ਜੋ ਕੋਈ (ਮੁਸਲਮਾਨ ਆਗੂ ਦੀ) ਆਗਿਆਕਾਰੀ ਤੋਂ ਮੂੰਹ ਮੋੜ ਲਵੇ ਅਤੇ (ਮੁਸਲਮਾਨਾਂ ਦੀ) ਜਮਾਤ ਨੂੰ ਛੱਡ ਦੇਵੇ; ਫੇਰ ਇਸੇ ਹਾਲਤ ਵਿੱਚ ਉਸਦੀ ਮੌਤ ਹੋ ਜਾਵੇ, ਤਾਂ ਅਜਿਹੀ ਮੌਤ ਜਹਾਲਤ (ਇਸਲਾਮ ਤੋਂ ਪਹਿਲਾ ਅਗਿਆਨਤਾ ਦੇ ਦੌਰ) ਦੀ ਮੌਤ ਹੈ
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਕੋਈ (ਮੁਸਲਮਾਨ ਆਗੂ ਦੀ) ਆਗਿਆਕਾਰੀ ਤੋਂ ਮੂੰਹ ਮੋੜ ਲਵੇ ਅਤੇ (ਮੁਸਲਮਾਨਾਂ ਦੀ) ਜਮਾਤ ਨੂੰ ਛੱਡ ਦੇਵੇ; ਫੇਰ ਇਸੇ ਹਾਲਤ ਵਿੱਚ ਉਸਦੀ ਮੌਤ ਹੋ ਜਾਵੇ, ਤਾਂ ਅਜਿਹੀ ਮੌਤ ਜਹਾਲਤ (ਇਸਲਾਮ ਤੋਂ ਪਹਿਲਾ ਅਗਿਆਨਤਾ ਦੇ ਦੌਰ) ਦੀ ਮੌਤ ਹੈ। ਜੋ ਵਿਅਕਤੀ ਅਜਿਹੇ ਝੰਡੇ ਹੇਠ ਲੜਾਈ ਲੜੇ, ਜਿਸ ਦਾ ਮਕਸਦ ਸਪਸ਼ਟ ਨਾ ਹੋਵੇ, ਆਪਣੀ ਜਾਤ-ਬਰਾਦਰੀ ਦੇ ਘੁਮੰਡ ਵਿੱਚ ਗੁੱਸਾ ਹੁੰਦਾ ਹੋਵੇ ਜਾਂ ਜਾਤ-ਬਰਾਦਰੀ ਲਈ ਲੜਾਈ ਕਰਨ ਲਈ ਦੂਜਿਆਂ ਨੂੰ ਬੁਲਾਉਂਦਾ ਹੋਵੇ ਜਾਂ ਉਸ ਦਾ ਸਮਰਥਨ ਕਰਦਾ ਹੋਵੇ—ਫੇਰ ਉਸੇ ਹਾਲਤ ਵਿੱਚ ਮਾਰਿਆ ਜਾਵੇ, ਤਾਂ ਉਸ ਦੀ ਮੌਤ ਜਹਾਲਤ ਵਾਲੀ ਮੌਤ ਹੈ। ਜੋ ਕੋਈ ਮੇਰੀ ਉੱਮਤ ਵਿਰੁੱਧ ਲੜਨ ਲਈ ਨਿੱਕਲੇ ਅਤੇ ਉੱਮਤ ਦੇ ਨੇਕ ਤੇ ਬੁਰੇ ਸਾਰਿਆਂ ਨੂੰ ਮਾਰੇ—ਨਾ ਮੋਮਿਨ ਨੂੰ ਛੱਡੇ ਅਤੇ ਨਾ ਸੰਧੀ ਦਾ ਸਨਮਾਨ ਕਰੇ—ਤਾਂ ਅਜਿਹਾ ਵਿਅਕਤੀ ਮੇਰੇ ਵਿੱਚੋਂ ਨਹੀਂ ਹੈ ਅਤੇ ਮੈਂ ਉਸ ਵਿੱਚੋਂ ਨਹੀਂ ਹਾਂ।"
Explanation
ਅੱਗੇ ਆਪ ﷺ ਨੇ ਦੱਸਿਆ ਕਿ ਜਿਸ ਨੇ ਕਿਸੇ ਅਜਿਹੇ ਝੰਡੇ ਹੇਠ ਜੰਗ ਲੜੀ, ਜਿਸ ਬਾਰੇ ਇਹ ਪਤਾ ਨਾ ਹੋਵੇ ਕਿ ਉਹ ਹੱਕ-ਸੱਚ ਲਈ ਚੁਕਿਆ ਗਿਆ ਹੈ ਜਾਂ ਝੂਠ ਤੇ ਜ਼ੁਲਮ ਲਈ, ਫੇਰ ਉਹ ਦੀਨ (ਧਰਮ) ਲਈ ਨਹੀਂ, ਸਗੋਂ ਆਪਣੀ ਕੌਮ ਜਾਂ ਜਾਤ-ਬਰਾਦਰੀ ਪ੍ਰਤੀ ਪੱਖਪਾਤ ਦੇ ਜਜ਼ਬਾਤ ਕਾਰਨ ਗੁੱਸੇ ਵਿੱਚ ਆਉਂਦਾ ਹੋਵੇ ਅਤੇ ਇਲਮ (ਗਿਆਨ) ਤੇ ਸਿਆਣਪ ਤੋਂ ਦੂਰ ਹੋ ਕੇ ਕੇਵਲ ਜਾਤੀਵਾਦ ਦੀ ਬੁਨਿਆਦ 'ਤੇ ਜੰਗ ਲੜਦਾ ਹੋਵੇ ਅਤੇ ਇਸੇ ਹਾਲਤ ਵਿੱਚ ਮਰ ਜਾਵੇ, ਤਾਂ ਉਸ ਦੀ ਮੌਤ ਜਹਾਲਤ ਦੀ ਮੌਤ ਹੋਵੇਗੀ।
ਇਸੇ ਤਰ੍ਹਾਂ ਨਬੀ ﷺ ਨੇ ਦੱਸਿਆ ਕਿ ਜੋ ਵਿਅਕਤੀ ਆਪ ﷺ ਦੀ ਉੱਮਤ ਵਿਰੁੱਧ ਬਗਾਵਤ ਕਰੇ, ਉੱਮਤ ਦੇ ਚੰਗੇ ਅਤੇ ਮਾੜੇ ਹਰ ਆਦਮੀ ਨੂੰ ਕਤਲ ਕਰਨ ਲੱਗ ਜਾਵੇ, ਆਪਣੀਆਂ ਇਨ੍ਹਾਂ ਹਰਕਤਾਂ ਦੀ ਕੋਈ ਪਰਵਾਹ ਨਾ ਕਰੇ, ਮੋਮਿਨਾਂ (ਈਮਾਨ ਵਾਲਿਆਂ) ਦੇ ਕਤਲ ਦੀ ਸਜ਼ਾ ਤੋਂ ਵੀ ਨਾ ਡਰੇ, ਗੈਰ-ਮੁਸਲਮਾਨ ਹਕੂਮਤਾਂ ਨਾਲ ਕੀਤੇ ਵਾਅਦੇ ਤੇ ਸੰਧੀਆਂ ਨੂੰ ਪੂਰਾ ਨਾ ਕਰੇ, ਤਾਂ ਉਹ ਆਪਣੇ ਇਨ੍ਹਾਂ ਕਬੀਰਾ (ਵੱਡੇ) ਗੁਨਾਹਾਂ ਕਾਰਨ ਬੜੀ ਸਖਤ ਸਜ਼ਾ ਦਾ ਹੱਕਦਾਰ ਬਣ ਗਿਆ।
Benefits
ਇਸ ਹਦੀਸ ਵਿੱਚ ਮੁਸਲਮਾਨ ਹੁਕਮਰਾਨ ਦੀ ਪੈਰਵੀ ਤੋਂ ਬਾਹਰ ਨਿੱਕਲਣ ਅਤੇ ਮੁਸਲਮਾਨਾਂ ਦੀ ਜਮਾਤ ਤੋਂ ਵੱਖਰਾ ਹੋ ਜਾਣ ਤੋਂ ਬਹੁਤ ਜ਼ਿਆਦਾ ਸਾਵਧਾਨ ਕੀਤਾ ਗਿਆ ਹੈ। ਜੇਕਰ ਕੋਈ ਵਿਅਕਤੀ ਇਸ ਹਾਲਤ ਵਿੱਚ ਮਰ ਜਾਂਦਾ ਹੈ, ਤਾਂ ਉਹ ਜਹਾਲਤ ਦੇ ਜ਼ਮਾਨੇ ਦੇ ਲੋਕਾਂ ਦੀ ਮੌਤ ਮਰਦਾ ਹੈ।
ਇਸ ਹਦੀਸ ਵਿੱਚ ਜਾਤੀਵਾਦ (ਪੱਖਪਾਤ) ਦੇ ਅਧਾਰ 'ਤੇ ਜੰਗ ਕਰਨ ਤੋਂ ਮਨਾਹ ਕੀਤਾ ਗਿਆ ਹੈ।
ਵਚਨਾਂ ਨੂੰ ਪੂਰਾ ਕਰਨਾ ਵਾਜਿਬ (ਲਾਜ਼ਮੀ) ਹੈ।
ਇਮਾਮ (ਮੁਸਲਮਾਨ ਆਗੂ) ਦੀ ਆਗਿਆ ਦਾ ਪਾਲਣ ਕਰਨ ਅਤੇ ਜਮਾਤ ਨਾਲ ਜੁੜੇ ਰਹਿਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ਨਾਲ ਅਮਨ-ਸ਼ਾਂਤੀ ਦਾ ਮਹੌਲ ਬਣਿਆ ਰਹਿੰਦਾ ਹੈ ਅਤੇ ਸਭ ਕੁੱਝ ਠੀਕ ਰਹਿੰਦਾ ਹੈ।
ਜਹਾਲਤ ਦੇ ਜ਼ਮਾਨੇ ਦੇ ਲੋਕਾਂ ਦੀ ਮੁਸ਼ਾਬੀਹਤ (ਸਮਾਨਤਾ) ਅਪਨਾਉਣ ਦੀ ਮਨਾਹੀ।
ਮੁਸਲਮਾਨਾਂ ਦੀ ਜਮਾਤ ਨਾਲ ਲਾਜ਼ਮੀ ਤੌਰ 'ਤੇ ਜੁੜੇ ਰਹਿਣ ਦਾ ਹੁਕਮ।
Attribution
Categories
Share hadeeth
Sharing options

