HadeethEnc · 1.22.0
ਜੋ ਚੀਜ਼ ਤੁਹਾਨੂੰ ਸ਼ੱਕ ਵਿੱਚ ਪਾਵੇ, ਉਸ ਨੂੰ ਛੱਡ ਕੇ ਉਹ ਚੀਜ਼ ਚੁਣੋ, ਜਿਸ ਵਿੱਚ ਤੁਹਾਨੂੰ ਕੋਈ ਸ਼ੱਕ ਨਾ ਹੋਵੇ।
Available translations
Choose an available translation of this Hadeeth
01
Hadeeth text
ਅੱਲਾਹ ਦੇ ਰਸੂਲ ﷺ ਦੇ ਦੋਹਤੇ ਅਤੇ ਆਪ ਦੇ ਪਿਆਰੇ ਅਬੁ ਮੁਹੰਮਦ ਹਸਨ ਬਿਨ ਅਲੀ ਬਿਨ ਅਬੀ ਤਾਲਿਬ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਤੋਂ ਇਹ ਗੱਲ ਯਾਦ ਕੀਤੀ ਹੈ: "ਜੋ ਚੀਜ਼ ਤੁਹਾਨੂੰ ਸ਼ੱਕ ਵਿੱਚ ਪਾਵੇ, ਉਸ ਨੂੰ ਛੱਡ ਕੇ ਉਹ ਚੀਜ਼ ਚੁਣੋ, ਜਿਸ ਵਿੱਚ ਤੁਹਾਨੂੰ ਕੋਈ ਸ਼ੱਕ ਨਾ ਹੋਵੇ।"
02
Explanation
ਅੱਲਾਹ ਦੇ ਨਬੀ ﷺ ਨੇ ਅਜਿਹੀਆਂ ਗੱਲਾਂ ਕਹਿਣ ਅਤੇ ਅਜਿਹੇ ਕੰਮ ਕਰਨ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਬਾਰੇ ਸ਼ੱਕ ਹੋਵੇ ਕਿ ਉਹ ਵਰਜਿਤ ਹਨ ਜਾਂ ਨਹੀਂ? ਹਲਾਲ ਹਨ ਜਾਂ ਹਰਾਮ? ਬੰਦੇ ਨੂੰ ਅਜਿਹੀਆਂ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੇ ਚੰਗੇ ਅਤੇ ਹਲਾਲ ਹੋਣ ਦਾ ਯਕੀਨ ਹੋਵੇ।
03
Benefits
ਹਰੇਕ ਮੁਸਲਮਾਨ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਸਾਰੇ ਮਾਮਲਿਆਂ ਦੀ ਬੁਨਿਆਦ ਯਕੀਨ 'ਤੇ ਰੱਖੇ ਅਤੇ ਸਮਝ ਤੇ ਸੂਝ-ਬੂਝ ਨਾਲ ਦੀਨ 'ਤੇ ਚੱਲੇ।
ਸ਼ੱਕ ਵਾਲੀਆਂ ਚੀਜ਼ਾਂ ਵਿੱਚ ਪੈਣ ਤੋਂ ਮਨਾਹੀ।
ਜੇਕਰ ਤੁਸੀਂ ਚੈਨ ਤੇ ਸਕੂਨ ਚਾਹੁੰਦੇ ਹੋ, ਤਾਂ ਸ਼ੱਕ ਵਾਲੀਆਂ ਚੀਜ਼ਾਂ ਨੂੰ ਛੱਡ ਦਿਓ ਅਤੇ ਅਤੇ ਉਸਤੋਂ ਦੂਰ ਹੋ ਜਾਵੋ।
ਅੱਲਾਹ ਤਆਲਾ ਆਪਣੇ ਬੰਦਿਆਂ 'ਤੇ ਮਿਹਰਬਾਨ ਤੇ ਕਿਰਪਾਲੂ ਹੈ, ਕਿਉਂਕਿ ਉਸਨੇ ਅਜਿਹੇ ਕੰਮ ਕਰਨ ਦਾ ਹੁਕਮ ਦਿੱਤਾ ਹੈ ਜੋ ਮਨ ਤੇ ਦਿਲ ਨੂੰ ਸਕੂਨ ਦਿੰਦੇ ਹਨ ਅਤੇ ਅਜਿਹੇ ਕੰਮਾਂ ਤੋਂ ਰੋਕਿਆ ਹੈ ਜਿਨ੍ਹਾਂ ਤੋਂ ਬੇਚੈਨੀ ਤੇ ਉਲਝਣ ਪੈਦਾ ਹੁੰਦੀ ਹੈ।

Attribution
[رواه الترمذي والنسائي]
Categories
Share
Share hadeeth
Sharing options · 0 Total shares