HadeethEnc · 1.29.0
ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕਿਆ, ਉਹ ਸਾਡੇ ਵਿੱਚੋਂ ਨਹੀਂ ਹੈ।
Available translations
Choose an available translation of this Hadeeth
01
Hadeeth text
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕਿਆ, ਉਹ ਸਾਡੇ ਵਿੱਚੋਂ ਨਹੀਂ ਹੈ।"
02
Explanation
ਅੱਲਾਹ ਦੇ ਨਬੀ ﷺ ਮੁਸਲਮਾਨਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਲੁੱਟਣ ਲਈ ਉਨ੍ਹਾਂ 'ਤੇ ਹਥਿਆਰ ਚੁੱਕਣ ਤੋਂ ਖ਼ਬਰਦਾਰ ਕਰ ਰਹੇ ਹਨ। ਜਿਸਨੇ ਨਾਹੱਕ ਅਜਿਹਾ ਕੰਮ ਕੀਤਾ, ਉਸ ਨੇ ਬਹੁਤ ਵੱਡਾ ਜੁਰਮ ਤੇ ਕਬੀਰਾ (ਵੱਡਾ) ਗੁਨਾਹ ਕੀਤਾ ਅਤੇ ਉਹ ਇਸ ਸਖਤ ਚੇਤਾਵਨੀ ਦਾ ਹੱਕਦਾਰ ਬਣ ਗਿਆ।
03
Benefits
ਇਸ ਹਦੀਸ ਵਿੱਚ ਇਸ ਗੱਲ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਮੁਸਲਮਾਨ ਆਪਣੇ ਮੁਸਲਮਾਨ ਭਰਾਵਾਂ ਵਿਰੁੱਧ ਹਥਿਆਰ ਚੁੱਕੇ ਤੇ ਉਨ੍ਹਾਂ ਨਾਲ ਲੜੇ।
ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕਣਾ ਅਤੇ ਉਨ੍ਹਾਂ ਨੂੰ ਕਤਲ ਕਰਨਾ ਬਹੁਤ ਮਾੜਾ ਕੰਮ ਹੈ ਅਤੇ ਇਹ ਧਰਤੀ ਵਿੱਚ ਬਹੁਤ ਵੱਡਾ ਫਸਾਦ ਪੈਦਾ ਕਰਨਾ ਹੈ।
ਉਕਤ ਸਖ਼ਤ ਚੇਤਾਵਨੀ ਦੇ ਦਾਇਰੇ ਵਿੱਚ ਹੱਕ ਦੇ ਅਧਾਰ 'ਤੇ ਲੜੀ ਜਾਣ ਵਾਲੀ ਜੰਗ, ਜਿਵੇਂ ਬਾਗ਼ੀਆਂ ਅਤੇ ਫਸਾਦੀਆਂ ਆਦਿ ਵਿਰੁੱਧ ਜੰਗ ਨਹੀਂ ਆਉਂਦੀ।
ਮੁਸਲਮਾਨਾਂ ਨੂੰ ਹਥਿਆਰ ਆਦਿ ਦਿਖਾ ਕੇ ਡਰਾਉਣਾ ਹਰਾਮ ਹੈ। ਭਾਵੇਂ ਮਜ਼ਾਕ ਵਿੱਚ ਹੀ ਕਿਉਂ ਨਾ ਹੋਵੇ।

Attribution
[متفق عليه]
Categories
Share
Share hadeeth
Sharing options
4Views0Cards0Shares