HadeethEnc · 1.29.0
ਉਸ ਵਿਅਕਤੀ ਦੀ ਨਮਾਜ਼ ਨਹੀਂ ਹੁੰਦੀ, ਜੋ ਸੂਰਤ ਫਾਤਿਹਾ ਨਹੀਂ ਪੜ੍ਹਦਾ।
Available translations
Choose an available translation of this Hadeeth
01
Hadeeth text
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫ਼ਰਮਾਇਆ: «ਉਸ ਵਿਅਕਤੀ ਦੀ ਨਮਾਜ਼ ਨਹੀਂ ਹੁੰਦੀ, ਜੋ ਸੂਰਤ ਫਾਤਿਹਾ ਨਹੀਂ ਪੜ੍ਹਦਾ।»
02
Explanation
ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਸੂਰਤ ਫਾਤਿਹਾ ਪੜ੍ਹੇ ਬਗੈਰ ਨਮਾਜ਼ ਸਹੀ ਨਹੀਂ ਹੁੰਦੀ। ਹਰ ਰਕਆਤ ਵਿੱਚ ਸੂਰਤ ਫਾਤਿਹਾ ਪੜ੍ਹਨਾ ਨਮਾਜ਼ ਦਾ ਇੱਕ ਰੁਕਨ (ਥੰਮ੍ਹ) ਹੈ।
03
Benefits
ਜੇਕਰ ਸੂਰਤ ਫਾਤਿਹਾ ਪੜ੍ਹਨ ਦੀ ਤਾਕਤ ਹੋਵੇ, ਤਾਂ ਦੂਜੀ ਕੋਈ ਸੂਰਤ ਉਸ ਦੀ ਜਗ੍ਹਾ ਨਹੀਂ ਲੈ ਸਕਦੀ।
ਜਾਣ-ਬੁੱਝ ਕੇ, ਅਗਿਆਨਤਾ (ਭੁਲੇਖੇ) ਵਿੱਚ ਜਾਂ ਭੁੱਲ ਜਾਣ 'ਤੇ ਕਿਸੇ ਰਕਆਤ ਵਿੱਚ ਸੂਰਤ ਫਾਤਿਹਾ ਪੜ੍ਹੀ ਨਾ ਜਾਵੇ, ਤਾਂ ਉਹ ਰਕਆਤ ਬਾਤਿਲ (ਰੱਦ) ਹੋ ਜਾਂਦੀ ਹੈ। ਕਿਉਂਕਿ ਸੂਰਤ ਫਾਤਿਹਾ ਨਮਾਜ਼ ਦਾ ਇੱਕ ਰੁਕਨ (ਥੰਮ੍ਹ) ਹੈ ਅਤੇ ਰੁਕਨਾਂ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ।
ਜੇਕਰ ਮੁਕਤਦੀ (ਇਮਾਮ ਦੇ ਪਿੱਛੇ ਨਮਾਜ਼ ਪੜ੍ਹਨ ਵਾਲਾ) ਇਮਾਮ ਨੂੰ ਰੁਕੂ ਵਿੱਚ ਜਾ ਕੇ ਮਿਲ ਜਾਵੇ, ਤਾਂ ਉਸ ਲਈ ਸੂਰਤ ਫਾਤਿਹਾ ਪੜ੍ਹਨਾ ਜ਼ਰੂਰੀ ਨਹੀਂ ਰਹਿੰਦਾ।

Attribution
[متفق عليه]
Categories
Share
Share hadeeth
Sharing options
3Views0Cards0Shares