ਜਦੋਂ ਅੱਲਾਹ ਨੇ ਜੰਨਤ ਅਤੇ ਜਹੰਨਮ ਨੂੰ ਪੈਦਾ ਕੀਤਾ, ਤਾਂ ਜਿਬਰਾਈਲ (ਅ.) ਨੂੰ ਜੰਨਤ ਵੱਲ ਭੇਜਿਆ
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫ਼ਰਮਾਇਆ: "ਜਦੋਂ ਅੱਲਾਹ ਨੇ ਜੰਨਤ ਅਤੇ ਜਹੰਨਮ ਨੂੰ ਪੈਦਾ ਕੀਤਾ, ਤਾਂ ਜਿਬਰਾਈਲ (ਅ.) ਨੂੰ ਜੰਨਤ ਵੱਲ ਭੇਜਿਆ ਅਤੇ ਫ਼ਰਮਾਇਆ: 'ਜਾਓ, ਜੰਨਤ ਤੇ ਜੰਨਤ ਦੇ ਵਾਸੀਆਂ ਲਈ ਜੋ ਕੁੱਝ ਤਿਆਰ ਕੀਤਾ ਗਿਆ ਹੈ, ਉਸਨੂੰ ਵੇਖੋ।' ਜਿਬਰਾਈਲ (ਅ.) ਨੇ ਜੰਨਤ ਨੂੰ ਵੇਖਿਆ ਅਤੇ ਵਾਪਸ ਆ ਕੇ ਕਿਹਾ: 'ਤੇਰੀ ਇੱਜ਼ਤ ਦੀ ਸੁੰਹ! ਜਿਸ ਨੇ ਵੀ ਇਸ ਬਾਰੇ ਸੁਣਿਆ, ਉਹ ਜ਼ਰੂਰ ਇਸ ਵਿੱਚ ਦਾਖ਼ਲ ਹੋ ਜਾਵੇਗਾ।' ਫੇਰ ਅੱਲਾਹ ਦਾ ਹੁਕਮ ਹੋਇਆ ਅਤੇ ਜੰਨਤ ਨੂੰ ਮੁਸ਼ਕਿਲਾਂ ਅਤੇ ਤਕਲੀਫਾਂ ਨਾਲ ਘੇਰ ਦਿੱਤਾ ਗਿਆ। ਉਸ ਤੋਂ ਬਾਅਦ ਫੇਰ ਜਿਬਰਾਈਲ ਨੂੰ ਕਿਹਾ: 'ਜੰਨਤ ਵੱਲ ਜਾਓ, ਅਤੇ ਉਸ ਨੂੰ ਤੇ ਉਸ ਵਿੱਚ ਉਸ ਦੇ ਵਾਸੀਆਂ ਲਈ ਜੋ ਕੁੱਝ ਤਿਆਰ ਕੀਤਾ ਗਿਆ ਹੈ, ਉਸ ਨੂੰ ਵੇਖੋ।' ਇਸ ਵਾਰ ਜਦੋਂ ਗਏ ਤਾਂ ਵੇਖਿਆ ਕਿ ਜੰਨਤ ਨੂੰ ਤਾਂ ਤਕਲੀਫ਼ਾਂ ਨਾਲ ਘੇਰ ਦਿੱਤਾ ਗਿਆ ਹੈ। ਤਾਂ ਵਾਪਸ ਆਉਣ ਤੋਂ ਬਾਅਦ ਕਿਹਾ: ਤੇਰੀ ਇੱਜ਼ਤ ਦੀ ਸੁੰਹ! ਮੈਨੂੰ ਇਸ ਗੱਲ ਦਾ ਡਰ ਹੈ ਕਿ ਕੋਈ ਵੀ ਇਸ ਵਿੱਚ ਦਾਖ਼ਲ ਨਹੀਂ ਹੋ ਸਕੇਗਾ। ਇਸ ਤੋਂ ਬਾਅਦ ਅੱਲਾਹ ਨੇ ਫ਼ਰਮਾਇਆ: 'ਜਾਓ ਜਹੰਨਮ ਨੂੰ ਅਤੇ ਉਸ ਵਿੱਚ ਜਹੰਨਮ ਦੇ ਵਾਸੀਆਂ ਲਈ ਜੋ ਕੁੱਝ ਮੈਂ ਤਿਆਰ ਕੀਤਾ ਹੈ, ਉਸਨੂੰ ਵੇਖੋ।' ਜਦੋਂ ਉੱਥੇ ਗਏ ਤਾਂ ਵੇਖਿਆ ਕਿ ਜਹੰਨਮ ਦਾ ਇੱਕ ਹਿੱਸਾ ਦੂਜੇ ਉੱਤੇ ਚੜ੍ਹ ਰਿਹਾ ਹੈ। ਸੋ ਉਹ ਵਾਪਸ ਆਏ ਤੇ ਕਿਹਾ: ਤੇਰੀ ਇੱਜ਼ਤ ਦੀ ਸੁੰਹ! ਇਸ ਵਿੱਚ ਤਾਂ ਕੋਈ ਵੀ ਦਾਖ਼ਲ ਨਹੀਂ ਹੋਵੇਗਾ। ਫੇਰ ਅੱਲਾਹ ਦਾ ਹੁਕਮ ਹੋਇਆ ਅਤੇ ਉਸ ਨੂੰ ਇੱਛਾਵਾਂ ਤੇ ਲਾਲਚਾਂ ਨਾਲ ਘੇਰ ਦਿੱਤਾ ਗਿਆ। ਉਸ ਤੋਂ ਬਾਅਦ ਅੱਲਾਹ ਨੇ ਫ਼ਰਮਾਇਆ: 'ਦੁਬਾਰਾ ਜਾਓ ਅਤੇ ਉਸ ਨੂੰ ਵੇਖੋ।' ਉਨ੍ਹਾਂ ਨੇ ਇਸ ਵਾਰ ਵੇਖਿਆ ਕਿ ਇਸਨੂੰ ਇੱਛਾਵਾਂ ਨਾਲ ਘੇਰ ਦਿੱਤਾ ਗਿਆ ਹੈ। ਸੋ ਉਹ ਵਾਪਸ ਆਏ ਤੇ ਕਿਹਾ: ਤੇਰੀ ਇੱਜ਼ਤ ਦੀ ਸੁੰਹ! ਹੁਣ ਮੈਨੂੰ ਡਰ ਹੈ ਕਿ ਕੋਈ ਵੀ ਇਸ ਤੋਂ ਬਚ ਨਹੀਂ ਸਕੇਗਾ, ਸਗੋਂ ਸਭ ਇਸ ਵਿੱਚ ਦਾਖ਼ਲ ਹੋਣਗੇ।"
Explanation
Benefits
ਗੈਬ (ਪਰੋਖ) ਅਤੇ ਅੱਲਾਹ ਤੇ ਉਸ ਦੇ ਰਸੂਲ ﷺ ਵੱਲੋਂ ਦੱਸੀ ਗਈ ਹਰ ਗੱਲ 'ਤੇ ਈਮਾਨ ਲਿਆਉਣਾ ਵਾਜਿਬ (ਜ਼ਰੂਰੀ) ਹੈ।
ਮੁਸੀਬਤਾਂ ਉੱਤੇ ਸਬਰ ਕਰਨ ਦੀ ਅਹਿਮੀਅਤ (ਮਹੱਤਤਾ), ਕਿਉਂਕਿ ਇਸ ਰਾਹੀਂ ਜੰਨਤ ਤੱਕ ਜਾਇਆ ਜਾ ਸਕਦਾ ਹੈ।
ਹਰਾਮ ਚੀਜ਼ਾਂ ਤੋਂ ਬਚਣ ਦੀ ਅਹਿਮੀਅਤ, ਕਿਉਂਕਿ ਇਹ ਚੀਜ਼ਾਂ ਜਹੰਨਮ ਵੱਲ ਲੈ ਜਾਂਦੀਆਂ ਹਨ।
ਅੱਲਾਹ ਨੇ ਜੰਨਤ ਨੂੰ ਮੁਸੀਬਤਾਂ ਅਤੇ ਜਹੰਨਮ ਨੂੰ ਇੱਛਾਵਾਂ ਨਾਲ ਘੇਰ ਦਿੱਤਾ ਹੈ। ਇਸੇ ਮੰਤਵ ਨਾਲ ਦੁਨਿਆਵੀ ਜ਼ਿੰਦਗੀ ਵਿੱਚ ਅਜ਼ਮਾਇਸ਼ਾਂ ਅਤੇ ਪ੍ਰੀਖਿਆਵਾਂ ਰੱਖੀਆਂ ਗਈਆਂ ਹਨ।
ਜੰਨਤ ਦਾ ਰਾਹ ਮੁਸ਼ਕਿਲ ਅਤੇ ਕਠਿਨ ਹੈ। ਇਸ ਨੂੰ ਪਾਰ ਕਰਨ ਲਈ ਈਮਾਨ ਦੇ ਨਾਲ ਸਬਰ ਤੇ ਬਰਦਾਸ਼ਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਕਿ ਜਹੰਨਮ ਦਾ ਰਾਹ ਦੁਨਿਆਵੀ ਇੱਛਾਵਾਂ ਤੇ ਮਨਮੋਹਕ ਚੀਜ਼ਾਂ ਨਾਲ ਘਿਰਿਆ ਹੋਇਆ ਹੈ।
Attribution
Categories
Share hadeeth
Sharing options

