ਜਦੋਂ ਕੁੱਤਾ ਤੁਹਾਡੇ ਵਿੱਚੋਂ ਕਿਸੇ ਦੇ ਭਾਂਡੇ ਵਿੱਚੋਂ (ਕੁੱਝ) ਪੀ ਲਵੇ, ਤਾਂ ਉਸ ਨੂੰ ਸੱਤ ਵਾਰੀ ਧੋ ਲਵੋ।
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਕੁੱਤਾ ਤੁਹਾਡੇ ਵਿੱਚੋਂ ਕਿਸੇ ਦੇ ਭਾਂਡੇ ਵਿੱਚੋਂ (ਕੁੱਝ) ਪੀ ਲਵੇ, ਤਾਂ ਉਸ ਨੂੰ ਸੱਤ ਵਾਰੀ ਧੋ ਲਵੋ।» ਮੁਸਲਿਮ ਦੀ ਰਿਵਾਇਤ ਵਿੱਚ ਹੈ: "ਪਹਿਲੀ ਵਾਰ ਮਿੱਟੀ ਨਾਲ ਧੋਇਆ ਜਾਵੇ।"
Explanation
Benefits
ਕਿਸੇ ਭਾਂਡੇ ਵਿੱਚ ਕੁੱਤੇ ਦੇ ਮੂੰਹ ਮਾਰਨ ਨਾਲ ਉਹ ਭਾਂਡਾ ਅਤੇ ਉਸ ਭਾਂਡੇ ਵਿੱਚ ਮੌਜੂਦ ਪਾਣੀ ਵੀ ਨਾਪਾਕ ਹੋ ਜਾਂਦਾ ਹੈ।
ਮਿੱਟੀ ਨਾਲ ਪਾਕ ਕਰਨ ਅਤੇ ਸੱਤ ਵਾਰੀ ਧੋਣ ਦਾ ਹੁਕਮ ਕੁੱਤੇ ਦੇ ਮੂੰਹ ਮਾਰੇ ਭਾਂਡੇ ਨੂੰ ਸਾਫ ਕਰਨ ਲਈ ਹੈ। ਉਸਦੇ ਪੇਸ਼ਾਬ, ਪਖਾਨੇ (ਟੱਟੀ) ਅਤੇ ਉਸ ਦੁਆਰਾ ਕਿਸੇ ਹੋਰ ਤਰੀਕੇ ਨਾਲ ਗੰਦੀ ਕੀਤੀ ਚੀਜ਼ ਨੂੰ ਸਾਫ ਕਰਨ ਲਈ ਨਹੀਂ।
ਭਾਂਡੇ ਨੂੰ ਮਿੱਟੀ ਨਾਲ ਧੋਣ ਦਾ ਤਰੀਕਾ ਇਹ ਹੈ ਕਿ ਭਾਂਡੇ ਵਿੱਚ ਪਾਣੀ ਪਾ ਕੇ ਉਸ ਵਿੱਚ ਮਿੱਟੀ ਮਿਲਾਈ ਜਾਵੇ ਅਤੇ ਉਸ ਨਾਲ ਭਾਂਡਾ ਧੋਇਆ ਜਾਵੇ।
ਹਦੀਸ ਦਾ ਜ਼ਾਹਰੀ (ਬਾਹਰੀ) ਅਰਥ ਇਹ ਹੈ ਕਿ ਇਹ ਹੁਕਮ ਸਾਰੇ ਕੁੱਤਿਆਂ 'ਤੇ ਲਾਗੂ ਹੁੰਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਕੁੱਤਿਆਂ ਲਈ ਵੀ ਜਿਨ੍ਹਾਂ ਨੂੰ ਸ਼ਰੀਅਤ ਨੇ ਪਾਲਨ ਦੀ ਇਜਾਜ਼ਤ ਦਿੱਤੀ ਹੈ। ਜਿਵੇਂ: ਸ਼ਿਕਾਰ ਕਰਨ ਵਾਲੇ ਕੁੱਤੇ, ਘਰ ਦੀ ਰਾਖੀ ਕਰਨ ਵਾਲੇ ਤੇ ਪਸ਼ੂਆਂ ਦੀ ਸੁਰੱਖਿਆ ਕਰਨ ਵਾਲੇ ਕੁੱਤੇ।
ਸਾਬਣ ਅਤੇ ਉਸ ਵਰਗੀਆਂ ਹੋਰ ਚੀਜ਼ਾਂ ਮਿੱਟੀ ਦੀ ਥਾਂ ਨਹੀਂ ਲੈ ਸਕਦੀਆਂ। ਕਿਉਂਕਿ ਅੱਲਾਹ ਦੇ ਨਬੀ ﷺ ਨੇ ਸਪਸ਼ਟ ਰੂਪ ਵਿੱਚ ਮਿੱਟੀ ਦਾ ਜ਼ਿਕਰ ਕੀਤਾ ਹੈ।
Attribution
Categories
Share hadeeth
Sharing options

