HadeethEnc · 1.36.0
ਅੱਲਾਹ ਤਆਲਾ ਨੇ ਮੇਰੀ ਉੱਮਤ ਦੇ ਉਨ੍ਹਾਂ ਵਿਚਾਰਾਂ ਨੂੰ ਮਾਫ਼ ਕਰ ਦਿੱਤਾ ਹੈ, ਜੋ ਉਨ੍ਹਾਂ ਦੇ ਦਿਲਾਂ ਵਿੱਚ ਪੈਦਾ ਹੁੰਦੇ ਹਨ, ਜਦੋਂ ਤੱਕ ਉਨ੍ਹਾਂ 'ਤੇ ਅਮਲ ਨਾ ਕਰ ਲੈਣ ਜਾਂ ਉਨ੍ਹਾਂ ਨੂੰ ਜ਼ਬਾਨ ਨਾਲ ਬੋਲ ਨਾ ਲੈਣ।
Available translations
Choose an available translation of this Hadeeth
01
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਅੱਲਾਹ ਤਆਲਾ ਨੇ ਮੇਰੀ ਉੱਮਤ ਦੇ ਉਨ੍ਹਾਂ ਵਿਚਾਰਾਂ ਨੂੰ ਮਾਫ਼ ਕਰ ਦਿੱਤਾ ਹੈ, ਜੋ ਉਨ੍ਹਾਂ ਦੇ ਦਿਲਾਂ ਵਿੱਚ ਪੈਦਾ ਹੁੰਦੇ ਹਨ, ਜਦੋਂ ਤੱਕ ਉਨ੍ਹਾਂ 'ਤੇ ਅਮਲ ਨਾ ਕਰ ਲੈਣ ਜਾਂ ਉਨ੍ਹਾਂ ਨੂੰ ਜ਼ਬਾਨ ਨਾਲ ਬੋਲ ਨਾ ਲੈਣ।"
02
Explanation
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਇੱਕ ਮੁਸਲਮਾਨ ਦੇ ਦਿਲ ਵਿੱਚ ਆਉਣ ਵਾਲੇ ਬੁਰੇ ਵਿਚਾਰਾਂ (ਖਿਆਲਾਂ) ਦੇ ਅਧਾਰ 'ਤੇ ਉਸ ਸਮੇਂ ਤੱਕ ਉਸ ਦਾ ਹਿਸਾਬ ਨਹੀਂ ਹੋਵੇਗਾ, ਜਦੋਂ ਤੱਕ ਉਨ੍ਹਾਂ 'ਤੇ ਅਮਲ ਨਾ ਕੀਤਾ ਜਾਵੇ ਜਾਂ ਉਨ੍ਹਾਂ ਨੂੰ ਬੋਲਿਆ ਨਾ ਜਾਵੇ। ਕਿਉਂਕਿ ਅਜਿਹੇ ਖਿਆਲ ਮਾਫ਼ ਹਨ। ਇਹ ਅੱਲਾਹ ਦੀ ਕਿਰਪਾ ਹੈ ਕਿ ਉਸਨੇ ਮੁਹੰਮਦ ﷺ ਦੇ ਉੱਮਤੀ ਦੇ ਦਿਮਾਗ ਵਿੱਚ ਘੁੰਮਣ ਵਾਲੇ ਅਤੇ ਉਸ ਦੇ ਦਿਲ ਵਿੱਚ ਪੈਦਾ ਹੋਣ ਵਾਲੇ ਖਿਆਲਾਂ ਨੂੰ ਉਸ ਸਮੇਂ ਤੱਕ ਹਿਸਾਬ ਦੇ ਹੱਕਦਾਰ ਕਰਾਰ ਨਹੀਂ ਦਿੱਤਾ ਹੈ, ਜਦੋਂ ਤੱਕ ਦਿਲ ਵਿੱਚ ਬੈਠ ਨਾ ਜਾਣ ਅਤੇ ਦਿਲ ਉਨ੍ਹਾਂ ਨਾਲ ਸੰਤੁਸ਼ਟ ਨਾ ਹੋ ਜਾਵੇ। ਹਾਂ, ਜਿਸ ਦੇ ਦਿਲ ਵਿੱਚ ਘੁਮੰਡ, ਹੰਕਾਰ ਅਤੇ ਨਿਫ਼ਾਕ (ਪਖੰਡ) ਆਦਿ ਬੁਰੇ ਖਿਆਲ ਬੈਠ ਜਾਣ ਅਤੇ ਘਰ ਕਰ ਜਾਣ ਜਾਂ ਇਨਸਾਨ ਆਪਣੇ ਸ਼ਰੀਰ ਦੇ ਅੰਗਾਂ ਦੁਆਰਾ ਉਨ੍ਹਾਂ 'ਤੇ ਅਮਲ ਕਰ ਲਵੇ ਜਾਂ ਜ਼ਬਾਨ ਨਾਲ ਕਹਿ ਦੇਵੇ — ਤਾਂ ਉਹ ਹਿਸਾਬ ਦਾ ਹੱਕਦਾਰ ਹੋਵੇਗਾ।
03
Benefits
ਅੱਲਾਹ ਤਆਲਾ ਨੇ ਉਨ੍ਹਾਂ ਵਿਚਾਰਾਂ ਤੇ ਖਿਆਲਾਂ ਨੂੰ ਮਾਫ਼ ਕਰ ਦਿੱਤਾ ਹੈ, ਜੋ ਦਿਲ ਵਿੱਚ ਪੈਦਾ ਹੁੰਦੇ ਹਨ। ਭਾਵ ਜਿਨ੍ਹਾਂ ਬਾਰੇ ਇਨਸਾਨ ਦਿਲ ਵਿੱਚ ਸੋਚਦਾ ਹੈ ਅਤੇ ਜੋ ਉਸ ਦੇ ਦਿਮਾਗ ਤੋਂ ਲੰਘਦੇ ਹਨ।
ਜੇਕਰ ਇਨਸਾਨ ਦੇ ਮਨ ਵਿੱਚ ਤਲਾਕ ਦਾ ਖਿਆਲ ਆਵੇ, ਲੇਕਿਨ ਨਾ ਉਹ ਉਸਨੂੰ ਜ਼ਬਾਨ ਨਾਲ ਬੋਲੇ ਅਤੇ ਨਾ ਕਲਮ (ਪੇਨ) ਨਾਲ ਲਿਖੇ, ਤਾਂ ਉਸਦਾ ਆਪਣੇ ਦਿਲ ਵਿੱਚ ਤਲਾਕ ਬਾਰੇ ਸੋਚਣਾ ਤਲਾਕ ਨਹੀਂ ਮੰਨਿਆ ਜਾਵੇਗਾ।
ਦਿਲ ਵਿੱਚ ਆਉਣ ਵਾਲੇ ਖਿਆਲ ਭਾਵੇਂ ਕਿੰਨੇ ਵੀ ਵੱਡੇ ਹੋਣ, ਉਸ ਸਮੇਂ ਤੱਕ ਪਕੜ (ਹਿਸਾਬ) ਦੇ ਹੱਕਦਾਰ ਨਹੀਂ ਬਣਦੇ, ਜਦੋਂ ਤੱਕ ਦਿਲ ਵਿੱਚ ਘਰ ਨਾ ਕਰ ਜਾਣ ਅਤੇ ਇਨਸਾਨ ਉਨ੍ਹਾਂ 'ਤੇ ਅਮਲ ਨਾ ਕਰੇ ਜਾਂ ਆਪਣੀ ਜ਼ਬਾਨ 'ਤੇ ਨਾ ਲੈ ਆਵੇ।
ਮੁਹੰਮਦ ﷺ ਦੀ ਉੱਮਤ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਦਿਲ ਵਿੱਚ ਆਉਣ ਵਾਲੇ ਵਿਚਾਰਾਂ ਬਾਰੇ ਪੁੱਛਿਆ ਨਹੀਂ ਜਾਵੇਗਾ। ਜਦਕਿ ਪਿਛਲੀਆਂ ਸਾਰੀਆਂ ਉੱਮਤਾਂ ਤੋਂ ਪੁੱਛਿਆ ਜਾਵੇਗਾ।

Attribution
[متفق عليه]
Categories
Share
Share hadeeth
Sharing options
3Views0Cards0Shares