'ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਸਿਖਾਉਣਾ ਚਾਹੁੰਦਾ ਹਾਂ। ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਅੱਲਾਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਅੱਲਾਹ ਨੂੰ ਆਪਣੇ ਸਾਹਮਣੇ ਪਾਵੇਂਗਾ। ਜਦੋਂ ਕੁੱਝ ਮੰਗੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ
Choose an available translation of this Hadeeth
Hadeeth text
ਅਬਦੁੱਲਾਹ ਬਿਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਇੱਕ ਦਿਨ ਰਸੂਲ ਅੱਲਾਹ ﷺ ਦੇ ਪਿੱਛੇ (ਸਫਰ ਜਾਂ ਸਵਾਰੀ 'ਤੇ) ਸੀ, ਉਸ ਸਮੇਂ ਨਬੀ ﷺ ਨੇ ਮੈਨੂੰ ਕਿਹਾ: "'ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਸਿਖਾਉਣਾ ਚਾਹੁੰਦਾ ਹਾਂ। ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਅੱਲਾਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਅੱਲਾਹ ਨੂੰ ਆਪਣੇ ਸਾਹਮਣੇ ਪਾਵੇਂਗਾ। ਜਦੋਂ ਕੁੱਝ ਮੰਗੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ। ਇਸ ਗੱਲ ਨੂੰ ਜਾਣ ਲੈ ਕਿ ਜੇ ਸਾਰੇ ਲੋਕੀ ਮਿਲਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਲਾਭ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ ਅਤੇ ਜੇ ਉਹ ਸਾਰੇ ਮਿਲਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਨੁਕਸਾਨ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ। ਕਲਮ ਉਠਾਈ ਜਾ ਚੁੱਕੀ ਹੈ ਅਤੇ ਲਿਖਤਾਂ ਸੁੱਕ ਚੁੱਕੀਆਂ ਹਨ।"
Explanation
ਅੱਲਾਹ ਦੇ ਹੁਕਮਾਂ ਦੀ ਰੱਖਿਆ ਕਰਕੇ ਅਤੇ ਉਸ ਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਇਸ ਤਰੀਕੇ ਨਾਲ ਅੱਲਾਹ ਦੀ ਰੱਖਿਆ ਕਰ ਕਿ ਉਹ ਤੈਨੂੰ ਨੇਕੀ ਤੇ ਅੱਲਾਹ ਦੇ ਨੇੜੇ ਕਰਨ ਵਾਲੇ ਕੰਮਾਂ ਵਿੱਚ ਰੁੱਝਿਆ ਪਾਵੇ, ਨਾ ਕਿ ਗੁਨਾਹਾਂ ਤੇ ਮਾੜੇ ਕੰਮਾਂ ਵਿੱਚ ਰੁੱਝਿਆ ਪਾਵੇ। ਜੇ ਤੂੰ ਇੰਜ ਕਰੇਂਗਾ ਤਾਂ ਬਦਲੇ ਵਿੱਚ ਅੱਲਾਹ ਤੈਨੂੰ ਦੁਨੀਆ ਤੇ ਆਖ਼ਰਤ ਦੀਆਂ ਮਾੜੀਆਂ ਚੀਜ਼ਾਂ ਤੋਂ ਸੁਰੱਖਿਅਤ ਰੱਖੇਗਾ, ਅਤੇ ਤੂੰ ਜਿੱਥੇ ਵੀ ਜਾਵੇਂਗਾ, ਹਰ ਕੰਮ ਵਿੱਚ ਤੇਰੀ ਮਦਦ ਕਰੇਗਾ।
ਜੇ ਤੂੰ ਕੁੱਝ ਮੰਗਣਾ ਚਾਹਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀਂ, ਕਿਉਂਕਿ ਉਹੀਓ ਹੈ ਜੋ ਮੰਗਣ ਵਾਲਿਆਂ ਦੀ ਦੁਆਵਾਂ ਕਬੂਲ ਕਰਦਾ ਹੈ।
ਜੇ ਕਿਸੇ ਦੀ ਮਦਦ ਲੈਣੀ ਚਾਹਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲੇਈਂ।
ਤੇਰੇ ਦਿਲ ਵਿੱਚ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਹੈ ਕਿ ਜੇਕਰ ਧਰਤੀ 'ਤੇ ਰਹਿਣ ਵਾਲੇ ਸਾਰੇ ਲੋਕ ਮਿਲ ਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਲਾਭ ਦੇ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੀ ਕਿਸਮਤ ਵਿੱਚ ਲਿਖ ਰੱਖਿਆ ਹੈ ਅਤੇ ਜੇਕਰ ਧਰਤੀ 'ਤੇ ਰਹਿਣ ਵਾਲੇ ਸਾਰੇ ਲੋਕ ਮਿਲ ਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਉਸ ਤੋਂ ਵੱਧ ਨੁਕਸਾਨ ਨਹੀਂ ਪਹੁੰਚਾ ਸਕਦੇ ਜਿੰਨਾ ਅੱਲਾਹ ਨੇ ਤੇਰੀ ਕਿਸਮਤ ਵਿੱਚ ਲਿਖ ਰੱਖਿਆ ਹੈ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਅੱਲਾਹ ਤਆਲਾ ਨੇ ਆਪਣੀ ਹਿਕਮਤ (ਸੂਝ-ਬੁਝ) ਅਤੇ ਇਲਮ (ਗਿਆਨ) ਦੇ ਹਿਸਾਬ ਨਾਲ ਪਹਿਲਾਂ ਹੀ ਲਿਖ ਰੱਖਿਆ ਹੈ ਅਤੇ ਅੱਲਾਹ ਦੇ ਲਿਖੇ ਹੋਏ ਵਿੱਚ ਕੋਈ ਬਦਲਾਵ ਹੋਣਾ ਸੰਭਵ ਨਹੀਂ ਹੈ।
Benefits
ਅੱਲਾਹ ਤਆਲਾ ਇਨਸਾਨ ਨੂੰ ਉਸੇ ਦਰਜੇ ਦਾ ਬਦਲਾ ਦਿੰਦਾ ਹੈ ਜਿਸ ਦਰਜੇ ਦਾ ਉਸਦਾ ਅਮਲ ਹੁੰਦਾ ਹੈ
ਸਿਰਫ ਅੱਲਾਹ ਉੱਤੇ ਹੀ ਭਰੋਸਾ ਤੇ ਯਕੀਨ ਰੱਖਣ ਦਾ ਹੁਕਮ, ਕਿਉਂਕਿ ਓਹੀਓ ਹੈ ਜੋ ਸਾਰੇ ਕੰਮ ਸੰਵਾਰਦਾ ਹੈ।
ਅੱਲਾਹ ਦੇ ਫੈਸਲੇ ਤੇ ਤਕਦੀਰ 'ਤੇ ਈਮਾਨ ਲਿਆਉਣਾ, ਉਸ ਦੀ ਰਜ਼ਾ ਤੋਂ ਰਾਜ਼ੀ ਰਹਿਣਾ ਅਤੇ ਇਹ ਈਮਾਨ ਰੱਖਣਾ ਕਿ ਅੱਲਾਹ ਨੇ ਹਰ ਚੀਜ਼ ਬਾਰੇ ਪਹਿਲਾਂ ਤੋਂ ਹੀ ਲਿਖ ਰੱਖਿਆ ਹੈ।
ਜੋ ਕੋਈ ਵੀ ਅੱਲਾਹ ਦੇ ਹੁਕਮਾਂ ਨੂੰ ਬਰਬਾਦ ਕਰੇਗਾ, ਅੱਲਾਹ ਉਸ ਨੂੰ ਬਰਬਾਦ ਕਰ ਦੇਵੇਗਾ ਅਤੇ ਉਸ ਦੀ ਸੁਰੱਖਿਆ ਨਹੀਂ ਕਰੇਗਾ।
Attribution
Categories
Share hadeeth
Sharing options · 0 Total shares

