HadeethEnc · 1.22.0
ਜੋ ਕੋਈ ਈਮਾਨ ਦੇ ਨਾਲ ਅਤੇ ਸਵਾਬ ਹਾਸਲ ਕਰਨ ਦੀ ਨੀਅਤ ਨਾਲ ਲੈਲਤੁਲ ਕਦਰ (ਸਤਿਕਾਰ ਵਾਲੀ ਰਾਤ) ਨੂੰ ਕਿਆਮ (ਰਾਤ ਦੀ ਇਬਾਦਤ) ਕਰਦਾ ਹੈ, ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।
Available translations
Choose an available translation of this Hadeeth
01
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜੋ ਕੋਈ ਈਮਾਨ ਦੇ ਨਾਲ ਅਤੇ ਸਵਾਬ ਹਾਸਲ ਕਰਨ ਦੀ ਨੀਅਤ ਨਾਲ ਲੈਲਤੁਲ ਕਦਰ (ਸਤਿਕਾਰ ਵਾਲੀ ਰਾਤ) ਨੂੰ ਕਿਆਮ (ਰਾਤ ਦੀ ਇਬਾਦਤ) ਕਰਦਾ ਹੈ, ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।"
02
Explanation
ਅੱਲਾਹ ਦੇ ਨਬੀ ﷺ ਰਮਜ਼ਾਨ ਮਹੀਨੇ ਦੀ ਆਖਰੀ ਦੱਸ ਰਾਤਾਂ ਵਿੱਚੋਂ ਕਿਸੇ ਇੱਕ ਰਾਤ ਨੂੰ ਆਉਣ ਵਾਲੀ ਲੈਲਤੁਲ ਕਦਰ (ਸਤਿਕਾਰ ਵਾਲੀ ਰਾਤ) ਦੀ ਮਹਾਨਤਾ ਬਾਰੇ ਦੱਸਦੇ ਹਨ। ਇਸ ਰਾਤ ਦੀ ਮਹੱਤਤਾ ਇਹ ਹੈ ਕਿ ਜਿਸਨੇ ਇਸ ਰਾਤ ਦੀ ਫਜ਼ੀਲਤ (ਮਹੱਤਤਾ) 'ਤੇ ਯਕੀਨ ਰੱਖਦੇ ਹੋਏ, ਅੱਲਾਹ ਤਆਲਾ ਦੀ ਰਜ਼ਾ ਹਾਸਲ ਕਰਨ ਲਈ, ਅੱਲਾਹ ਵੱਲੋਂ ਮਿਲਣ ਵਾਲੇ ਸਵਾਬ (ਇਨਾਮ) ਦੀ ਆਸ ਰੱਖਦੇ ਹੋਏ ਅਤੇ ਦਿਖਾਵੇ ਤੋਂ ਬਚਦੇ ਹੋਏ ਇਸ ਰਾਤ ਵਿੱਚ ਜਾਗ ਕੇ ਨਮਾਜ਼ ਪੜ੍ਹੀ, ਦੁਆ ਕੀਤੀ, ਕੁਰਆਨ ਦੀ ਤਿਲਾਵਤ (ਪੜ੍ਹਾਈ) ਕੀਤੀ ਅਤੇ ਜ਼ਿਕਰੋ-ਅਜ਼ਕਾਰ (ਸਿਮਰਨ) ਕੀਤੇ; ਤਾਂ ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।
03
Benefits
ਲੈਲਤੁਲ ਕਦਰ ਦੀ ਫਜ਼ੀਲਤ (ਮਹੱਤਤਾ) ਅਤੇ ਇਸ ਰਾਤ ਨੂੰ ਜਾਗ ਕੇ ਇਬਾਦਤ ਕਰਨ ਦੀ ਪ੍ਰੇਰਨਾ।
ਨੇਕੀ ਦੇ ਕੰਮ ਕੇਵਲ ਉਸੇ ਸਮੇਂ ਹੀ ਅੱਲਾਹ ਕੋਲ ਕਬੂਲ ਹੁੰਦੇ ਹਨ, ਜਦੋਂ ਉਨ੍ਹਾਂ ਨੂੰ ਸੱਚੀ ਨੀਅਤ ਨਾਲ ਕੀਤਾ ਜਾਵੇ।
ਅੱਲਾਹ ਤਆਲਾ ਦੀ ਕਿਰਪਾ ਅਤੇ ਉਸਦੀ ਮਿਹਰ ਹੈ ਕਿ ਉਹ ਲੈਲਤੁਲ ਕਦਰ ਵਿੱਚ ਈਮਾਨ ਦੇ ਨਾਲ ਅਤੇ ਸਵਾਬ (ਇਨਾਮ) ਦੀ ਆਸ ਰੱਖਦੇ ਹੋਇਆਂ ਇਬਾਦਤ ਕਰਨ ਵਾਲੇ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੰਦਾ ਹੈ।

Attribution
[متفق عليه]
Categories
Share
Share hadeeth
Sharing options · 0 Total shares