HadeethEnc · 1.22.0
ਅੱਲਾਹ ਦੇ ਨਬੀ ﷺ ਦਾ ਅਖਲਾਕ ਕੁਰਆਨ ਸੀ।
Available translations
Choose an available translation of this Hadeeth
01
Hadeeth text
ਸਾਦ ਬਿਨ ਹਿਸ਼ਾਮ ਬਿਨ ਆਮਿਰ ਜਦੋਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਕੋਲ ਗਏ, ਤਾਂ ਉਨ੍ਹਾਂ ਨੂੰ ਕਿਹਾ: ਹੇ ਮੋਮਿਨਾਂ ਦੀ ਮਾਂ! ਤੁਸੀਂ ਮੈਨੂੰ ਰਸੂਲ ﷺ ਦੇ ਅਖਲਾਕ (ਆਚਰਣ) ਬਾਰੇ ਦੱਸੋ। ਉਨ੍ਹਾਂ ਨੇ ਕਿਹਾ: ਕੀ ਤੂੰ ਕੁਰਆਨ ਨਹੀਂ ਪੜ੍ਹਦਾ? ਮੈਂ ਕਿਹਾ: ਪੜ੍ਹਦਾ ਤਾਂ ਹਾਂ। ਉਨ੍ਹਾਂ ਨੇ ਕਿਹਾ: ਅੱਲਾਹ ਦੇ ਨਬੀ ﷺ ਦਾ ਅਖਲਾਕ ਕੁਰਆਨ ਸੀ।
02
Explanation
ਮੋਮਿਨਾਂ ਦੀ ਮਾਂ ਹਜ਼ਰਤ ਆਇਸ਼ਾ (ਰਜ਼ੀਅੱਲਾਹੁ ਅਨਹਾ) ਕੋਲੋਂ ਜਦੋਂ ਅੱਲਾਹ ਦੇ ਨਬੀ ﷺ ਦੇ ਅਖ਼ਲਾਕ (ਚਰਿਤਰ।/ਆਚਰਣ) ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਬਹੁਤ ਹੀ ਵਿਆਪਕ ਸ਼ਬਦਾਂ ਵਿੱਚ ਜਵਾਬ ਦਿੱਤਾ ਅਤੇ ਪੁੱਛਣ ਵਾਲੇ ਨੂੰ ਪਵਿੱਤਰ ਕੁਰਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਇੱਕ ਸੰਪੂਰਨ ਕਿਤਾਬ ਦੇ ਸਾਰੇ ਗੁਣ ਪਾਏ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਲਾਹ ਦੇ ਨਬੀ ﷺ ਦੇ ਅਖ਼ਲਾਕ ਕੁਰਆਨ ਦਾ ਇੱਕ ਜਿਉਂਦਾ-ਜਾਗਦਾ ਨਮੂਨਾ ਸਨ। ਜਿਨ੍ਹਾਂ ਚੀਜ਼ਾਂ ਨੂੰ ਕਰਨ ਦਾ ਕੁਰਆਨ ਨੇ ਹੁਕਮ ਦਿੱਤਾ, ਉਨ੍ਹਾਂ 'ਤੇ ਅਮਲ ਕਰਦੇ ਅਤੇ ਜਿਨ੍ਹਾਂ ਚੀਜ਼ਾਂ ਤੋਂ ਕੁਰਆਨ ਨੇ ਰੋਕਿਆ, ਉਨ੍ਹਾਂ ਤੋਂ ਦੂਰ ਰਹਿੰਦੇ ਸਨ। ਇਸ ਤਰ੍ਹਾਂ ਆਪ ﷺ ਦੇ ਅਖਲਾਕ ਦਾ ਸਾਰ ਇਹ ਹੈ ਕਿ ਆਪ ਕੁਰਆਨ 'ਤੇ ਅਮਲ ਕਰਦੇ, ਉਸ ਦੀਆਂ ਦੱਸੀਆਂ ਹੱਦਾਂ 'ਤੇ ਰੁਕ ਜਾਂਦੇ, ਉਸ ਦੇ ਅਦਾਬਾਂ ਦਾ ਪਾਲਣ ਕਰਦੇ ਅਤੇ ਉਸ ਵਿੱਚ ਮੌਜੂਦ ਉਦਾਹਰਨਾਂ ਅਤੇ ਕਹਾਣੀਆਂ ਤੋਂ ਸਿੱਖਿਆ ਤੇ ਨਸੀਹਤ ਹਾਸਲ ਕਰਦੇ ਸਨ।
03
Benefits
ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਕੁਰਆਨ ਦੇ ਅਖਲਾਕ (ਆਚਰਣ) ਨੂੰ ਅਪਣਾਉਣ ਦੀ ਤਰਗ਼ੀਬ (ਪ੍ਰੇਰਨਾ) ਦਿੱਤੀ ਗਈ ਹੈ।
ਅੱਲਾਹ ਦੇ ਰਸੂਲ ﷺ ਦੇ ਉੱਚ ਅਖਲਾਕ ਦੀ ਪ੍ਰਸ਼ੰਸਾ ਅਤੇ ਅਤੇ ਇਹ ਗੱਲ ਕਿ ਆਪ ﷺ ਦੇ ਅਖਲਾਕ ਵਹੀ (ਰੱਬੀ ਬਾਣੀ: ਭਾਵ ਕੁਰਆਨ) ਤੋਂ ਲਏ ਗਏ ਸਨ।
ਕੁਰਆਨ ਸਾਰੇ ਨੈਤਿਕ ਤੇ ਆਦਰਸ਼ ਆਚਰਣ ਦਾ ਸ੍ਰੋਤ ਹੈ।
ਇਸਲਾਮੀ ਅਖਲਾਕ ਵਿੱਚ ਪੂਰਾ ਦੀਨ — ਭਾਵ ਅੱਲਾਹ ਦੇ ਹੁਕਮਾਂ ਦਾ ਪਾਲਣ ਕਰਨਾ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਣਾ— ਸ਼ਾਮਲ ਹੈ।
ਅੱਲਾਹ ਦੇ ਰਸੂਲ ﷺ ਦੇ ਉੱਚ ਅਖਲਾਕ ਦੀ ਪ੍ਰਸ਼ੰਸਾ ਅਤੇ ਅਤੇ ਇਹ ਗੱਲ ਕਿ ਆਪ ﷺ ਦੇ ਅਖਲਾਕ ਵਹੀ (ਰੱਬੀ ਬਾਣੀ: ਭਾਵ ਕੁਰਆਨ) ਤੋਂ ਲਏ ਗਏ ਸਨ।
ਕੁਰਆਨ ਸਾਰੇ ਨੈਤਿਕ ਤੇ ਆਦਰਸ਼ ਆਚਰਣ ਦਾ ਸ੍ਰੋਤ ਹੈ।
ਇਸਲਾਮੀ ਅਖਲਾਕ ਵਿੱਚ ਪੂਰਾ ਦੀਨ — ਭਾਵ ਅੱਲਾਹ ਦੇ ਹੁਕਮਾਂ ਦਾ ਪਾਲਣ ਕਰਨਾ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਣਾ— ਸ਼ਾਮਲ ਹੈ।
Attribution
[رواه مسلم في جملة حديثٍ طويلٍ]
Categories
Share
Share hadeeth
Sharing options · 0 Total shares

