افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65033[صحيح]
HadeethEnc · 1.22.0

ਅੱਲਾਹ ਤਆਲਾ ਕਿਆਮਤ ਦੇ ਦਿਨ ਮੇਰੀ ਉੱਮਤ ਵਿੱਚੋਂ ਇੱਕ ਆਦਮੀ ਨੂੰ ਛਾਂਟ ਕੇ ਸਭ ਦੇ ਸਾਹਮਣੇ ਲਿਆਵੇਗਾ

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਅੱਲਾਹ ਤਆਲਾ ਕਿਆਮਤ ਦੇ ਦਿਨ ਮੇਰੀ ਉੱਮਤ ਵਿੱਚੋਂ ਇੱਕ ਆਦਮੀ ਨੂੰ ਛਾਂਟ ਕੇ ਸਭ ਦੇ ਸਾਹਮਣੇ ਲਿਆਵੇਗਾ ਅਤੇ ਉਸਦੇ ਸਾਹਮਣੇ ਗੁਨਾਹਾਂ ਦੇ ਨੜਿਨਵੇਂ (99) ਖਾਤੇ (ਰਜਿਸਟਰ) ਖੋਲ੍ਹ ਦਿੱਤੇ ਜਾਣਗੇ। ਹਰ ਰਜਿਸਟਰ ਇੰਨਾ ਵੱਡਾ ਹੋਵੇਗਾ ਕਿ ਜਿੱਥੇ ਤੱਕ ਬੰਦੇ ਦੀ ਨਜ਼ਰ ਜਾਂਦੀ ਹੈ। ਫੇਰ ਅੱਲਾਹ ਉਸ ਨੂੰ ਪੁੱਛੇਗਾ: ਕੀ ਤੂੰ ਇਸ ਸਾਰੀ ਲਿਖਾਈ ਵਿੱਚੋਂ ਕਿਸੇ ਚੀਜ਼ ਦਾ ਇਨਕਾਰ ਕਰਦਾ ਹੈਂ? ਕੀ ਇਸਨੂੰ ਲਿਖਣ ਲਈ ਮੇਰੇ ਨਿਯੁਕਤ ਕੀਤੇ ਕਿਸੇ ਫਰਿਸ਼ਤੇ ਨੇ ਤੇਰੇ 'ਤੇ ਜ਼ੁਲਮ ਕੀਤਾ ਹੈ? ਉਹ ਕਹੇਗਾ: ਨਹੀਂ, ਹੇ ਮੇਰੇ ਰੱਬ! ਫੇਰ ਅੱਲਾਹ ਕਹੇਗਾ: ਕੀ ਤੇਰੇ ਕੋਲ ਪੇਸ਼ ਕਰਨ ਲਈ ਕੋਈ ਕਾਰਨ ਹੈ? ਉਹ ਕਹੇਗਾ: ਨਹੀਂ, ਹੇ ਮੇਰੇ ਰੱਬ! ਇਹ ਸੁਣ ਕੇ ਅੱਲਾਹ ਕਹੇਗਾ: ਸਾਡੇ ਕੋਲ ਤੇਰੀ ਇੱਕ ਨੇਕੀ ਰੱਖੀ ਹੋਈ ਹੈ। ਅੱਜ ਦੇ ਦਿਨ ਤੇਰੇ 'ਤੇ ਕੋਈ ਅਤਿਆਚਾਰ ਨਹੀਂ ਹੋਵੇਗਾ। ਫੇਰ ਇੱਕ ਪਰਚੀ ਕੱਢੀ ਜਾਵੇਗੀ ਜਿਸ ਵਿੱਚ ਲਿਖਿਆ ਹੋਵੇਗਾ: ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਇਲਾਹ (ਪੂਜਕ/ਇਸ਼ਟ) ਨਹੀਂ ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ਉਸ ਦੇ ਬੰਦੇ ਤੇ ਰਸੂਲ ਹਨ। ਫੇਰ ਅੱਲਾਹ ਕਹੇਗਾ: ਜਾ ਆਪਣੇ ਕਰਮਾਂ ਦਾ ਤੋਲਨਾ ਵੇਖ। ਉਹ ਕਹੇਗਾ: ਮੇਰੇ ਰੱਬ, ਇਨ੍ਹਾਂ ਰਜਿਸਟਰਾਂ ਦੇ ਸਾਹਮਣੇ ਇਸ ਪਰਚੀ ਦੀ ਕੀ ਹੈਸੀਅਤ ਹੈ? ਲੇਕਿਨ ਅੱਲਾਹ ਕਹੇਗਾ: ਤੇਰੇ ਨਾਲ ਕੋਈ ਜ਼ੁਲਮ (ਧੱਕਾ) ਨਹੀਂ ਹੋਵੇਗਾ। ਆਪ ﷺ ਨੇ ਫਰਮਾਇਆ: ਫੇਰ ਉਹ ਸਾਰੇ ਖਾਤੇ (ਰਜਿਸਟਰ) ਤੱਕੜੀ ਦੇ ਇੱਕ ਪੈਮਾਨੇ ਵਿੱਚ ਰੱਖੇ ਜਾਣਗੇ ਤੇ ਪਰਚੀ ਦੂਜੇ ਪੈਮਾਨੇ ਵਿੱਚ। ਫੇਰ ਉਹ ਸਾਰੇ ਰਜਿਸਟਰ ਹਲਕੇ ਹੋ ਜਾਣਗੇ ਤੇ ਪਰਚੀ ਭਾਰੀ ਹੋ ਜਾਵੇਗੀ; ਕਿਉਂਕਿ ਅੱਲਾਹ ਦੇ ਨਾਂ ਤੋਂ ਭਾਰੀ ਕੋਈ ਵੀ ਚੀਜ਼ ਨਹੀਂ ਹੋ ਸਕਦੀ।»
02

Explanation

ਇਸ ਹਦੀਸ ਵਿੱਚ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਕਿਆਮਤ ਦੇ ਦਿਨ ਉਨ੍ਹਾਂ ਦੀ ਉੱਮਤ ਵਿੱਚੋਂ ਇੱਕ ਬੰਦੇ ਨੂੰ ਚੁਣੇਗਾ ਅਤੇ ਸਾਰੀਆਂ ਮਖਲੂਕਾਂ ਦੇ ਸਾਹਮਣੇ ਲਿਆਵੇਗਾ ਤਾਂ ਜੋ ਉਸ ਦਾ ਹਿਸਾਬ-ਕਿਤਾਬ ਹੋ ਸਕੇ। ਫੇਰ ਅੱਲਾਹ ਤਆਲਾ ਉਸ ਅੱਗੇ ਨੜਿਨਵੇਂ ਰਜਿਸਟਰ ਰੱਖ ਦੇਵੇਗਾ, ਜਿਨ੍ਹਾਂ ਵਿੱਚ ਉਸ ਦੇ ਉਹ ਬੁਰੇ ਅਮਲਾਂ ਦਾ ਲੇਖਾ-ਜੋਖਾ ਹੋਵੇਗਾ ਜੋ ਉਹ ਦੁਨੀਆ ਵਿੱਚ ਕਰਿਆ ਕਰਦਾ ਸੀ। ਹਰ ਰਜਿਸਟਰ ਦੀ ਲੰਬਾਈ ਇੰਨੀ ਹੋਵੇਗੀ, ਜਿੰਨੀ ਬੰਦੇ ਦੀ ਨਿਗਾਹ ਦੀ ਹੱਦ ਹੈ। ਫੇਰ ਅੱਲਾਹ ਤਆਲਾ ਉਸ ਬੰਦੇ ਨੂੰ ਕਹੇਗਾ: "ਕੀ ਤੂੰ ਇਨ੍ਹਾਂ ਰਜਿਸਟਰਾਂ ਵਿੱਚ ਲਿਖੀ ਕਿਸੇ ਚੀਜ਼ ਦਾ ਇਨਕਾਰ ਕਰਦਾ ਹੈਂ? ਕੀ ਮੇਰੇ ਲਿਖਾਰੀ ਫ਼ਰਿਸ਼ਤਿਆਂ ਨੇ ਅਮਲ ਲਿਖਣ ਵਿੱਚ ਤੇਰੇ 'ਤੇ ਕੋਈ ਜ਼ੁਲਮ ਕੀਤਾ ਹੈ? ਉਹ ਆਦਮੀ ਜਵਾਬ ਦੇਵੇਗਾ: ਨਹੀਂ, ਹੇ ਮੇਰੇ ਰਬ! ਇਸ 'ਤੇ ਅੱਲਾਹ ਤਆਲਾ ਫਰਮਾਇਗਾ: "ਕੀ ਤੇਰੇ ਕੋਲ ਕੋਈ ਕਾਰਨ ਹੈ ਜਿਸ ਨਾਲ ਤੂੰ ਉਨ੍ਹਾਂ ਬੁਰੇ ਕਰਮਾਂ ਤੋਂ ਬਚ ਸਕੇ ਜੋ ਤੂੰ ਦੁਨੀਆ ਵਿੱਚ ਕੀਤੇ ਸਨ? ਉਦਾਹਰਣ ਲਈ ਕਿ ਇਹ ਭੁੱਲ-ਚੁੱਕ ਜਾਂ ਗਲਤੀ ਜਾਂ ਅਣਜਾਣੇ ਵਿੱਚ ਹੋ ਗਏ। ਉਹ ਆਦਮੀ ਕਹੇਗਾ: ਨਹੀਂ, ਹੇ ਮੇਰੇ ਰਬ! ਮੇਰੇ ਕੋਲ ਪੇਸ਼ ਕਰਨ ਲਈ ਕੋਈ ਉਚਿਤ ਕਾਰਨ ਨਹੀਂ ਹੈ। ਫੇਰ ਅੱਲਾਹ ਤਆਲਾ ਕਹੇਗਾ: (ਕੋਈ ਗੱਲ ਨਹੀਂ) ਮੇਰੇ ਕੋਲ ਤੇਰੀ ਇੱਕ ਨੇਕੀ ਰੱਖੀ ਹੋਈ ਹੈ ਅਤੇ ਅੱਜ ਤੇਰੇ ਨਾਲ ਕੋਈ ਅਤਿਆਚਾਰ ਨਹੀਂ ਕੀਤਾ ਜਾਵੇਗਾ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ: ਇਸ ਤੋਂ ਬਾਅਦ ਅੱਲਾਹ ਇੱਕ ਪਰਚੀ/ਕਾਰਡ ਕੱਢੇਗਾ ਜਿਸ 'ਤੇ ਲਿਖਿਆ ਹੋਵੇਗਾ: "ਅਸ਼ਹਦੁ ਅੱਲਾ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੱਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ਉਸ ਦੇ ਬੰਦੇ ਤੇ ਰਸੂਲ ਹਨ।) ਫੇਰ ਅੱਲਾਹ ਤਆਲਾ ਉਸ ਬੰਦੇ ਨੂੰ ਕਹੇਗਾ: ਜਾ ਆਪਣੇ ਕਰਮਾਂ ਦੇ ਤੋਲੇ ਜਾਣ ਦੀ ਥਾਂ 'ਤੇ ਹਾਜ਼ਰ ਹੋ ਜਾ। ਇਸ 'ਤੇ ਉਹ ਬੰਦਾ ਹੈਰਾਨੀ ਨਾਲ ਕਹੇਗਾ: ਹੇ ਰੱਬਾ! ਇਨ੍ਹਾਂ ਰਜਿਸਟਰਾਂ ਦੇ ਸਾਹਮਣੇ ਇਸ ਪਰਚੀ ਦਾ ਕੀ ਵਜ਼ਨ ਹੋ ਸਕਦਾ ਹੈ? ਅੱਲਾਹ ਤਆਲਾ ਕਹੇਗਾ: ਅੱਜ ਤੇਰੇ ਉੱਤੇ ਕੋਈ ਜ਼ੁਲਮ ਨਹੀਂ ਹੋਵੇਗਾ। ਅੱਲਾਹ ਦੇ ਨਬੀ ﷺ ਨੇ ਅੱਗੇ ਫਰਮਾਇਆ: ਫੇਰ ਉਨ੍ਹਾਂ ਰਜਿਸਟਰਾਂ ਨੂੰ ਤੱਕੜੀ ਦੇ ਇੱਕ ਪਾਸੇ ਰੱਖਿਆ ਜਾਵੇਗਾ ਅਤੇ ਪਰਚੀ ਨੂੰ ਦੂਜੇ ਪਾਸੇ ਰੱਖਿਆ ਜਾਵੇਗਾ। ਅੰਤ ਵਿੱਚ ਜਿਸ ਪਾਸੇ ਰਜਿਸਟਰ ਰੱਖੇ ਹੋਣਗੇ, ਉਹ ਹਲਕਾ ਹੋ ਕੇ ਉੱਤੇ ਉੱਠ ਜਾਵੇਗਾ ਅਤੇ ਜਿਸ ਪਾਸੇ ਪਰਚੀ ਹੋਵੇਗੀ, ਉਹ ਭਾਰੀ ਹੋ ਕੇ ਨੀਵਾਂ ਹੋ ਜਾਵੇਗਾ। ਇਸ ਤਰ੍ਹਾਂ ਅੱਲਾਹ ਤਆਲਾ ਉਸ ਨੂੰ ਮਾਫ ਕਰ ਦੇਵੇਗਾ।
03

Benefits

ਇਸ ਹਦੀਸ ਤੋਂ ਕਲਮਾ-ਏ-ਤੌਹੀਦ (ਲਾ ਇਲਾਹਾ ਇੱਲੱਲਾਹ) ਦੀ ਅਹਿਮੀਅਤ ਅਤੇ ਤੱਕੜੀ ਵਿੱਚ ਉਸਦੇ ਵੱਡੇ ਭਾਰ ਬਾਰੇ ਪਤਾ ਚੱਲਦਾ ਹੈ।
ਸਿਰਫ਼ ਜ਼ਬਾਨ ਨਾਲ "ਲਾ ਇਲਾਹਾ ਇੱਲੱਲਾਹ" ਕਹਿਣਾ ਕਾਫ਼ੀ ਨਹੀਂ ਹੈ, ਸਗੋਂ ਉਸਦੇ ਅਰਥਾਂ ਨੂੰ ਜਾਣਨਾ, ਸਮਝਣਾ ਅਤੇ ਉਸਦੇ ਮੁਤਾਬਕ ਅਮਲ ਕਰਨਾ ਵੀ ਜ਼ਰੂਰੀ ਹੈ।
ਸੱਚੀ ਤੇ ਖਾਲਸ ਆਗਿਆਕਾਰਤਾ ਅਤੇ ਮਜ਼ਬੂਤ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਈਸ਼ਟ ਮੰਨਣਾ) ਗੁਨਾਹਾਂ ਦੀ ਮਾਫ਼ੀ ਦਾ ਸਾਧਨ ਹਨ।
ਦਿਲਾਂ ਵਿੱਚ ਇਖਲਾਸ (ਅੱਲਾਹ ਦੀ ਸੱਚੀ ਆਗਿਆਕਾਰਤਾ) ਦੇ ਅਧਾਰ 'ਤੇ ਈਮਾਨ ਵੀ ਘੱਟਦਾ-ਵੱਧਦਾ ਹੈ। ਇਸ ਲਈ, ਕੁੱਝ ਲੋਕ ਇਸ ਕਲਮੇ (ਸ਼ਬਦਾਂ) ਨੂੰ ਤਾਂ ਮੰਨਦੇ ਹਨ, ਲੇਕਿਨ ਉਨ੍ਹਾਂ ਦੇ ਗੁਨਾਹਾਂ ਅਨੁਸਾਰ ਉਨ੍ਹਾਂ ਨੂੰ ਅਜ਼ਾਬ (ਸਜ਼ਾ) ਵੀ ਦਿੱਤਾ ਜਾਵੇਗਾ।

Attribution

[رواه الترمذي وابن ماجه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...