الفاتحة
Al-Fatihah
The Opener
1 - Al-Fatihah (The Opener) - 001
بِسۡمِ ٱللَّهِ ٱلرَّحۡمَٰنِ ٱلرَّحِيمِ
1਼ ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
2 - Al-Fatihah (The Opener) - 002
ٱلۡحَمۡدُ لِلَّهِ رَبِّ ٱلۡعَٰلَمِينَ
2਼ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ। 2
2 ‘ਰਬ’ ਅੱਲਾਹ ਦੇ ਸਿਫ਼ਾਤੀ (ਗੁਣਵਾਨ) ਨਾਵਾਂ ਵਿਚੋਂ ਹੇ। ਇਸ ਦਾ ਅਰਥ ਹੈ ਸਾਰੀ ਸਰਿਸ਼ਟੀ ਭਾਵ ਦੁਨੀਆਂ ਜਹਾਨ ਦਾ ਪਾਲਣਹਾਰ, ਸਿਰਜਣਹਾਰ, ਹਾਕਮ, ਸਰਿਸ਼ਟੀ ਦੀ ਦੇਖਭਾਲ, ਸ਼ਾਸਨ ਚਲਾਉਣ ਵਾਲਾ ਅਤੇ ਦਾਤਾ ਆਦਿ।
3 - Al-Fatihah (The Opener) - 003
ٱلرَّحۡمَٰنِ ٱلرَّحِيمِ
3਼ ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।
4 - Al-Fatihah (The Opener) - 004
مَٰلِكِ يَوۡمِ ٱلدِّينِ
4਼ ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।
5 - Al-Fatihah (The Opener) - 005
إِيَّاكَ نَعۡبُدُ وَإِيَّاكَ نَسۡتَعِينُ
5਼ ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।
6 - Al-Fatihah (The Opener) - 006
ٱهۡدِنَا ٱلصِّرَٰطَ ٱلۡمُسۡتَقِيمَ
6਼ (ਹੇ ਅੱਲਾਹ!) ਸਾਨੂ ਸਿੱਧਾ ਰਾਹ ਵਿਖਾ। 3
3 ਭਾਵ ਹਿਦਾਇਤ ਬਖ਼ਸ਼ਦੇ। ਹਿਦਾਇਤ ਦੋ ਤਰ੍ਹਾਂ ਦੀ ਹੈ, ਇਕ ਉਹ ਜਿਹੜੀ ਅੱਲਾਹ ਵਲੋਂ ਬਖ਼ਸ਼ੀ ਜਾਂਦੀ ਹੈ ਅਤੇ ਦੂਜੀ ਉਹ ਜਿਹੜੀਆਂ ਪੈਗ਼ੰਬਰਾਂ ਅਤੇ ਅੱਲਾਹ ਦੇ ਨੇਕ ਬੰਦਿਆਂ ਦੀ ਸਿੱਖਿਆ ਤੇ ਤਬਲੀਗ਼ ਦੁਆਰਾ ਮਿਲਦੀ ਹੈ। ਇਸ ਥਾਂ ਹਿਦਾਇਤ ਤੋਂ ਭਾਵ ਅੱਲਾਹ ਤਆਲਾ ਤੋਂ ਸਿੱਧੀ ਰਾਹ ’ਤੇ ਤੁਰਨ ਅਤੇ ਉਸ ਉੱਤੇ ਜਮੇ ਰਹਿਣ ਦੀ ਦੁਆ ਹੈ।
7 - Al-Fatihah (The Opener) - 007