ਤੁਹਾਡੇ ਵਿੱਚੋਂ ਹਰੇਕ ਦਾ ਸਿਰਜਣ ਉਸਦੀ ਮਾਂ ਦੇ ਗਰਭ ਵਿੱਚ ਚਾਲੀ ਦਿਨਾਂ ਲਈ ਇਕੱਤਰ ਹੁੰਦਾ ਹੈ
Choose an available translation of this Hadeeth
Hadeeth text
ਅਬੁ ਅਬਦੁਰ ਰਹਿਮਾਨ ਅਬਦੁੱਲਾਹ ਬਿਨ ਮਸਊਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ, ਜੋ ਸੱਚੇ ਅਤੇ ਭਰੋਸੇਮੰਦ ਹਨ, ਨੇ ਸਾਨੂੰ ਦੱਸਿਆ: "ਤੁਹਾਡੇ ਵਿੱਚੋਂ ਹਰੇਕ ਦਾ ਸਿਰਜਣ ਉਸਦੀ ਮਾਂ ਦੇ ਗਰਭ ਵਿੱਚ ਚਾਲੀ ਦਿਨਾਂ ਲਈ ਇਕੱਤਰ ਹੁੰਦਾ ਹੈ, ਫੇਰ ਇੰਨੇ ਹੀ ਸਮੇਂ ਲਈ ਉਹ ਜੰਮੇ ਹੋਏ ਖੂਨ ਦੇ ਰੂਪ ਵਿੱਚ ਰਹਿੰਦਾ ਹੈ, ਫੇਰ ਇੰਨੇ ਹੀ ਸਮੇਂ ਲਈ ਉਹ ਇੱਕ ਗੋਸ਼ਤ ਦੇ ਲੋਥੜੇ (ਬੋਟੀ) ਦੇ ਰੂਪ ਵਿੱਚ ਰਹਿੰਦਾ ਹੈ, ਫੇਰ ਉਸ ਵੱਲ ਫਰਿਸ਼ਤਾ ਭੇਜਿਆ ਜਾਂਦਾ ਹੈ ਜੋ ਉਸ ਵਿੱਚ ਰੂਹ ਫੂਕਦਾ ਹੈ ਅਤੇ ਉਸ ਨੂੰ ਚਾਰ ਗੱਲਾਂ ਲਿਖਣ ਦਾ ਹੁਕਮ ਦਿੱਤਾ ਜਾਂਦਾ ਹੈ: ਉਸ ਦਾ ਰੋਜ਼ੀ, ਉਸ ਦੀ ਮੌਤ, ਉਸ ਦੇ ਕਰਮ ਅਤੇ ਉਸ ਦਾ ਖੁਸ਼ਨਸੀਬ ਜਾਂ ਬਦਨਸੀਬ ਹੋਣਾ। ਉਸ ਅੱਲਾਹ ਦੀ ਸੁੰਹ, ਜਿਸ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਤੁਹਾਡੇ ਵਿੱਚੋਂ ਕੋਈ ਵਿਅਕਤੀ ਜੰਨਤ ਵਾਲਿਆਂ ਦੇ ਅਮਲ ਕਰਦਾ ਰਹਿੰਦਾ ਹੈ, ਇੱਥੋਂ ਤੱਕ ਕਿ ਉਸਦੇ ਅਤੇ ਜੰਨਤ ਦੇ ਵਿਚਕਾਰ ਸਿਰਫ ਇੱਕ ਹੱਥ ਜਿੰਨੀ ਦੂਰੀ ਰਹਿ ਜਾਂਦੀ ਹੈ, ਫੇਰ ਇੰਜ ਹੁੰਦਾ ਹੈ ਕਿ ਤਕਦੀਰ (ਕਿਸਮਤ) ਦਾ ਲਿਖਿਆ ਅੱਗੇ ਆ ਜਾਂਦਾ ਹੈ ਅਤੇ ਉਹ ਜਹੰਨਮੀਆਂ ਵਾਲੇ (ਮਾੜੇ) ਅਮਲ ਕਰਨ ਲੱਗ ਜਾਂਦਾ ਹੈ ਤੇ ਜਹੰਨਮ ਵਿੱਚ ਦਾਖਲ ਹੋ ਜਾਂਦਾ ਹੈ। ਇਸੇ ਪ੍ਰਕਾਰ ਤੁਹਾਡੇ ਵਿੱਚੋਂ ਕੋਈ ਵਿਅਕਤੀ ਜਹੰਨਮ ਵਾਲਿਆਂ ਦੇ ਅਮਲ ਕਰਦਾ ਰਹਿੰਦਾ ਹੈ, ਤੱ ਇੱਥੋਂ ਤੱਕ ਕਿ ਉਸਦੇ ਅਤੇ ਜਹੰਨਮ ਦੇ ਵਿਚਕਾਰ ਸਿਰਫ ਇੱਕ ਹੱਥ ਜਿੰਨੀ ਦੂਰੀ ਰਹਿ ਜਾਂਦੀ ਹੈ, ਫੇਰ ਇੰਜ ਹੁੰਦਾ ਹੈ ਕਿ ਤਕਦੀਰ ਦਾ ਲਿਖਿਆ ਅੱਗੇ ਆ ਜਾਂਦਾ ਹੈ ਅਤੇ ਉਹ ਜੰਨਤੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ ਤੇ ਅੰਤ ਵਿੱਚ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।"
Explanation
ਜਦੋਂ ਕਿ ਦੂਜੇ ਪਾਸੇ ਇੱਕ ਅਜਿਹਾ ਇਨਸਾਨ ਵੀ ਹੈ ਜੋ ਅਖੀਰ ਤੱਕ ਜਹੰਨਮੀਆਂ ਵਾਲੇ ਅਮਲ ਕਰਦਾ ਰਹਿੰਦਾ ਹੈ, ਇੱਥੋਂ ਤੱਕ ਕਿ ਉਹ ਜਹੰਨਮ ਦੇ ਬਿਲਕੁਲ ਨੇੜੇ ਪਹੁੰਚਦਾ ਹੈ, ਇੰਜ ਕਿ ਉਹ ਜਹੰਨਮ ਤੋਂ ਸਿਰਫ਼ ਇੱਕ ਹੱਥ ਦੀ ਦੂਰੀ 'ਤੇ ਹੋਵੇ, ਫੇਰ ਉਸ 'ਤੇ ਲਿਖੀ ਹੋਈ ਤਕਦੀਰ ਭਾਰੂ ਹੋ ਜਾਂਦੀ ਹੈ, ਅਤੇ ਉਹ ਜੰਨਤੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ ਅਤੇ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।
Benefits
ਅੱਲਾਹ ਦੇ ਫੈਸਲਿਆਂ ਅਤੇ ਉਸਦੀ ਲਿਖੀ ਤਕਦੀਰ (ਕਿਸਮਤ) 'ਤੇ ਈਮਾਨ।
ਅੰਤ ਵਿੱਚ ਹਰ ਬੰਦੇ ਦਾ ਨਤੀਜਾ ਉਸੇ ਤਕਦੀਰ ਮੁਤਾਬਕ ਹੁੰਦਾ ਹੈ ਜੋ ਪਹਿਲਾਂ ਤੋਂ ਲਿਖੀ ਜਾ ਚੁੱਕੀ ਹੈ ਅਤੇ ਜਿਸਦਾ ਫੈਸਲਾ ਹੋ ਚੁੱਕਾ ਹੈ।
ਇਸ ਹਦੀਸ ਵਿੱਚ ਅਮਲਾਂ ਦੀ ਬਾਹਰੀ ਸ਼ਕਲ ਤੋਂ ਧੋਖਾ ਖਾਣ ਤੋਂ ਸਾਵਧਾਨ ਕੀਤਾ ਹੈ, ਕਿਉਂਕਿ ਅਸਲ ਅਮਲ ਦਾ ਦਾਰੋਮਦਾਰ ਉਸਦੇ ਅਖੀਰ (ਅੰਤ) 'ਤੇ ਹੁੰਦਾ ਹੈ।
Attribution
Categories
Share hadeeth
Sharing options · 0 Total shares

