HadeethEnc · 1.36.0
ਹਰ ਦੋ ਅਜ਼ਾਨਾਂ ਦੇ ਵਿਚਕਾਰ ਨਮਾਜ਼ ਹੈ। ਹਰ ਦੋ ਅਜ਼ਾਨਾਂ ਦੇ ਵਿਚਕਾਰ ਨਮਾਜ਼ ਹੈ।" ਫੇਰ ਤੀਜੀ ਵਾਰੀ ਆਪ ﷺ ਨੇ ਫਰਮਾਇਆ: "ਉਸ ਲਈ, ਜੋ ਪੜ੍ਹਨਾ ਚਾਹਵੇ।
Available translations
Choose an available translation of this Hadeeth
01
Hadeeth text
ਅਬਦੁੱਲਾਹ ਇਬਨ ਮੁਗੱਫ਼ਲ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਹਰ ਦੋ ਅਜ਼ਾਨਾਂ ਦੇ ਵਿਚਕਾਰ ਨਮਾਜ਼ ਹੈ। ਹਰ ਦੋ ਅਜ਼ਾਨਾਂ ਦੇ ਵਿਚਕਾਰ ਨਮਾਜ਼ ਹੈ।" ਫੇਰ ਤੀਜੀ ਵਾਰੀ ਆਪ ﷺ ਨੇ ਫਰਮਾਇਆ: "ਉਸ ਲਈ, ਜੋ ਪੜ੍ਹਨਾ ਚਾਹਵੇ।"
02
Explanation
ਅੱਲਾਹ ਦੇ ਨਬੀ ﷺ ਨੇ ਬਿਆਨ ਕੀਤਾ ਹੈ ਕਿ ਹਰ ਅਜ਼ਾਨ ਤੇ ਇਕਾਮਤ ਦੇ ਵਿੱਚ ਨਫ਼ਲ ਨਮਾਜ਼ ਹੈ। ਇਸ ਵਾਕ ਨੂੰ ਆਪ ﷺ ਨੇ ਤਿੰਨ ਵਾਰ ਦੁਹਰਾਇਆ। ਤੀਜੀ ਵਾਰੀ ਆਪ ﷺ ਨੇ ਇਹ ਵੀ ਵਧਾ ਕੇ ਫਰਮਾਇਆ ਕਿ ਇਹ ਉਸ ਵਿਅਕਤੀ ਲਈ ਮੁਸਤਹੱਬ (ਵਧੇਰੇ ਚੰਗਾ) ਹੈ, ਜੋ ਨਮਾਜ਼ ਪੜ੍ਹਨਾ ਚਾਹਵੇ।
03
Benefits
ਅਜ਼ਾਨ ਤੇ ਇਕਾਮਤ ਦੇ ਵਿੱਚ ਨਮਾਜ਼ ਪੜ੍ਹਨਾ ਮੁਸਤਹੱਬ (ਪਸੰਦੀਦਾ/ਵਧੇਰੇ ਚੰਗਾ) ਹੈ।
ਅੱਲਾਹ ਦੇ ਨਬੀ ﷺ ਗੱਲ ਦੁਹਰਾਇਆ ਕਰਦੇ ਸਨ, ਤਾਂ ਜੋ ਸੁਣਨ ਵਾਲੇ ਚੰਗੀ ਤਰ੍ਹਾਂ ਸੁਣ ਲੈਣ ਅਤੇ ਕਹੀ ਗਈ ਗੱਲ ਦੀ ਅਹਿਮੀਅਤ (ਮਹੱਤਤਾ) 'ਤੇ ਜ਼ੋਰ ਦਿੱਤਾ ਜਾ ਸਕੇ।
ਇੱਥੇ "ਅਜ਼ਾਨੈਨ" (ਦੋ ਅਜ਼ਾਨਾਂ) ਤੋਂ ਮੁਰਾਦ: ਅਜ਼ਾਨ ਅਤੇ ਇਕਾਮਤ ਹਨ। ਇਨ੍ਹਾਂ ਦੋਵਾਂ ਲਈ "ਅਜ਼ਾਨੈਨ" ਤਗ਼ਲੀਬਨ (ਜੋੜਾ ਬਣਾ ਕੇ) ਕਿਹਾ ਗਿਆ ਹੈ, ਜਿਵੇਂ ਅਰਬੀ ਲੋਕ ਸੂਰਜ ਅਤੇ ਚੰਦ ਨੂੰ "ਕਮਰੈਨ" ਭਾਵ ਦੋਵੇਂ ਚੰਦ ਅਤੇ ਅਬੁ-ਬਕਰ ਅਤੇ ਉਮਰ (ਰਜ਼ੀਅੱਲਾਹੁ ਅਨਹੁਮਾ) ਨੂੰ "ਉਮਰੈਨ" ਭਾਵ ਦੋਵੇਂ ਉਮਰ ਕਹਿੰਦੇ ਹਨ।
ਅਜ਼ਾਨ ਸਮਾਂ ਸ਼ੁਰੂ ਦਾਖ਼ਲ (ਸ਼ੁਰੂ) ਹੋਣ ਦਾ ਐਲਾਨ ਹੈ ਅਤੇ ਇਕਾਮਤ ਨਮਾਜ਼ ਪੜ੍ਹਨ ਲਈ ਹਾਜ਼ਰ ਹੋਣ ਦਾ ਐਲਾਨ ਹੈ।

Attribution
[متفق عليه]
Categories
Share
Share hadeeth
Sharing options
9Views0Cards0Shares