البقرة
Al-Baqarah
The Cow
1 - Al-Baqarah (The Cow) - 001
الٓمٓ
1਼ ਅਲਿਫ਼, ਲਾਮ, ਮੀਮ।
2 - Al-Baqarah (The Cow) - 002
ذَٰلِكَ ٱلۡكِتَٰبُ لَا رَيۡبَۛ فِيهِۛ هُدٗى لِّلۡمُتَّقِينَ
2਼ ਇਹ (ਕੁਰਆਨ, ਅੱਲਾਹ ਦੀ) ਕਿਤਾਬ ਹੈ, ਜਿਸ ਵਿਚ ਰਤਾ ਵੀ ਕੋਈ ਸ਼ੱਕ ਨਹੀਂ (ਕਿ ਇਹ) ਮੁੱਤਕੀਨ 1 (ਰੱਬ ਤੋਂ ਡਰਨ ਵਾਲਿਆਂ) ਲਈ ਹਿਦਾਇਤ (ਦਾ ਸਾਧਨ) ਹੈ।
1 ਮੁੱਤਕੀਨ ਤੋਂ ਭਾਵ ਉਹ ਲੋਕ ਹਨ ਜਿਹੜੇ ਕੇਵਲ ਰੱਬ ਤੋਂ ਡਰਦੇ ਹੋਏ ਉਹਨਾਂ ਸਾਰੇ ਕੰਮਾਂ ਤੋਂ ਬਾਜ਼ ਰਹਿੰਦੇ ਹਨ ਜਿਨਾਂ ਤੋਂ ਰੱਬ ਨੇ ਰੋਕਿਆ ਹੈ। ਉਂਜ ਤਾਂ ਇਹ ਕੁਰਆਨ ਸਾਰੇ ਮਨੁੱਖਾਂ ਦੀ ਭਲਾਈ ਲਈ ਹੀ ਨਾਜ਼ਿਲ ਹੋਇਆ ਹੈ ਪਰ ਇਸ ਤੋਂ ਲਾਭ ਉਹੀਓ ਉਠਾ ਸਕਦੇ ਹਨ, ਜਿਨਾਂ ਦੇ ਦਿਲਾਂ ਵਿਚ ਰੱਬ ਦਾ ਡਰ-ਭੈ ਹੁੰਦਾ ਹੈ, ਜਿਸ ਮਨੁੱਖ ਦੇ ਦਿਲ ਵਿਚ ਮਰਨ ਤੋਂ ਬਾਅਦ ਕਿਸੇ ਪ੍ਰਕਾਰ ਦੇ ਸਵਾਲ ਜਵਾਬ ਦਾ ਡਰ ਨਹੀਂ, ਉਸ ਦੇ ਅੰਦਰ ਹਿਦਾਇਤ ਪ੍ਰਾਪਤ ਕਰਨ ਦੀ ਇੱਛਾ ਜਾਂ ਬੁਰਾਈ ਤੇ ਗੁਮਰਾਹੀ ਤੋਂ ਬਚਣ ਦੀ ਕੋਈ ਚਿੰਤਾ ਵੀ ਨਹੀਂ ਹੁੰਦੀ ਫਿਰ ਉਸ ਨੂੰ ਹਿਦਾਇਤ ਕਿਵੇਂ ਮਿਲ ਸਕਦੀ ਹੇ?
3 - Al-Baqarah (The Cow) - 003
ٱلَّذِينَ يُؤۡمِنُونَ بِٱلۡغَيۡبِ وَيُقِيمُونَ ٱلصَّلَوٰةَ وَمِمَّا رَزَقۡنَٰهُمۡ يُنفِقُونَ
3਼ ਉਹ, ਜਿਹੜੇ ਗ਼ੈਬੁ 2 ਉੱਤੇ ਈਮਾਨ ਰੱਖਦੇ ਹਨ ਅਤੇ ਨਮਾਜ਼ 3 ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ` (ਮਾਲ) ਦਿੱਤਾ ਹੈ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਦੇ ਹਨ।1
2 ‘ਗ਼ੈਬ’ ਦਾ ਅਰਥ ਹੈ ਅਣਦੇਖਾ। ਇਸ ਸ਼ਬਦ ਵਿਚ ਉਹ ਸਾਰੀਆਂ ਚੀਜ਼ਾਂ ਦਾਖ਼ਿਲ ਹਨ ਜਿਨਾਂ ਦਾ ਅਹਿਸਾਸ ਇਸ ਦੁਨੀਆਂ ਵਿਚ ਨਾ ਅਕਲ-ਸਮਝ ਤੋਂ ਹੋ ਸਕਦਾ ਰੁ ਅਤੇ ਨਾ ਹੀ ਮਹਸੂਸ ਕੀਤਾ ਜਾ ਸਕਦਾ ਹੈ, ਜਿਵੇਂ ਅੱਲਾਹ ਤਆਲਾ ਦਾ ਵਜੂਦ, ਫ਼ਰਿਸ਼ਤੇ, ਮਰਨ ਤੋਂ ਬਾਅਦ ਦਾ ਜੀਵਨ ਆਦਿ ‘ਈਮਾਨ ਬਿਲਗ਼ੈਬ’ ਤੋਂ ਭਾਵ ਅੱਲਾਹ ਅਤੇ ਉਸ ਦੇ ਰਸੂਲ ਮੁਹੰਮਦ (ਸ:) ਦੀਆਂ ਦੱਸੀਆਂ ਹੋਈਆਂ ਉਹਨਾਂ ਗੱਲਾਂ ਉੱਤੇ ਵਿਸ਼ਵਾਸ ਕਰਨਾ ਹੈ ਜਿਹੜੀਆਂ ਅਕਲ ਤੋਂ ਪਰੇ ਹਨ ਜਿਵੇਂ ਅੱਲਾਹ, ਫ਼ਰਿਸ਼ਤੀਆਂ, ਅਕਾਸ਼ੀ ਕਿਤਾਬਾਂ ਅਤੇ ਰਸੂਲਾਂ ਉੱਤੇ ਈਮਾਨ ਰੱਖਣਾ। ਇਸੇ ਤਰ੍ਹਾਂ ਅੱਲਾਹ ਅਤੇ ਰਸੂਲ ਵੱਲੋਂ ਬੀਤੇ ਸਮੇਂ ਵਿਚ ਵਾਪਰੀਆਂ ਹੋਈਆਂ ਘਟਨਾਵਾਂ ਜਾਂ ਆਉਣ ਵਾਲੇ ਸਮੇਂ ਲਈ ਦਿ=ਤੀਆਂ ਹੋਇਆਂ ਸੂਚਨਾਵਾਂ ਉੱਤੇ ਈਮਾਨ ਰਖਣਾ ਵੀ ‘ਈਮਾਨ ਬਿਲਗ਼ੈਬ’ ਦਾ ਇਕ ਅਹਿਮ ਭਾਗ ਹੈ। 3 “ਨਮਾਜ਼ ਕਾਇਮ ਕਰਨ” ਤੋਂ ਭਾਵ ਹੈ ਕਿ ਹਰੇਕ ਮੁਸਲਮਾਨ (ਮਰਦ ਤੇ ਔੌਰਤ) ਲਈ ਦਿਨ ਭਰ ਦੀਆਂ ਪੰਜ ਨਮਾਜ਼ਾਂ ਉਹਨਾਂ ਦੇ ਨਿਯਤ ਸਮੇਂ ਤੇ ਅਦਾ ਕਰਨੀਆਂ ਲਾਜ਼ਮੀ ਹਨ। ਨਮਾਜ਼ ` ਮਸੀਤ ਵਿਚ ਜਮਾਅਤ ਨਾਲ ਅਦਾ ਕਰਨਾ ਚਾਹੀਦਾ ਹੈ ਪਰ ਔੌਰਤਾਂ ਲਈ ਘਰ ਨਮਾਜ਼ ਪੜ੍ਹਣਾ ਵਧੇਰੇ ਚੰਗਾ ਹੈ। ਨਬੀ ਕਰੀਮ (ਸ:) ਨੇ ਇਹ ਵੀ ਫ਼ਰਮਾਇਆ ਹੈ ਕਿ ਨਮਾਜ਼ ਐਵੇਂ ਪੜ੍ਹੋ ਜਿੱਦਾਂ ਤੁਸੀਂ ਮੈਨੂੰ ਨਮਾਜ਼ ਪੜ੍ਹਦੇ ਹੋਏ ਵੇਖਿਆ ਹੈ। (ਸਹੀ ਬੁਖ਼ਾਰੀ, ਹਦੀਸ: 631) 1 ਅੱਲਾਹ ਦੀ ਰਾਹ ਵਿਚ ਖ਼ਰਚ ਕਰਨ ਤੋਂ ਭਾਵ ਗ਼ਰੀਬ ਤੇ ਲੋੜਵੰਦ ਲੋਕਾਂ ਦੀ ਮਾਲੀ ਸਹਾਇਤਾ ਕਰਨਾ ਹੈ। ਇਸ ਦੇ ਨਾਲ ਹੀ ਅੱਲਾਹ ਦੇ ਦੀਨ ਇਸਲਾਮ ` ਚੜ੍ਹਦੀ ਕਲਾ ਵਿਚ ਰੱਖਣ ਲਈ ਮਾਲ ਖ਼ਰਚ ਕਰਨਾ ਵੀ ਅੱਲਾਹ ਦੀ ਰਾਹ ਵਿਚ ਖ਼ਰਚ ਕਰਨਾ ਹੈ।1
4 - Al-Baqarah (The Cow) - 004
وَٱلَّذِينَ يُؤۡمِنُونَ بِمَآ أُنزِلَ إِلَيۡكَ وَمَآ أُنزِلَ مِن قَبۡلِكَ وَبِٱلۡأٓخِرَةِ هُمۡ يُوقِنُونَ
4਼ ਅਤੇ ਉਹ ਜਿਹੜੇ ਇਸ (ਕੁਰਆਨ) ਉੱਤੇ ਈਮਾਨ ਲਿਆਏ ਹਨ, ਜਿਹੜਾ (ਹੇ ਮੁਹੰਮਦ!) ਤੁਹਾਡੇ ’ਤੇ ਉਤਾਰਿਆ ਗਿਆ ਹੈ ਅਤੇ ਉਹਨਾਂ ’ਤੇ ਵੀ (ਈਮਾਨ ਲਿਆਉਂਦੇ ਹਨ) ਜਿਹੜੀਆਂ ਕਿਤਾਬਾਂ ਤੁਹਾਥੋਂ ਪਹਿਲਾਂ (ਨਬੀਆਂ ’ਤੇ) ਉਤਾਰੀਆਂ ਗਈਆਂ ਅਤੇੁ 2 ਉਹ ਆਖ਼ਿਰਤ ਉੱਤੇ ਵੀ ਈਮਾਨ ਰੱਖਦੇ ਹਨ।
2 ਈਮਾਨ ਦਾ ਆਧਾਰ ਮੁੱਢਲੀਆਂ ਪੰਜ ਚੀਜ਼ਾਂ ’ਤੇ ਹੈ। ਜਿਵੇਂ ਹਦੀਸ ਵਿਚ ਹੈ (1) ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ ਅਤੇ ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ। (2) ਨਮਾਜ਼ ਕਾਇਮ ਕਰਨਾ। (3) ਜ਼ਕਾਤ ਅਦਾ ਕਰਨਾ। (4) ਹੱਜ ਕਰਨਾ ਅਤੇ (5) ਰਮਜ਼ਾਨ ਦੇ ਰੋਜ਼ੇ ਰੱਖਣਾ। (ਸਹੀ ਬੁਖ਼ਾਰੀ, ਹਦੀਸ: 8)
5 - Al-Baqarah (The Cow) - 005
أُوْلَـٰٓئِكَ عَلَىٰ هُدٗى مِّن رَّبِّهِمۡۖ وَأُوْلَـٰٓئِكَ هُمُ ٱلۡمُفۡلِحُونَ
5਼ ਇਹੋ ਲੋਕ (ਰੱਬ ਵੱਲੋਂ) ਸਿੱਧੇ ਰਾਹ ਉੱਤੇ ਹਨ ਅਤੇ ਇਹੋ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
6 - Al-Baqarah (The Cow) - 006
إِنَّ ٱلَّذِينَ كَفَرُواْ سَوَآءٌ عَلَيۡهِمۡ ءَأَنذَرۡتَهُمۡ أَمۡ لَمۡ تُنذِرۡهُمۡ لَا يُؤۡمِنُونَ
6਼ ਬੇਸ਼ਕ ਉਹ ਲੋਕ ਜਿਹੜੇ (ਕੁਰਆਨ ਦਾ) ਇਨਕਾਰ ਕਰਦੇ ਹਨ, (ਹੇ ਨਬੀ!) ਤੁਸੀਂ ਉਹਨਾਂ ਨੂੰ (ਨਰਕ ਦੇ ਅਜ਼ਾਬ ਤੋਂ) ਡਰਾਓ ਜਾਂ ਨਾ ਡਰਾਓ, ਉਹਨਾਂ ਲਈ ਇਕ ਬਰਾਬਰ ਹੈ, ਉਹ ਈਮਾਨ ਲਿਆਉਣ ਵਾਲੇ ਨਹੀਂ।
7 - Al-Baqarah (The Cow) - 007
خَتَمَ ٱللَّهُ عَلَىٰ قُلُوبِهِمۡ وَعَلَىٰ سَمۡعِهِمۡۖ وَعَلَىٰٓ أَبۡصَٰرِهِمۡ غِشَٰوَةٞۖ وَلَهُمۡ عَذَابٌ عَظِيمٞ
7਼ ਅੱਲਾਹ ਨੇ ਉਹਨਾਂ ਦੇ ਦਿਲਾਂ ਤੇ ਕੰਨਾਂ ਉੱਤੇ ਮੋਹਰ ਲਾ ਦਿੱਤੀ ਹੈ ਅਤੇ ਉਹਨਾਂ ਦੀਆਂ ਅੱਖਾਂ ਉੱਤੇ ਪੜਦਾ ਪਿਆ ਹੋਇਆ ਹੈ। ਉਹਨਾਂ ਲਈ ਕਰੜੀ ਸਜ਼ਾ (ਦਾ ਪ੍ਰਬੰਧ) ਹੈ।
8 - Al-Baqarah (The Cow) - 008
وَمِنَ ٱلنَّاسِ مَن يَقُولُ ءَامَنَّا بِٱللَّهِ وَبِٱلۡيَوۡمِ ٱلۡأٓخِرِ وَمَا هُم بِمُؤۡمِنِينَ
8਼ ਕੁੱਝ ਲੋਕ ਅਜਿਹੇ ਵੀ ਹਨ ਜਿਹੜੇ ਆਖਦੇ ਹਨ ਕਿ ਅਸੀਂ ਅੱਲਾਹ ਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਲਿਆਏ ਹਾਂ ਜਦੋਂ ਕਿ ਉਹ ਈਮਾਨ ਵਾਲੇ ਨਹੀਂ।
9 - Al-Baqarah (The Cow) - 009
يُخَٰدِعُونَ ٱللَّهَ وَٱلَّذِينَ ءَامَنُواْ وَمَا يَخۡدَعُونَ إِلَّآ أَنفُسَهُمۡ وَمَا يَشۡعُرُونَ
9਼ ਉਹ ਤਾਂ ਅੱਲਾਹ ਨੂੰ ਅਤੇ ਉਹਨਾਂ ਲੋਕਾਂ ਨੂੰ ਧੋਖਾ ਦੇ ਰਹੇ ਹਨ ਜਿਹੜੇ ਈਮਾਨ ਵਾਲੇ ਹਨ ਜਦੋਂ ਕਿ ਉਹ ਆਪਣੇ ਆਪ ਤੋਂ ਛੁੱਟ ਹੋਰ ਕਿਸੇ ਨੰ ਧੋਖਾ ਨਹੀਂ ਦੇ ਰਹੇ ਅਤੇ ਉਹਨਾਂ ਨੂੰ (ਇਸ ਦੀ) ਸਮਝ ਵੀ ਨਹੀਂ।
10 - Al-Baqarah (The Cow) - 010
فِي قُلُوبِهِم مَّرَضٞ فَزَادَهُمُ ٱللَّهُ مَرَضٗاۖ وَلَهُمۡ عَذَابٌ أَلِيمُۢ بِمَا كَانُواْ يَكۡذِبُونَ
10਼ ਉਹਨਾਂ ਦੇ ਦਿਲਾਂ ਨੂੰ ਇਕ ਰੋਗ (ਈਰਖਾ ਦਾ) ਲੱਗਿਆ ਹੋਇਆ ਹੈ ਅਤੇ ਅੱਲਾਹ ਨੇ ਉਹਨਾਂ ਦੇ ਇਸ ਰੋਗ ਨੂੰ ਹੋਰ ਵੀ ਵਧਾ ਦਿੱਤਾ ਹੈ। ਉਹਨਾਂ ਲਈ ਦੁਖਦਾਈ ਅਜ਼ਾਬ ਹੈ ਇਸ ਲਈ ਕਿ ਉਹ ਝੂਠ ਬੋਲਦੇ ਸਨ।
11 - Al-Baqarah (The Cow) - 011
وَإِذَا قِيلَ لَهُمۡ لَا تُفۡسِدُواْ فِي ٱلۡأَرۡضِ قَالُوٓاْ إِنَّمَا نَحۡنُ مُصۡلِحُونَ
11 ਅਤੇ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਧਰਤੀ ਉੱਤੇ ਵਿਗਾੜ ਨਾ ਫੈਲਾਓ ਤਾਂ ਉਹ ਕਹਿੰਦੇ ਹਨ ਕਿ ਅਸੀਂ ਤਾਂ ਸੁਧਾਰ ਕਰਨ ਵਾਲੇ ਹਾਂ।
12 - Al-Baqarah (The Cow) - 012
أَلَآ إِنَّهُمۡ هُمُ ٱلۡمُفۡسِدُونَ وَلَٰكِن لَّا يَشۡعُرُونَ
12 ਸੁਣੋ! ਅਸਲ ਵਿਚ ਇਹੋ ਲੋਕ ਫ਼ਸਾਦੀ ਹਨ ਪਰ ਇਹ ਨਹੀਂ ਸਮਝਦੇ!
13 - Al-Baqarah (The Cow) - 013
وَإِذَا قِيلَ لَهُمۡ ءَامِنُواْ كَمَآ ءَامَنَ ٱلنَّاسُ قَالُوٓاْ أَنُؤۡمِنُ كَمَآ ءَامَنَ ٱلسُّفَهَآءُۗ أَلَآ إِنَّهُمۡ هُمُ ٱلسُّفَهَآءُ وَلَٰكِن لَّا يَعۡلَمُونَ
13 ਅਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਵੀ ਇੰਜ ਹੀ ਈਮਾਨ ਲਿਆਓ ਜਿਵੇਂ ਦੂਜੇ ਲੋਕ ਈਮਾਨ ਲਿਆਏ ਹਨ ਤਾਂ ਕਹਿੰਦੇ ਹਨ, “ਕੀ ਅਸੀਂ ਵੀ ਮੂਰਖਾਂ ਵਾਂਗ ਈਮਾਨ ਲਿਆਈਏ?” ਖ਼ਬਰਦਾਰ! ਅਸਲ ਵਿਚ ਮੂਰਖ ਤਾਂ ਇਹ ਆਪ ਹਨ ਪਰ ਉਹ (ਇਹ ਗੱਲ) ਜਾਣਦੇ ਨਹੀਂ।
14 - Al-Baqarah (The Cow) - 014
وَإِذَا لَقُواْ ٱلَّذِينَ ءَامَنُواْ قَالُوٓاْ ءَامَنَّا وَإِذَا خَلَوۡاْ إِلَىٰ شَيَٰطِينِهِمۡ قَالُوٓاْ إِنَّا مَعَكُمۡ إِنَّمَا نَحۡنُ مُسۡتَهۡزِءُونَ
14਼ ਜਦੋਂ ਇਹ (ਮੁਨਾਫ਼ਿਕ) ਈਮਾਨ ਵਾਲਿਆਂ ਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਵੀ ਈਮਾਨ ਲਿਆਏ ਹਾਂ ਪਰ ਜਦੋਂ ਉਹ ਆਪਣੇ ਸ਼ੈਤਾਨਾਂ (ਭਾਵ ਸਾਥੀਆਂ) ਨੂੰ ਇਕਾਂਤ ਵਿਚ ਮਿਲਦੇ ਹਨ ਤਾਂ ਆਖਦੇ ਹਨ ਕਿ ਅਸੀਂ ਤਾਂ ਤੁਹਾਡੇ ਨਾਲ ਹਾਂ, ਉਹਨਾਂ (ਮੁਸਲਮਾਨਾਂ) ਲੋਕਾਂ ਨਾਲ ਤਾਂ ਅਸੀਂ ਕੇਵਲ ਮਖੌਲ ਕਰਦੇ ਹਾਂ।
15 - Al-Baqarah (The Cow) - 015
ٱللَّهُ يَسۡتَهۡزِئُ بِهِمۡ وَيَمُدُّهُمۡ فِي طُغۡيَٰنِهِمۡ يَعۡمَهُونَ
15਼ (ਜਦ ਕਿ) ਅੱਲਾਹ ਉਹਨਾਂ ਨਾਲ ਮਖੌਲ ਕਰਦਾ ਹੈ ਅਤੇ ਉਹ ਉਹਨਾਂ ਨੂੰ ਢਿੱਲ ਦੇ ਰਿਹਾ । ਇਹ (ਮੁਨਾਫ਼ਿਕ) ਆਪਣੀ ਸਰਕਸ਼ੀ ਵਿਚ ਭਟਕਦੇ ਫਿਰਦੇ ਹਨ।
16 - Al-Baqarah (The Cow) - 016
أُوْلَـٰٓئِكَ ٱلَّذِينَ ٱشۡتَرَوُاْ ٱلضَّلَٰلَةَ بِٱلۡهُدَىٰ فَمَا رَبِحَت تِّجَٰرَتُهُمۡ وَمَا كَانُواْ مُهۡتَدِينَ
16਼ ਇਹ ਉਹ ਲੋਕ ਹਨ ਜਿਨ੍ਹਾਂ ਨੇ ਹਿਦਾਇਤ ਦੀ ਥਾਂ ਗੁਮਰਾਹੀ ਖ਼ਰੀਦ ਲਈ ਹੈ ਪਰ ਇਹ ਸੌਦਾ ਉਹਨਾਂ ਲਈ ਕੋਈ ਲਾਹੇਵੰਦ ਨਹੀਂ ਅਤੇ ਨਾ ਹੀ ਉਹਨਾਂ ਨੂੰ ਹਿਦਾਇਤ ਹੀ ਮਿਲ ਸਕੀ।
17 - Al-Baqarah (The Cow) - 017
مَثَلُهُمۡ كَمَثَلِ ٱلَّذِي ٱسۡتَوۡقَدَ نَارٗا فَلَمَّآ أَضَآءَتۡ مَا حَوۡلَهُۥ ذَهَبَ ٱللَّهُ بِنُورِهِمۡ وَتَرَكَهُمۡ فِي ظُلُمَٰتٖ لَّا يُبۡصِرُونَ
17਼ ਉਹਨਾਂ (ਮੁਨਫ਼ਿਕਾਂ) ਦੀ ਉਦਾਹਰਨ ਤਾਂ ਉਸ ਵਿਅਕਤੀ ਵਾਂਗ ਰੁ ਜਿਸ ਨੇ ਅ=ਗ ਬਾਲੀ ਅਤੇ ਜਦੋਂ ਉਸ (ਅੱਗ) ਨੇ ਉਸ ਦੇ ਆਲੇ-ਦੁਆਲੇ ਚਾਨਣ ਕਰ ਦਿੱਤਾ ਤਾਂ ਅੱਲਾਹ ਨੇ ਉਹਨਾਂ ਦੀ (ਅੱਖਾਂ ਦੀ) ਰੋਸ਼ਨੀ ਨੂੰ ਖੋਹ ਲਿਆ ਅਤੇ ਉਹਨਾਂ ਨੂੰ ਹਨੇਰਿਆਂ ਵਿਚ ਭਟਕਣ ਲਈ ਛੱਡ ਦਿੱਤਾ, ਜਿੱਥੇ ਉਹ ਕੁੱਝ ਵੇਖ ਵੀ ਨਹੀਂ ਸਕਦੇ।
18 - Al-Baqarah (The Cow) - 018
صُمُّۢ بُكۡمٌ عُمۡيٞ فَهُمۡ لَا يَرۡجِعُونَ
18਼ ਇਹ (ਕਾਫ਼ਿਰ ਲੋਕ) ਗੂੰਗੇ, ਬੋਲੇ ਅਤੇ ਅੰਨ੍ਹੇ ਹਨ, ਹੁਣ ਇਹ (ਈਮਾਨ ਵੱਲ) ਨਹੀਂ ਪਰਤਣਗੇਂ।
19 - Al-Baqarah (The Cow) - 019
أَوۡ كَصَيِّبٖ مِّنَ ٱلسَّمَآءِ فِيهِ ظُلُمَٰتٞ وَرَعۡدٞ وَبَرۡقٞ يَجۡعَلُونَ أَصَٰبِعَهُمۡ فِيٓ ءَاذَانِهِم مِّنَ ٱلصَّوَٰعِقِ حَذَرَ ٱلۡمَوۡتِۚ وَٱللَّهُ مُحِيطُۢ بِٱلۡكَٰفِرِينَ
19਼ ਜਾਂ ਇਹਨਾਂ ਕਾਫ਼ਿਰਾਂ ਦੀ ਉਦਾਹਰਨ ਉਸ ਤੇਜ਼ ਮੀਂਹ ਵਾਂਗ ਹੈ ਜਿਹੜਾ ਅਕਾਸ਼ ਤੋਂ ਵਰ੍ਹਿਆ ਜਿਸ ਵਿਚ ਹਨੇਰ, ਕੜਕ ਤੇ ਬਿਜਲੀ (ਦੀ ਲਿਸ਼ਕ) ਹੁੰਦੀ ਹੈ। ਉਹ ਬਿਜਲੀ ਦੀ ਕੜਕ ਸੁਣਕੇ ਮੌਤ ਤੋਂ ਡਰਦੇ ਹੋਏ ਆਪਣੇ ਉਂਗਲ ਆਪਣੇ ਕੰਨਾਂ ਵਿਚ ਠੋਸ ਲੈਂਦੇ ਹਨ। ਅੱਲਾਹ ਇਹਨਾਂ ਇਨਕਾਰੀਆਂ ਨੂੰ (ਕਿਆਮਤ ਦਿਹਾੜੇ) ਘੇਰਨ ਵਾਲਾ ਹੈ।
20 - Al-Baqarah (The Cow) - 020
يَكَادُ ٱلۡبَرۡقُ يَخۡطَفُ أَبۡصَٰرَهُمۡۖ كُلَّمَآ أَضَآءَ لَهُم مَّشَوۡاْ فِيهِ وَإِذَآ أَظۡلَمَ عَلَيۡهِمۡ قَامُواْۚ وَلَوۡ شَآءَ ٱللَّهُ لَذَهَبَ بِسَمۡعِهِمۡ وَأَبۡصَٰرِهِمۡۚ إِنَّ ٱللَّهَ عَلَىٰ كُلِّ شَيۡءٖ قَدِيرٞ
20਼ ਸੰਭਵ ਹੈ ਕਿ ਬਿਜਲੀ ਇਹਨਾਂ (ਕਾਫ਼ਿਰਾਂ) ਦੀਆਂ ਅੱਖਾਂ (ਦੀ ਜੋਤ ਹੀ) ਉਚਕ ਲੈ ਜਾਵੇ। ਜਦੋਂ ਬਿਜਲੀ ਲਿਸ਼ਕਦੀ ਰੁ ਤਾਂ ਉਹ ਉਸ ਦੀ ਰੋਸ਼ਨੀ ਵਿਚ ਤੁਰਨ ਲੱਗ ਪੈਂਦੇ ਹਨ ਜਦੋਂ ਹਨੇਰਾ ਪਸਰ ਜਾਂਦਾ ਹੈ ਤਾਂ ਖਲੋ ਜਾਂਦੇ ਹਨ। ਜੇ ਅੱਲਾਹ ਚਾਹਵੇ ਤਾਂ ਇਹਨਾਂ ਦੇ ਕੰਨ (ਸੁਣਨ ਸ਼ਕਤੀ) ਅਤੇ ਅੱਖਾਂ (ਵੇਖਣ ਸ਼ਕਤੀ) ਖੋਹ ਸਕਦਾ ਹੈ ਕਿਉਂ ਜੋ ਅੱਲਾਹ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੈ।
21 - Al-Baqarah (The Cow) - 021
يَـٰٓأَيُّهَا ٱلنَّاسُ ٱعۡبُدُواْ رَبَّكُمُ ٱلَّذِي خَلَقَكُمۡ وَٱلَّذِينَ مِن قَبۡلِكُمۡ لَعَلَّكُمۡ تَتَّقُونَ
21 ਹੇ ਲੋਕੋ! ਤੁਸੀਂ ਆਪਣੇ ਉਸ ਰੱਬ ਦੀ ਇਬਾਦਤ ਕਰੋ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਅਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ ਤਾਂ ਜੋ ਤੁਸੀਂ ਬੁਰਾਈਆਂ ਤੋਂ ਬਚਣ ਵਾਲੇ ਬਣ ਸਕੋ।
22 - Al-Baqarah (The Cow) - 022
ٱلَّذِي جَعَلَ لَكُمُ ٱلۡأَرۡضَ فِرَٰشٗا وَٱلسَّمَآءَ بِنَآءٗ وَأَنزَلَ مِنَ ٱلسَّمَآءِ مَآءٗ فَأَخۡرَجَ بِهِۦ مِنَ ٱلثَّمَرَٰتِ رِزۡقٗا لَّكُمۡۖ فَلَا تَجۡعَلُواْ لِلَّهِ أَندَادٗا وَأَنتُمۡ تَعۡلَمُونَ
22਼ ਉਹ (ਰਬ) ਜਿਸਨੇ ਤੁਹਾਡੇ ਲਈ ਧਰਤੀ ਦਾ ਫ਼ਰਸ਼ ਵਿਛਾਇਆ ਅਤੇ ਅਕਾਸ਼ ਦੀ ਛ=ਤ ਬਣਾਈ ਅਤੇ ਉਸੇ ਅਕਾਸ਼ ਤੋਂ ਪਾਣੀ (ਮੀਂਹ) ਉਤਾਰਿਆ, ਉਸੇ ਰਾਹੀਂ (ਧਰਤੀ ਵਿ=ਚੋਂ ਅਨੇਕਾਂ ਪ੍ਰਕਾਰ ਦੀ) ਉਪਜ ਕ=ਢ ਕੇ ਤੁਹਾਡੇ ਲਈ ਰੋਜ਼ੀ ਦਾ ਪ੍ਰਬੰਧ ਕੀਤਾ ਸੋ ਤੁਸੀਂ ਕਿਸੇ ਹੋਰ ` ਅੱਲਾਹ ਦਾ ਸ਼ਰੀਕੁ11॥ (ਸਾਂਝੀ) ਨਾ ਬਣਾਉ ਜਦ ਕਿ ਤੁਸੀਂ ਇਸ ਗ=ਲ ` ਭਲੀ-ਭਾਂਤ ਜਾਣਦੇ ਵੀ ਹੋ।
11॥ ਹਜ਼ਰਤ ਅਬਦੁ=ਲਾ ਇਬਨੇ ਮਸਊਦ ਦਾ ਕਹਿਣਾ ਹੈ ਕਿ ਮੈਨੇ ਨਬੀ ਕਰੀਮ (ਸ:) ਤੋਂ ਪੁੱਛਿਆ ਕਿ ਅੱਲਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ ? ਤਾਂ ਆਪ (ਸ:) ਨੇ ਫ਼ਰਮਾਇਆ ਕਿ ਉਹ ਇਹ ਹੈ ਕਿ ਤੂੰ ਅੱਲਾਹ ਦਾ ਕੋਈ ਸਾਂਝੀ ਬਣਾਵੇਂ ਜਦ ਕਿ ਉਸੇ ਨੇ ਹੀ ਤੁਹਾਨੂੰ ਪੈਦਾ ਕੀਤਾ ਹੈ। ਇਸ ’ਤੇ ਮੈਨੇ ਕਿਹਾ ਕਿ ਬੇਸ਼ੱਕ ਇਹ ਵੱਡਾ ਗੁਨਾਹ ਹੈ। ਮੈਨੇ ਪੁੱਛਿਆ ਕਿ ਇਸ ਤੋਂ ਬਾਅਦ ਵੱਡਾ ਗੁਨਾਹ ਕਿਹੜਾ ਹੈ। ਤਾਂ ਆਪ (ਸ:) ਨੇ ਫ਼ਰਮਾਇਆ ਕਿ ਤੂੰ ਆਪਣੀ ਔਲਾਦ ਨੂੰ ਇਸ ਡਰ ਕਾਰਨ ਮਾਰ ਦੇਵੇ ਕਿ ਉਸ ਨੂੰ ਖਿਲਾਉਣਾ ਪਵੇਗਾ। ਮੈਨੇ ਪੁੱਛਿਆ ਕਿ ਇਸ ਤੋਂ ਬਾਅਦ ਕਿਹੜਾ ਗੁਨਾਹ ਵੱਡਾ ਦਰਜਾ ਰੱਖਦਾ ਹੈ ਤਾਂ ਆਪ (ਸ:) ਨੇ ਫ਼ਰਮਾਇਆ ਕਿ ਤੂੰ ਪੜੌਸੀ ਦੀ ਪਤਨੀ ਨਾਲ ਜ਼ਨਾਂ ਕਰੇਂ। (ਸਹੀ ਬੁਖ਼ਾਰੀ, ਹਦੀਸ: 4477)
23 - Al-Baqarah (The Cow) - 023
وَإِن كُنتُمۡ فِي رَيۡبٖ مِّمَّا نَزَّلۡنَا عَلَىٰ عَبۡدِنَا فَأۡتُواْ بِسُورَةٖ مِّن مِّثۡلِهِۦ وَٱدۡعُواْ شُهَدَآءَكُم مِّن دُونِ ٱللَّهِ إِن كُنتُمۡ صَٰدِقِينَ
23਼ ਜੇਕਰ ਤੁਹਾਨੂੰ ਇਸ (ਕੁਰਆਨ) ਦੇ ਸੰਬੰਧ ਵਿਚ ਕੋਈ ਸ਼ੰਕਾ ਹੈ ਜਿਹੜਾ ਅਸੀਂ (ਅੱਲਾਹ) ਨੇ ਆਪਣੇ ਬੰਦੇ (ਮੁਹੰਮਦ) ’ਤੇ ਉਤਾਰਿਆ ਹੈ ਤਾਂ ਤੁਸੀਂ ਇਹੋ ਜਿਹੀ ਇਕ ਸੂਰਤ ਬਣਾ ਲਿਆਓ ਅਤੇ ਛੁਟ ਅੱਲਾਹ ਤੋਂ ਆਪਣੇ ਸਾਥੀਆਂ ਨੂੰ ਸਹਾਇਤਾ ਲਈ ਸੱਦ ਲਵੋ, ਜੇ ਤੁਸੀਂ ਸੱਚੇ ਹੋ (ਤਾਂ ਕਰਕੇ ਵਿਖਾਓ)।
24 - Al-Baqarah (The Cow) - 024
فَإِن لَّمۡ تَفۡعَلُواْ وَلَن تَفۡعَلُواْ فَٱتَّقُواْ ٱلنَّارَ ٱلَّتِي وَقُودُهَا ٱلنَّاسُ وَٱلۡحِجَارَةُۖ أُعِدَّتۡ لِلۡكَٰفِرِينَ
24਼ ਜੇ ਤੁਸੀਂ (ਇਹ ਕੰਮ) ਨਾ ਕਰ ਸਕੇ, ਅਤੇ ਤੁਸੀਂ ਕਰ ਵੀ ਨਹੀਂ ਸਕਦੇ, ਤਾਂ ਉਸ ਅੱਗ ਤੋਂ ਬਚੋ ਜਿਸ ਦਾ ਬਾਲਣ ਮਨੁੱਖ ਤੇ ਪੱਥਰ ਹਨ ਅਤੇ ਉਹ ਕਾਫ਼ਿਰਾਂ ਲਈ ਤਿਆਰ ਕੀਤੀ ਗਈ ਹੈ।
25 - Al-Baqarah (The Cow) - 025
وَبَشِّرِ ٱلَّذِينَ ءَامَنُواْ وَعَمِلُواْ ٱلصَّـٰلِحَٰتِ أَنَّ لَهُمۡ جَنَّـٰتٖ تَجۡرِي مِن تَحۡتِهَا ٱلۡأَنۡهَٰرُۖ كُلَّمَا رُزِقُواْ مِنۡهَا مِن ثَمَرَةٖ رِّزۡقٗا قَالُواْ هَٰذَا ٱلَّذِي رُزِقۡنَا مِن قَبۡلُۖ وَأُتُواْ بِهِۦ مُتَشَٰبِهٗاۖ وَلَهُمۡ فِيهَآ أَزۡوَٰجٞ مُّطَهَّرَةٞۖ وَهُمۡ فِيهَا خَٰلِدُونَ
25਼ (ਹੇ ਨਬੀ!) ਉਹਨਾਂ ਲੋਕਾਂ ਨੂੰ ਖ਼ੁਸ਼ਖ਼ਬਰੀ ਸੁਣਾ ਦਿਓ ਜਿਹੜੇ ਈਮਾਨ ਲਿਆਏ ਅਤੇ ਨੇਕ ਕੰਮ ਵੀ ਕਰਦੇ ਹਨ ਕਿ ਬੇਸ਼=ਕ ਉਹਨਾਂ ਲਈ ਅਜਿਹੇ ਬਾਗ਼ ਹਨ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਜਦੋਂ ਵੀ ਉਨਾਂ ਨੂੰ ੳੱਥੇ ਕੋਈ ਫਲ ਖਾਣ ਲਈ ਦਿੱਤਾ ਜਾਵੇਗਾ ਤਾਂ (ਜੰਨਤੀ) ਆਖਣਗੇ ਕਿ ਇਹ ਤਾਂ ਓਹੀਓ (ਫਲ) ਹੈ ਜਿਹੜਾ ਇਸ ਤੋਂ ਪਹਿਲਾਂ ਸਾਨੂੰ (ਸੰਸਾਰ ਵਿਚ) ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਉਸ ਨਾਲ ਰਲਦਾ-ਮਿਲਦਾ ਹੀ ਫਲ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਉੱਥੇ (ਸਵਰਗ ਵਿਚ) ਪਵਿੱਤਰ ਪਤਨੀਆਂ ਹੋਣਗੀਆਂ1 ਅਤੇ ਉਹ (ਸਭ) ਉਨ੍ਹਾਂ ਬਾਗ਼ਾਂ ਵਿਚ ਸਦਾ ਲਈ ਰਹਿਣਗੇ।
1 ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਹੈ ਕਿ ਜੰਨਤ ਵਿਚ ਦਾਖ਼ਲ ਹੋਣ ਵਾਲੇ ਪਹਿਲੇ ਜੱਥੇ ਵਾਲਿਆਂ ਦੇ ਚੇਹਰੇ ਚੌਦਵੀਂ ਦੇ ਚੰਨ ਵਾਂਗ ਚਮਕਦੇ ਹੋਣਗੇ, ਉਹ ਥੱਕ, ਸੀਂਡ, ਪੱਦ ਆਦਿ ਤੋਂ ਮੁਕਤ ਹੋਣਗੇ ਉਹਨਾਂ ਦੇ ਭਾਂਡੇ ਸੋਨੇ ਦੇ ਅਤੇ ਕੰਘੀਆਂ ਵੀ ਸੋਨੇ ਚਾਂਦੀ ਦੀਆਂ ਹੋਣਗੀਆਂ, ਅੰਗੀਠੀਆਂ ਵਿਚ ਓਦ ਦੀ ਖ਼ੂਸ਼ਬੂਦਾਰ ਲੱਕੜ ਦੀ ਵਰਤੋਂ ਹੋਵੇਗੀ ਉਹਨਾਂ ਦੇ ਪਸੀਨਿਆਂ ਵਿੱਚੋਂ ਮੁਸ਼ਕ ਦੀ ਖੁਸ਼ਬੂ ਆਵੇਗੀ, ਹਰੇਕ ਦੀਆਂ ਦੋ-ਦੋ ਪਤਨੀਆਂ ਹੋਣਗੀਆਂ, ਜਿਨ੍ਹਾਂ ਦੀ ਖ਼ੂਬਸੂਰਤੀ ਤੇ ਨਜ਼ਾਕਤ ਇੰਨੀ ਹੋਵੇਗੀ ਕਿ ਉਹਨਾਂ ਦੀਆਂ ਪਿੰਡਲੀਆਂ ਦਾ ਗੁੱਦਾ ਵੀ ਬਾਹਰ ਵਿਖਾਈ ਦੇਵੇਗਾ ਜੇ ਕੋਈ ਆਪਸੀ ਮਤਭੇਦ ਜਾਂ ਗੁੱਸਾ ਆਦਿ ਹੋਵੇਗਾ ਉਸ ਤੋਂ ਪਾਕ ਹੋ ਜਾਣਗੇ ਅਤੇ ਉਹਨਾਂ ਸਭ ਦੇ ਦਿਲ ਆਪੋ ਵਿਚ ਇਕ ਹੋ ਜਾਣਗੇ ਅਤੇ ਸਵੇਰੇ ਸ਼ਾਮ ਅੱਲਾਹ ਦੀ ਪਾਕੀ ਬਿਆਨ ਕਰਣਗੇ। (ਸਹੀ ਬੁਖ਼ਾਰੀ, ਹਦੀਸ: 3245)
26 - Al-Baqarah (The Cow) - 026
۞إِنَّ ٱللَّهَ لَا يَسۡتَحۡيِۦٓ أَن يَضۡرِبَ مَثَلٗا مَّا بَعُوضَةٗ فَمَا فَوۡقَهَاۚ فَأَمَّا ٱلَّذِينَ ءَامَنُواْ فَيَعۡلَمُونَ أَنَّهُ ٱلۡحَقُّ مِن رَّبِّهِمۡۖ وَأَمَّا ٱلَّذِينَ كَفَرُواْ فَيَقُولُونَ مَاذَآ أَرَادَ ٱللَّهُ بِهَٰذَا مَثَلٗاۘ يُضِلُّ بِهِۦ كَثِيرٗا وَيَهۡدِي بِهِۦ كَثِيرٗاۚ وَمَا يُضِلُّ بِهِۦٓ إِلَّا ٱلۡفَٰسِقِينَ
26਼ ਬੇਸ਼ੱਕ ਅੱਲਾਹ ਇਸ ਗੱਲ ਤੋਂ ਉੱਕਾ ਹੀ ਨਹੀਂ ਸੰਗਦਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਉਦਾਹਰਨ ਬਿਆਨ ਕਰੇ ਭਾਵੇਂ ਉਹ ਮੱਛਰ ਦੀ ਹੋਵੇ ਜਾਂ ਇਸ ਤੋਂ ਵੀ ਵਧ ਕਿਸੇ ਤੁੱਛ ਚੀਜ਼ ਦੀ ਹੋਵੇ। ਜਿਹੜੇ ਲੋਕੀ ਈਮਾਨ ਲਿਆਏ ਉਹ ਜਾਣਦੇ ਹਨ ਕਿ ਬੇਸ਼ੱਕ ਇਹ (ਉਦਾਹਰਣਾਂ) ਉਹਨਾਂ ਦੇ ਰੱਬ ਵੱਲੋਂ ਹੱਕ ’ਤੇ ਅਧਾਰਿਤ ਹਨ, ਪਰ ਜਿਹੜੇ ਇਨਕਾਰੀ ਹਨ ਉਹ ਆਖਦੇ ਹਨ ਕਿ ਇਨ੍ਹਾਂ ਉਦਾਹਰਣਾਂ ਤੋਂ ਅੱਲਾਹ ਦਾ ਕੀ ਭਾਵ ਹੈ? (ਜਦ ਕਿ) ਅੱਲਾਹ ਇਹਨਾਂ (ਉਦਾਹਰਣਾਂ ਰਾਹੀਂ) ਉਹਨਾਂ ’ਚੋਂ ਕਈਆਂ ਨੂੰ ਕੁਰਾਹੇ ਪਾ ਦਿੰਦਾ ਹੈ ਅਤੇ ਕਈਆਂ ਨੂੰ ਸਿੱਧੀ ਰਾਹ ਵਿਖਾਉਂਦਾ ਹੈ ਅਤੇ ਉਹ (ਅੱਲਾਹ) ਇਹਨਾਂ ਉਲੰਘਣਾਕਾਰੀਆਂ ਤੋਂ ਛੁੱਟ ਹੋਰ ਕਿਸੇ ਨੂੰ ਕੁਰਾਹੇ ਨਹੀਂ ਪਾਉਂਦਾ।
27 - Al-Baqarah (The Cow) - 027
ٱلَّذِينَ يَنقُضُونَ عَهۡدَ ٱللَّهِ مِنۢ بَعۡدِ مِيثَٰقِهِۦ وَيَقۡطَعُونَ مَآ أَمَرَ ٱللَّهُ بِهِۦٓ أَن يُوصَلَ وَيُفۡسِدُونَ فِي ٱلۡأَرۡضِۚ أُوْلَـٰٓئِكَ هُمُ ٱلۡخَٰسِرُونَ
27਼ ਜਿਹੜੇ ਲੋਕ ਅੱਲਾਹ ਨਾਲ ਇਕਰਾਰ ਕਰਨ ਪਿੱਛੋਂ ਉਸ ਨੂੰ ਤੋੜਦੇ ਹਨ ਅਤੇ ਜਿਨ੍ਹਾਂ (ਰਿਸ਼ਤਿਆਂ) ਨੂੰ ਅੱਲਾਹ ਨੇ ਜੋੜੀ ਰੱਖਣ ਦਾ ਹੁਕਮ ਦਿੱਤਾ ਹੈ ਉਹਨਾਂ ਨੂੰ ਤੋੜਦੇ ਹਨ1 ਅਤੇ ਧਰਤੀ ’ਤੇ ਫ਼ਸਾਦ ਫੈਲਾਉਂਦੇ ਹਨ ਉਹੀਓ ਲੋਕ ਘਾਟੇ ਵਿਚ ਰਹਿਣ ਵਾਲੇ ਹਨ।
1 ਇਸ ਤੋਂ ਭਾਵ ਰਿਸ਼ਤਿਆਂ ਨੂੰ ਤੋੜਨਾਂ ਹੈ ਅਤੇ ਰਿਸ਼ਤੇਦਾਰਾਂ ਨਾਲ ਬਦਸਲੂਕੀ ਤੇ ਭੈੜਾ ਵਰਤਾਓ ਕਰਨਾ ਹੈ ਇਸ ਦੀ ਹਦੀਸਾਂ ਵਿਚ ਕਰੜੀ ਸਜ਼ਾ ਦੱਸੀ ਗਈ ਹੈ। ਨਬੀ ਕਰੀਮ (ਸ:) ਨੇ ਫ਼ਰਮਾਇਆ ਹੈ ਕਿ ਰਿਸ਼ਤਿਆਂ ਨੂੰ ਤੋੜਣ ਵਾਲਾ ਜੰਨਤ ਵਿਚ ਨਹੀਂ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 5984) ਰਿਸ਼ਤਿਆਂ ਨੂੰ ਤੋੜਣ ਦੇ ਮੁਕਾਬਲੇ ਵਿਚ ਰਿਸ਼ਤਿਆਂ ਨੂੰ ਜੋੜਣਾ ਅਤੇ ਉਹਨਾਂ ਨਾਲ ਵਧੀਆ ਵਿਵਹਾਰ ਕਰਨ ਲਈ ਵਿਸ਼ੇਸ਼ ਹੁਕਮ ਦਿੱਤਾ ਹੈ ਇਸ ਦੀ ਬਹੁਤ ਵੱਡੀ ਮਹੱਤਤਾ ਹੈ ।
28 - Al-Baqarah (The Cow) - 028
كَيۡفَ تَكۡفُرُونَ بِٱللَّهِ وَكُنتُمۡ أَمۡوَٰتٗا فَأَحۡيَٰكُمۡۖ ثُمَّ يُمِيتُكُمۡ ثُمَّ يُحۡيِيكُمۡ ثُمَّ إِلَيۡهِ تُرۡجَعُونَ
28਼ ਤੁਸੀਂ ਅੱਲਾਹ (ਦੀ ਹਸਤੀ) ਤੋਂ ਕਿਵੇਂ ਇਨਕਾਰ ਕਰਦੇ ਹੋ ? ਜਦ ਕਿ ਤੁਸੀਂ ਬੇਜਾਨ ਸੀ ਉਸ ਨੇ ਤੁਹਾ ਨੂੰ ਜੀਵਨ ਦਿੱਤਾ ਫਿਰ ਉਹੀ ਤੁਹਾਨੂੰ ਮੌਤ ਦੇਵੇਗਾ ਫਿਰ ਉਹੀ ਤੁਹਾਨੂੰ ਮੁੜ ਜਿਉਂਦਾ ਕਰੇਗਾ (ਅਤੇ) ਤੁਸੀਂ ਉਸੇ ਵੱਲ ਮੁੜ ਕੇ ਜਾਉਗੇ।
29 - Al-Baqarah (The Cow) - 029
هُوَ ٱلَّذِي خَلَقَ لَكُم مَّا فِي ٱلۡأَرۡضِ جَمِيعٗا ثُمَّ ٱسۡتَوَىٰٓ إِلَى ٱلسَّمَآءِ فَسَوَّىٰهُنَّ سَبۡعَ سَمَٰوَٰتٖۚ وَهُوَ بِكُلِّ شَيۡءٍ عَلِيمٞ
29਼ ਓਹੀਓ ਤਾਂ (ਅੱਲਾਹ) ਹੈ ਜਿਸ ਨੇ ਤੁਹਾਡੇ ਲਈ ਉਹ ਸਭ ਕੁੱਝ ਪੈਦਾ ਕੀਤਾ ਜਿਹੜਾ ਕੁਝ ਧਰਤੀ ਵਿਚ ਹੈ। ਫਿਰ ਉਸ ਨੇ ਅਕਾਸ਼ ਵੱਲ ਧਿਆਨ ਦਿੱਤਾ ਅਤੇ ਠੀਕ ਸੰਵਾਰ ਕੇ ਸੱਤ ਅਕਾਸ਼ ਬਣਾਏ ਅਤੇ ਉਹ (ਅੱਲਾਹ) ਹਰ ਚੀਜ਼ ਨੂੰ ਭਲੀ-ਭਾਂਤ ਜਾਣਨ ਵਾਲਾ ਹੈ।
30 - Al-Baqarah (The Cow) - 030
وَإِذۡ قَالَ رَبُّكَ لِلۡمَلَـٰٓئِكَةِ إِنِّي جَاعِلٞ فِي ٱلۡأَرۡضِ خَلِيفَةٗۖ قَالُوٓاْ أَتَجۡعَلُ فِيهَا مَن يُفۡسِدُ فِيهَا وَيَسۡفِكُ ٱلدِّمَآءَ وَنَحۡنُ نُسَبِّحُ بِحَمۡدِكَ وَنُقَدِّسُ لَكَۖ قَالَ إِنِّيٓ أَعۡلَمُ مَا لَا تَعۡلَمُونَ
30਼ ਅਤੇ (ਯਾਦ ਕਰੋ ਉਸ ਸਮੇਂ ਨੂੰ ) ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਮੈਂ ਧਰਤੀ ਉੱਤੇ ਇਕ ਖ਼ਲੀਫ਼ਾ (ਪ੍ਰਤੀਨਿਧੀ) ਬਣਾਉਣ ਵਾਲਾ ਹਾਂ ਤਾਂ ਉਹਨਾਂ (ਫ਼ਰਿਸ਼ਤਿਆਂ ਨੇ) ਕਿਹਾ, ਕੀ ਤੁਸੀਂ ਧਰਤੀ ਦਾ (ਖ਼ਲੀਫ਼ਾ) ਉਸ ਨੂੰ ਬਣਾਉਗੇ ਜਿਹੜਾ ਇਸ ਵਿਚ ਫ਼ਸਾਦ ਅਤੇ ਖ਼ੂਨ ਖ਼ਰਾਬਾ ਕਰੇਗਾ ? ਅਸੀਂ ਤੁਹਾਡੀ ਸ਼ਲਾਘਾ ਸਹਿਤ ਉਸਤਤ ਕਰਦੇ ਹੋਏ ਤੁਹਾਡੀ ਪਵਿੱਤਰਤਾ ਦੇ ਗੁਨਗਾਣ ਬਿਆਨ ਕਰਦੇ ਹਾਂ। ਅੱਲਾਹ ਨੇ ਆਖਿਆ ਕਿ ਬੇਸ਼ੱਕ ਮੈਂ ਉਹ ਸਭ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ।
31 - Al-Baqarah (The Cow) - 031
وَعَلَّمَ ءَادَمَ ٱلۡأَسۡمَآءَ كُلَّهَا ثُمَّ عَرَضَهُمۡ عَلَى ٱلۡمَلَـٰٓئِكَةِ فَقَالَ أَنۢبِـُٔونِي بِأَسۡمَآءِ هَـٰٓؤُلَآءِ إِن كُنتُمۡ صَٰدِقِينَ
31਼ ਫਿਰ ਉਸ (ਅੱਲਾਹ) ਨੇ (ਆਦਮ ਨੰ) ਸਾਰੀਆਂ ਚੀਜ਼ਾਂ ਦੇ ਨਾਂ ਸਿਖਾਏ ਫਿਰ ਉਸ (ਆਦਮ) ਨੂੰ ਫ਼ਰਿਸ਼ਤਿਆਂ ਦੇ ਅੱਗੇ ਪੇਸ਼ ਕੀਤਾ ਅਤੇ ਕਿਹਾ ਕਿ ਜੇ ਤੁਸੀਂ ਸੱਚੇ ਹੋ ਤਾਂ ਰਤਾ ਮੈਨੂੰ ਇਹਨਾਂ ਚੀਜ਼ਾ ਦੇ ਨਾਂ ਦੱਸੋ।
32 - Al-Baqarah (The Cow) - 032
قَالُواْ سُبۡحَٰنَكَ لَا عِلۡمَ لَنَآ إِلَّا مَا عَلَّمۡتَنَآۖ إِنَّكَ أَنتَ ٱلۡعَلِيمُ ٱلۡحَكِيمُ
32਼ ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਤੇਰੀ ਜ਼ਾਤ ਪਾਕ ਹੈ ਸਾਡਾ ਗਿਆਨ ਇਸ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਜੋ ਸਾਨੂੰ ਤੁਸੀਂ ਸਿਖਾਇਆ ਹੈ। ਬੇਸ਼ੱਕ ਤੂੰ ਹੀ ਪੂਰਾ ਗਿਆਨ ਰੱਖਣ ਵਾਲਾ ਹੈ ਅਤੇ ਹਿਕਮਤ (ਡੂਂਗੀ ਦਾਨਾਈ) ਵਾਲਾ ਹੈ।
33 - Al-Baqarah (The Cow) - 033
قَالَ يَـٰٓـَٔادَمُ أَنۢبِئۡهُم بِأَسۡمَآئِهِمۡۖ فَلَمَّآ أَنۢبَأَهُم بِأَسۡمَآئِهِمۡ قَالَ أَلَمۡ أَقُل لَّكُمۡ إِنِّيٓ أَعۡلَمُ غَيۡبَ ٱلسَّمَٰوَٰتِ وَٱلۡأَرۡضِ وَأَعۡلَمُ مَا تُبۡدُونَ وَمَا كُنتُمۡ تَكۡتُمُونَ
33਼ ਅੱਲਾਹ ਨੇ ਆਖਿਆ ਕਿ ਹੇ ਆਦਮ! ਤੂੰ ਰਤਾ ਇਹਨਾਂ (ਫ਼ਰਿਸ਼ਤਿਆਂ) ਨੂੰ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਦੱਸ। ਜਦੋਂ ਉਸ (ਆਦਮ) ਨੇ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਨਾਂ ਦੱਸੇ ਤਾਂ ਅੱਲਾਹ ਨੇ ਆਖਿਆ, ਕੀ ਮੈਂ ਤੁਹਾਨੂੰ ਆਖਿਆ ਨਹੀਂ ਸੀ ਕਿ ਮੈਂ ਹੀ ਅਕਾਸ਼ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹਾਂ ਅਤੇ ਉਹ ਸਭ ਜਾਣਦਾ ਹਾਂ ਜੋ ਤੁਸੀਂ ਪ੍ਰਗਟ ਕਰਦੇ ਹੋ ਅਤੇ ਜੋ ਲੁਕਾਉਂਦੇ ਹੋ।
34 - Al-Baqarah (The Cow) - 034
وَإِذۡ قُلۡنَا لِلۡمَلَـٰٓئِكَةِ ٱسۡجُدُواْ لِأٓدَمَ فَسَجَدُوٓاْ إِلَّآ إِبۡلِيسَ أَبَىٰ وَٱسۡتَكۡبَرَ وَكَانَ مِنَ ٱلۡكَٰفِرِينَ
34਼ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਆਦਮ ਨੂੰ ਸਿਜਦਾ ਕਰੋ ਤਾਂ ਛੁੱਟ ਇਬਲੀਸ ਤੋਂ ਸਾਰਿਆਂ ਨੇ ਸਿਜਦਾ ਕਰ ਦਿੱਤਾ, ਸਗੋਂ ਉਸਨੇ ਇਨਕਾਰ ਕਰ ਦਿੱਤਾ ਅਤੇ ਘਮੰਡ ਵੀ ਕੀਤਾ ਅਤੇ (ਇੰਜ) ਉਹ ਕਾਫ਼ਰਾਂ ਵਿੱਚੋਂ ਹੋ ਗਿਆ।
35 - Al-Baqarah (The Cow) - 035
وَقُلۡنَا يَـٰٓـَٔادَمُ ٱسۡكُنۡ أَنتَ وَزَوۡجُكَ ٱلۡجَنَّةَ وَكُلَا مِنۡهَا رَغَدًا حَيۡثُ شِئۡتُمَا وَلَا تَقۡرَبَا هَٰذِهِ ٱلشَّجَرَةَ فَتَكُونَا مِنَ ٱلظَّـٰلِمِينَ
35਼ ਅਸੀਂ ਕਿਹਾ ਕਿ ਹੇ ਆਦਮ! ਤੂੰ ਅਤੇ ਤੇਰੀ ਪਤਨੀ (ਹੱਵਾ) ਜੰਨਤ ਵਿਚ ਜਾ ਰਹੋ ਅਤੇ ਇਸ ਵਿੱਚੋਂ ਜੀ ਭਰ ਕੇ ਜੋ ਵੀ ਚਾਹੋ ਖਾਓ (ਪਰ) ਇਸ ਰੁੱਖ ਦੇ ਨੇੜੇ ਨਹੀਂ ਜਾਣਾ ਨਹੀਂ ਤਾਂ ਤੁਸੀਂ ਵੀ ਜ਼ਾਲਮਾਂ ਵਿੱਚੋਂ ਹੋ ਜਾਵੋਗੇ।
36 - Al-Baqarah (The Cow) - 036
فَأَزَلَّهُمَا ٱلشَّيۡطَٰنُ عَنۡهَا فَأَخۡرَجَهُمَا مِمَّا كَانَا فِيهِۖ وَقُلۡنَا ٱهۡبِطُواْ بَعۡضُكُمۡ لِبَعۡضٍ عَدُوّٞۖ وَلَكُمۡ فِي ٱلۡأَرۡضِ مُسۡتَقَرّٞ وَمَتَٰعٌ إِلَىٰ حِينٖ
36਼ ਪਰ ਸ਼ੈਤਾਨ ਨੇ ਉਹਨਾਂ ਦੋਵਾਂ ਨੂੰ ਉਸ ਰੁੱਖ ਵੱਲ ਪ੍ਰੇਰ ਕੇ ਉੱਥੋਂ (ਜੰਨਤ ਵਿੱਚੋਂ) ਕਢਵਾ ਦਿੱਤਾ। ਅਸੀਂ ਹੁਕਮ ਦਿੱਤਾ ਕਿ (ਤੁਸੀਂ ਦੋਵੇਂ) ਇੱਥੋਂ (ਅਕਾਸ਼ ਤੋਂ) ਉੱਤਰ ਜਾਓ, ਤੁਸੀਂ ਦੋਵੇਂ (ਮਨੁੱਖ ਤੇ ਸ਼ੈਤਾਨ) ਇਕ ਦੂਜੇ ਦੇ ਵੈਰੀ ਹੋ ਅਤੇ ਤੁਹਾਡੇ ਦੋਵਾਂ ਦਾ ਟਿਕਾਣਾ ਧਰਤੀ ਹੈ ਜਿੱਥੋਂ ਤੁਹਾਨੇ ਇਕ (ਨਿਸ਼ਚਿਤ) ਸਮੇਂ ਲਈ ਉਸ ਤੋਂ ਲਾਭ ਉਠਾਓਣਾ ਹੈ।
37 - Al-Baqarah (The Cow) - 037
فَتَلَقَّىٰٓ ءَادَمُ مِن رَّبِّهِۦ كَلِمَٰتٖ فَتَابَ عَلَيۡهِۚ إِنَّهُۥ هُوَ ٱلتَّوَّابُ ٱلرَّحِيمُ
37਼ ਫਿਰ ਆਦਮ ਨੇ ਆਪਣੇ ਰੱਬ ਤੋਂ (ਤੌਬਾ ਕਰਨ ਲਈ) ਕੁੱਝ ਬੋਲ ਸਿੱਖੇ ਅਤੇ ਅੱਲਾਹ ਨੇ ਮਿਹਰਬਾਨੀ ਕਰਦੇ ਹੋਏ ਉਸ ਦੀ ਤੌਬਾ ਵੱਲ ਧਿਆਨ ਦਿੱਤਾ।1 ਬੇਸ਼ੱਕ ਉਹੀ ਤੌਬਾ ਨੂੰ ਕਬੂਲਣ ਵਾਲਾ, ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ।
1 ਇਸ ਤੋਂ ਭਾਵ ਉਹ ਤੌਬਾ ਦੇ ਸ਼ਬਦ ਹਨ ਜਿਸ ਦੁਆਰਾ ਹਜ਼ਰਤ ਆਦਮ ਨੇ ਦੁਆ ਕੀਤੀ ਸੀ। ਇਹ ਤੌਬਾ ਦੇ ਸ਼ਬਦ ਆਰਾਫ਼ ਸੂਰਤ ਦੀ ਆਇਤ 23 ਵਿਚ ਦਰਜ ਹਨ।
38 - Al-Baqarah (The Cow) - 038
قُلۡنَا ٱهۡبِطُواْ مِنۡهَا جَمِيعٗاۖ فَإِمَّا يَأۡتِيَنَّكُم مِّنِّي هُدٗى فَمَن تَبِعَ هُدَايَ فَلَا خَوۡفٌ عَلَيۡهِمۡ وَلَا هُمۡ يَحۡزَنُونَ
38਼ ਅਸੀਂ ਕਿਹਾ ਕਿ ਤੁਸੀਂ ਇਥੋਂ (ਅਕਾਸ਼ਾਂ ਤੋਂ) ਹੇਠ ਉਤਰ ਜਾਉ। ਜਦੋਂ ਤੁਹਾਡੇ ਕੋਲ ਮੇਰੇ ਵੱਲੋਂ ਕੋਈ ਹਿਦਾਇਤ ਪਹੁੰਚੇ ਤਾਂ ਜਿਹੜਾ ਵੀ ਕੋਈ ਮੇਰੀ ਇਸ ਹਿਦਾਇਤ ਦੀ ਪਾਲਣਾ ਕਰੇਗਾ ਉਸ ਨੂੰ (ਕਿਆਮਤ ਦਿਹਾੜੇ) ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਹੋਵੇਗਾ ਅਤੇ ਨਾ ਹੀ ਕੋਈ ਦੁੱਖ ਹੋਵੇਗਾ।
39 - Al-Baqarah (The Cow) - 039
وَٱلَّذِينَ كَفَرُواْ وَكَذَّبُواْ بِـَٔايَٰتِنَآ أُوْلَـٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ
39਼ ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (ਹੁਕਮਾਂ) ਝੁਠਲਾਇਆ ਓਹੀ ਨਰਕ ਵਿਚ ਜਾਣਗੇ ਜਿੱਥੇ ਉਹ ਸਦਾ ਲਈ ਰਹਿਣਗੇ।
40 - Al-Baqarah (The Cow) - 040
يَٰبَنِيٓ إِسۡرَـٰٓءِيلَ ٱذۡكُرُواْ نِعۡمَتِيَ ٱلَّتِيٓ أَنۡعَمۡتُ عَلَيۡكُمۡ وَأَوۡفُواْ بِعَهۡدِيٓ أُوفِ بِعَهۡدِكُمۡ وَإِيَّـٰيَ فَٱرۡهَبُونِ
40਼ ਹੇ ਬਨੀ ਇਸਰਾਈਲ! ਤੁਸੀਂ ਰਤਾ ਮੇਰੀ ਉਸ ਨਿਅਮਤ ਨੂੰ ਯਾਦ ਕਰੋ ਜੋ ਮੈਨੇ ਤੁਹਾਨੂੰ ਇਨਾਮ ਵਜੋਂ ਬਖ਼ਸ਼ੀ ਸੀ। ਮੇਰੇ ਨਾਲ ਤੁਹਾਡੇ ਜੋ ਪ੍ਰਣ ਸੀ ਤੁਸੀਂ ਉਸ ਨੂੰ ਪੂਰਾ ਕਰੋ ਜੋ ਬਚਨ ਮੈਂ ਤੁਹਾਨੂੰ ਦਿੱਤਾ ਸੀ ਮੈਂ ਉਸ ਨੂੰ ਪੂਰਾ ਕਰਾਂਗਾ ਅਤੇ ਮੈਥੋਂ ਹੀ ਡਰੋ।
41 - Al-Baqarah (The Cow) - 041
وَءَامِنُواْ بِمَآ أَنزَلۡتُ مُصَدِّقٗا لِّمَا مَعَكُمۡ وَلَا تَكُونُوٓاْ أَوَّلَ كَافِرِۭ بِهِۦۖ وَلَا تَشۡتَرُواْ بِـَٔايَٰتِي ثَمَنٗا قَلِيلٗا وَإِيَّـٰيَ فَٱتَّقُونِ
41਼ ਅਤੇ ਇਸ (ਕੁਰਆਨ) ’ਤੇ ਈਮਾਨ ਲਿਆਉ ਜਿਸ ਨੂੰ ਮੈਂ ਹੀ ਨਾਜ਼ਿਲ ਕੀਤਾ ਹੈ ਜੋ ਕਿ ਉਸ ਕਿਤਾਬ (ਤੌਰੈਤ ਅਤੇ ਇੰਜੀਲ) ਦੀ ਪੁਸ਼ਟੀ ਕਰਨ ਵਾਲਾ ਹੈ ਜੋ ਤੁਹਾਡੇ ਕੋਲ ਹੈ। ਤੁਸੀਂ ਇਸ ਦਾ ਇਨਕਾਰ ਕਰਨ ਵਿਚ ਪਹਿਲ ਨਾ ਕਰੋ ਅਤੇ ਮੇਰੀਆਂ ਆਇਤਾਂ (ਆਦੇਸ਼ਾਂ) ਨੂੰ ਥੋੜ੍ਹੇ ਮੁੱਲ ਉੱਤੇ ਨਾ ਵੇਚ ਸੁੱਟੋ ਅਤੇ ਮੈਥੋਂ ਹੀ ਡਰੋ।
42 - Al-Baqarah (The Cow) - 042
وَلَا تَلۡبِسُواْ ٱلۡحَقَّ بِٱلۡبَٰطِلِ وَتَكۡتُمُواْ ٱلۡحَقَّ وَأَنتُمۡ تَعۡلَمُونَ
42਼ ਅਤੇ ਸੱਚਾਈ ਨੂੰ ਝੂਠ ਨਾਲ ਗੱਡਮਡ ਨਾ ਕਰੋ ਅਤੇ ਸੱਚਾਈ ਨੂੰ ਨਾ ਲੁਕਾਓ ਜਦ ਕਿ ਤੁਸੀਂ (ਸੱਚਾਈ ਨੂੰ) ਜਾਣਦੇ ਹੋ। 1
1 ਇਸ ਤੋਂ ਭਾਵ ਨਬੀ ਕਰੀਮ ਸ: ਦੀਆਂ ਉਹ ਖ਼ੂਬੀਆਂ ਹਨ ਜਿਹੜੀਆਂ ਤੌਰੈਤ ਤੇ ਇੰਜੀਲ ਵਿਚ ਲਿਖੀਆਂ ਹੋਈਆਂ ਹਨ ਜਿਵੇਂ ‘ਹੇ ਨਬੀ ਸਾਨੇ ਤੁਹਾਨੂੰ ਹੱਕ ਦਾ ਪ੍ਰਗਟਾਵਾ, ਖ਼ੁਸ਼ਖ਼ਬਰੀ ਸੁਣਾਉਣ ਵਾਲਾ ਅਤੇ ਡਰਾਉਣ ਵਾਲਾ (ਬਣਾ ਕੇ ਭੇਜਿਆ ਹੈ) ਅਤੇ ਉੱਮੀਆਂ (ਅਰਬਾਂ) ਨੂੰ (ਆਖ਼ਿਰਤ ਦੇ ਅਜ਼ਾਬ ਤੋਂ) ਬਚਾਉਣ ਵਾਲਾ ਤੂੰ ਮੇਰਾ ਬੰਦਾ ਅਤੇ ਮੇਰਾ ਰਸੂਲ ਹੈ। ਮੈਂ ਤੇਰਾ ਨਾਂ ਮੁਤਵਕੱਲ ਰੱਖਿਆ ਹੈ। ਉਹ ਨਾ ਤਾਂ ਅਸ਼ਲੀਲ ਭਾਸ਼ਾ ਬੋਲਦਾ ਹੈ ਅਤੇ ਨਾ ਹੀ ਕਠੋਰ ਦਿਲ ਹੈ, ਨਾ ਹੀ ਬਜ਼ਾਰਾਂ ਵਿਚ ਰੌਲਾ ਰੱਪਾ ਪਾਉਣ ਵਾਲਾ ਹੈ ਅਤੇ ਨਾ ਹੀ ਬੁਰਾਈ ਦਾ ਬਦਲਾ ਬੁਰਾਈ ਵਿਚ ਦਿੰਦਾ ਹੈ, ਸਗੋਂ ਅਣਦੇਖੀ ਕਰਨ ਵਾਲਾ ਅਤੇ ਮੁਆਫ਼ ਕਰਨ ਵਾਲਾ ਹੈ। ਅੱਲਾਹ ਉਸ ਨੂੰ ਉਸ ਸਮੇਂ ਤਕ ਨਹੀਂ ਉਠਾਵੇਗਾ ਜਦੋਂ ਤਕ ਉਹ ਉਸ ਵਿਗੜੀ ਹੋਈ ਕੌਮ ਨੂੰ ਸਿੱਧਾ ਨਾ ਕਰ ਦੇਵੇ ਭਾਵ ਇਹ ਲੋਕ (ਲਾ ਇਲਾਹਾ ਇਲੱਲ ਲਾਹ) ਨਾ ਆਖਣ ਲੱਗਣ ਅਤੇ ਉਸ ਦੀ ਬਰਕਤ ਨਾਲ ਅੰਨ੍ਹੀਆਂ ਅੱਖਾਂ, ਬੋਲੇ ਕੰਨ ਅਤੇ ਗ਼ਲਾਫ਼ਾ ਵਿਚ ਚੜ੍ਹੇ ਹੋਏ ਦਿਲ ਨਾ ਖੁੱਲ੍ਹ ਜਾਣ। (ਸਹੀ ਬੁਖ਼ਾਰੀ, ਹਦੀਸ: 2125)
43 - Al-Baqarah (The Cow) - 043
وَأَقِيمُواْ ٱلصَّلَوٰةَ وَءَاتُواْ ٱلزَّكَوٰةَ وَٱرۡكَعُواْ مَعَ ٱلرَّـٰكِعِينَ
43਼ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ ਅਤੇ ਰੁਕੂਅ ਕਰਨ ਵਾਲਿਆਂ ਨਾਲ ਰੁਕੂਅ ਕਰੋ।
44 - Al-Baqarah (The Cow) - 044
۞أَتَأۡمُرُونَ ٱلنَّاسَ بِٱلۡبِرِّ وَتَنسَوۡنَ أَنفُسَكُمۡ وَأَنتُمۡ تَتۡلُونَ ٱلۡكِتَٰبَۚ أَفَلَا تَعۡقِلُونَ
44਼ ਤੁਸੀਂ ਲੋਕਾਂ ਨੂੰ ਤਾਂ ਭਲਾਈਆਂ (ਨੇਕੀਆਂ) ਦਾ ਹੁਕਮ ਦਿੰਦੇ ਹੋ ਪਰ ਆਪਣੇ ਆਪ ਨੂੰ ਭੁੱਲ ਜਾਂਦੇ ਹੋ 2 ਜਦੋਂ ਕਿ ਤੁਸੀਂ ਕਿਤਾਬ ਵੀ ਪੜ੍ਹਦੇ ਹੋ। ਕੀ ਤੁਹਾਨੂੰ ਉੱਕਾ ਹੀ ਸਮਝ ਨਹੀਂ ?
2- ਹਦੀਸ ਅਨੁਸਾਰ ਕਿਆਮਤ ਵਾਲੇ ਦਿਨ ਇਕ ਵਿਅਕਤੀ ਨੂੰ ਵਿਚ ਸੁੱਟ ਦਿਤਾ ਜਾਵੇਗਾ ਉਹ ਇਸ ਵਿਚ ਇੰਜ ਚੱਕਰ ਖਾਂਦਾ ਰਹੇਗਾ ਜਿਵੇਂ ਚੱਕੀ ਦੇ ਪਾਟ ਘਮਾਉਣ ਵਾਲਾ ਖੋਤਾ ਚੱਕਰ ਖਾਂਦਾ ਹੈ। ਨਰਕ ਦੇ ਵਾਸੀ ਉਸ ਦੇ ਆਲੇ-ਦੁਆਲੇ ਜਮ੍ਹਾਂ ਹੋਕੇ ਪੁੱਛਣਗੇ ਕੀ ਤੂੰ ਉਹੀਓ ਰੁਂ ਜਿਹੜਾ ਸੰਸਾਰ ਵਿਚ ਨੇਕੀ ਦਾ ਹੁਕਮ ਦਿੰਦਾ ਸੀ ਅਤੇ ਬੁਰਾਈ ਤੋਂ ਰੋਕਦਾ ਸੀ ?ਉਹ ਜਵਾਬ ਵਿਚ ਕਹੇਗਾ “ਮੈਂ ਭਲਾਈ ਦਾ ਹੁਕਮ ਤਾਂ ਦਿੰਦਾ ਸੀ ਪਰ ਆਪ ਉਸ ’ਤੇ ਅਮਲ ਨਹੀਂ ਸੀ ਕਰਦਾ ਅਤੇ ਬੁਰਾਈ ਤੋਂ ਰੋਕਦਾ ਸੀ ਪਰ ਆਪ ਬੁਰੇ ਕੰਮ ਕਰਦਾ ਸੀ।” (ਸਹੀ ਬੁਖ਼ਾਰੀ, ਹਦੀਸ: 7098)
45 - Al-Baqarah (The Cow) - 045
وَٱسۡتَعِينُواْ بِٱلصَّبۡرِ وَٱلصَّلَوٰةِۚ وَإِنَّهَا لَكَبِيرَةٌ إِلَّا عَلَى ٱلۡخَٰشِعِينَ
45਼ ਤੁਸੀਂ ਸਬਰ ਤੇ ਨਮਾਜ਼ ਰਾਹੀਂ ਅੱਲਾਹ ਦੀ ਮਦਦ ਮੰਗੋ। ਬੇਸ਼ੱਕ ਇਹ ਬਹੁਤ ਔਖਾ ਕੰਮ ਹੈ ਪਰ ਰੱਬ ਤੋਂ ਡਰਨ ਵਾਲਿਆਂ ਲਈ (ਅੋਖਾ) ਨਹੀਂ।
46 - Al-Baqarah (The Cow) - 046
ٱلَّذِينَ يَظُنُّونَ أَنَّهُم مُّلَٰقُواْ رَبِّهِمۡ وَأَنَّهُمۡ إِلَيۡهِ رَٰجِعُونَ
46਼ (ਉਹਨਾਂ ਲਈ ਵੀ ਔਖਾ ਨਹੀਂ) ਜਿਹੜੇ ਲੋਕ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਹਨ ਕਿ ਉਹ ਆਪਣੇ ਰੱਬ ਨੂੰ ਜ਼ਰੂਰ ਹੀ (ਇਕ ਦਿਨ) ਮਿਲਣ ਵਾਲੇ ਹਨ ਅਤੇ ਉਸੇ ਵੱਲ ਪਰਤ ਕੇ ਜਾਣ ਵਾਲੇ ਹਨ।
47 - Al-Baqarah (The Cow) - 047
يَٰبَنِيٓ إِسۡرَـٰٓءِيلَ ٱذۡكُرُواْ نِعۡمَتِيَ ٱلَّتِيٓ أَنۡعَمۡتُ عَلَيۡكُمۡ وَأَنِّي فَضَّلۡتُكُمۡ عَلَى ٱلۡعَٰلَمِينَ
47਼ ਹੇ ਬਨੀ ਇਸਰਾਈਲ! ਤੁਸੀਂ ਮੇਰੀ ਉਸ ਨਿਅਮਤ ਨੂੰ ਯਾਦ ਕਰੋ ਜਿਹੜੀ ਮੈਨੇ ਤੁਹਾਨੂੰ ਬਖ਼ਸ਼ੀ ਸੀ ਮੈਨੇ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਕੌਮਾਂ ਤੋਂ ਵੱਧ ਵਡਿਆਈ ਬਖ਼ਸ਼ੀ ਸੀ।
48 - Al-Baqarah (The Cow) - 048
وَٱتَّقُواْ يَوۡمٗا لَّا تَجۡزِي نَفۡسٌ عَن نَّفۡسٖ شَيۡـٔٗا وَلَا يُقۡبَلُ مِنۡهَا شَفَٰعَةٞ وَلَا يُؤۡخَذُ مِنۡهَا عَدۡلٞ وَلَا هُمۡ يُنصَرُونَ
48਼ ਅਤੇ ਉਸ ਦਿਨ (ਕਿਆਮਤ) ਤੋਂ ਡਰੋ ਜਦੋਂ ਕੋਈ ਜਾਨ ਕਿਸੇ ਦੂਜੀ ਜਾਨ ਨੂੰ ਕੋਈ ਲਾਭ ਨਹੀਂ ਦਵੇਗੀ ਅਤੇ ਨਾ ਹੀ ਕੋਈ ਸਫ਼ਾਰਸ਼ ਕਬੂਲੀ ਜਾਵੇਗੀ ਅਤੇ ਨਾ ਹੀ ਬਦਲੇ ਵਿਚ ਕੁੱਝ ਲਿਆ ਜਾਵੇਗਾ ਅਤੇ ਨਾ ਹੀ ਉਹਨਾਂ (ਕਾਫ਼ਰਾਂ) ਦੀ ਮਦਦ ਕੀਤੀ ਜਾਵੇਗੀ।
49 - Al-Baqarah (The Cow) - 049
وَإِذۡ نَجَّيۡنَٰكُم مِّنۡ ءَالِ فِرۡعَوۡنَ يَسُومُونَكُمۡ سُوٓءَ ٱلۡعَذَابِ يُذَبِّحُونَ أَبۡنَآءَكُمۡ وَيَسۡتَحۡيُونَ نِسَآءَكُمۡۚ وَفِي ذَٰلِكُم بَلَآءٞ مِّن رَّبِّكُمۡ عَظِيمٞ
49਼ ਅਤੇ (ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਤੁਹਾਨੂੰ ਫ਼ਿਰਔਨੀਆਂ (ਦੀ ਗ਼ੁਲਾਮੀ) ਤੋਂ ਛੁਟਕਾਰਾ ਦੁਆਇਆ ਸੀ। ਉਹ ਤੁਹਾਨੂ ਕਰੜੇ ਕਸ਼ਟ ਦਿੰਦੇ ਸਨ ਤੁਹਾਡੇ ਪੁੱਤਰਾਂ ਨੂੰ ਮਾਰ ਦਿੰਦੇ ਸਨ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦਾ ਰੱਖ ਛੱਡਦੇ ਸਨ ਅਤੇ ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੀ ਬਹੁਤ ਵੱਡੀ ਅਜ਼ਮਾਇਸ਼ ਸੀ।
50 - Al-Baqarah (The Cow) - 050
وَإِذۡ فَرَقۡنَا بِكُمُ ٱلۡبَحۡرَ فَأَنجَيۡنَٰكُمۡ وَأَغۡرَقۡنَآ ءَالَ فِرۡعَوۡنَ وَأَنتُمۡ تَنظُرُونَ
50਼ (ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਤੁਹਾਡੇ (ਲੰਘਣ) ਲਈ ਸਾਗਰ ਨੂੰ ਪਾੜ ਦਿੱਤਾ ਸੀ, ਫਿਰ ਅਸੀਂ ਤੁਹਾਨੂੰ (ਫ਼ਿਰਔਨ ਤੋਂ) ਬਚਾਇਆ ਅਤੇ ਫ਼ਿਰਔਨੀਆਂ ਨੂੰ (ਸਮੁੰਦਰ ਵਿਚ) ਡੋਬ ਦਿੱਤਾ ਜਦ ਕਿ ਤੁਸੀਂ (ਇਹ ਸਭ) ਆਪਣੀ ਅੱਖੀਂ ਵੇਖ ਰਹੇ ਸੀ।
51 - Al-Baqarah (The Cow) - 051
وَإِذۡ وَٰعَدۡنَا مُوسَىٰٓ أَرۡبَعِينَ لَيۡلَةٗ ثُمَّ ٱتَّخَذۡتُمُ ٱلۡعِجۡلَ مِنۢ بَعۡدِهِۦ وَأَنتُمۡ ظَٰلِمُونَ
51਼ (ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਮੂਸਾ ਨੂੰ ਚਾਲ੍ਹੀ ਰਾਤਾਂ ਦੇ ਵਾਅਦੇ ਉੱਤੇ (ਤੂਰ ਪਹਾੜ ’ਤੇ) ਬੁਲਇਆ ਸੀ। ਪਰ ਮੂਸਾ ਦੇ ਪਿੱਛੋਂ ਤੁਸੀਂ ਵੱਛੇ ਨੂੰ ਇਸ਼ਟ ਬਣਾ ਲਿਆ (ਇੰਜ) ਤੁਸੀਂ ਜ਼ਾਲਮ ਬਣ ਬੈਠੇ।
52 - Al-Baqarah (The Cow) - 052
ثُمَّ عَفَوۡنَا عَنكُم مِّنۢ بَعۡدِ ذَٰلِكَ لَعَلَّكُمۡ تَشۡكُرُونَ
52਼ ਫਿਰ ਇਹ ਸਭ ਹੋਣ ਤੋਂ ਬਾਅਦ ਵੀ ਅਸੀਂ ਤੁਹਾਨੂੰ ਮੁਆਫ਼ ਕਰ ਦਿੱਤਾ ਤਾਂ ਜੋ ਤੁਸੀਂ ਧੰਨਵਾਦੀ ਬਣ ਜਾਓ।
53 - Al-Baqarah (The Cow) - 053
وَإِذۡ ءَاتَيۡنَا مُوسَى ٱلۡكِتَٰبَ وَٱلۡفُرۡقَانَ لَعَلَّكُمۡ تَهۡتَدُونَ
53਼ ਫਿਰ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਅਤੇ ਫ਼ੁਰਕਾਨ (ਹੱਕ ਤੇ ਨਾਹੱਕ ਵਿਚ ਅੰਤਰ ਦੱਸਣ ਵਾਲੀ ਕਸੌਟੀ) ਬਖ਼ਸ਼ੀ ਤਾਂ ਜੋ ਤੁਸੀਂ ਹਿਦਾਇਤ ਪ੍ਰਾਪਤ ਕਰ ਸਕੋ।
54 - Al-Baqarah (The Cow) - 054
وَإِذۡ قَالَ مُوسَىٰ لِقَوۡمِهِۦ يَٰقَوۡمِ إِنَّكُمۡ ظَلَمۡتُمۡ أَنفُسَكُم بِٱتِّخَاذِكُمُ ٱلۡعِجۡلَ فَتُوبُوٓاْ إِلَىٰ بَارِئِكُمۡ فَٱقۡتُلُوٓاْ أَنفُسَكُمۡ ذَٰلِكُمۡ خَيۡرٞ لَّكُمۡ عِندَ بَارِئِكُمۡ فَتَابَ عَلَيۡكُمۡۚ إِنَّهُۥ هُوَ ٱلتَّوَّابُ ٱلرَّحِيمُ
54਼ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਹੇ ਮੇਰੀ ਕੌਮ! ਬੇਸ਼ੱਕ ਤੁਸੀਂ ਆਪਣੇ ਉੱਤੇ ਆਪ ਹੀ ਜ਼ੁਲਮ ਕੀਤਾ ਰੁ (ਕਿਉਂ ਜੋ ਤੁਸੀਂ) ਵੱਛੇ ਨੂੰ ਇਸ਼ਟ ਬਣਾਇਆ ਹੈ, ਇਸ ਲਈ ਹੁਣ ਤੁਸੀਂ ਆਪਣੇ ਪੈਦਾ ਕਰਨ ਵਾਲੇ ਦੀ ਹਜ਼ੂਰੀ ਵਿਚ ਤੌਬਾ ਕਰੋ ਅਤੇ ਆਪਣੇ ਆਪ ਨੂੰ ਕਤਲ ਕਰੋ ਇਸ ਵਿਚ ਹੀ ਤੁਹਾਡੇ ਪੈਦਾ ਕਰਨ ਵਾਲੇ ਦੀਆਂ ਨਜ਼ਰਾਂ ਵਿਚ ਤੁਹਾਡੀ ਭਲਾਈ ਹੈ ਫਿਰ ਉਸ (ਅੱਲਾਹ) ਨੇ ਤੁਹਾਡੇ ਵੱਲ ਧਿਆਨ ਦਿੱਤਾ। ਬੇਸ਼ੱਕ ਓਹੀਓ ਤੌਬਾ ਕਬੂਲਣ ਵਾਲਾ, ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੈ।
55 - Al-Baqarah (The Cow) - 055
وَإِذۡ قُلۡتُمۡ يَٰمُوسَىٰ لَن نُّؤۡمِنَ لَكَ حَتَّىٰ نَرَى ٱللَّهَ جَهۡرَةٗ فَأَخَذَتۡكُمُ ٱلصَّـٰعِقَةُ وَأَنتُمۡ تَنظُرُونَ
55਼ (ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਆਖਿਆ, ਕਿ ਹੇ ਮੂਸਾ! ਅਸੀਂ ਕਦੇ ਵੀ ਤੁਹਾਡੇ ਉੱਤੇ ਈਮਾਨ ਨਹੀਂ ਲਿਆਵਾਂਗੇ ਜਦੋਂ ਤਕ ਕਿ ਅਸੀਂ ਅੱਲਾਹ ਨੂੰ ਆਪਣੇ ਸਾਹਮਣੇ (ਅਖੀਂ) ਨਾ ਵੇਖ ਲਈਏ। ਤੁਹਾਨ (ਉਸੇ ਸਮੇਂ) ਬਿਜਲੀ ਨੇ ਆ ਨੱਪਿਆ ਅਤੇ ਤੁਸੀਂ ਇਹ ਸਭ ਵੇਖ ਰਹੇ ਸੀ।
56 - Al-Baqarah (The Cow) - 056
ثُمَّ بَعَثۡنَٰكُم مِّنۢ بَعۡدِ مَوۡتِكُمۡ لَعَلَّكُمۡ تَشۡكُرُونَ
56਼ ਫਿਰ ਅਸੀਂ ਤੁਹਾਡੀ ਮੌਤ ਮਗਰੋਂ ਤੁਹਾਨੂੰ ਮੁੜ ਜਿਉਂਦਾ ਕੀਤਾ ਤਾਂ ਜੋ ਤੁਸੀਂ (ਰੱਬ ਦਾ) ਸ਼ੁਕਰ ਅਦਾ ਕਰੋ।
57 - Al-Baqarah (The Cow) - 057
وَظَلَّلۡنَا عَلَيۡكُمُ ٱلۡغَمَامَ وَأَنزَلۡنَا عَلَيۡكُمُ ٱلۡمَنَّ وَٱلسَّلۡوَىٰۖ كُلُواْ مِن طَيِّبَٰتِ مَا رَزَقۡنَٰكُمۡۚ وَمَا ظَلَمُونَا وَلَٰكِن كَانُوٓاْ أَنفُسَهُمۡ يَظۡلِمُونَ
57਼ ਅਸੀਂ ਤੁਹਾਡੇ ਉੱਤੇ ਬੱਦਲਾਂ ਦੀ ਛਾਂ ਕੀਤੀ ਅਤੇ ਤੁਹਾਡੇ ਖਾਣ ਲਈ ਮੰਨ ਅਤੇ ਸਲਵਾ 1 ਉਤਾਰੇ ਅਤੇ ਕਿਹਾ ਕਿ ਇਹਨਾਂ ਪਵਿੱਤਰ ਚੀਜ਼ਾਂ ਵਿੱਚੋਂ ਖਾਓ ਜੋ ਅਸੀਂ ਤੁਹਾਨੂੰ ਬਖ਼ਸ਼ੀਆਂ ਹਨ। ਉਨ੍ਹਾਂ ਨੇ ਸਾਡਾ (ਕਹਿਣਾ ਨਾ ਮੰਨ ਕੇ) ਸਾਡੇ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ।
1 ਮੁਜਾਹਿਦ (ਰ:ਅ:) ਨੇ ਕਿਹਾ ਕਿ ‘ਮੰਨ’ ਇਕ ਤਰ੍ਹਾਂ ਦੀ ਮਿੱਠੀ ਗੂੰਦ ਹੈ ਅਤੇ ਸਲਵਾ ਬਟੇਰ ਵਾਂਗ ਇਕ ਜਾਨਵਰ ਹੈ। ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਖੁੰਬਾਂ ਵੀ ਮਨ ਦੀ ਹੀ ਇਕ ਕਿਸਮ ਹੈ ਕਿਓਂ ਜੋ ਉਹ ਵੀ ਬਿਨਾਂ ਮਿਹਨਤ ਮਿਲਦੀਆਂ ਹਨ ਅਤੇ ਇਸ ਵਿਚ ਅੱਖਾਂ ’ਚੋਂ ਪਾਣੀ ਨਿਕਲਣ ਦੇ ਰੋਗ ਦੀ ਦਵਾ ਹੈ। (ਸਹੀ ਬੁਖ਼ਾਰੀ, ਹਦੀਸ: 4478)
58 - Al-Baqarah (The Cow) - 058
وَإِذۡ قُلۡنَا ٱدۡخُلُواْ هَٰذِهِ ٱلۡقَرۡيَةَ فَكُلُواْ مِنۡهَا حَيۡثُ شِئۡتُمۡ رَغَدٗا وَٱدۡخُلُواْ ٱلۡبَابَ سُجَّدٗا وَقُولُواْ حِطَّةٞ نَّغۡفِرۡ لَكُمۡ خَطَٰيَٰكُمۡۚ وَسَنَزِيدُ ٱلۡمُحۡسِنِينَ
58਼ ਜਦੋਂ ਅਸੀਂ (ਬਨੀ ਇਸਰਾਈਲ ਨੂੰ) ਕਿਹਾ ਕਿ ਤੁਸੀਂ ਇਸ ਬਸਤੀ ਵਿਚ ਦਾਖ਼ਲ ਹੋ ਜਾਓ ਅਤੇ ਇਸ ਵਿਚ ਜਿੱਥੋਂ ਵੀ ਤੁਸੀਂ ਚਾਹੋ ਜੀ ਭਰ ਕੇ ਖਾਓ ਪਰ ਤੁਸੀਂ ਬਸਤੀ ਦੇ ਦਰਵਾਜ਼ੇ ਵਿਚ ਸਿਜਦਾ ਕਰਦੇ ਹੋਏ ਦਾਖ਼ਲ ਹੋਣਾ ਅਤੇ ਕਹਿਣਾ ਕਿ ਹੇ ਅੱਲਾਹ! ਸਾਨੂੰ ਬਖ਼ਸ਼ ਦੇ, ਤਾਂ ਅਸੀਂ ਤੁਹਾਡੀਆਂ ਭੁੱਲਾਂ ਨੂੰ ਬਖ਼ਸ਼ ਦੇਵਾਂਗੇ। ਅਸੀਂ ਛੇਤੀ ਹੀ ਨੇਕੀਆਂ ਕਰਨ ਵਾਲਿਆਂ ਨੂੰ ਹੋਰ ਵਧੇਰੇ (ਰਿਜ਼ਕ ਨਾਲ) ਨਿਵਾਜ਼ਾਂਗੇ।
59 - Al-Baqarah (The Cow) - 059
فَبَدَّلَ ٱلَّذِينَ ظَلَمُواْ قَوۡلًا غَيۡرَ ٱلَّذِي قِيلَ لَهُمۡ فَأَنزَلۡنَا عَلَى ٱلَّذِينَ ظَلَمُواْ رِجۡزٗا مِّنَ ٱلسَّمَآءِ بِمَا كَانُواْ يَفۡسُقُونَ
59਼ ਪਰ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ (ਭਾਵ ਕਹਿਣਾ ਨਹੀਂ ਮੰਨਿਆ) ਉਹਨਾਂ ਨੇ ਉਹ ਗੱਲ ਹੀ ਬਦਲ ਦਿੱਤੀ ਜਿਹੜੀ ਉਹਨਾਂ ਨੂੰ ਕਹੀ ਗਈ ਸੀ ਫਿਰ ਅਸੀਂ ਉਹਨਾਂ ਜ਼ਾਲਮਾਂ ਉੱਤੇ ਅਕਾਸ਼ ਤੋਂ ਅਜ਼ਾਬ ਨਾਜ਼ਿਲ ਕੀਤਾ 1ਕਿਉਂ ਜੋ ਉਹ ਹੁਕਮਾਂ ਦੀ ਉਲੰਘਣਾ ਕਰਦੇ ਸਨ।
1 ਇਸ ਤੋਂ ਭਾਵ ਚੇਚਕ ਦੀ ਬੀਮਾਰੀ ਹੈ। ਹਦੀਸ ਅਨੁਸਾਰ ਚੇਚਕ ਇਕ ਤਰ੍ਹਾਂ ਦਾ ਅਜ਼ਾਬ ਹੈ ਜਿਹੜਾ ਸਭ ਤੋਂ ਪਹਿਲਾਂ ਬਨੀ ਇਸਰਾਈਲ ਦੀ ਇਕ ਜਮਾਅਤ ਉੱਤੇ ਨਾਜ਼ਿਲ ਹੋਇਆ ਸੀ। ਫਿਰ ਜੇ ਕਿਸੇ ਥਾਂ ਚੇਚਕ ਦੀ ਬੀਮਾਰੀ ਹੋਵੇ ਤਾਂ ਉੱਥੇ ਨਾ ਜਾਓ ਜੇਕਰ ਉਸੇ ਥਾਂ ਹੋਵੇ ਤਾਂ ਉੱਥਿਓਂ ਬਾਹਰ ਨਾ ਆਉ। (ਸਹੀ ਬੁਖ਼ਾਰੀ, ਹਦੀਸ: 3473)
60 - Al-Baqarah (The Cow) - 060
۞وَإِذِ ٱسۡتَسۡقَىٰ مُوسَىٰ لِقَوۡمِهِۦ فَقُلۡنَا ٱضۡرِب بِّعَصَاكَ ٱلۡحَجَرَۖ فَٱنفَجَرَتۡ مِنۡهُ ٱثۡنَتَا عَشۡرَةَ عَيۡنٗاۖ قَدۡ عَلِمَ كُلُّ أُنَاسٖ مَّشۡرَبَهُمۡۖ كُلُواْ وَٱشۡرَبُواْ مِن رِّزۡقِ ٱللَّهِ وَلَا تَعۡثَوۡاْ فِي ٱلۡأَرۡضِ مُفۡسِدِينَ
60਼ ਅਤੇ ਜਦੋਂ ਮੂਸਾ ਨੇ ਆਪਣੀ ਕੌਮ ਲਈ (ਰੱਬ ਤੋਂ) ਪਾਣੀ ਮੰਗਿਆ ਤਾਂ ਅਸੀਂ (ਮੂਸਾ ਨੂੰ) ਕਿਹਾ ਕਿ ਆਪਣੀ ਸੋਟੀ ਪੱਥਰ ’ਤੇ ਮਾਰ ਸੋ ਇਸ (ਪੱਥਰ) ਵਿਚੋਂ ਬਾਰਾਂ ਚਸ਼ਮੇ ਨਿਕਲੇ, ਹਰ ਕਬੀਲੇ ਨੇ ਆਪਣਾ ਆਪਣਾ ਚਸ਼ਮਾ ਪਛਾਣ ਲਿਆ (ਅਤੇ ਕਿਹਾ ਕਿ) ਅੱਲਾਹ ਦੇ ਬਖ਼ਸ਼ੇ ਹੋਏ ਰਿਜ਼ਕ ਵਿੱਚੋਂ ਖਾਓ ਪਿਓ ਪਰ ਤੁਸੀਂ ਧਰਤੀ ਉੱਤੇ ਫ਼ਸਾਦ ਨਾ ਫੈਲਾਉਂਦੇ ਫਿਰੋ।
61 - Al-Baqarah (The Cow) - 061