HadeethEnc · 1.36.0
ਅੱਲਾਹ ਦੇ ਨਬੀ ﷺ ਪਰਦੇ ਵਾਲੀ ਕਵਾਰੀ ਕੁੜੀ ਤੋਂ ਵੀ ਵੱਧ ਹਯਾ ਵਾਲੇ ਸਨ। ਇਸ ਲਈ, ਜਦੋਂ ਵੀ ਕੋਈ ਅਜਿਹੀ ਚੀਜ਼ ਵੇਖਦੇ, ਜਿਸਨੂੰ ਨਾਪਸੰਦ ਕਰਦੇ, ਤਾਂ ਅਸੀਂ ਉਸਨੂੰ ਆਪ ﷺ ਦੇ ਚਿਹਰੇ ਤੋਂ ਪਛਾਣ ਲੈਂਦੇ ਸੀ।
Available translations
Choose an available translation of this Hadeeth
01
Hadeeth text
ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਪਰਦੇ ਵਾਲੀ ਕਵਾਰੀ ਕੁੜੀ ਤੋਂ ਵੀ ਵੱਧ ਹਯਾ ਵਾਲੇ ਸਨ। ਇਸ ਲਈ, ਜਦੋਂ ਵੀ ਕੋਈ ਅਜਿਹੀ ਚੀਜ਼ ਵੇਖਦੇ, ਜਿਸਨੂੰ ਨਾਪਸੰਦ ਕਰਦੇ, ਤਾਂ ਅਸੀਂ ਉਸਨੂੰ ਆਪ ﷺ ਦੇ ਚਿਹਰੇ ਤੋਂ ਪਛਾਣ ਲੈਂਦੇ ਸੀ।
02
Explanation
ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ ਕਵਾਰੀ ਕੁੜੀ, ਜੋ ਮਰਦਾਂ ਦੇ ਨਾਲ ਨਾ ਰਹੀ ਹੋਵੇ ਅਤੇ ਘਰ ਦੀ ਚਾਰ-ਦੀਵਾਰੀ ਵਿੱਚ ਰਹਿੰਦੀ ਹੋਵੇ, ਨਾਲੋਂ ਵੀ ਵੱਧ ਹਯਾ (ਸ਼ਰਮ/ਲਾਜ) ਵਾਲੇ ਸਨ। ਆਪ ﷺ ਦੇ ਹੱਦ ਨਾਲੋਂ ਵੱਧ ਹਯਾ ਵਾਲੇ ਹੋਣ ਦੀ ਇੱਕ ਮਿਸਾਲ ਇਹ ਹੈ ਕਿ ਜਦੋਂ ਆਪ ﷺ ਕਿਸੇ ਚੀਜ਼ ਨੂੰ ਨਾਪਸੰਦ ਕਰਦੇ, ਤਾਂ ਕੁੱਝ ਬੋਲਦੇ ਨਹੀਂ ਸਨ। ਬਸ ਆਪ ﷺ ਦਾ ਚਿਹਰਾ ਬਦਲ ਜਾਂਦਾ ਸੀ। ਆਪ ﷺ ਦਾ ਚਿਹਰਾ ਵੇਖ ਕੇ ਸਹਾਬੀ ਸਮਝ ਜਾਂਦੇ ਸਨ ਕਿ ਆਪ ਇਸ ਚੀਜ਼ ਨੂੰ ਨਾਪਸੰਦ ਕਰ ਰਹੇ ਹਨ।
03
Benefits
ਅੱਲਾਹ ਦੇ ਨਬੀ ﷺ ਦੀ ਹਯਾ (ਸ਼ਰਮ/ਲਾਜ) ਦਾ ਬਿਆਨ। ਇਹ ਹਯਾ ਵੀ ਅਸਲ ਵਿੱਚ ਆਪ ﷺ ਦੇ ਉੱਚਤਮ ਆਚਰਣ ਅਤੇ ਚਰਿੱਤਰ ਦਾ ਭਾਗ ਸੀ।
ਅੱਲਾਹ ਦੇ ਨਬੀ ﷺ ਹਯਾ ਤੋਂ ਉਸ ਵੇਲੇ ਕੰਮ ਲੈਂਦੇ ਸਨ, ਜਦੋਂ ਤੱਕ ਅੱਲਾਹ ਦੀਆਂ ਹੱਦਾਂ ਦੀ ਉਲੰਘਣਾ ਨਾ ਕੀਤੀ ਜਾਂਦੀ। ਜਦੋਂ ਅੱਲਾਹ ਦੀਆਂ ਹੱਦਾਂ ਦੀ ਉਲੰਘਣਾ ਕੀਤੀ ਜਾਂਦੀ, ਤਾਂ ਆਪ ﷺ ਦਾ ਗੁੱਸਾ ਸਾਹਮਣੇ ਆ ਜਾਂਦਾ ਅਤੇ ਤੁਰੰਤ ਆਪਣੇ ਸਹਾਬੀਆਂ ਨੂੰ ਹੁਕਮ ਦੇ ਦਿੰਦੇ ਅਤੇ ਮਨਾਹ ਕਰ ਦਿੰਦੇ ਸੀ।
ਹਯਾ ਧਾਰਨ ਕਰਨ ਦੀ ਪ੍ਰੇਰਨਾ। ਕਿਉਂਕਿ ਹਯਾ ਇਨਸਾਨ ਨੂੰ ਚੰਗੇ ਕੰਮ ਕਰਨ ਅਤੇ ਬੁਰੇ ਕੰਮਾਂ ਨੂੰ ਛੱਡਣ ਲਈ ਉਭਾਰਦੀ ਹੈ।

Attribution
[متفق عليه]
Categories
Share
Share hadeeth
Sharing options
8Views0Cards0Shares