افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3574[صحيح]
HadeethEnc · 1.36.0

ਕੀ ਮੈਂ ਤੁਹਾਨੂੰ ਅਜਿਹੀਆਂ ਚੀਜ਼ਾਂ ਨਾ ਦੱਸਾਂ, ਜਿਨ੍ਹਾਂ ਨਾਲ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾਉਂਦਾ ਅਤੇ ਦਰਜੇ ਬੁਲੰਦ ਕਰਦਾ ਹੈ?

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਕੀ ਮੈਂ ਤੁਹਾਨੂੰ ਅਜਿਹੀਆਂ ਚੀਜ਼ਾਂ ਨਾ ਦੱਸਾਂ, ਜਿਨ੍ਹਾਂ ਨਾਲ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾਉਂਦਾ ਅਤੇ ਦਰਜੇ ਬੁਲੰਦ ਕਰਦਾ ਹੈ?» ਸਹਾਬੀਆਂ ਨੇ ਕਿਹਾ: “ਜ਼ਰੂਰ, ਹੇ ਅੱਲਾਹ ਦੇ ਰਸੂਲ ﷺ! ਆਪ ﷺ ਨੇ ਫਰਮਾਇਆ: «ਪਰੇਸ਼ਾਨੀਆਂ ਦੇ ਬਾਵਜੂਦ ਚੰਗੀ ਤਰ੍ਹਾਂ ਵੁਜ਼ੂ ਕਰਨਾ, ਮਸਜਿਦ ਵੱਲ ਵੱਧ ਤੋਂ ਵੱਧ ਕਦਮ ਚੱਲ ਕੇ ਜਾਣਾ ਅਤੇ ਇੱਕ ਨਮਾਜ਼ ਤੋਂ ਬਾਅਦ ਦੂਜੀ ਨਮਾਜ਼ ਦੀ ਉਡੀਕ ਕਰਨਾ — ਇਹੋ ਰਬਾਤ (ਦੁਸ਼ਮਣਾਂ ਦੇ ਵਿਰੁੱਧ ਸਰਹੱਦ ਦੀ ਰਾਖੀ ਕਰਨਾ) ਹੈ।»
02

Explanation

ਅੱਲਾਹ ਦੇ ਨਬੀ ﷺ ਨੇ ਸਹਾਬੀਆਂ ਤੋਂ ਪੁੱਛਿਆ ਕਿ ਕੀ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਮਾਰਗਦਰਸ਼ਨ ਅਜਿਹੇ ਅਮਲਾਂ ਵੱਲ ਕੀਤਾ ਜਾਵੇ, ਜੋ ਗੁਨਾਹਾਂ ਦੀ ਮਾਫੀ, ਉਨ੍ਹਾਂ ਨੂੰ ਇਨਸਾਨ ਦੇ ਕਰਮ ਲਿਖਣ ਵਾਲੇ ਫ਼ਰਿਸ਼ਤਿਆਂ ਦੇ ਰਜਿਸਟਰ ਤੋਂ ਮਿਟਾ ਦਿੱਤੇ ਜਾਣ ਅਤੇ ਜੰਨਤ ਵਿੱਚ ਉੱਚੇ ਦਰਜੇ ਹਾਸਲ ਕਰਨ ਦੇ ਸਬੱਬ (ਸਾਧਨ) ਬਣਦੇ ਹਨ?

ਸਹਾਬੀਆਂ ਨੇ ਕਿਹਾ: ਜੀ ਜ਼ਰੂਰ, ਅਸੀਂ ਇਹ ਚਾਹੁੰਦੇ ਹਾਂ। ਆਪ ﷺ ਨੇ ਫ਼ਰਮਾਇਆ:

1- ਪਰੇਸ਼ਾਨੀ, ਜਿਵੇਂ ਠੰਡ, ਪਾਣੀ ਦੀ ਘਾਟ, ਸਰੀਰਕ ਤਕਲੀਫ਼ ਅਤੇ ਪਾਣੀ ਗਰਮ ਹੋਣ ਦੇ ਬਾਵਜੂਦ ਪੂਰੇ ਤਰੀਕੇ ਨਾਲ ਅਤੇ ਚੰਗੀ ਤਰ੍ਹਾਂ ਵੁਜ਼ੂ ਕਰਨਾ।

2- ਮਸਜਿਦਾਂ ਤੱਕ ਵੱਧ ਤੋਂ ਵੱਧ ਕਦਮ ਚੱਲਣਾ। ਇਸ ਦੀਆਂ ਦੋ ਸੂਰਤਾਂ ਹਨ ਮਸਜਿਦ ਤੋਂ ਘਰ ਦੂਰ ਹੋਣਾ ਜਾਂ ਮਸਜਿਦ ਵਿੱਚ ਵੱਧ ਆਉਣਾ-ਜਾਣਾ ਹੋਣਾ। ਇਸ ਹਦੀਸ ਵਿੱਚ ਆਏ ਸ਼ਬਦ "ਅਲ-ਖ਼ੁਤਾ" ਦਾ ਮਤਲਬ ਦੋ ਕਦਮਾਂ ਵਿਚਕਾਰ ਦੂਰੀ ਹੈ।

3- ਨਮਾਜ਼ ਦੇ ਸਮੇਂ ਦਾ ਇੰਤਜ਼ਾਰ (ਉਡੀਕ) ਕਰਨਾ, ਉਸ ਵਿੱਚ ਦਿਲ ਦਾ ਲਗਿਆ ਰਹਿਣਾ, ਉਸਦੀ ਤਿਆਰੀ ਕਰਨਾ ਅਤੇ ਉਸ ਲਈ ਜਮਾਤ ਦੀ ਉਡੀਕ ਵਿੱਚ ਮਸਜਿਦ ਬੈਠੇ ਰਹਿਣਾ। ਇੱਕ ਨਮਾਜ਼ ਪੜ੍ਹ ਲੈਣ ਤੋਂ ਬਾਅਦ ਮਸਜਿਦ ਵਿੱਚ ਬੈਠ ਕੇ ਦੂਜੀ ਨਮਾਜ਼ ਦੀ ਉਡੀਕ ਕਰਨਾ।

ਉਸ ਤੋਂ ਬਾਅਦ ਅੱਲਾਹ ਦੇ ਰਸੂਲ ﷺ ਨੇ ਦੱਸਿਆ ਕਿ ਅਸਲ ਵਿੱਚ ਇਹੋ ਅਮਲ ਹਕੀਕੀ ਰਬਾਤ (ਭਾਵ ਦੁਸ਼ਮਣਾਂ ਦੇ ਵਿਰੁੱਧ ਸਰਹੱਦ ਦੀ ਪਹਿਰੇਦਾਰੀ) ਹਨ। ਕਿਉਂਕਿ ਇਹ ਨਫ਼ਸ (ਅੰਤਰਮਨ) ਵੱਲ ਆਉਣ ਵਾਲੇ ਸ਼ੈਤਾਨੀ ਰਸਤਿਆਂ ਨੂੰ ਬੰਦ ਕਰਦੇ ਹਨ, ਨਜਾਇਜ਼ ਖਾਹਸ਼ਾਂ ਨੂੰ ਦਬਾਉਂਦੇ ਹਨ ਅਤੇ ਦਿਲ ਨੂੰ ਬੁਰੇ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਰੋਕਦੇ ਹਨ। ਇਸ ਤਰ੍ਹਾਂ, ਅੱਲਾਹ ਦੀ ਸੈਨਾ ਨੂੰ ਸ਼ੈਤਾਨ ਦੀ ਸੈਨਾ 'ਤੇ ਫ਼ਤਿਹ ਮਿਲਦੀ ਹੈ। ਇਹ ਸਭ ਤੋਂ ਵੱਡਾ ਜਿਹਾਦ ਹੈ, ਇਸੇ ਲਈ ਇਹ ਦੁਸ਼ਮਣ ਦੇ ਵਿਰੁੱਧ ਸਰਹੱਦ ਦੀ ਰਾਖੀ ਕਰਨ ਵਰਗਾ ਹੈ।
03

Benefits

ਮਸਜਿਦ ਜਾ ਕੇ ਜਮਾਤ ਨਾਲ ਨਮਾਜ਼ ਪੜ੍ਹਨ, ਨਮਾਜ਼ ਦੀ ਪਾਬੰਦੀ ਕਰਨ ਅਤੇ ਇਸ ਵਿੱਚ ਲਾਪਰਵਾਹੀ ਨਾ ਵਰਤਣ ਦੀ ਅਹਿਮੀਅਤ (ਮਹੱਤਤਾ)।
ਅੱਲਾਹ ਦੇ ਨਬੀ ﷺ ਨੇ ਆਪਣੇ ਸਹਾਬੀਆਂ ਨੂੰ ਪ੍ਰੇਰਿਤ ਕਰਨ ਲਈ ਬਹੁਤ ਵਧੀਆ ਅਤੇ ਉਤਸ਼ਾਹਜਨਕ ਢੰਗ ਅਪਣਾਇਆ—ਆਪ ﷺ ਨੇ ਸ਼ੁਰੂਆਤ ਇੱਕ ਵੱਡੇ ਇਨਾਮ ਬਾਰੇ ਸਵਾਲ ਪੁੱਛ ਕੇ ਕੀਤੀ। ਅਸਲ ਵਿੱਚ, ਇਹ ਸਿੱਖਿਆ ਦੇਣ ਦਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤਰੀਕਾ ਹੈ।
ਸਵਾਲ-ਜਵਾਬ ਰਾਹੀਂ ਕਿਸੇ ਮਸਲੇ ਨੂੰ ਪੇਸ਼ ਕਰਨ ਦਾ ਫਾਇਦਾ ਇਹ ਹੈ ਕਿ ਕਿਸੇ ਗੱਲ ਨੂੰ ਪਹਿਲਾਂ ਅਸਪਸ਼ਟ ਤੇ ਗੁੰਝਲਦਾਰ ਤੌਰ 'ਤੇ ਰੱਖ ਕੇ ਅਤੇ ਉਸ ਤੋਂ ਬਾਅਦ ਸਪਸ਼ਟ ਤੌਰ 'ਤੇ ਜਵਾਬੀ ਵਿਆਖਿਆ ਕਰ ਕੇ ਗੱਲ ਦਿਲ ਵਿੱਚ ਬੈਠ ਜਾਂਦੀ ਹੈ।
ਅਨ-ਨਵਵੀ (ਅੱਲਾਹ ਉਨ੍ਹਾਂ 'ਤੇ ਰਹਿਮ ਕਰੇ) ਕਹਿੰਦੇ ਹਨ: "ਇਹੋ ਰਬਾਤ ਹੈ।" ਤੋਂ ਭਾਵ ਇਹੋ ਉਹ ਰਬਾਤ ਹੈ, ਜਿਸਦੀ ਪ੍ਰੇਰਨਾ ਦਿੱਤੀ ਗਈ ਹੈ। ਰਬਾਤ ਦਾ ਅਸਲ ਮਤਲਬ ਕਿਸੇ ਚੀਜ਼ 'ਤੇ ਰੋਕ ਕੇ ਰੱਖਣ ਦਾ ਹੈ। ਇਸ ਤਰ੍ਹਾਂ ਕਿ ਜਿਵੇਂ ਇਨਸਾਨ ਨੇ ਆਪਣੇ ਆਪ ਨੂੰ ਇਬਾਦਤ ਤੇ ਬੰਦਗੀ 'ਤੇ ਰੋਕ ਲਿਆ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਸ ਦਾ ਮਤਲਬ ਇਹ ਹੋਵੇ ਕਿ ਇਹੋ ਸਭ ਤੋਂ ਵਧੀਆ ਰਬਾਤ ਹੈ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜਿਹਾਦ ਅਸਲ ਵਿੱਚ ਆਪਣੇ ਨਫ਼ਸ ਨਾਲ ਜਿਹਾਦ ਕਰਨਾ ਹੈ। ਇਹ ਵੀ ਹੋ ਸਕਦਾ ਹੈ ਕਿ ਇਸਦਾ ਮਤਲਬ ਉਪਲਬਧ ਰਬਾਤ ਹੋਵੇ। ਭਾਵ ਇਹ ਵੀ ਇੱਕ ਪ੍ਰਕਾਰ ਦਾ ਰਬਾਤ ਹੈ।
ਇੱਥੇ ਰਬਾਤ ਸ਼ਬਦ ਦੀ ਵਾਰ-ਵਾਰ ਵਰਤੋਂ ਕੀਤੀ ਗਈ ਹੈ ਅਤੇ ਉਸ 'ਤੇ "ਅਲ" ਲਗਾਇਆ ਗਿਆ ਹੈ, ਜੋ ਕਿ ਖਾਸ ਨਾਂਵ ਬਣਾਉਣ ਲਈ ਹੁੰਦਾ ਹੈ, ਤਾਂ ਜੋ ਇਨ੍ਹਾਂ ਅਮਲਾਂ (ਕਰਮਾਂ) ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾ ਸਕੇ।

Attribution

[رواه مسلم]

Categories

Share

Share hadeeth

Sharing options

6Views0Cards0Shares
Share

← Back to encyclopedia

Loading...