ ਤੇ ਇਕ ਮੁਨਸਿਫ਼ ਪਤਨੀ ਦੇ ਰਿਸ਼ਤੇਦਾਰਾਂ ਵੱਲੋਂ ਨਿਯਤ ਕਰੋ, ਜੇ ਉਹ ਦੋਵੇਂ ਸੁਲਾਹ ਕਰਵਾਉਣਾ ਚਾਹੁੰਦੇ ਹਨ ਤਾਂ ਅੱਲਾਹ ਦੋਵਾਂ (ਪਤੀ-ਪਤਨੀ) ਦਾ ਮਿਲਾਪ ਕਰਾ ਦੇਵੇਗਾ। ਬੇਸ਼ੱਕ ਅੱਲਾਹ (ਹਰ ਪ੍ਰਕਾਰ ਦਾ) ਗਿਆਨ ਰੱਖਣ ਵਾਲਾ ਤੇ (ਹਾਲਾਤ ਤੋਂ) ਬਾ-ਖ਼ਬਰ ਹੇ।

36 - An-Nisa (The Women) - 036

۞وَٱعۡبُدُواْ ٱللَّهَ وَلَا تُشۡرِكُواْ بِهِۦ شَيۡـٔٗاۖ وَبِٱلۡوَٰلِدَيۡنِ إِحۡسَٰنٗا وَبِذِي ٱلۡقُرۡبَىٰ وَٱلۡيَتَٰمَىٰ وَٱلۡمَسَٰكِينِ وَٱلۡجَارِ ذِي ٱلۡقُرۡبَىٰ وَٱلۡجَارِ ٱلۡجُنُبِ وَٱلصَّاحِبِ بِٱلۡجَنۢبِ وَٱبۡنِ ٱلسَّبِيلِ وَمَا مَلَكَتۡ أَيۡمَٰنُكُمۡۗ إِنَّ ٱللَّهَ لَا يُحِبُّ مَن كَانَ مُخۡتَالٗا فَخُورًا
36਼ ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਓ, ਮਾਂ ਬਾਪ ਨਾਲ ਨੇਕੀ ਵਾਲਾ ਵਰਤਾਓ ਕਰੋ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ, ਨੇੜੇ ਦੇ ਸਾਥੀ (ਦੋਸਤਾਂ), ਗੁਆਂਡੀ ਅਤੇ ਓਪਰੇ ਗੁਵਾਂਡੀ, ਨੇੜੇ ਦੇ ਸਾਥੀ, ਰਾਹੀਂ-ਮੁਸਾਫ਼ਰ ਅਤੇ ਜਿਹੜੇ ਤੁਹਾਡੇ ਗ਼ੁਲਾਮ ਤੇ ਬਾਂਦੀਆਂ (ਅਤੇ ਘਰੇਲੂ ਨੋਕਰ) ਹਨ ਉਹਨਾਂ ਸਭ ਨਾਲ ਨੇਕੀ ਕਰੋ। ਬੇਸ਼ੱਕ ਅੱਲਾਹ ਸੇਖ਼ੀ ਖੋਰ ਅਤੇ ਘਮੰਡੀ ਨੂੰ ਪਸੰਦ ਨਹੀਂ ਕਰਦਾ।

37 - An-Nisa (The Women) - 037

ٱلَّذِينَ يَبۡخَلُونَ وَيَأۡمُرُونَ ٱلنَّاسَ بِٱلۡبُخۡلِ وَيَكۡتُمُونَ مَآ ءَاتَىٰهُمُ ٱللَّهُ مِن فَضۡلِهِۦۗ وَأَعۡتَدۡنَا لِلۡكَٰفِرِينَ عَذَابٗا مُّهِينٗا
37਼ ਉਹ ਲੋਕ ਵੀ ਅੱਲਾਹ ਨੂੰ ਨਹੀਂ ਭਾਉਂਦੇ ਜਿਹੜੇ ਲੋਕ ਆਪ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਆਖਦੇ ਹਨ, ਜੋ ਕੁੱਝ ਅੱਲਾਹ ਨੇ ਉਹਨਾਂ ਨੂੰ ਆਪਣੇ ਫ਼ਜ਼ਲਾਂ (ਮਾਲ ਦੋਲਤ) ਨਾਲ ਨਵਾਜ਼ਿਆ ਹੋਇਆ ਹੇ ਉਸ ਨੂੰ ਲਕੋ ਲੈਂਦੇ ਹਨ। ਅਸੀਂ ਉਹਨਾਂ ਕਾਫ਼ਿਰਾਂ (ਨਾ-ਸ਼ੁਕਰੇ) ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਰੱਖਿਆ ਹੇ ।1
1 ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਕੋਈ ਵੀ ਅਜਿਹਾ ਦਿਨ ਨਹੀਂ ਜਦੋਂ ਦੋ ਫ਼ਰਿਸ਼ਤੇ ਧਰਤੀ ’ਤੇ ਉੱਤਰ ਕੇ ਇਹ ਦੁਆ ਨਾ ਕਰਦੇ ਹੋਣ ਕਿ ਹੇ ਅੱਲਾਹ! ਤੇਰੇ ਰਾਹ ਵਿਚ ਖ਼ਰਚ ਕਰਨ ਵਾਲੇ ਨੂੰ ਉਸ ਦਾ ਬਦਲਾ ਦੇ ਅਤੇ ਦੂਜਾ ਦੁਆ ਕਰਦਾ ਹੇ ਕਿ ਹੇ ਅੱਲਾਹ! ਕੰਜੂਸੀ ਕਰਨ ਵਾਲੇ ਦਾ ਮਾਲ ਬਰਬਾਦ ਕਰ। (ਸਹੀ ਬੁਖ਼ਾਰੀ, ਹਦੀਸ: 1442)

38 - An-Nisa (The Women) - 038

وَٱلَّذِينَ يُنفِقُونَ أَمۡوَٰلَهُمۡ رِئَآءَ ٱلنَّاسِ وَلَا يُؤۡمِنُونَ بِٱللَّهِ وَلَا بِٱلۡيَوۡمِ ٱلۡأٓخِرِۗ وَمَن يَكُنِ ٱلشَّيۡطَٰنُ لَهُۥ قَرِينٗا فَسَآءَ قَرِينٗا
38਼ ਉਹ ਲੋਕ ਵੀ ਅੱਲਾਹ ਨੂੰ ਨਾ-ਪਸੰਦ ਹਨ ਜਿਹੜੇ ਲੋਕ ਆਪਣਾ ਮਾਲ ਲੋਕ-ਵਿਖਾਵੇ ਲਈ ਖ਼ਰਚ ਕਰਦੇ ਹਨ ਅਤੇ ਉਹ ਅੱਲਾਹ ਅਤੇ ਕਿਆਮਤ ਵਾਲੇ ਦਿਨ ਉੱਤੇ ਈਮਾਨ ਨਹੀਂ ਰੱਖਦੇ। ਉਹਨਾਂ ਦਾ ਸਾਥੀ ਸ਼ੈਤਾਨ ਹੇ ਅਤੇ ਇਹ ਸਭ ਤੋਂ ਭੈੜਾ ਸਾਥੀ ਹੇ।

39 - An-Nisa (The Women) - 039

وَمَاذَا عَلَيۡهِمۡ لَوۡ ءَامَنُواْ بِٱللَّهِ وَٱلۡيَوۡمِ ٱلۡأٓخِرِ وَأَنفَقُواْ مِمَّا رَزَقَهُمُ ٱللَّهُۚ وَكَانَ ٱللَّهُ بِهِمۡ عَلِيمًا
39਼ ਭਲਾ ਉਹਨਾਂ ਲੋਕਾਂ ਦਾ ਕੀ ਵਿਗੜ ਜਾਂਦਾ, ਜੇ ਉਹ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਲੈ ਆਉਂਦੇ ? ਅਤੇ ਜੋ ਮਾਲ ਅੱਲਾਹ ਨੇ ਉਹਨਾਂ ਨੂੰ ਦਿੱਤਾ ਹੇ, ਉਸ ਵਿਚੋ ਖ਼ਰਚ ਕਰਦੇ ਅਲਾੱਹ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।

40 - An-Nisa (The Women) - 040

إِنَّ ٱللَّهَ لَا يَظۡلِمُ مِثۡقَالَ ذَرَّةٖۖ وَإِن تَكُ حَسَنَةٗ يُضَٰعِفۡهَا وَيُؤۡتِ مِن لَّدُنۡهُ أَجۡرًا عَظِيمٗا
40਼ ਬੇਸ਼ੱਕ ਅੱਲਾਹ ਕਿਸੇ ’ਤੇ ਵੀ ਭੋਰਾ ਭਰ ਜ਼ੁਲਮ ਨਹੀਂ ਕਰਦਾ 2 ਅਤੇ ਜੇ ਕਿਸੇ ਨੇ ਕੋਈ ਇਕ ਨੇਕੀ ਕੀਤੀ ਹੋਵੇ ਤਾਂ ਉਸ ਨੂੰ ਦੂਣਾ ਕਰ ਦਿੰਦਾ ਹੇ ਅਤੇ ਆਪਣੇ ਵੱਲੋਂ ਵਿਸ਼ੇਸ਼ ਬਦਲਾ ਪ੍ਰਦਾਨ ਕਰਦਾ ਹੇ।
2 ਭਾਵ ਹਰ ਵਿਅਕਤੀ ਨੂੰ ਉਸੇ ਕੰਮ ਦਾ ਬਦਲਾ ਮਿਲੇਗਾ ਜਿਹੜਾ ਉਸ ਨੇ ਕੀਤਾ ਹੋਵੇਗਾ ਜਿਵੇਂ ਇਕ ਹਦੀਸ ਤੋਂ ਸਪਸ਼ਟ ਹੁੰਦਾ ਹੇ। ਹਜ਼ਰਤ ਅਬੂ-ਸਈਦ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਦੀ ਸੇਵਾ ਵਿਚ ਕੁੱਝ ਲੋਕ ਹਾਜ਼ਰ ਹੋਏ ਅਤੇ ਪੁੱਛਿਆ, ਹੇ ਅੱਲਾਹ ਦੇ ਰਸੂਲ! ਕੀ ਕਿਆਮਤ ਦਿਹਾੜੇ ਅਸੀਂ ਆਪਣੇ ਰੱਬ ਨੂੰ ਵੇਖਾਂਗੇ? ਨਬੀ ਸ: ਨੇ ਫ਼ਰਮਾਇਆ ਹਾਂ! ਬੇਸ਼ੱਕ ਵੇਖੋਗੇ। ਕੀ ਤੁਹਾਨੂੰ ਦੁਪਹਿਰ ਵੇਲੇ ਜਦੋਂ ਅਕਾਸ਼ ਦੀ ਰੋਸ਼ਨੀ ਸਾਫ਼ ਹੁੰਦੀ ਹੇ ਬੱਦਲ ਨਾ ਹੋਣ ਤਾਂ ਕੀ ਸੂਰਜ ਵੇਖਣ ਵਿਚ ਕੋਈ ਤਕਲੀਫ਼ ਹੁੰਦੀ ਹੇ? ਉਹਨਾਂ ਨੇ ਕਿਹਾ ਕਿ ਨਹੀਂ, ਫੇਰ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਚੌਦਵੀਂ ਦੀ ਰਾਤ ਨੂੰ ਜਦੋਂ ਅਕਾਸ਼ ਦੀ ਰੌਸ਼ਨੀ ਸਾਫ਼ ਹੋਵੇ, ਬੱਦਲ ਨਾ ਹੋਣ ਤਾਂ ਕੀ ਚੰਨ ਵੇਖਣ ਵਿਚ ਕੋਈ ਤਕਲੀਫ਼ ਹੰਦੀ ਹੇ? ਤਾਂ ਉਹਨਾਂ ਨੇ ਕਿਹਾ ਨਹੀਂ, ਫੇਰ ਨਬੀ ਸ: ਨੇ ਫ਼ਰਮਾਇਆ ਇਸੇ ਤਰ੍ਹਾਂ ਤੁਹਾਨੂੰ ਕਿਆਮਤ ਦੇ ਦਿਨ ਆਪਣੇ ਅੱਲਾਹ ਨੂੰ ਵੇਖਣ ਵਿਚ ਵੀ ਕੋਈ ਅੜੀਕਾ ਨਹੀਂ ਲੱਗੇਗਾ ਜਿਵੇਂ ਸੂਰਜ ਜਾਂ ਚੰਨ ਦੇ ਵੇਖਣ ਵਿਚ ਨਹੀਂ ਹੁੰਦੀ। ਫ਼ੇਰ ਫ਼ਰਮਾਇਆ ਕਿ ਕਿਆਮਤ ਦੇ ਦਿਨ ਇਕ ਹੋਕੇ ਲਾਉਣ ਵਾਲਾ ਬੁਲਾਵੇਗਾ ਕਿ ਹੇ ਲੋਕੋ! ਜਿਹੜਾ ਜਿਸ ਦੀ ਪੂਜਾ ਕਰਦਾ ਸੀ ਉਸੇ ਦੇ ਨਾਲ ਚਲਾ ਜਾਵੇ। ਫੇਰ ਅੱਲਾਹ ਤੋਂ ਛੁੱਟ ਦੂਜੇ ਇਸ਼ਟਾਂ ਨੂੰ ਪੂਜਣ ਵਾਲਿਆਂ ਵਿੱਚੋਂ ਕੋਈ ਨਹੀਂ ਰਹੇਗਾ। ਉਹ ਸਾਰੇ ਆਪਣੇ ਇਸ਼ਟਾਂ ਨਾਲ ਨਰਕ ਵਿਚ ਚਲੇ ਜਾਣਗੇ। = = ਅੱਲਾਹ ਨੂੰ ਪੂਜਣ ਵਾਲੇ ਹੀ ਰਹਿ ਜਾਣਗੇ ਇਹਨਾਂ ਵਿਚ ਚੰਗੇ ਮਾੜੇ ਸਭ ਤਰ੍ਹਾਂ ਦੇ ਮੁਸਲਮਾਨ ਹੋਣਗੇ ਅਤੇ ਅਹਲੇ ਕਿਤਾਬ ਦੇ ਕੁੱਝ ਲੋਕ ਰਹਿ ਜਾਣਗੇ। ਅਹਲੇ ਕਿਤਾਬ ਵਿਚ ਪਹਿਲਾਂ ਯਹੂਦੀਆਂ ਨੂੰ ਬੁਲਾਇਆ ਜਾਵੇਗਾ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਕਿਸ ਚੀਜ਼ ਦੀ ਇਬਾਦਤ ਕਰਦੇ ਸੀ? ਉਹ ਜਵਾਬ ਦੇਣਗੇ ਕਿ ਅਸੀਂ ਹਜ਼ਰਤ ਉਜ਼ੈਰ ਜੋ ਕਿ ਅੱਲਾਹ ਦੇ ਪੁੱਤਰ ਸੀ ਉਹਨਾਂ ਦੀ ਪੂਜਾ ਕਰਦੇ ਸੀ, ਤਾਂ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਝੂਠ ਬੋਲਦੇ ਹੋ ਕਿਉਂ ਜੋ ਨਾ ਤਾਂ ਅੱਲਾਹ ਦੀ ਕੋਈ ਪਤਨੀ ਹੇ ਅਤੇ ਨਾ ਹੀ ਕੋਈ ਪੁੱਤਰ ਹੇ, ਫੇਰ ਉਹਨਾਂ ਨੂੰ ਪੁਛਿਆ ਜਾਵੇਗਾ ਕਿ ਹੁਣ ਤੁਸੀਂ ਕੀ ਚਾਹੁੰਦੇ ਹੋ? ਤਾਂ ਉਹ ਆਖਣਗੇ ਕਿ ਹੇ ਪਾਲਣਹਾਰ! ਸਾਡਾ ਪਿਆਸ ਨਾਲ ਬੁਰਾ ਹਾਲ ਹੇ ਸਾਨੂੰ ਕੁੱਝ ਪੀਣ ਲਈ ਦਿੱਤਾ ਜਾਵੇ ਤਾਂ ਉਹਨਾਂ ਨੂੰ ਇਸ਼ਾਰਾ ਕੀਤਾ ਜਾਵੇਗਾ ਕਿ ਉਸ ਘਾਟ ’ਤੇ ਜਾ ਕੇ ਪਿਆਸ ਬੁਝਾ ਲਵੋਂ ਜਦੋਂ ਕਿ ਉਹ ਅਸਲ ਵਿਚ ਅੱਗ ਵੱਲ ਧੱਕੇ ਜਾਣਗੇ ਅਤੇ ਉਹ ਅੱਗ ਇੰਜ ਦਿਖਾਈ ਦੇਵੇਗੀ ਜਿਸ ਤਰ੍ਹਾਂ ਮਾਰੂਥਲ ਜਿਸ ਨੂੰ ਦੁਪਹਿਰ ਵੇਲੇ ਦੂਰ ਤੋਂ ਵੇਖਿਆ ਜਾਵੇ ਤਾਂ ਪਾਣੀ ਵਾਂਗ ਲੱਗਦਾ ਹੇ ਅਤੇ ਜਿਸ ਦਾ ਕੁੱਝ ਭਾਗ ਹੀ ਕੁੱਝ ਨੂੰ ਕੁਚਲ ਰਿਹਾ ਹੋਵੇ ਤਾਂ ਉਹ ਉਸ ਅੱਗ ਵਿਚ ਹੀ ਗਿਰ ਜਾਣਗੇ। ਯਹੂਦੀਆਂ ਤੋਂ ਬਾਅਦ ਈਸਾਈਆਂ ਨੂੰ ਬੁਲਾਇਆ ਜਾਵੇਗਾ ਅਤੇ ਉਹਨਾਂ ਨੂੰ ਪੁ੍ਛਿੱਆ ਜਾਵੇਗਾ ਕਿ ਤੁਸੀਂ ਕਿਸ ਦੀ ਪੂਜਾ ਕਰਦੇ ਸੀ? ਤਾਂ ਉਹ ਆਖਣਗੇ ਕਿ ਹਜ਼ਰਤ ਈਸਾ ਦੀ ਜੋਕਿ ਅੱਲਾਹ ਦੇ ਪੁੱਤਰ ਸੀ ਤਾਂ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਝੂਠ ਬੋਲਦੇ ਹੋ ਅੱਲਾਹ ਤਆਲਾ ਦੀ ਕੋਈ ਪਤਨੀ ਹੇ ਹੀ ਨਹੀਂ। ਫੇਰ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਕੀ ਚਾਹੰਦੇ ਹੋ? ਤਾਂ ਉਹ ਵੀ ਉਹੀਓ ਕਹਿਣਗੇ ਜੋ ਯਹੂਦੀਆਂ ਨੇ ਕਿਹਾ ਸੀ ਅਤੇ ਉਹ ਵੀ ਐਵੇਂ ਹੀ ਨਰਕ ਵਿਚ ਸੁੱਟੇ ਜਾਣਗੇ ਹੁਣ ਮੈਦਾਨ ਵਿਚ ਕੇਵਲ ਉਹੀਓ ਲੋਕ ਰਹਿ ਜਾਣਗੇ ਜਿਹੜੇ ਕੇਵਲ ਰੱਬ ਦੀ ਹੀ ਇਬਾਦਤ ਕਰਿਆ ਕਰਦੇ ਸਨ। ਇਹਨਾਂ ਵਿਚ ਚੰਗੇ ਮਾੜੇ ਸਾਰੇ ਹੀ ਹੋਣਗੇ ਉਸ ਸਮੇਂ ਅੱਲਾਹ ਇਕ ਸ਼ਕਲ ਵਿਚ ਪ੍ਰਗਟ ਹੋਵੇਗਾ ਜਿਹੜੀ ਉਸ ਪਹਿਲੀ ਸ਼ਕਲ ਵਾਂਗ ਹੋਵੇਗੀ ਜਿਹੜੀ ਉਹ ਪਹਿਲਾਂ ਵੇਖ ਚੁੱਕੇ ਸਨ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਹਰ ਟੋਲਾ ਆਪਣੇ ਇਸ਼ਟ ਨਾਲ ਚਲਾ ਜਾਵੇਗਾ ਜਿਸ ਦੀ ਉਹ ਇਬਾਦਤ ਕਰਦੇ ਸਨ ਤਾਂ ਉਹ ਆਖਣਗੇ ਕਿ ਸੰਸਾਰ ਵਿਚ ਅਸੀਂ ਇਹਨਾਂ ਕੁਰਾਹੇ ਪਏ ਲੋਕਾਂ ਤੋਂ ਅਲੱਗ ਰਹੇ ਅਸੀਂ ਇਹਨਾਂ ਦਾ ਸਾਥ ਨਹੀਂ ਦਿੱਤਾ ਅਸੀਂ ਤਾਂ ਆਪਣੇ ਸੱਚੇ ਇਸ਼ਟ ਦੀ ਉਡੀਕ ਕਰ ਰਹੇ ਹਾਂ ਜਿਸ ਦੀ ਅਸੀਂ ਇਬਾਦਤ ਕਰਿਆ ਕਰਦੇ ਸਨ। ਉਸ ਸਮੇਂ ਪਾਲਣਹਾਰਾ ਫ਼ਰਮਾਏਗਾ ਮੈਂ ਹੀ ਤੁਹਾਡਾ ਰੱਬ ਹਾਂ ਤਾਂ ਉਹ ਇੰਜ ਤਿੰਨ ਵਾਰ ਆਖਣਗੇ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਬਣਾਉਂਦੇ। (ਸਹੀ ਬੁਖ਼ਾਰੀ, ਹਦੀਸ: 4581)

41 - An-Nisa (The Women) - 041

فَكَيۡفَ إِذَا جِئۡنَا مِن كُلِّ أُمَّةِۭ بِشَهِيدٖ وَجِئۡنَا بِكَ عَلَىٰ هَـٰٓؤُلَآءِ شَهِيدٗا
41× ਉਸ ਸਮੇਂ ਉਹਨਾਂ (ਕਾਫ਼ਿਰਾਂ) ਦਾ ਹਾਲ ਕੀ ਹੋਵੇਗਾ ? ਜਦੋਂ ਹਰੇਕ ਉੱਮਤ ਵਿੱਚੋਂ ਇਕ ਗਵਾਹ ਲਿਆਵਾਂਗੇ ਅਤੇ ਇਸ ਉੱਮਤ ਉੱਤੇ ਤੁਹਾਨੂੰ (ਮੁਹੰਮਦ ਸ:) ਨੂੰ ਗਵਾਹ ਬਣਾਵਾਂਗੇ।

42 - An-Nisa (The Women) - 042

يَوۡمَئِذٖ يَوَدُّ ٱلَّذِينَ كَفَرُواْ وَعَصَوُاْ ٱلرَّسُولَ لَوۡ تُسَوَّىٰ بِهِمُ ٱلۡأَرۡضُ وَلَا يَكۡتُمُونَ ٱللَّهَ حَدِيثٗا
42਼ ਉਸ ਦਿਨ (ਕਿਆਮਤ ਵੇਲੇ) (ਰੱਬ ਦੇ) ਇਨਕਾਰੀ ਅਤੇ ਰਸੂਲ ਦੇ ਨਾ-ਫ਼ਰਮਾਨ ਇਹ ਇੱਛਾ ਕਰਨਗੇ ਕਿ ਕਾਸ਼! ਉਹਨਾਂ ਨੂੰ ਧਰਤੀ ਦੇ ਬਰਾਬਰ

Scroll to Top