HadeethEnc · 1.22.0
“ਕਿਸੇ ਮੁਸਲਮਾਨ ਦਾ ਖੂਨ ਸਿਰਫ਼ ਤਿੰਨ ਹਾਲਤਾਂ ਵਿੱਚ ਜਾਇਜ਼ ਹੈ
Available translations
Choose an available translation of this Hadeeth
01
Hadeeth text
ਅਬਦੁੱਲਾਹ ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਕਿਸੇ ਮੁਸਲਮਾਨ ਦਾ ਖੂਨ ਸਿਰਫ਼ ਤਿੰਨ ਹਾਲਤਾਂ ਵਿੱਚ ਜਾਇਜ਼ ਹੈ: ਉਹ ਵਿਵਾਹਿਤ ਬਦਕਾਰ ਹੋਵੇ, ਕਤਲ ਦੇ ਬਦਲੇ ਕਤਲ ਕਰਨ ਦੀ ਨੌਬਤ ਹੋਵੇ ਅਤੇ ਉਹ ਜੋ ਆਪਣੇ ਦੀਨ ਨੂੰ ਛੱਡ ਦੇਵੇ ਤੇ (ਮੁਸਲਮਾਨਾਂ ਦੀ) ਜਮਾਤ ਤੋਂ ਅਲੱਗ ਹੋ ਜਾਵੇ।”
02
Explanation
ਨਬੀ ﷺ ਨੇ ਫਰਮਾਇਆ ਹੈ ਕਿ ਮੁਸਲਮਾਨ ਦਾ ਖੂਨ ਵਰ੍ਹਾਉਣਾ ਹਰਾਮ ਹੈ। ਇਸ ਦੀ ਇਜਾਜ਼ਤ ਸਿਰਫ ਉਸੇ ਸਮੇਂ ਦਿੱਤੀ ਜਾਂਦੀ ਹੈ ਜਦੋਂ ਉਹ ਨਿਮਨਲਿਖਤ ਤਿੰਨ ਕੰਮਾਂ ਵਿੱਚੋਂ ਕੋਈ ਇੱਕ ਕਰ ਦੇਵੇ: ਪਹਿਲਾ: ਉਸ ਨੇ ਵਿਆਹ ਕਰਨ ਤੋਂ ਬਾਅਦ ਜ਼ਿਨਾ (ਬਦਕਾਰੀ/ਵਿਭਚਾਰੀ) ਕੀਤੀ ਹੋਵੇ। ਉਸ ਨੂੰ ਸੰਗਸਾਰ (ਪੱਥਰਾਂ ਨਾਲ ਸਜ਼ਾ ਦੇ ਕੇ) ਮਾਰਨਾ ਜਾਇਜ਼ ਹੋ ਜਾਂਦਾ ਹੈ। ਦੂਜਾ: ਉਸ ਨੇ ਜੋ ਜਾਣਬੁੱਝ ਕੇ ਤੇ ਬੇਇਨਸਾਫ਼ੀ ਨਾਲ ਕਿਸੇ ਨਿਰਦੋਸ਼ ਵਿਅਕਤੀ ਦਾ ਕਤਲ ਕੀਤਾ ਹੋਵੇ। ਅਜਿਹੇ ਵਿਅਕਤੀ ਨੂੰ ਕੁੱਝ ਸ਼ਰਤਾਂ ਨਾਲ ਕਤਲ ਕਰ ਦਿੱਤਾ ਜਾਵੇਗਾ। ਤੀਜਾ: ਉਹ ਮੁਸਲਮਾਨਾਂ ਦੀ ਜਮਾਤ ਤੋਂ ਬਾਹਰ ਨਿੱਕਲ ਗਿਆ ਹੋਵੇ। ਭਾਵੇਂ ਉਹ ਪੂਰੇ ਤਰੀਕੇ ਨਾਲ ਇਸਲਾਮ ਧਰਮ ਨੂੰ ਤਰਕ ਕਰ ਕੇ ਮੁਰਤਦ (ਅਧਰਮੀ) ਹੋ ਜਾਵੇ ਜਾਂ ਮੁਰਤਦ ਨਾ ਹੋਵੇ, ਲੇਕਿਨ ਇਸਲਾਮ ਦੇ ਕੁੱਝ ਭਾਗਾਂ ਨੂੰ ਛੱਡ ਕੇ ਮੁਸਲਮਾਨਾਂ ਦੀ ਜਮਾਤ ਤੋ ਵੱਖ ਹੋ ਜਾਵੇ — ਜਿਵੇਂ ਬਗਾਵਤ ਕਰ ਕੇ, ਰਸਤੇ ਵਿੱਚ ਲੁੱਟ-ਮਾਰ ਕਰ ਕੇ ਅਤੇ ਮੁਸਲਮਾਨਾਂ ਨਾਲ ਜੰਗ ਕਰ ਕੇ ਜੋ ਕਿ ਖਵਾਰਿਜ ਆਦਿ ਲੋਕ ਕਰਦੇ ਹਨ।
03
Benefits
ਇਨ੍ਹਾਂ ਤਿੰਨ ਕੰਮਾਂ ਨੂੰ ਕਰਨਾ ਹਰਾਮ ਹੈ। ਜੋ ਕੋਈ ਵੀ ਇਨ੍ਹਾਂ ਵਿੱਚੋਂ ਕੋਈ ਇੱਕ ਕੰਮ ਕਰਦਾ ਹੈ, ਉਹ ਮੌਤ ਦੀ ਸਜ਼ਾ ਹੱਕਦਾਰ ਬਣ ਜਾਂਦਾ ਹੈ। ਮੌਤ ਦੀ ਸਜ਼ਾ ਦਾ ਹੱਕਦਾਰ ਜਾਂ ਤਾਂ ਕ਼ੁਫ਼ਰ ਦੇ ਕਾਰਨ ਬਣਦਾ ਹੈ ਭਾਵ ਇਸਲਾਮ ਨੂੰ ਤਰਕ ਕਰਨ ਨਾਲ ਜਾਂ ਫਿਰ ਸ਼ਰੀਅਤੀ ਸਜ਼ਾ ਦੇ ਤੌਰ 'ਤੇ ਜਿਵੇਂ ਸ਼ਾਦੀ-ਸ਼ੁਦਾ ਜ਼ਿਨਾ ਕਰਨ ਵਾਲਾ ਅਤੇ ਜਾਣ-ਬੁੱਝ ਕੇ ਕਿਸੇ ਨੂੰ ਕਤਲ ਕਰਨ ਵਾਲਾ।
ਆਪਣੀ ਇੱਜ਼ਤ ਅਤੇ ਸ਼ਰਮ ਦੀ ਸੁਰੱਖਿਆ ਕਰਨਾ ਅਤੇ ਆਪਣੇ ਚਰਿੱਤਰ ਨੂੰ ਬੇਦਾਗ ਰੱਖਣਾ ਜ਼ਰੂਰੀ ਹੈ।
ਮੁਸਲਮਾਨ ਦੀ ਇੱਜ਼ਤ ਕਰਨਾ ਅਤੇ ਇਹ ਮੰਨਣਾ ਕਿ ਉਸਦਾ ਖੂਨ (ਜਾਨ) ਪਵਿੱਤਰ ਤੇ ਸੁਰੱਖਿਅਤ ਹੈ, ਲਾਜ਼ਮੀ ਹੈ।
ਮੁਸਲਮਾਨਾਂ ਦੀ ਜਮਾਤ ਨਾਲ ਜੁੜੇ ਰਹਿਣ ਅਤੇ ਉਸ ਤੋਂ ਵੱਖ ਨਾ ਹੋਣ ਦੀ ਪ੍ਰੇਰਨਾ।
ਨਬੀ ﷺ ਦਾ ਸਿੱਖਿਆ ਦੇਣ ਦਾ ਇੱਕ ਸੋਹਣਾ ਤਰੀਕਾ ਕਿ ਕਈ ਵਾਰੀ ਆਪ ﷺ ਆਪਣੀ ਗੱਲ ਨੂੰ ਵੰਡ ਕੇ ਦੱਸਦੇ ਸੀ। ਕਿਉਂਕਿ ਇੱਕ ਤਾਂ ਵੰਡਣ ਨਾਲ ਮਸਲੇ ਸਿਮਟ ਜਾਂਦੇ ਹਨ ਅਤੇ ਦੂਜਾ ਯਾਦ ਰੱਖਣਾ ਵੀ ਆਸਾਨ ਹੋ ਜਾਂਦਾ ਹੈ।
ਅੱਲਾਹ ਨੇ ਸ਼ਰੀਅਤ ਵਿੱਚ ਸਜ਼ਾਵਾਂ ਨੂੰ ਇਸ ਲਈ ਰੱਖਿਆ ਹੈ ਤਾਂ ਜੋ ਜੁਰਮਾਂ ਨੂੰ ਰੋਕਿਆ ਜਾਵੇ, ਸਮਾਜ ਦੀ ਸੁਰੱਖਿਅਤ ਕੀਤਾ ਜਾਵੇ ਅਤੇ ਉਸਨੂੰ ਅਪਰਾਧਾਂ ਤੋਂ ਮੁਕਤ ਕੀਤਾ ਜਾਵੇ।
ਇਨ੍ਹਾਂ ਸਜ਼ਾਵਾਂ ਨੂੰ ਲਾਗੂ ਕਰਨਾ ਸਿਰਫ਼ ਸ਼ਾਸਕ/ਹੁਕਮਰਾਨ ਦਾ ਕੰਮ ਹੈ।
ਕਤਲ ਕਰਨ ਦੇ ਉਪਰੋਕਤ ਤਿੰਨ ਕਾਰਨਾਂ ਤੋਂ ਇਲਾਵਾ ਵੀ ਹੋਰ ਕਾਰਨ ਹਨ।ਹਾਲਾਂਕਿ, ਉਹ ਇਨ੍ਹਾਂ ਤਿੰਨ ਕਾਰਨਾਂ ਦੇ ਦਾਇਰੇ ਤੋਂ ਬਾਹਰ ਨਹੀਂ ਹੁੰਦੇ। ਇਬਨ ਅਰਬੀ ਮਾਲਕੀ ਕਹਿੰਦੇ ਹਨ: ਬਾਕੀ ਕਾਰਨ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਤਿੰਨ ਕਾਰਨਾਂ ਤੋਂ ਬਾਹਰ ਨਹੀਂ ਹਨ। ਕਿਉਂਕਿ ਜੋ ਵਿਅਕਤੀ ਜਾਦੂ ਕਰਦਾ ਹੈ ਅਤੇ ਅੱਲਾਹ ਦੇ ਨਬੀ ﷺ ਨੂੰ ਗਾਲਾਂ ਕੱਢਦਾ ਹੈ, ਉਹ ਆਪਣੇ ਦੀਨ ਨੂੰ ਛੱਡਣ ਵਾਲਿਆਂ ਦੀ ਸ਼੍ਰੇਣੀ (ਵਰਗ) ਵਿੱਚ ਆਉਂਦਾ ਹੈ।

Attribution
[متفق عليه]
Categories
Share
Share hadeeth
Sharing options · 0 Total shares