ਜੋ ਕੋਈ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਮੁਜਾਹਿਦ ਦੀ ਤਿਆਰੀ ਵਿੱਚ ਮਦਦ ਕਰਦਾ ਹੈ, ਉਸਨੇ ਆਪ ਜਿਹਾਦ ਕੀਤਾ। ਅਤੇ ਜੋ ਕੋਈ ਅੱਲਾਹ ਦੇ ਰਾਹ ਵਿੱਚ ਨਿਕਲੇ ਮੁਜਾਹਿਦ ਦੇ ਪਿੱਛੇ ਉਸਦੇ ਘਰ-ਪਰਿਵਾਰ ਦੀ ਭਲਾਈ ਨਾਲ ਦੇਖਭਾਲ ਕਰਦਾ ਹੈ, ਉਸਨੇ ਵੀ ਜਿਹਾਦ ਕੀਤਾ।
Choose an available translation of this Hadeeth
Hadeeth text
ਜ਼ੈਦ ਬਿਨ ਖਾਲਿਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: "ਜੋ ਕੋਈ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਮੁਜਾਹਿਦ ਦੀ ਤਿਆਰੀ ਵਿੱਚ ਮਦਦ ਕਰਦਾ ਹੈ, ਉਸਨੇ ਆਪ ਜਿਹਾਦ ਕੀਤਾ। ਅਤੇ ਜੋ ਕੋਈ ਅੱਲਾਹ ਦੇ ਰਾਹ ਵਿੱਚ ਨਿਕਲੇ ਮੁਜਾਹਿਦ ਦੇ ਪਿੱਛੇ ਉਸਦੇ ਘਰ-ਪਰਿਵਾਰ ਦੀ ਭਲਾਈ ਨਾਲ ਦੇਖਭਾਲ ਕਰਦਾ ਹੈ, ਉਸਨੇ ਵੀ ਜਿਹਾਦ ਕੀਤਾ।"
Explanation
ਜੋ ਕੋਈ ਮੁਜਾਹਿਦ ਦੀ ਗੈਰਹਾਜ਼ਰੀ ਵਿੱਚ ਉਸਦੇ ਘਰਵਾਲਿਆਂ ਦੀ ਭਲਾਈ ਨਾਲ ਦੇਖਭਾਲ ਕਰੇ ਅਤੇ ਉਸ ਦੀ ਜ਼ਿੰਮੇਵਾਰੀ ਸੰਭਾਲੇ, ਉਹ ਵੀ ਗਾਜ਼ੀ ਦੇ ਦਰਜੇ ਵਿਚ ਹੈ।
Benefits
ਇਬਨ ਹਜਰ ਨੇ ਕਿਹਾ: ਇਸ ਹਦੀਸ ਵਿੱਚ ਉਸ ਸ਼ਖ਼ਸ ਨਾਲ ਇਹਸਾਨ ਕਰਨ ਦੀ ਤਾਕੀਦ ਹੈ ਜਿਸਨੇ ਮੁਸਲਮਾਨਾਂ ਦੀ ਕੋਈ ਭਲਾਈ ਵਾਲੀ ਖ਼ਿਦਮਤ ਅੰਜਾਮ ਦਿੱਤੀ ਹੋਵੇ ਜਾਂ ਉਹਨਾਂ ਦੇ ਕਿਸੇ ਅਹੰਮ ਕੰਮ ਦੀ ਜ਼ਿੰਮੇਵਾਰੀ ਉਠਾਈ ਹੋਵੇ।
ਆਮ ਜ਼ਾਬਤਾ ਇਹ ਹੈ ਕਿ ਜੋ ਕੋਈ ਕਿਸੇ ਸ਼ਖ਼ਸ ਦੀ ਅੱਲਾਹ ਦੀ ਆਤਾਤ (ਫਰਮਾਂਬਰਦਾਰੀ) ਵਿੱਚ ਮਦਦ ਕਰੇ, ਉਸਨੂੰ ਵੀ ਉਹੀ ਅਜਰ ਮਿਲੇਗਾ ਜਿਸ ਤਰ੍ਹਾਂ ਉਸ ਅਮਲ ਕਰਨ ਵਾਲੇ ਨੂੰ ਮਿਲਦਾ ਹੈ, ਬਿਨਾ ਇਸਦੇ ਕਿ ਉਸ ਅਸਲੀ ਅਮਲ ਕਰਨ ਵਾਲੇ ਦੇ ਅਜਰ ਵਿੱਚ ਕੋਈ ਘਾਟ ਆਵੇ।
Attribution
Categories
Share hadeeth
Sharing options · 0 Total shares

