آل عمران
Ali 'Imran
Family of Imran
1 - Ali 'Imran (Family of Imran) - 001
الٓمٓ
1਼ ਅਲਿਫ਼, ਲਾਮ, ਮੀਮ।
2 - Ali 'Imran (Family of Imran) - 002
ٱللَّهُ لَآ إِلَٰهَ إِلَّا هُوَ ٱلۡحَيُّ ٱلۡقَيُّومُ
2਼ ਉਹ ਅੱਲਾਹ ਹੇ, ਉਸ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਉਹ (ਸਦਾ ਤੋਂ ਅਤੇ ਸਦਾ ਲਈ) ਜਿਉਂਦਾ ਹੇ ਅਤੇ (ਸ੍ਰਿਸ਼ਟੀ ਦੀ ਵਿਵਸਥਾ ਨੂੰ) ਸਾਂਭਣ ਵਾਲਾ ਹੇ।
3 - Ali 'Imran (Family of Imran) - 003
نَزَّلَ عَلَيۡكَ ٱلۡكِتَٰبَ بِٱلۡحَقِّ مُصَدِّقٗا لِّمَا بَيۡنَ يَدَيۡهِ وَأَنزَلَ ٱلتَّوۡرَىٰةَ وَٱلۡإِنجِيلَ
3਼ (ਹੇ ਨਬੀ!) ਉਸੇ ਨੇ ਤੁਹਾਡੇ ’ਤੇ ਹੱਕ ਸੱਚ ਦੇ ਨਾਲ ਕਿਤਾਬ (.ਕੁਰਆਨ) ਉਤਾਰੀ ਜਿਹੜੀ ਆਪਣੇ ਤੋਂ ਪਹਿਲੀਆਂ (ਰੱਬ ਵੱਲੋਂ ਨਾਜ਼ਿਲ ਹੋਣ ਵਾਲੀਆਂ) ਕਿਤਾਬਾਂ ਦੀ ਪੁਸ਼ਟੀ ਕਰਦੀ ਹੇ। ਉਸੇ (ਅੱਲਾਹ) ਨੇ ਤੌਰੈਤ ਅਤੇ ਇੰਜੀਲ ਨੂੰ ਨਾਜ਼ਿਲ ਕੀਤਾ।
4 - Ali 'Imran (Family of Imran) - 004
مِن قَبۡلُ هُدٗى لِّلنَّاسِ وَأَنزَلَ ٱلۡفُرۡقَانَۗ إِنَّ ٱلَّذِينَ كَفَرُواْ بِـَٔايَٰتِ ٱللَّهِ لَهُمۡ عَذَابٞ شَدِيدٞۗ وَٱللَّهُ عَزِيزٞ ذُو ٱنتِقَامٍ
4਼ ਉਸੇ ਨੇ ਪਹਿਲੇ ਲੋਕਾਂ ਦੀ ਹਿਦਾਇਤ ਲਈ (ਕਿਤਾਬਾਂ ਭੇਜੀਆਂ) ਅਤੇ ਉਸੇ ਨੇ ਫ਼ੁਰਕਾਨ (.ਕੁਰਆਨ) ਨਾਜ਼ਿਲ ਕੀਤਾ ਹੇ। ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕੀਤਾ ਉਹਨਾਂ ਲਈ ਕਰੜਾ ਅਜ਼ਾਬ ਹੇ। ਅੱਲਾਹ ਜ਼ੋਰਾਵਰ ਹੇ (ਇਨਕਾਰੀਆਂ ਤੋਂ) ਬਦਲਾ ਲੈਣ ਵਾਲਾ ਹੇ।
5 - Ali 'Imran (Family of Imran) - 005
إِنَّ ٱللَّهَ لَا يَخۡفَىٰ عَلَيۡهِ شَيۡءٞ فِي ٱلۡأَرۡضِ وَلَا فِي ٱلسَّمَآءِ
5਼ ਬੇਸ਼ੱਕ ਅੱਲਾਹ ਤੋਂ ਧਰਤੀ ਤੇ ਅਕਾਸ਼ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ।
6 - Ali 'Imran (Family of Imran) - 006
هُوَ ٱلَّذِي يُصَوِّرُكُمۡ فِي ٱلۡأَرۡحَامِ كَيۡفَ يَشَآءُۚ لَآ إِلَٰهَ إِلَّا هُوَ ٱلۡعَزِيزُ ٱلۡحَكِيمُ
6਼ ਉਹੀਓ (ਅੱਲਾਹ) ਤੁਹਾਡੀਆਂ ਮਾਵਾਂ ਦੇ ਗਰਭ ਵਿਚ ਤੁਹਾਡੀਆਂ ਸ਼ਕਲਾਂ ਸੂਰਤਾਂ ਜਿਵੇਂ ਚਾਹੁੰਦਾ ਹੇ ਬਣਾਉਂਦਾ ਹੇ। ਉਸ ਤੋਂ ਛੁੱਟ ਕੋਈ ਇਸ਼ਟ ਨਹੀਂ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੇ।
7 - Ali 'Imran (Family of Imran) - 007
هُوَ ٱلَّذِيٓ أَنزَلَ عَلَيۡكَ ٱلۡكِتَٰبَ مِنۡهُ ءَايَٰتٞ مُّحۡكَمَٰتٌ هُنَّ أُمُّ ٱلۡكِتَٰبِ وَأُخَرُ مُتَشَٰبِهَٰتٞۖ فَأَمَّا ٱلَّذِينَ فِي قُلُوبِهِمۡ زَيۡغٞ فَيَتَّبِعُونَ مَا تَشَٰبَهَ مِنۡهُ ٱبۡتِغَآءَ ٱلۡفِتۡنَةِ وَٱبۡتِغَآءَ تَأۡوِيلِهِۦۖ وَمَا يَعۡلَمُ تَأۡوِيلَهُۥٓ إِلَّا ٱللَّهُۗ وَٱلرَّـٰسِخُونَ فِي ٱلۡعِلۡمِ يَقُولُونَ ءَامَنَّا بِهِۦ كُلّٞ مِّنۡ عِندِ رَبِّنَاۗ وَمَا يَذَّكَّرُ إِلَّآ أُوْلُواْ ٱلۡأَلۡبَٰبِ
7਼ (ਹੇ ਮੁਹੰਮਦ!) ਤੁਹਾਡੇ ’ਤੇ ਉਹੀ ਹੇ ਜਿਸ ਨੇ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਿਸ ਵਿਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪਸ਼ਟ) ਹਨ ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਾਸ਼ਾਬਿਹਾਤ (ਅਸਪਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿਚ ਵਿੰਗ ਹੇ ਉਹ ਉਹਨਾਂ ਮੁਤਾਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (.ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੇ ਜਦ ਕਿ ਅੱਲਾਹ ਤੋਂ ਛੁੱਟ ਕੋਈ ਵੀ ਇਹਨਾਂ (ਅਸਪਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪਸ਼ਟ ਆਇਤਾਂ) ’ਤੇ ਈਮਾਨ ਹੇ। ਇਹ ਸਭ ਸਾਡੇ ਰੱਬ ਵੱਲੋਂ ਹੀ ਹੇ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।
8 - Ali 'Imran (Family of Imran) - 008
رَبَّنَا لَا تُزِغۡ قُلُوبَنَا بَعۡدَ إِذۡ هَدَيۡتَنَا وَهَبۡ لَنَا مِن لَّدُنكَ رَحۡمَةًۚ إِنَّكَ أَنتَ ٱلۡوَهَّابُ
8਼ (ਅਕਲ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬ! ਹਿਦਾਇਤ ਦੇਣ ਮਗਰੋਂ ਸਾਡੇ ਦਿਲਾਂ ਵਿਚ ਵਿੰਗ-ਵਲ ਨਾ ਪਾਈਂ ਅਤੇ ਸਾਡੇ ਉੱਤੇ ਆਪਣੇ ਕੋਲੋਂ ਰਹਿਮਤ ਦੀ ਬਖ਼ਸ਼ਿਸ਼ ਕਰ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਸਖ਼ੀ ਦਾਤਾ ਹੇ।
9 - Ali 'Imran (Family of Imran) - 009
رَبَّنَآ إِنَّكَ جَامِعُ ٱلنَّاسِ لِيَوۡمٖ لَّا رَيۡبَ فِيهِۚ إِنَّ ٱللَّهَ لَا يُخۡلِفُ ٱلۡمِيعَادَ
9਼ ਹੇ ਸਾਡੇ ਰੱਬ! ਬੇਸ਼ੱਕ ਤੂੰ ਇਕ ਦਿਨ ਸਾਰੇ ਲੋਕਾਂ ਨੂੰ (ਆਪਣੀ ਹਜ਼ੂਰੀ ਵਿਚ) ਜਮ੍ਹਾਂ ਕਰਨ ਵਾਲਾ ਹੇ ਜਿਸ ਦੇ ਆਉਣ ਵਿਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ। ਬੇਸ਼ੱਕ ਅੱਲਾਹ ਆਪਣੇ ਬਚਨਾਂ ਤੋਂ ਟਲਣ ਵਾਲਾ ਨਹੀਂ।
10 - Ali 'Imran (Family of Imran) - 010
إِنَّ ٱلَّذِينَ كَفَرُواْ لَن تُغۡنِيَ عَنۡهُمۡ أَمۡوَٰلُهُمۡ وَلَآ أَوۡلَٰدُهُم مِّنَ ٱللَّهِ شَيۡـٔٗاۖ وَأُوْلَـٰٓئِكَ هُمۡ وَقُودُ ٱلنَّارِ
10਼ ਬੇਸ਼ੱਕ ਜਿਨ੍ਹਾਂ ਲੋਕਾਂ ਨੇ (ਰੱਬ ਦਾ) ਇਨਕਾਰ ਕੀਤਾ ਉਹਨਾਂ ਦੇ ਮਾਲ ਅਤੇ ਔਲਾਦ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ ਕੁੱਝ ਕੰਮ ਨਹੀਂ ਆਵੇਗੀ, ਉਹ ਲੋਕੀਂ ਤਾਂ (ਨਰਕ ਦੀ) ਅੱਗ ਦਾ ਬਾਲਣ ਹਨ।
11 - Ali 'Imran (Family of Imran) - 011
كَدَأۡبِ ءَالِ فِرۡعَوۡنَ وَٱلَّذِينَ مِن قَبۡلِهِمۡۚ كَذَّبُواْ بِـَٔايَٰتِنَا فَأَخَذَهُمُ ٱللَّهُ بِذُنُوبِهِمۡۗ وَٱللَّهُ شَدِيدُ ٱلۡعِقَابِ
11਼ (ਉਹਨਾਂ ਦਾ ਅੰਤ) ਫ਼ਿਰਔਨ ਦੇ ਸਾਥੀਆਂ ਅਤੇ ਉਹਨਾਂ ਤੋਂ ਪਹਿਲਾਂ ਦੇ ਲੋਕਾਂ ਵਾਂਗ ਹੋਵੇਗਾ। ਉਹਨਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੂੰ ਝੁਠਲਾਇਆ ਤਾਂ ਅੱਲਾਹ ਨੇ ਵੀ ਉਹਨਾਂ ਨੂੰ ਉਹਨਾਂ ਦੇ ਅਪਰਾਧਾਂ ਕਾਰਨ (ਸਜ਼ਾ ਲਈ) ਨੱਪ ਲਿਆ। ਅੱਲਾਹ ਸਜ਼ਾ ਦੇਣ ਵਿਚ ਬਹੁਤ ਸਖ਼ਤ ਹੇ।
12 - Ali 'Imran (Family of Imran) - 012
قُل لِّلَّذِينَ كَفَرُواْ سَتُغۡلَبُونَ وَتُحۡشَرُونَ إِلَىٰ جَهَنَّمَۖ وَبِئۡسَ ٱلۡمِهَادُ
12਼ (ਹੇ ਨਬੀ!) ਜਿਹਨਾਂ ਲੋਕਾਂ ਨੇ ਕੁਫ਼ਰ ਕੀਤਾ ਹੇ ਉਹਨਾਂ ਨੂੰ ਆਖ ਦਿਓ ਕਿ ਛੇਤੀ ਹੀ ਤੁਸੀਂ (ਅੱਲਾਹ ਦੇ) ਅਧੀਨ ਹੋ ਜਾਓਗੇ ਅਤੇ ਤੁਹਾਨੂੰ ਨਰਕ ਵੱਲ ਹੱਕਿਆ ਜਾਵੇਗਾ ਜੋ ਕਿ ਬਹੁਤ ਹੀ ਬੁਰਾ ਟਿਕਾਣਾ ਹੇ।
13 - Ali 'Imran (Family of Imran) - 013
قَدۡ كَانَ لَكُمۡ ءَايَةٞ فِي فِئَتَيۡنِ ٱلۡتَقَتَاۖ فِئَةٞ تُقَٰتِلُ فِي سَبِيلِ ٱللَّهِ وَأُخۡرَىٰ كَافِرَةٞ يَرَوۡنَهُم مِّثۡلَيۡهِمۡ رَأۡيَ ٱلۡعَيۡنِۚ وَٱللَّهُ يُؤَيِّدُ بِنَصۡرِهِۦ مَن يَشَآءُۚ إِنَّ فِي ذَٰلِكَ لَعِبۡرَةٗ لِّأُوْلِي ٱلۡأَبۡصَٰرِ
13਼ ਹਕੀਕਤ ਵਿਚ ਤੁਹਾਡੇ ਲਈ ਉਹਨਾਂ ਦੋ ਧੜ੍ਹਿਆਂ (ਮੋਮਿਨ ਤੇ ਕਾਫ਼ਿਰਾਂ) ਵਿਚ (ਸਿੱਖਿਆ ਲਈ) ਇਕ ਅਹਿਮ ਨਿਸ਼ਾਨੀ ਸੀ ਜਿਹੜੇ (ਬਦਰ ਦੇ ਮੈਦਾਨ ਵਿਚ) ਇਕ ਦੂਜੇ ਨਾਲ ਭਿੜੇ ਸੀ (ਉਹਨਾਂ ਵਿਚ) ਇਕ ਧੜਾ ਅੱਲਾਹ ਦੀ ਰਾਹ ਵਿਚ ਲੜ ਰਿਹਾ ਸੀ ਅਤੇ ਦੂਜਾ (ਰੱਬ ਦਾ) ਇਨਕਾਰੀ ਸੀ। ਵੇਖਣ ਵਾਲੀਆਂ ਅੱਖਾਂ ਉਹਨਾਂ (ਕਾਫ਼ਿਰਾਂ) ਦੇ ਧੜੇ ਨੂੰ (ਮੁਸਲਮਾਨਾਂ ਦੇ ਧੜੇ ਤੋਂ) ਦੋ ਗੁਣਾ ਵੇਖ ਰਹੀਆਂ ਸਨ। (ਜਦ ਕਿ) ਅੱਲਾਹ ਜਿਸ ਨੂੰ ਚਾਹੁੰਦਾ ਹੇ ਆਪਣੀ ਮਦਦ ਦੁਆਰਾ ਸ਼ਕਤੀ (ਸਹਾਇਤਾ) ਪ੍ਰਦਾਨ ਕਰਦਾ ਹੇ। ਬੇਸ਼ੱਕ ਇਸ (ਜੰਗ ਵਿਚ) ਸੂਝ-ਬੂਝ ਰੱਖਣ ਵਾਲਿਆਂ ਲਈ ਇਕ ਵੱਡੀ ਨਸੀਹਤ ਹੇ।
14 - Ali 'Imran (Family of Imran) - 014
زُيِّنَ لِلنَّاسِ حُبُّ ٱلشَّهَوَٰتِ مِنَ ٱلنِّسَآءِ وَٱلۡبَنِينَ وَٱلۡقَنَٰطِيرِ ٱلۡمُقَنطَرَةِ مِنَ ٱلذَّهَبِ وَٱلۡفِضَّةِ وَٱلۡخَيۡلِ ٱلۡمُسَوَّمَةِ وَٱلۡأَنۡعَٰمِ وَٱلۡحَرۡثِۗ ذَٰلِكَ مَتَٰعُ ٱلۡحَيَوٰةِ ٱلدُّنۡيَاۖ وَٱللَّهُ عِندَهُۥ حُسۡنُ ٱلۡمَـَٔابِ
14਼ ਲੋਕਾਂ ਲਈ ਮਨ ਭਾਂਉਂਦੀਆਂ ਚੀਜ਼ਾਂ ਡਾਢੀਆਂ ਸੋਹਣੀਆਂ ਬਣਾ ਛੱਡੀਆਂ ਹਨ ਜਿਵੇਂ ਪਤਨੀਆਂ, ਪੁੱਤਰ, ਸੋਨੇ ਚਾਂਦੀ ਦੇ ਭੰਡਾਰ, ਚੋਣਵੇ ਘੋੜੇ, (ਪਾਲਤੂ) ਜਾਨਵਰ ਅਤੇ (ਹਰੀ ਭਰੀ) ਖੇਤੀ, ਜਦ ਕਿ ਇਹ ਸਭ ਸੰਸਾਰਿਕ ਜੀਵਨ ਦੀ ਹੀ ਸਮੱਗਰੀ ਹੇ, ਪਰ ਵਧੀਆ ਟਿਕਾਣਾ ਅੱਲਾਹ ਦੇ ਕੋਲ ਹੀ ਹੇ।
15 - Ali 'Imran (Family of Imran) - 015
۞قُلۡ أَؤُنَبِّئُكُم بِخَيۡرٖ مِّن ذَٰلِكُمۡۖ لِلَّذِينَ ٱتَّقَوۡاْ عِندَ رَبِّهِمۡ جَنَّـٰتٞ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَا وَأَزۡوَٰجٞ مُّطَهَّرَةٞ وَرِضۡوَٰنٞ مِّنَ ٱللَّهِۗ وَٱللَّهُ بَصِيرُۢ بِٱلۡعِبَادِ
15਼ (ਹੇ ਨਬੀ!) ਤੁਸੀਂ ਆਖ ਦਿਓ ਕੀ ਮੈਂ ਤੁਹਾ` ਇਹਨਾਂ ਚੀਜ਼ਾਂ ਤੋਂ ਵਧੀਆ ਚੀਜ਼ਾਂ ਦੱਸਾਂ? (ਉਹ ਇਹ) ਕਿ ਪਰਹੇਜ਼ਗਾਰਾਂ ਲਈ (ਭਾਵ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਨ) ਵਾਲਿਆਂ ਲਈ ਰੱਬ ਦੇ ਕੋਲ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ ਅਤੇ ਅੱਲਾਹ ਦੀ ਰਜ਼ਾ ਵੀ ਪ੍ਰਾਪਤ ਹੋਵੇਗੀ ਅੱਲਾਹ ਆਪਣੇ ਬੰਦਿਆਂ (ਦੇ ਅਮਲਾਂ) ਨੂੰ ਚੰਗੀ ਤਰ੍ਹਾਂ ਵੇਖਦਾ ਹੇ।
16 - Ali 'Imran (Family of Imran) - 016
ٱلَّذِينَ يَقُولُونَ رَبَّنَآ إِنَّنَآ ءَامَنَّا فَٱغۡفِرۡ لَنَا ذُنُوبَنَا وَقِنَا عَذَابَ ٱلنَّارِ
16਼ ਜਿਹੜੇ ਲੋਕ ਦੁਆ ਕਰਦੇ ਹਨ ਕਿ ਹੇ ਸਾਡੇ ਰੱਬ! ਬੇਸ਼ੱਕ ਅਸੀਂ ਈਮਾਨ ਲਿਆਏ ਹਾਂ, ਤੂੰ ਸਾਡੇ ਗੁਨਾਹਾਂ ਨੂੰ ਬਖ਼ਸ਼ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋਂ ਸੁਰੱਖਿਅਤ ਰੱਖ।
17 - Ali 'Imran (Family of Imran) - 017
ٱلصَّـٰبِرِينَ وَٱلصَّـٰدِقِينَ وَٱلۡقَٰنِتِينَ وَٱلۡمُنفِقِينَ وَٱلۡمُسۡتَغۡفِرِينَ بِٱلۡأَسۡحَارِ
17਼ ਇਹ ਲੋਕ ਉਹ ਹਨ ਜਿਹੜੇ ਸਬਰ ਕਰਦੇ ਹਨ, ਸੱਚ ਬੋਲਦੇ ਹਨ, ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, (ਰੱਬ ਦੀ ਰਾਹ ਵਿਚ) ਖ਼ਰਚ ਕਰਦੇ ਹਨ ਅਤੇ ਸਰਘੀ ਵੇਲੇ ਆਪਣੇ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ।
18 - Ali 'Imran (Family of Imran) - 018
شَهِدَ ٱللَّهُ أَنَّهُۥ لَآ إِلَٰهَ إِلَّا هُوَ وَٱلۡمَلَـٰٓئِكَةُ وَأُوْلُواْ ٱلۡعِلۡمِ قَآئِمَۢا بِٱلۡقِسۡطِۚ لَآ إِلَٰهَ إِلَّا هُوَ ٱلۡعَزِيزُ ٱلۡحَكِيمُ
18਼ ਅੱਲਾਹ ਨੇ ਗਵਾਹੀ ਦਿੱਤੀ ਹੇ ਕਿ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ (ਇਹੋ ਗਵਾਹੀ) ਫ਼ਰਿਸ਼ਤੇ ਅਤੇ ਗਿਆਨਵਾਨ ਲੋਕ ਵੀ ਦੇ ਰਹੇ ਹਨ ਕਿ ਉਸੇ ਸਾਰੀ ਸ੍ਰਿਸ਼ਟੀ ਨੂੰ ਇਨਸਾਫ਼ ਦੇ ਆਧਾਰ ’ਤੇ ਕਾਇਮ ਕਰ ਰੱਖਿਆ ਹੇ। ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹੀਓ ਜ਼ੋਰਾਵਰ ਦਾਨਾਈ ਵਾਲਾ ਹੇ।
19 - Ali 'Imran (Family of Imran) - 019
إِنَّ ٱلدِّينَ عِندَ ٱللَّهِ ٱلۡإِسۡلَٰمُۗ وَمَا ٱخۡتَلَفَ ٱلَّذِينَ أُوتُواْ ٱلۡكِتَٰبَ إِلَّا مِنۢ بَعۡدِ مَا جَآءَهُمُ ٱلۡعِلۡمُ بَغۡيَۢا بَيۡنَهُمۡۗ وَمَن يَكۡفُرۡ بِـَٔايَٰتِ ٱللَّهِ فَإِنَّ ٱللَّهَ سَرِيعُ ٱلۡحِسَابِ
19਼ ਬੇਸ਼ੱਕ ਅੱਲਾਹ ਦੀ ਨਜ਼ਰ ਵਿਚ ਕੇਵਲ ਇਸਲਾਮ ਹੀ (ਸੱਚਾ) ਧਰਮ ਹੇ ਅਤੇ ਅਹਲੇ ਕਿਤਾਬ (ਭਾਵ ਯਹੂਦੀ ਤੇ ਈਸਾਈ) ਨੇ (ਰੱਬੀ) ਗਿਆਨ ਆਉਣ ਤੋਂ ਬਾਅਦ ਕੇਵਲ ਇਸ ਲਈ ਇਸਦਾ ਵਿਰੋਧ ਕੀਤਾ ਕਿਉਂ ਜੋ ਉਹ ਆਪਸ ਵਿਚ ਹਟਧਰਮੀ ਅਤੇ ਈਰਖਾ ਵਾਲਾ ਵਤੀਰਾ ਰਖਦੇ ਸਨ। ਜਿਹੜਾ ਵੀ ਕੋਈ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰੇਗਾ ਅੱਲਾਹ ਛੇਤੀ ਹੀ (ਉਸ ਤੋਂ) ਹਿਸਾਬ ਲੈਣ ਵਾਲਾ ਹੇ।
20 - Ali 'Imran (Family of Imran) - 020
فَإِنۡ حَآجُّوكَ فَقُلۡ أَسۡلَمۡتُ وَجۡهِيَ لِلَّهِ وَمَنِ ٱتَّبَعَنِۗ وَقُل لِّلَّذِينَ أُوتُواْ ٱلۡكِتَٰبَ وَٱلۡأُمِّيِّـۧنَ ءَأَسۡلَمۡتُمۡۚ فَإِنۡ أَسۡلَمُواْ فَقَدِ ٱهۡتَدَواْۖ وَّإِن تَوَلَّوۡاْ فَإِنَّمَا عَلَيۡكَ ٱلۡبَلَٰغُۗ وَٱللَّهُ بَصِيرُۢ بِٱلۡعِبَادِ
20਼ (ਹੇ ਮੁਹੰਮਦ!) ਜੇ ਉਹ (ਅਹਲੇ ਕਿਤਾਬ) ਤੁਹਾਡੇ ਨਾਲ ਝਗੜਾ ਕਰਨ ਤਾਂ ਆਖ ਦਿਓ ਕਿ ਮੈਂ ਅਤੇ ਮੇਰੇ ਪੈਰੋਕਾਰਾਂ ਨੇ ਵੀ ਆਪਣਾ ਸੀਸ ਅੱਲਾਹ ਦੇ ਅੱਗੇ ਝੁਕਾ ਦਿੱਤਾ ਹੇ। ਤੁਸੀਂ ਅਹਲੇ ਕਿਤਾਬ (ਯਹੂਦੀ ਅਤੇ ਈਸਾਈ) ਅਤੇ ਅਣਪੜ੍ਹ (ਕਾਫ਼ਿਰ ਅਤੇ ਮੁਸ਼ਰਿਕ) ਲੋਕਾਂ ਨੂੰ ਪੁੱਛੋ ਕੀ ਤੁਸੀਂ ਇਸਲਾਮ ਕਬੂਲ ਕਰਦੇ ਹੋ? ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਉਹਨਾਂ ਨੂੰ ਹਿਦਾਇਤ ਮਿਲ ਜਾਵੇਗੀ। ਜੇ ਉਹ ਮੂੰਹ ਮੋੜਣਗੇ ਤਾਂ (ਕੋਈ ਗੱਲ ਨਹੀਂ) ਤੁਹਾਡੇ ਜ਼ਿੰਮੇਂ ਤਾਂ ਕੇਵਲ ਰੱਬੀ ਪੈਗ਼ਾਮ ਪਹੁੰਚਾਉਣ ਦੀ ਹੀ ਜ਼ਿੰਮੇਵਾਰੀ ਹੇ। ਅੱਲਾਹ ਆਪਣੇ ਬੰਦਿਆਂ ਨੂੰ ਚੰਗੀ ਤਰ੍ਹਾਂ ਵੇਖਦਾ ਹੇ।
21 - Ali 'Imran (Family of Imran) - 021
إِنَّ ٱلَّذِينَ يَكۡفُرُونَ بِـَٔايَٰتِ ٱللَّهِ وَيَقۡتُلُونَ ٱلنَّبِيِّـۧنَ بِغَيۡرِ حَقّٖ وَيَقۡتُلُونَ ٱلَّذِينَ يَأۡمُرُونَ بِٱلۡقِسۡطِ مِنَ ٱلنَّاسِ فَبَشِّرۡهُم بِعَذَابٍ أَلِيمٍ
21਼ ਬੇਸ਼ੱਕ ਜਿਹੜੇ ਵੀ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰਦੇ ਹਨ, ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਹਨ ਅਤੇ ਉਹਨਾਂ ਲੋਕਾਂ ਨੂੰ ਵੀ (ਨਾ-ਹੱਕਾ) ਕਤਲ ਕਰਦੇ ਹਨ ਜਿਹੜੇ ਹੱਕ ਇਨਸਾਫ਼ ਦੀਆਂ ਗੱਲਾਂ ਕਰਦੇ ਹਨ ਤਾਂ ਤੁਸੀਂ (ਹੇ ਨਬੀ!) ਉਹਨਾਂ (ਜ਼ਾਲਮਾਂ) ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।
22 - Ali 'Imran (Family of Imran) - 022
أُوْلَـٰٓئِكَ ٱلَّذِينَ حَبِطَتۡ أَعۡمَٰلُهُمۡ فِي ٱلدُّنۡيَا وَٱلۡأٓخِرَةِ وَمَا لَهُم مِّن نَّـٰصِرِينَ
22਼ ਇਹ ਉਹ ਲੋਕ ਹਨ ਜਿਨ੍ਹਾਂ ਦੇ ਅਮਲ ਦੁਨੀਆਂ ਤੇ ਆਖ਼ਿਰਤ ਵਿਚ ਬਰਬਾਦ ਹੋ ਗਏ ਅਤੇ ਉਹਨਾਂ ਦੀ ਕੋਈ ਮਦਦ ਕਰਨ ਵਾਲਾ ਵੀ ਨਹੀਂ ਹੇ।
23 - Ali 'Imran (Family of Imran) - 023
أَلَمۡ تَرَ إِلَى ٱلَّذِينَ أُوتُواْ نَصِيبٗا مِّنَ ٱلۡكِتَٰبِ يُدۡعَوۡنَ إِلَىٰ كِتَٰبِ ٱللَّهِ لِيَحۡكُمَ بَيۡنَهُمۡ ثُمَّ يَتَوَلَّىٰ فَرِيقٞ مِّنۡهُمۡ وَهُم مُّعۡرِضُونَ
23਼ ਕੀ ਤੁਸੀਂ ਉਹਨਾਂ ਲੋਕਾਂ (ਦੇ ਵਤੀਰੇ) ਨੂੰ ਨਹੀਂ ਵੇਖਿਆ, ਜਿਨ੍ਹਾਂ ਨੂੰ ਕਿਤਾਬ ਦੇ ਗਿਆਣ ਵਿੱਚੋਂ ਕੁੱਝ ਭਾਗ ਮਿਲਿਆ ਸੀ। ਉਹਨਾਂ ਨੂੰ ਕਿਤਾਬ ਵੱਲ ਬੁਲਾਇਆ ਜਾਂਦਾ ਹੇ ਤਾਂ ਜੋਂ ਉਹਨਾਂ ਦੇ ਵਿਚਾਲੇ (ਮਤਭੇਦਾਂ ਦਾ) ਫ਼ੈਸਲਾ ਕੀਤਾ ਜਾ ਸਕੇ ਤਾਂ ਇਕ ਧਿਰ ਇਸ ਤੋਂ ਕੰਨੀ ਕਤਰ੍ਹਾਂਉਂਦਾ ਹੇ, ਉਹ ਸੱਚਾਈ ਤੋਂ ਮੂੰਹ ਮੋੜ ਲੈਂਦੇ ਹਨ।
24 - Ali 'Imran (Family of Imran) - 024
ذَٰلِكَ بِأَنَّهُمۡ قَالُواْ لَن تَمَسَّنَا ٱلنَّارُ إِلَّآ أَيَّامٗا مَّعۡدُودَٰتٖۖ وَغَرَّهُمۡ فِي دِينِهِم مَّا كَانُواْ يَفۡتَرُونَ
24਼ ਇਸ ਦਾ ਕਾਰਨ ਇਹ ਹੇ ਕਿ ਉਹਨਾਂ ਦਾ ਇਹ ਕਹਿਣਾ ਹੇ ਕਿ (ਜੇਕਰ ਸਾਨੂੰ ਨਰਕ ਵਿਚ ਜਾਣਾ ਵੀ ਪਿਆ ਤਾਂ) ਸਾਨੂੰ ਨਰਕ ਦੀ ਅੱਗ ਕੁੱਝ ਦਿਨ ਹੀ ਛੂਹੇਗੀ। ਉਹਨਾਂ ਦੀਆਂ ਇਹੋ ਮਨਘੜ ਗੱਲਾਂ ਨੇ ਉਹਨਾਂ ਨੂੰ ਆਪਣੇ ਧਰਮ ਪ੍ਰਤੀ ਬਹੁਤ ਭੁਲੇਖਿਆਂ ਵਿਚ ਪਾ ਸੁੱਟਿਆ ਹੇ।
25 - Ali 'Imran (Family of Imran) - 025
فَكَيۡفَ إِذَا جَمَعۡنَٰهُمۡ لِيَوۡمٖ لَّا رَيۡبَ فِيهِ وَوُفِّيَتۡ كُلُّ نَفۡسٖ مَّا كَسَبَتۡ وَهُمۡ لَا يُظۡلَمُونَ
25਼ ਫੇਰ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਉਸ (ਕਿਆਮਤ ਵਾਲੇ) ਦਿਨ ਇਕੱਠਾ ਕਰਾਂਗੇ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ (ਉਸ ਦਿਨ) ਹਰ ਵਿਅਕਤੀ ਨੂੰ ਉਹ ਦੇ ਕੀਤੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਹਨਾਂ ’ਤੇ ਉੱਕਾ ਹੀ ਵਧੀਕੀ ਨਹੀਂ ਕੀਤੀ ਜਾਵੇਗੀ।
26 - Ali 'Imran (Family of Imran) - 026
قُلِ ٱللَّهُمَّ مَٰلِكَ ٱلۡمُلۡكِ تُؤۡتِي ٱلۡمُلۡكَ مَن تَشَآءُ وَتَنزِعُ ٱلۡمُلۡكَ مِمَّن تَشَآءُ وَتُعِزُّ مَن تَشَآءُ وَتُذِلُّ مَن تَشَآءُۖ بِيَدِكَ ٱلۡخَيۡرُۖ إِنَّكَ عَلَىٰ كُلِّ شَيۡءٖ قَدِيرٞ
26਼ ਹੇ ਨਬੀ! ਤੁਸੀਂ ਆਖੋ ਕਿ ਹੇ ਮੇਰੇ ਰੱਬਾ! ਤੂੰ ਜਿਸ ਨੂੰ ਚਾਹੇ ਬਾਦਸ਼ਾਹੀ ਦਿੰਦਾ ਹੇ ਅਤੇ ਜਿਸ ਤੋਂ ਚਾਹੇ ਖੋਹ ਲੈਂਦਾ ਹੇ ਅਤੇ ਤੂੰ ਜਿਸ ਨੂੰ ਚਾਹੇ ਇੱਜ਼ਤ ਦਿੰਦਾ ਹੇ ਅਤੇ ਜਿਸ ਨੂੰ ਚਾਹੇ ਰੁਸਵਾ ਕਰ ਦਿੰਦਾ ਹੇ। ਸਭ ਤਰ੍ਹਾਂ ਦੀਆਂ ਭਲਾਈਆਂ ਤੇਰੇ ਹੀ ਹੱਥ ਵਿਚ ਹਨ, ਬੇਸ਼ੱਕ ਹਰ ਚੀਜ਼ ਤੇਰੇ ਹੀ ਕਬਜ਼ੇ ਵਿਚ ਹੇ।
27 - Ali 'Imran (Family of Imran) - 027
تُولِجُ ٱلَّيۡلَ فِي ٱلنَّهَارِ وَتُولِجُ ٱلنَّهَارَ فِي ٱلَّيۡلِۖ وَتُخۡرِجُ ٱلۡحَيَّ مِنَ ٱلۡمَيِّتِ وَتُخۡرِجُ ٱلۡمَيِّتَ مِنَ ٱلۡحَيِّۖ وَتَرۡزُقُ مَن تَشَآءُ بِغَيۡرِ حِسَابٖ
27਼ ਤੂੰ ਹੀ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੇ, ਤੂੰ ਹੀ ਬੇਜਾਨ ਚੀਜ਼ਾਂ ਵਿੱਚੋਂ ਜਾਨਦਾਰ ਚੀਜ਼ਾਂ ਨੂੰ ਅਤੇ ਜਾਨਦਾਰ ਚੀਜ਼ਾਂ ਵਿੱਚੋਂ ਬੇਜਾਨ ਚੀਜ਼ਾਂ ਕੱਢਦਾ ਹੇ। ਤੂੰ ਜਿਸ ਨੂੰ ਚਾਹੁੰਦਾ ਹੇ ਬੇ ਹਿਸਾਬ ਰਿਜ਼ਕ (ਧੰਨ ਦੋਲਤ, ਇੱਜ਼ਤ, ਆਬਰੂ, ਸੰਤਾਨ ਆਦਿ) ਦਿੰਦਾ ਹੇ।
28 - Ali 'Imran (Family of Imran) - 028
لَّا يَتَّخِذِ ٱلۡمُؤۡمِنُونَ ٱلۡكَٰفِرِينَ أَوۡلِيَآءَ مِن دُونِ ٱلۡمُؤۡمِنِينَۖ وَمَن يَفۡعَلۡ ذَٰلِكَ فَلَيۡسَ مِنَ ٱللَّهِ فِي شَيۡءٍ إِلَّآ أَن تَتَّقُواْ مِنۡهُمۡ تُقَىٰةٗۗ وَيُحَذِّرُكُمُ ٱللَّهُ نَفۡسَهُۥۗ وَإِلَى ٱللَّهِ ٱلۡمَصِيرُ
28਼ ਮੋਮਿਨਾਂ ਨੂੰ ਚਾਹੀਦਾ ਹੇ ਕਿ ਈਮਾਨ ਵਾਲਿਆਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਆਪਣਾ ਦੋਸਤ (ਰਾਜ਼ਦਾਰ) ਨਾ ਬਣਾਉਣ ਅਤੇ ਜੋ ਵੀ ਇੰਜ ਕਰੇਗਾ ਫੇਰ ਅੱਲਾਹ ਦਾ ਉਸ ਨਾਲ ਕੋਈ ਸੰਬੰਧ ਨਹੀਂ। ਹਾਂ! ਉਸ ਸਮੇਂ ਮੁਆਫ਼ੀ ਹੇ ਜਦੋਂ ਤੁਹਾਨੂੰ ਉਹਨਾਂ ਦੀਆਂ ਸ਼ਰਾਰਤਾਂ ਤੋਂ ਬਚਾਓ ਕਰਨਾ ਹੋਵੇ (ਤਾਂ ਦੋਸਤੀ ਕਰ ਸਕਦੇ ਹੋ) ਅੱਲਾਹ ਤੁਹਾ` ਆਪਣੀ ਜ਼ਾਤ ਤੋਂ ਡਰਾ ਰਿਹਾ ਹੇ1 ਅਤੇ ਤੁਸੀਂ ਪਰਤ ਕੇ ਅੱਲਾਹ ਵੱਲ ਹੀ ਜਾਣਾ ਹੇ।
1 ਅਤੇ ਅੱਲਾਹ ਦਾ ਇਹ ਬਿਆਨ ਹੇ ਕਿ ਉਹ ਤੁਹਾਨੂੰ ਆਪਣੀ ਜ਼ਾਤ ਤੋਂ ਡਰਾਉਂਦਾ ਹੇ ਭਾਵ ਆਪਣੀ ਸਜ਼ਾ ਤੋਂ, ਨਬੀ ਕਰੀਮ ਸ: ਨੇ ਫ਼ਰਮਾਇਆ ਅੱਲਾਹ ਤੋਂ ਵੱਧ ਕੇ ਕੋਈ ਗ਼ੈਰਤਮੰਦ ਨਹੀਂ ਹੇ ਇਸੇ ਲਈ ਉਸ ਨੇ ਅਸ਼ਲੀਲਤਾ ਵਾਲੇ ਸਾਰੇ ਕੰਮਾਂ ਨੂੰ ਹਰਾਮ ਕਿਹਾ ਹੇ ਅਤੇ ਅੱਲਾਹ ਤੋਂ ਵੱਧ ਕੇ ਕੋਈ ਅਜਿਹਾਂ ਵੀ ਨਹੀਂ ਜਿਹੜਾ ਇਹ ਪਸੰਦ ਕਰਦਾ ਹੋਵੇ ਕਿ ਉਸ ਦੀ ਸ਼ਲਾਘਾਂ ਕੀਤੀ ਜਾਵੇ ਭਾਵ ਅੱਲਾਹ ਇਸ ਨੂੰ ਬਹੁਤ ਪਸੰਦ ਕਰਦਾ ਹੇ ਕਿ ਵੱਧ ਤੋਂ ਵੱਧ ਉਸ ਦੀ ਪ੍ਰਸ਼ੰਸ਼ਾ ਕੀਤੀ ਜਾਵੇ। (ਸਹੀ ਬੁਖ਼ਾਰੀ, ਹਦੀਸ: 7403)
29 - Ali 'Imran (Family of Imran) - 029
قُلۡ إِن تُخۡفُواْ مَا فِي صُدُورِكُمۡ أَوۡ تُبۡدُوهُ يَعۡلَمۡهُ ٱللَّهُۗ وَيَعۡلَمُ مَا فِي ٱلسَّمَٰوَٰتِ وَمَا فِي ٱلۡأَرۡضِۗ وَٱللَّهُ عَلَىٰ كُلِّ شَيۡءٖ قَدِيرٞ
29਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਭਾਵੇਂ ਤੁਸੀਂ ਆਪਣੇ ਦਿਲ ਦੀ ਗੱਲ ਨੂੰ ਲੁਕਾਵੋ ਭਾਵੇਂ ਜ਼ਾਹਰ ਕਰੋ, ਅੱਲਾਹ ਸਭ ਕੁੱਝ ਜਾਣਦਾ ਹੇ। ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਉਹ ਉਸ ਨੂੰ ਵੀ ਜਾਣਦਾ ਹੇ ਅਤੇ ਹਰੇਕ ਚੀਜ਼ ਅੱਲਾਹ ਦੇ ਕਾਬੂ ਵਿਚ ਹੇ।
30 - Ali 'Imran (Family of Imran) - 030
يَوۡمَ تَجِدُ كُلُّ نَفۡسٖ مَّا عَمِلَتۡ مِنۡ خَيۡرٖ مُّحۡضَرٗا وَمَا عَمِلَتۡ مِن سُوٓءٖ تَوَدُّ لَوۡ أَنَّ بَيۡنَهَا وَبَيۡنَهُۥٓ أَمَدَۢا بَعِيدٗاۗ وَيُحَذِّرُكُمُ ٱللَّهُ نَفۡسَهُۥۗ وَٱللَّهُ رَءُوفُۢ بِٱلۡعِبَادِ
30਼ ਜਦੋਂ (ਕਿਆਮਤ ਦਿਹਾੜੇ) ਹਰ ਕੋਈ ਆਪਣੀਆਂ ਕੀਤੀਆਂ ਹੋਈਆਂ ਨੇਕੀਆਂ ਤੇ ਗੁਨਾਹਾਂ ਨੂੰ ਆਪਣੇ ਸਾਹਮਣੇ ਹਾਜ਼ਰ ਵੇਖੇਗਾ ਤਾਂ ਉਹ ਇੱਛਾ ਕਰੇਗਾ ਕਿ ਕਾਸ਼ ਉਸ ਦੇ ਅਤੇ ਉਸ ਦੀਆਂ ਬੁਰਾਈਆਂ ਵਿਚਾਲੇ ਦੂਰੀ ਹੋ ਜਾਵੇ। ਅੱਲਾਹ ਤੁਹਾਨੂੰ ਆਪਣੀ ਜ਼ਾਤ ਤੋਂ ਡਰਾ ਰਿਹਾ ਹੇ ਅਤੇ ਅੱਲਾਹ ਆਪਣੇ ਬੰਦਿਆਂ ’ਤੇ ਬੜਾ ਹੀ ਦਿਆਲੂ ਹੇ।
31 - Ali 'Imran (Family of Imran) - 031
قُلۡ إِن كُنتُمۡ تُحِبُّونَ ٱللَّهَ فَٱتَّبِعُونِي يُحۡبِبۡكُمُ ٱللَّهُ وَيَغۡفِرۡ لَكُمۡ ذُنُوبَكُمۡۚ وَٱللَّهُ غَفُورٞ رَّحِيمٞ
31਼ (ਹੇ ਨਬੀ!) ਕਹਿ ਦਿਓ ਕਿ ਜੇ ਤੁਸੀਂ ਅੱਲਾਹ ਨਾਲ ਮੁਹੱਬਤ ਰੱਖਦੇ ਹੋ ਤਾਂ ਮੇਰੀ ਤਾਬੇਦਾਰੀ ਕਰੋ ਅੱਲਾਹ ਤੁਹਾਡੇ ਨਾਲ ਮਹੁੱਬਤ ਕਰੇਗਾ ਅਤੇ ਤੁਹਾਡੇ ਗੁਨਾਹਾਂ ਨੂੰ ਵੀ ਮੁਆਫ਼ ਕਰ ਦੇਵੇਗਾ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਬਹੁਤ ਹੀ ਮਿਹਰਬਾਨ ਹੇ।
32 - Ali 'Imran (Family of Imran) - 032
قُلۡ أَطِيعُواْ ٱللَّهَ وَٱلرَّسُولَۖ فَإِن تَوَلَّوۡاْ فَإِنَّ ٱللَّهَ لَا يُحِبُّ ٱلۡكَٰفِرِينَ
32਼ (ਹੇ ਨਬੀ!) ਕਹਿ ਦਿਓ ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਕਰੋ, ਜੇ ਉਹ ਗੱਲ ਨਹੀਂ ਮੰਨਦੇ ਤਾਂ ਅੱਲਾਹ ਵੀ ਕਾਫ਼ਿਰਾਂ ਨੂੰ ਪਸੰਦ ਨਹੀਂ ਕਰਦਾ।
33 - Ali 'Imran (Family of Imran) - 033
۞إِنَّ ٱللَّهَ ٱصۡطَفَىٰٓ ءَادَمَ وَنُوحٗا وَءَالَ إِبۡرَٰهِيمَ وَءَالَ عِمۡرَٰنَ عَلَى ٱلۡعَٰلَمِينَ
33਼ ਬੇਸ਼ੱਕ ਅੱਲਾਹ ਨੇ ਸੰਸਾਰ ਦੇ ਸਾਰੇ ਲੋਕਾਂ ਵਿੱਚੋਂ ਆਦਮ, ਨੂਹ, ਇਬਰਾਹੀਮ ਅਤੇ ਇਮਰਾਨ ਦੇ ਘਰਾਣਿਆਂ ਨੂੰ (ਨਬੀ ਬਣਾਉਣ ਲਈ) ਚੁਣ ਲਿਆ ਹੇ।
34 - Ali 'Imran (Family of Imran) - 034
ذُرِّيَّةَۢ بَعۡضُهَا مِنۢ بَعۡضٖۗ وَٱللَّهُ سَمِيعٌ عَلِيمٌ
34਼ ਇਹ ਸਾਰੇ ਇੱਕ ਦੂਜੇ ਦੀ ਨਸਲ ਵਿੱਚੋਂ ਸਨ ਅੱਲਾਹ ਸਭ ਕੁੱਝ ਸੁਣਦਾ ਹੇ (ਕਿ ਕਾਫ਼ਿਰ ਤੁਹਾਡੇ ਨਬੀ ਹੋਣ ਤੋਂ ਇਨਕਾਰ ਕਰਦੇ ਹਨ) ਅਤੇ ਜਾਣਦਾ ਹੇ (ਕਿ ਉਹ ਕੇਵਲ ਈਰਖਾ ਕਾਰਨ ਹੀ ਅਜਿਹਾ ਕਰਦੇ ਹਨ)।
35 - Ali 'Imran (Family of Imran) - 035
إِذۡ قَالَتِ ٱمۡرَأَتُ عِمۡرَٰنَ رَبِّ إِنِّي نَذَرۡتُ لَكَ مَا فِي بَطۡنِي مُحَرَّرٗا فَتَقَبَّلۡ مِنِّيٓۖ إِنَّكَ أَنتَ ٱلسَّمِيعُ ٱلۡعَلِيمُ
35਼ (ਅੱਲਾਹ ਉਸ ਵੇਲੇ ਵੀ ਸੁਣਦਾ ਸੀ) ਜਦੋਂ ਇਮਰਾਨ ਦੀ ਪਤਨੀ ਆਖ ਰਹੀ ਸੀ ਕਿ ਹੇ ਮੇਰੇ ਰੱਬ! ਮੇਰੇ ਗਰਭ ਵਿਚ ਜੋ (ਬਾਲ) ਹੇ, ਮੈਂ ਉਸ ਨੂੰ ਤੇਰੇ ਨਾਂ ’ਤੇ ਵਕਫ਼ ਕਰਨ ਦੀ ਸੁੱਖ ਸੁੱਖੀ ਹੇ, ਤੂੰ ਇਸ ਨੂੰ ਕਬੂਲ ਕਰ ਲੈ। ਬੇਸ਼ੱਕ ਤੂੰ ਹੀ ਸੁਣਨ ਵਾਲਾ ਅਤੇ (ਮਨ ਦੀ) ਹਾਲਤ ਨੂੰ ਜਾਣਨ ਵਾਲਾ ਹੇ।
36 - Ali 'Imran (Family of Imran) - 036
فَلَمَّا وَضَعَتۡهَا قَالَتۡ رَبِّ إِنِّي وَضَعۡتُهَآ أُنثَىٰ وَٱللَّهُ أَعۡلَمُ بِمَا وَضَعَتۡ وَلَيۡسَ ٱلذَّكَرُ كَٱلۡأُنثَىٰۖ وَإِنِّي سَمَّيۡتُهَا مَرۡيَمَ وَإِنِّيٓ أُعِيذُهَا بِكَ وَذُرِّيَّتَهَا مِنَ ٱلشَّيۡطَٰنِ ٱلرَّجِيمِ
36਼ ਜਦੋਂ ਉਸ (ਇਮਰਾਨ ਦੀ ਪਤਨੀ ਨੇ) ਧੀ ਨੂੰ ਜਨਮ ਦਿੱਤਾ ਤਾਂ ਕਹਿਣ ਲੱਗੀ ਕਿ ਹੇ ਪਾਲਣਹਾਰ! ਮੈ ਤਾਂ ਧੀ ਜਨਮੀ ਹੇ। ਅੱਲਾਹ ਨੂੰ ਸਭ ਪਤਾ ਸੀ ਜੋ ਉਸ ਨੇ ਜਣਿਆ ਸੀ (ਅਤੇ ਕਿਹਾ ਕਿ) ਪੁੱਤਰ ਧੀ ਜਿਹਾ ਨਹੀਂ ਹੁੰਦਾ। ਮੈਂ ਇਸ ਦਾ ਨਾਂ ਮਰੀਅਮ 1 ਰੱਖਿਆ ਹੇ। ਬੇਸ਼ੱਕ ਮੈਂ ਇਸ ਨੂੰ ਅਤੇ ਇਸ ਦੀ ਆਉਣ ਵਾਲੀ ਪੀੜ੍ਹੀ ਨੂੰ ਸ਼ੈਤਾਨ ਮਰਦੂਦ ਤੋਂ ਬਚਣ ਲਈ ਤੇਰੀ ਸ਼ਰਨ ਵਿਚ ਦਿੰਦੀ ਹਾਂ।
1 ਮਰੀਅਮ ਦਾ ਸਹੀ ਅਰਥ ਹੇ ਅੱਲਾਹ ਦੀ ਬੰਦੀ ਅਤੇ ਉਸ ਦੀ ਸੇਵਾਦਾਰ ਹੇ।
37 - Ali 'Imran (Family of Imran) - 037
فَتَقَبَّلَهَا رَبُّهَا بِقَبُولٍ حَسَنٖ وَأَنۢبَتَهَا نَبَاتًا حَسَنٗا وَكَفَّلَهَا زَكَرِيَّاۖ كُلَّمَا دَخَلَ عَلَيۡهَا زَكَرِيَّا ٱلۡمِحۡرَابَ وَجَدَ عِندَهَا رِزۡقٗاۖ قَالَ يَٰمَرۡيَمُ أَنَّىٰ لَكِ هَٰذَاۖ قَالَتۡ هُوَ مِنۡ عِندِ ٱللَّهِۖ إِنَّ ٱللَّهَ يَرۡزُقُ مَن يَشَآءُ بِغَيۡرِ حِسَابٍ
37਼ ਉਸ (ਲੜਕੀ) ਨੂੰ ਉਸ ਦੇ ਪਾਲਣਹਾਰ ਨੇ ਖ਼ੁਸ਼ੀ ਨਾਲ ਕਬੂਲ ਕਰ ਲਿਆ ਅਤੇ ਚੰਗੀ ਤਰ੍ਹਾਂ ਉਸ ਦਾ ਪਾਲਣ-ਪੋਸ਼ਣ ਕੀਤਾ ਅਤੇ ਉਸ ਦਾ ਸਰਪ੍ਰਸਤ ਜ਼ਕਰੀਆ ਨੂੰ ਬਣਾਇਆ। ਜਦੋਂ ਕਦੇ ਜ਼ਕਰੀਆ ਉਸ ਦੇ ਕਮਰੇ ਵਿਚ ਜਾਂਦਾ ਤਾਂ ਉਸ ਦੇ ਕੋਲ ਖਾਣ ਪੀਣ ਦੀਆਂ ਚੀਜ਼ਾਂ ਵੇਖਦਾ। ਉਹ ਪੁੱਛਦਾ ਕਿ ਹੇ ਮਰੀਅਮ! ਇਹ ਰੋਜ਼ੀ ਤੇਰੇ ਕੋਲ ਕਿਥੋਂ ਆਉਂਦੀ ਹੇ, ਉਹ ਜਵਾਬ ਦਿੰਦੀ ਕਿ ਇਹ ਰੱਬ ਵੱਲੋਂ ਆਉਂਦੀ ਹੇੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਬੇਹਿਸਾਬ ਰੋਜ਼ੀ ਦਿੰਦਾ ਹੇ।
38 - Ali 'Imran (Family of Imran) - 038
هُنَالِكَ دَعَا زَكَرِيَّا رَبَّهُۥۖ قَالَ رَبِّ هَبۡ لِي مِن لَّدُنكَ ذُرِّيَّةٗ طَيِّبَةًۖ إِنَّكَ سَمِيعُ ٱلدُّعَآءِ
38਼ ਉਸੇ ਥਾਂ ਜ਼ਕਰੀਆ ਨੇ ਆਪਣੇ ਰੱਬ ਤੋਂ ਦੁਆ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ ਆਪਣੇ ਵੱਲੋਂ ਨੇਕ ਔਲਾਦ ਦੀ ਬਖ਼ਸ਼ਿਸ਼ ਕਰ, ਬੇਸ਼ੱਕ ਤੂੰ ਹੀ ਦੁਆਵਾਂ ਨੂੰ ਸੁਣਨ ਵਾਲਾ ਹੇ।
39 - Ali 'Imran (Family of Imran) - 039
فَنَادَتۡهُ ٱلۡمَلَـٰٓئِكَةُ وَهُوَ قَآئِمٞ يُصَلِّي فِي ٱلۡمِحۡرَابِ أَنَّ ٱللَّهَ يُبَشِّرُكَ بِيَحۡيَىٰ مُصَدِّقَۢا بِكَلِمَةٖ مِّنَ ٱللَّهِ وَسَيِّدٗا وَحَصُورٗا وَنَبِيّٗا مِّنَ ٱلصَّـٰلِحِينَ
39਼ ਜਦੋਂ ਉਹ (ਜ਼ਕਰੀਆ) ਕਮਰੇ ਵਿਚ ਖੜ੍ਹਾ ਨਮਾਜ਼ ਪੜ੍ਹ ਰਿਹਾ ਸੀ ਤਾਂ ਫਰਿਸ਼ਤਿਆਂ ਨੇ ਉਸ ਨੂੰ ਆਵਾਜ਼ ਦਿੱਤੀ ਕਿ ਅੱਲਾਹ ਤੁਹਾਨੂੰ ਯਾਹੀਯਾ (ਨਾਂ ਦੇ ਪੁੱਤਰ) ਦੀ ਖ਼ੁਸ਼ਖ਼ਬਰੀ ਦਿੰਦਾ ਹੇ ਜੋ ਅੱਲਾਹ ਦੇ ਕਲਮੇ (ਈਸਾ) ਦੀ ਪੁਸ਼ਟੀ ਕਰੇਗਾ, ਉਸ ਵਿਚ ਸਰਦਾਰੀ ਹੋਵੇਗੀ, ਸੰਪੂਰਨ ਸੰਜਮ ਹੋਵੇਗਾ, ਅਤੇ ਨੇਕ ਲੋਕਾਂ ਵਿੱਚੋਂ ਹੋਵੇਗਾ।
40 - Ali 'Imran (Family of Imran) - 040
قَالَ رَبِّ أَنَّىٰ يَكُونُ لِي غُلَٰمٞ وَقَدۡ بَلَغَنِيَ ٱلۡكِبَرُ وَٱمۡرَأَتِي عَاقِرٞۖ قَالَ كَذَٰلِكَ ٱللَّهُ يَفۡعَلُ مَا يَشَآءُ
40਼ ਜ਼ਕਰੀਆ (ਜੋ ਕਿ ਰੱਬ ਦਾ ਇਕ ਨਬੀ ਸੀ) ਰੁਰਾਨ ਹੋ ਕੇ ਆਖਣ ਲੱਗਾ ਕਿ ਹੇ ਮੇਰੇ ਰੱਬ! ਮੇਰੇ ਘਰ ਬੱਚਾ ਕਿਵੇਂ ਪੈਦਾ ਹੋਵੇਗਾ? ਮੈਂ ਤਾਂ ਬਹੁਤ ਬਿਰਧ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਾਂਝ ਹੇ? ਤਾਂ ਫ਼ਰਿਸ਼ਤੇ ਨੇ ਕਿਹਾ ਕਿ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ।
41 - Ali 'Imran (Family of Imran) - 041
قَالَ رَبِّ ٱجۡعَل لِّيٓ ءَايَةٗۖ قَالَ ءَايَتُكَ أَلَّا تُكَلِّمَ ٱلنَّاسَ ثَلَٰثَةَ أَيَّامٍ إِلَّا رَمۡزٗاۗ وَٱذۡكُر رَّبَّكَ كَثِيرٗا وَسَبِّحۡ بِٱلۡعَشِيِّ وَٱلۡإِبۡكَٰرِ
41਼ ਜ਼ਕਰੀਆ ਨੇ ਬੇਨਤੀ ਕੀਤੀ ਕਿ ਹੇ ਮੇਰੇ ਰੱਬਾ ਮੇਰੇ ਲਈ ਕੋਈ ਨਿਸ਼ਾਨੀ ਨਿਯਤ ਕਰ ਦੇ। ਅੱਲਾਹ ਨੇ ਕਿਹਾ ਕਿ ਤੂੰ ਤਿੰਨ ਦਿਨਾਂ ਤਕ ਲੋਕਾਂ ਨਾਲ ਗੱਲ ਬਾਤ ਨਹੀਂ ਕਰੇਂਗਾ ਕੇਵਲ ਇਸ਼ਾਰਿਆਂ ਨਾਲ ਹੀ (ਆਪਣੀ ਗੱਲ ਲੋਕਾਂ ਨੂੰ) ਸਮਝਾਵੇਂਗਾ। ਤੂੰ ਆਪਣੇ ਰੱਬ ਦਾ ਨਾਂ ਵੱਧ ਤੋਂ ਵੱਧ ਯਾਦ ਕਰ ਅਤੇ ਸਵੇਰੇ ਸ਼ਾਮ (ਭਾਵ ਹਰ ਵੇਲੇ) ਉਸ ਦੀ ਹੀ ਤਸਬੀਹ ਕਰ।
42 - Ali 'Imran (Family of Imran) - 042
وَإِذۡ قَالَتِ ٱلۡمَلَـٰٓئِكَةُ يَٰمَرۡيَمُ إِنَّ ٱللَّهَ ٱصۡطَفَىٰكِ وَطَهَّرَكِ وَٱصۡطَفَىٰكِ عَلَىٰ نِسَآءِ ٱلۡعَٰلَمِينَ
42਼ ਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਨੇ ਤੈਨੂੰ ਵਡਿਆਈ ਤੇ ਪਵਿੱਤਰਤਾ ਬਖ਼ਸ਼ੀ ਹੇ ਅਤੇ ਸਾਰੀ ਦੁਨੀਆਂ ਦੀਆਂ ਔਰਤਾਂ ਵਿੱਚੋਂ ਆਪਣੀ ਸੇਵਾ ਲਈ ਤੇਰੀ ਚੋਣ ਕੀਤੀ ਹੇ।
43 - Ali 'Imran (Family of Imran) - 043
يَٰمَرۡيَمُ ٱقۡنُتِي لِرَبِّكِ وَٱسۡجُدِي وَٱرۡكَعِي مَعَ ٱلرَّـٰكِعِينَ
43਼ ਹੇ ਮਰੀਅਮ! ਤੂੰ ਆਪਣੇ ਰੱਬ ਦੀ ਆਗਿਆਕਾਰੀ ਬਣ ਕੇ ਰਹਿ ਅਤੇ ਉਸੇ ਨੂੰ ਸਿਜਦਾ ਕਰ ਅਤੇ ਉਸੇ ਦੇ ਅੱਗੇ ਝੁਕਣ ਵਾਲਿਆਂ ਨਾਲ ਮਿਲਕੇ ਝੁਕਦੀ ਰਹਿ।
44 - Ali 'Imran (Family of Imran) - 044
ذَٰلِكَ مِنۡ أَنۢبَآءِ ٱلۡغَيۡبِ نُوحِيهِ إِلَيۡكَۚ وَمَا كُنتَ لَدَيۡهِمۡ إِذۡ يُلۡقُونَ أَقۡلَٰمَهُمۡ أَيُّهُمۡ يَكۡفُلُ مَرۡيَمَ وَمَا كُنتَ لَدَيۡهِمۡ إِذۡ يَخۡتَصِمُونَ
44਼ (ਹੇ ਨਬੀ!) ਇਹ ਸਾਰੀਆਂ ਗ਼ੈਬ ਦੀਆਂ ਖ਼ਬਰਾਂ ਹਨ ਜਿਨ੍ਹਾਂ ਨੂੰ ਅਸੀਂ ਵਹੀ ਦੁਆਰਾ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਉਸ ਸਮੇਂ ਉਹਨਾਂ ਦੇ ਕੋਲ ਮੌਜੂਦ ਨਹੀਂ ਸੀ ਜਦੋਂ ਕਿ ਉਹ (ਰੁਕਲ ਦੇ ਸੇਵਾਦਾਰ) ਇਹ ਫ਼ੈਸਲਾ ਕਰਨ ਲਈ ਆਪਣੀਆਂ ਕਲਮਾਂ ਸੁੱਟ ਰਹੇ ਸੀ ਕਿ ਮਰੀਅਮ ਦਾ ਵਾਲੀ-ਵਾਰਿਸ ਕੌਣ ਹੋਵੇਗਾ ਅਤੇ ਨਾ ਹੀ ਤੁਸੀਂ ਉਸ ਸਮੇਂ ਹਾਜ਼ਰ ਸੀ ਜਦੋਂ ਉਹ ਆਪਸ ਵਿਚ ਝਗੜ ਰਹੇ ਸਨ।
45 - Ali 'Imran (Family of Imran) - 045
إِذۡ قَالَتِ ٱلۡمَلَـٰٓئِكَةُ يَٰمَرۡيَمُ إِنَّ ٱللَّهَ يُبَشِّرُكِ بِكَلِمَةٖ مِّنۡهُ ٱسۡمُهُ ٱلۡمَسِيحُ عِيسَى ٱبۡنُ مَرۡيَمَ وَجِيهٗا فِي ٱلدُّنۡيَا وَٱلۡأٓخِرَةِ وَمِنَ ٱلۡمُقَرَّبِينَ
45਼ ਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਤੈਨੂੰ ਆਪਣੇ ਇਕ ਕਲਮੇ (ਭਾਵ ਬੱਚੇ ਦੀ) ਖ਼ੁਸ਼ਖ਼ਬਰੀ ਦਿੰਦਾ ਹੇ ਜਿਸ ਦਾ ਨਾਂ ਮਸੀਹ ਈਸਾ ਬਿਨ ਮਰੀਅਮ ਹੋਵੇਗਾ ਜੋ ਦੁਨੀਆਂ ਅਤੇ ਆਖ਼ਿਰਤ ਵਿਚ ਇੱਜ਼ਤ ਵਾਲਾ ਹੋਵੇਗਾ ਅਤੇ ਅੱਲਾਹ ਦੇ ਨੇੜਲੇ ਬੰਦਿਆਂ ਵਿੱਚੋਂ ਹੋਵੇਗਾ।
46 - Ali 'Imran (Family of Imran) - 046
وَيُكَلِّمُ ٱلنَّاسَ فِي ٱلۡمَهۡدِ وَكَهۡلٗا وَمِنَ ٱلصَّـٰلِحِينَ
46਼ ਉਹ (ਬੱਚਾ) ਆਪਣੇ ਪੰਘੂੜੇ ਵਿਚ ਵੀ ਅਤੇ ਵੱਡੀ ਉਮਰ ਵਿਚ ਵੀ ਲੋਕਾਂ ਨਾਲ ਗੱਲਾਂ ਕਰੇਗਾ 1 ਅਤੇ ਉਹ ਨੇਕ ਲੋਕਾਂ ਵਿੱਚੋਂ ਹੋਵੇਗਾ।
1 ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਬਨੀ ਇਸਰਾਈਲ ਵਿੱਚੋਂ ਮਾਂ ਦੀ ਕੁੱਖ ਵਿਚ ਕੇਵਲ ਤਿੰਨ ਬੱਚਿਆਂ ਨੇ ਗੱਲਾਂ ਕੀਤੀਆਂ (1) ਹਜ਼ਰਤ ਈਸਾ, ਬਨੀ ਇਸਰਾਈਲ ਦਾ ਜਰੀਜ ਨਾਂ ਦਾ ਇਕ ਵਿਅਕਤੀ ਜਦੋਂ ਉਹ ਨਮਾਜ਼ ਪੜ੍ਹ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਬੁਲਾਇਆ ਤਾਂ ਉਸ ਨੇ ਮਨ ਵਿਚ ਸੋਚਿਆ ਕਿ ਮੈਂ ਆਪਣੀ ਮਾਂ ਦਾ ਜਵਾਬ ਦਵਾਂ ਜਾਂ ਨਮਾਜ਼ ਪੂਰੀ ਕਰਾਂ ਉਸ ਨੇ ਨਮਾਜ਼ ਜਾਰੀ ਰੱਖੀ ਅਤੇ ਮਾਂ ਨੂੰ ਉੱਤਰ ਨਹੀਂ ਦਿੱਤਾ ਤਾਂ ਉਸ ਦੀ ਮਾਂ ਨੇ ਉਸ ਨੂੰ ਬੱਦ-ਦੁਆ ਦਿੱਤੀ ਕਿ ਹੇ ਅੱਲਾਹ! ਜਦੋਂ ਤੀਕ ਉਹ ਕਿਸੇ ਬਦਕਾਰ ਔੌਰਤ ਦਾ ਮੂੰਹ ਨਾ ਵੇਖ ਲਵੇ ਉਸ ਨੂੰ ਮੌਤ ਨਾ ਦਈਂ। ਇਕ ਦਿਨ ਜਰੀਜ ਆਪਣੇ ਇਬਾਦਤਖ਼ਾਨੇ ਵਿਚ ਸੀ ਕਿ ਬਦਕਾਰ ਔੌਰਤ ਨੇ ਉਸ ਨੂੰ ਬਦਕਾਰੀ ਲਈ ਬੁਲਾਇਆ ਪਰ ਜਰੀਜ ਨੇ ਇਨਕਾਰ ਕਰ ਦਿੱਤਾ ਉਹ ਔੌਰਤ ਇਕ ਚਰਵਾਹੇ ਕੋਲ ਗਈ ਅਤੇ ਉਸ ਤੋਂ ਭੈੜਾ ਕੰਮ ਕਰਵਾਇਆ ਜਿਸ ਤੋਂ ਇਕ ਬੱਚਾ ਪੈਦਾ ਹੋਇਆ ਲੋਕਾਂ ਦੇ ਪੁੱਛਣ ’ਤੇ ਔੌਰਤ ਨੇ ਕਿਹਾ ਕਿ ਇਹ ਜਰੀਜ ਦਾ ਪੁੱਤਰ ਹੇ ਲੋਕ ਇਹ ਸੁਣ ਕੇ ਜਰੀਜ ਨੂੰ ਗਾਲਾਂ ਦੇਣ ਲੱਗ ਪਏ ਉਸ ਦਾ ਇਬਾਦਖ਼ਾਨਾ ਤੋੜ ਦਿੱਤਾ ਇਸ ਮੁਸੀਬਤ ਦੇ ਸਮੇਂ ਜਰੀਜ ਨੇ ਵਜ਼ੂ ਕੀਤਾ ਅਤੇ ਨਮਾਜ਼ ਅਦਾ ਕੀਤੀ ਅਤੇ ਬੱਚੇ ਨੂੰ ਆਕੇ ਪੁੱਛਿਆ ਕਿ × ਤੇਰਾ ਬਾਪ ਕੌਣ ਹੇ ਬੱਚਾ ਬੋਲਿਆ ਕਿ ਫਲਾਂ ਚਰਵਾਹਾ ਹੇ ਤਾਂ ਲੋਕ ਸ਼ਰਮਿੰਦਾ ਹੋਏ ਅਤੇ ਕਿਹਾ ਕਿ ਅਸੀਂ ਤੇਰੀ ਇਬਾਦਤਗਾਹ ਨੂੰ ਸੋਨੇ ਦੀ ਬਣਾਵਾਂਗੇ ਤਾਂ ਜਰੀਜ ਨੇ ਕਿਹਾ ਕਿ ਨਹੀਂ ਬਸ ਮਿੱਟੀ ਦੀ ਹੀ ਹੋਵੇ। ਤੀਜਾ ਉਹ ਬੱਚਾ ਜਿਸ ਨੂੰ ਇਕ ਜ਼ਨਾਨੀ ਅਪਣਾ ਦੁੱਧ ਪਿਲਾ ਰਹੀ ਸੀ ਕਿ ਇਕ ਸੋਹਣਾ ਮਨੁੱਖ ਸਵਾਰ ਲੰਘਿਆ, ਜ਼ਨਾਨੀ ਨੇ ਉਸ ਨੂੰ ਵੇਖ ਕੇ ਦੁਆ ਕੀਤੀ ਕਿ ਹੇ ਮੇਰੇ ਅੱਲਾਹ! ਮੇਰੇ ਪੁੱਤਰ ਨੂੰ ਵੀ ਅਜਿਹਾ ਬਣਾ ਦੇ। ਬੱਚੇ ਨੇ ਦੁੱਧ ਪੀਣਾ ਛੱਡ ਕੇ ਸਵਾਰ ਵੱਲ ਵੇਖਿਆ ਅਤੇ ਕਿਹਾ ਕਿ ਹੇ ਅੱਲਾਹ! ਮੈਨੂੰ ਅਜਿਹਾ ਨਾ ਬਣਾਉਣਾ ਅਤੇ ਫੇਰ ਦੁੱਧ ਪੀਣ ਲੱਗ ਪਿਆ। ਇਹ ਕਿੱਸਾ ਦੱਸਣ ਵਾਲੇ ਹਜ਼ਰਤ ਅਬੂ-ਹੁਰੈਰਾ ਬਿਆਨ ਕਰਦੇ ਹਨ ਕਿ ਆਪ ਸ: ਨੇ ਉਸ ਬੱਚੇ ਵਾਂਗ ਆਪਣੀਆਂ ਉਂਗਲੀਆਂ ਚੂਸ ਕੇ ਵਿਖਾਈਆਂ ਫੇਰ ਉਸ ਜ਼ਨਾਨੀ ਕੋਲ ਤੋਂ ਇਕ ਗੋਲੀ (ਗ਼ੁਲਾਮ ਔੌਰਤ) ਦਾ ਗੁਜ਼ਰ ਹੋਇਆ ਜਿਸ ਨੂੰ ਲੋਕੀ ਮਾਰ ਕੁਟ ਰਹੇ ਸੀ ਤਾਂ ਮਾਂ ਨੇ ਦੁਆ ਕੀਤੀ ਕਿ ਹੇ ਅੱਲਾਹ! ਮੇਰੇ ਪੁੱਤਰ ਨੂੰ ਅਜਿਹਾ ਨਾ ਬਣਾਉਣਾ। ਬੱਚੇ ਨੇ ਫੇਰ ਉਸ ਦੀ ਛਾਤੀ ਤੋਂ ਮੂੰਹ ਪਰਾਂ ਕਰਦੇ ਹੋਏ ਕਿਹਾ ਕਿ ਹੇ ਅੱਲਾਹ! ਮੈਨੂੰ ਅਜਿਹਾ ਹੀ ਬਣਾਉਣਾ ਤਾਂ ਮਾਂ ਨੇ ਰੁਰਾਨੀ ਨਾਲ ਪੁੱਛਿਆ ਕਿ ਅਜਿਹਾ ਕਿਓ ?ਕਿ ਤੂੰ ਉਸ ਸਵਾਰ ਦੀ ਥਾਂ ਇਸ ਜ਼ਲੀਲ ਔੌਰਤ ਵਾਂਗ ਬਣਨਾ ਪਸੰਦ ਕਰਦਾ ਹੇ ਤਾਂ ਬੱਚੇ ਨੇ ਜਵਾਬ ਵਿਚ ਕਿਹਾ ਕਿ ਉਹ ਸਵਾਰ ਤਾਂ ਜ਼ਾਲਮਾਂ ਵਿੱਚੋਂ ਇਕ ਵੱਡਾ ਜ਼ਾਲਮ ਸੀ ਅਤੇ ਇਹ ਗੋਲੀ ਬੇਚਾਰੀ ਨਿਰਦੋਸ਼ ਹੇ ਲੋਕੀ ਇਸ ’ਤੇ ਅਲਜ਼ਾਮ ਲਾ ਰਹੇ ਹਨ ਕਿ ਤੈਂ ਚੋਰੀ ਕੀਤੀ ਹੇ ਅਤੇ ਜ਼ਨਾ ਕੀਤਾ ਹੇ ਜਦ ਕਿ ਉਸ ਨੇ ਕੁੱਝ ਵੀ ਨਹੀਂ ਸੀ ਕੀਤਾ। (ਸਹੀ ਬੁਖ਼ਾਰੀ, ਹਦੀਸ: 3436)
47 - Ali 'Imran (Family of Imran) - 047
قَالَتۡ رَبِّ أَنَّىٰ يَكُونُ لِي وَلَدٞ وَلَمۡ يَمۡسَسۡنِي بَشَرٞۖ قَالَ كَذَٰلِكِ ٱللَّهُ يَخۡلُقُ مَا يَشَآءُۚ إِذَا قَضَىٰٓ أَمۡرٗا فَإِنَّمَا يَقُولُ لَهُۥ كُن فَيَكُونُ
47. (ਮਰੀਅਮ ਰੁਰਾਨ ਹੋਕੇ) ਕਹਿਣ ਲੱਗੀ ਕਿ ਹੇ ਮੇਰੇ ਰੱਬਾ! ਮੇਰੇ ਪੁੱਤਰ ਕਿਵੇਂ ਹੋਵੇਗਾ? ਜੱਦ ਕਿ ਮੈਨੂੰ ਕਿਸੇ ਪੁਰਸ਼ ਨੇ ਹੱਥ ਵੀ ਨਹੀਂ ਲਾਇਆ। ਫ਼ਰਿਸ਼ਤੇ ਨੇ ਕਿਹਾ, ਅੱਲਾਹ ਜੋ ਵੀ ਚਾਹੇ ਪੈਦਾ ਕਰਦਾ ਹੇ, ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੇ ਤਾਂ ਕੇਵਲ ਇਹੋ ਕਹਿੰਦਾ ਹੇ ਕਿ “ਹੋ ਜਾ” ਅਤੇ ਉਹ ਹੋ ਜਾਂਦਾ ਹੇ।
48 - Ali 'Imran (Family of Imran) - 048
وَيُعَلِّمُهُ ٱلۡكِتَٰبَ وَٱلۡحِكۡمَةَ وَٱلتَّوۡرَىٰةَ وَٱلۡإِنجِيلَ
48਼ ਅੱਲਾਹ ਉਸ ਨੂੰ ਕਿਤਾਬ ਤੇ ਡੂੰਘੀ ਸੂਝ-ਬੂਝ ਦੀ ਸਿੱਖਿਆ ਅਤੇ ਤੌਰੈਤ ਤੇ ਇੰਜੀਲ ਦਾ ਗਿਆਨ ਬਖ਼ਸ਼ੇਗਾ।
49 - Ali 'Imran (Family of Imran) - 049
وَرَسُولًا إِلَىٰ بَنِيٓ إِسۡرَـٰٓءِيلَ أَنِّي قَدۡ جِئۡتُكُم بِـَٔايَةٖ مِّن رَّبِّكُمۡ أَنِّيٓ أَخۡلُقُ لَكُم مِّنَ ٱلطِّينِ كَهَيۡـَٔةِ ٱلطَّيۡرِ فَأَنفُخُ فِيهِ فَيَكُونُ طَيۡرَۢا بِإِذۡنِ ٱللَّهِۖ وَأُبۡرِئُ ٱلۡأَكۡمَهَ وَٱلۡأَبۡرَصَ وَأُحۡيِ ٱلۡمَوۡتَىٰ بِإِذۡنِ ٱللَّهِۖ وَأُنَبِّئُكُم بِمَا تَأۡكُلُونَ وَمَا تَدَّخِرُونَ فِي بُيُوتِكُمۡۚ إِنَّ فِي ذَٰلِكَ لَأٓيَةٗ لَّكُمۡ إِن كُنتُم مُّؤۡمِنِينَ
49਼ ਅਤੇ ਉਸ ਨੂੰ ਬਨੀ ਇਸਰਾਈਲ ਵੱਲ ਰਸੂਲ ਬਣਾਕੇ ਭੇਜੇਗਾ ਅਤੇ (ਉਹ) ਆਖੇਗਾ ਕਿ ਮੈਂ ਤੁਹਾਡੇ ਕੋਲ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਲਿਆਇਆ ਹਾਂ। ਮੈਂ ਤੁਹਾਡੇ ਸਾਮ੍ਹਣੇ ਪੰਛੀ ਦੀ ਸ਼ਕਲ ਵਾਂਗ ਮਿੱਟੀ ਦੀ ਇਕ ਮੂਰਤ ਬਣਾਉਂਦਾ ਹਾਂ ਫੇਰ ਉਸ ਵਿਚ ਇਕ ਫੂਂਕ ਮਾਰਦਾ ਹਾਂ ਤਾਂ ਅੱਲਾਹ ਦੇ ਹੁਕਮ ਨਾਲ ਉਹ (ਅਸਲੀ) ਪੰਛੀ ਬਣ ਜਾਂਦਾ ਹੇ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਜਮਾਂਦਰੂ ਅੱਨ੍ਹੇ ਤੇ ਕੋੜ੍ਹੀ ਨੂੰ ਚੰਗਾ ਭਲਾ ਕਰ ਦਿੰਦਾ ਹਾਂ ਅਤੇ ਮੁਰਦੇ ਨੂੰ ਜਿਉਂਦਾ ਕਰਦਾ ਹਾਂ ਅਤੇ ਜੋ ਕੁੱਝ ਤੁਸੀਂ ਖਾਂਦੇ ਹੋ ਅਤੇ ਜੋ ਤੁਸੀਂ ਆਪਣੇ ਘਰਾਂ ਵਿਚ ਭੰਡਾਰ ਕਰਕੇ ਰਖਦੇ ਹੋ ਮੈਂ ਤੁਹਾ` ਉਹ ਸਭ ਦੱਸਦਾ ਹਾਂ। ਇਸ ਵਿਚ ਤੁਹਾਡੇ ਲਈ ਵਧੇਰੇ ਨਿਸ਼ਾਨੀਆਂ ਹਨ, ਜੇ ਤੁਸੀਂ ਈਮਾਨ ਵਾਲੇ ਹੋ।
50 - Ali 'Imran (Family of Imran) - 050
وَمُصَدِّقٗا لِّمَا بَيۡنَ يَدَيَّ مِنَ ٱلتَّوۡرَىٰةِ وَلِأُحِلَّ لَكُم بَعۡضَ ٱلَّذِي حُرِّمَ عَلَيۡكُمۡۚ وَجِئۡتُكُم بِـَٔايَةٖ مِّن رَّبِّكُمۡ فَٱتَّقُواْ ٱللَّهَ وَأَطِيعُونِ
50਼ ਮੈਂ ਉਸ ਦੀ ਪੁਸ਼ਟੀ ਕਰਦਾ ਹਾਂ ਜਿਹੜੀ ਤੌਰੈਤ ਮੇਥੋਂ ਪਹਿਲਾਂ (ਨਾਜ਼ਿਲ ਹੋਈ) ਹੇ। (ਮੈਂ ਇਸ ਲਈ ਆਇਆ ਹਾਂ ਕਿ) ਤੁਹਾਡੇ ਲਈ ਉਹ ਚੀਜ਼ਾਂ ਹਲਾਲ ਕਰ ਦੇਵਾਂ ਜਿਹੜੀਆਂ ਤੁਹਾਡੇ ਲਈ ਹਰਾਮ ਕਰ ਦਿੱਤੀਆਂ ਗਈਆਂ ਸਨ। ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਿਸ਼ਾਨੀਆਂ ਲੈਕੇ ਆਇਆ ਹਾਂ, ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ।
51 - Ali 'Imran (Family of Imran) - 051
إِنَّ ٱللَّهَ رَبِّي وَرَبُّكُمۡ فَٱعۡبُدُوهُۚ هَٰذَا صِرَٰطٞ مُّسۡتَقِيمٞ
51਼ ਬੇਸ਼ੱਕ ਮੇਰਾ ਤੇ ਤੁਹਾਡਾ ਪਾਲਣਹਾਰ (ਇੱਕੋ) ਅੱਲਾਹ ਹੇ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ ਇਹੋ ਸਿੱਧਾ ਰਾਹ ਹੇ।
52 - Ali 'Imran (Family of Imran) - 052
۞فَلَمَّآ أَحَسَّ عِيسَىٰ مِنۡهُمُ ٱلۡكُفۡرَ قَالَ مَنۡ أَنصَارِيٓ إِلَى ٱللَّهِۖ قَالَ ٱلۡحَوَارِيُّونَ نَحۡنُ أَنصَارُ ٱللَّهِ ءَامَنَّا بِٱللَّهِ وَٱشۡهَدۡ بِأَنَّا مُسۡلِمُونَ
52਼ ਜਦੋਂ ਈਸਾ ਨੇ ਉਹਨਾਂ ਦਾ ਇਨਕਾਰੀ ਹੋਣਾ ਮਹਿਸੂਸ ਕਰ ਲਿਆ ਤਾਂ ਕਹਿਣ ਲੱਗੇ ਕਿ ਕੋਣ ਹੇ ਜੋ ਅੱਲਾਹ ਦੀ ਰਾਹ ਵਿਚ ਮੇਰੀ ਮਦਦ ਕਰੇਗਾ ? ਤਾਂ ਹਵਾਰੀਆਂ (ਸਹਾਇਕ) ਨੇ ਕਿਹਾ ਕਿ ਅਸੀਂ ਅੱਲਾਹ ਦੀ ਰਾਹ ਵਿਚ ਤੁਹਾਡੇ ਸਹਾਈ ਹਾਂ। ਅਸੀਂਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਤੁਸੀਂ ਗਵਾਹ ਰਹੀਓ ਕਿ ਅਸੀਂ ਆਗਿਆਕਾਰੀ ਹਾਂ।
53 - Ali 'Imran (Family of Imran) - 053
رَبَّنَآ ءَامَنَّا بِمَآ أَنزَلۡتَ وَٱتَّبَعۡنَا ٱلرَّسُولَ فَٱكۡتُبۡنَا مَعَ ٱلشَّـٰهِدِينَ
53਼ ਹੇ ਮਾਲਿਕ! ਅਸੀਂ ਤੇਰੇ ਵਲੋਂ ਉਤਾਰੀ ਹੋਈ (ਇੰਜੀਲ) ’ਤੇ ਈਮਾਨ ਲਿਆਏ ਹਾਂ ਅਤੇ ਤੇਰੇ ਰਸੂਲ ਦੀ ਪੈਰਵੀ ਕੀਤੀ ਹੇ ਸੋ ਹੁਣ ਤੂੰ ਸਾਡਾ ਨਾਂ ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ।
54 - Ali 'Imran (Family of Imran) - 054
وَمَكَرُواْ وَمَكَرَ ٱللَّهُۖ وَٱللَّهُ خَيۡرُ ٱلۡمَٰكِرِينَ
54਼ ਜਦੋਂ ਉਹਨਾਂ (ਬਨੀ ਇਸਰਾਈਲ) ਨੇ (ਮਸੀਹ ਵਿਰੁੱਧ) ਚਾਲਾਂ ਚੱਲੀਆਂ ਤਾਂ ਅੱਲਾਹ ਨੇ ਵੀ (ਆਪਣੀਆਂ) ਚਾਲਾਂ ਚੱਲੀਆਂ, ਅੱਲਾਹ ਸਭ ਤੋਂ ਵਧੀਆ (ਖ਼ੁਫਿਆ) ਚਾਲਾਂ ਚੱਲਣ ਵਾਲਾ ਹੇ।
55 - Ali 'Imran (Family of Imran) - 055
إِذۡ قَالَ ٱللَّهُ يَٰعِيسَىٰٓ إِنِّي مُتَوَفِّيكَ وَرَافِعُكَ إِلَيَّ وَمُطَهِّرُكَ مِنَ ٱلَّذِينَ كَفَرُواْ وَجَاعِلُ ٱلَّذِينَ ٱتَّبَعُوكَ فَوۡقَ ٱلَّذِينَ كَفَرُوٓاْ إِلَىٰ يَوۡمِ ٱلۡقِيَٰمَةِۖ ثُمَّ إِلَيَّ مَرۡجِعُكُمۡ فَأَحۡكُمُ بَيۡنَكُمۡ فِيمَا كُنتُمۡ فِيهِ تَخۡتَلِفُونَ
55਼ (ਗੁਪਤ ਚਾਲ ਵਜੋਂ) ਜਦੋਂ ਅੱਲਾਹ ਨੇ ਕਿਹਾ ਕਿ ਹੇ ਈਸਾ! ਮੈਂ ਤੈਨੂੰ ਸਹੀ ਸਲਾਮਤ (ਇਹਨਾਂ ਤੋਂ) ਵਾਪਸ ਲੈ ਲਵਾਂਗਾ ਤੇ ਆਪਣੇ ਵੱਲ (ਭਾਵ ਅਕਾਸ਼ਾਂ ’ਤੇ) ਚੁੱਕ ਲਵਾਂਗਾ 1ਅਤੇ ਇਹਨਾਂ (ਕਾਫ਼ਰਾਂ) ਤੋਂ ਤੈਨੂੰ ਪਾਕ ਕਰਾਂਗਾ ਅਤੇ ਜਿਨ੍ਹਾਂ ਲੋਕਾਂ ਨੇ ਤੇਰੀ ਪੈਰਵੀ ਕੀਤੀ ਹੇ ਉਹਨਾਂ `ਨੂੰ ਕਿਆਮਤ ਤਕ ਕਾਫ਼ਰਾਂ ’ਤੇ ਭਾਰੂ ਰੱਖਾਂਗਾ। ਫੇਰ ਤੁਸਾਂ ਸਭ ਨੇ ਮੇਰੇ ਵੱਲ ਹੀ ਪਰਤ ਕੇ ਆਉਣਾ ਹੇ। ਫੇਰ ਮੈਂ ਤੁਹਾਡੇ ਵਿਚਕਾਰ ਉਹਨਾਂ ਗੱਲਾਂ ਦਾ ਨਿਪਟਾਰਾ ਕਰ ਦੇਵਾਂਗਾ ਜਿਨ੍ਹਾਂ ਬਾਰੇ ਤੁਸੀਂ ਮਤਭੇਦ ਕਰਦੇ ਸੀ।
1 ਇਸ ਆਇਤ ਵਿਚ ਹਜ਼ਰਤ ਈਸਾ ਨੂੰ ਜਿਉਂਦਾ ਜੀ ਅਕਾਸ਼ ਵੱਲ ਉਠਾਉਣ ਦਾ ਜ਼ਿਕਰ ਕੀਤਾ ਗਿਆ ਹੇ। ਹਦੀਸ ਤੋਂ ਸਿੱਧ ਹੁੰਦਾ ਹੇ ਕਿ ਕਿਆਮਤ ਦੇ ਨੇੜੇ ਆਪ ਨੂੰ ਅਕਾਸ਼ ਤੋਂ ਮੁੜ ਧਰਤੀ ’ਤੇ ਉਤਾਰਿਆ ਜਾਵੇਗਾ। ਇਕ ਹਦੀਸ ਵਿਚ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੇਰੀ ਜਾਨ ਹੇ ਉਹ ਸਮਾਂ ਨੇੜੇ ਹੀ ਹੇ ਜਦੋਂ ਮਰੀਅਮ ਦਾ ਪੁੱਤਰ ਈਸਾ ਤੁਹਾਡੇ ਲੋਕਾਂ ਵਿਚਕਾਰ ਇਕ ਇਨਸਾਫ਼ ਪਸੰਦ ਹਾਕਮ ਬਣ ਕੇ ਉਤਰੇਗਾ ਉਹ ਸਲੀਬ ਨੂੰ ਤੋੜੇਗਾ, ਸੂਰ ਦਾ ਅੰਤ ਕਰੇਗਾ, ਜਜ਼ੀਆ ਲੈਣਾ ਮੁਆਫ਼ ਕਰੇਗਾ ਕਿ ਉਂਜ ਉਸ ਦੇ ਕੋਲ ਇਨਾਂ ਮਾਲ ਹੋਵੇਗਾ ਕਿ ਉਸ ਨੂੰ ਕਬੂਲ ਕਰਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਇਕ ਸਿਜਦਾ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਤੋਂ ਵੱਧ ਕੀਮਤੀ ਹੋਵੇਗਾ। (ਸਹੀ ਬੁਖ਼ਾਰੀ, ਹਦੀਸ: 3448)
* ਇਕ ਹਦੀਸ ਵਿਚ ਆਪ ਸ: ਨੇ ਫ਼ਰਮਾਇਆ ਕਿ ਉਸ ਸਮੇਂ ਤੁਹਾਡਾ ਕੀ ਹਾਲ ਹੋਵੇਗਾ ਜਦੋਂ ਮਰੀਅਮ ਦਾ ਪੁੱਤਰ ਈਸਾ ਤੁਹਾਡੇ ਵਿਚਕਾਰ ਉਤਾਰੇ ਜਾਣਗੇ ਅਤੇ ਤੁਹਾਡਾ ਆਗੂ ਤੁਹਾਡੀ ਕੌਮ ਵਿੱਚੋਂ ਹੀ ਹੋਵੇਗਾ? (ਸਹੀ ਬੁਖ਼ਾਰੀ, ਹਦੀਸ: 3449)
56 - Ali 'Imran (Family of Imran) - 056
فَأَمَّا ٱلَّذِينَ كَفَرُواْ فَأُعَذِّبُهُمۡ عَذَابٗا شَدِيدٗا فِي ٱلدُّنۡيَا وَٱلۡأٓخِرَةِ وَمَا لَهُم مِّن نَّـٰصِرِينَ
56਼ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਉਹਨਾਂ ਕਾਫ਼ਿਰਾਂ ਨੂੰ ਤਾਂ ਮੈਂ ਦੁਨੀਆਂ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਸਖ਼ਤ ਸਜ਼ਾ ਦੇਵਾਂਗਾ ਅਤੇ ਉਹਨਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ।
57 - Ali 'Imran (Family of Imran) - 057
وَأَمَّا ٱلَّذِينَ ءَامَنُواْ وَعَمِلُواْ ٱلصَّـٰلِحَٰتِ فَيُوَفِّيهِمۡ أُجُورَهُمۡۗ وَٱللَّهُ لَا يُحِبُّ ٱلظَّـٰلِمِينَ
57਼ ਪ੍ਰੰਤੂ ਈਮਾਨ ਲਿਆਉਣ ਵਾਲਿਆਂ ਨੂੰ ਅਤੇ ਨੇਕ ਕਰਮ ਕਰਨ ਵਾਲਿਆਂ ਨੂੰ ਅੱਲਾਹ ਪੂਰਾ-ਪੂਰਾ ਬਦਲਾ ਦੇਵੇਗਾ। ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ।
58 - Ali 'Imran (Family of Imran) - 058
ذَٰلِكَ نَتۡلُوهُ عَلَيۡكَ مِنَ ٱلۡأٓيَٰتِ وَٱلذِّكۡرِ ٱلۡحَكِيمِ
58਼ (ਹੇ ਨਬੀ!) ਇਹ ਜੋ ਅਸੀਂ ਤੈਨੂੰ ਪੜ੍ਹ ਕੇ ਸੁਣਾ ਰਹੇ ਹਾਂ ਇਹ ਦਾਨਾਈ ਤੇ ਨਸੀਹਤਾਂ ਵਾਲੀਆਂ ਆਇਤਾਂ ਹਨ।
59 - Ali 'Imran (Family of Imran) - 059