افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#2961[صحيح]
HadeethEnc · 1.36.0

ਜਿੱਥੇ ਤੱਕ ਮੇਰੀ ਗੱਲ ਹੈ, ਤਾਂ ਅੱਲਾਹ ਦੀ ਕਸਮ! ਜੇਕਰ ਅੱਲਾਹ ਨੇ ਚਾਹਿਆ, ਤਾਂ ਜਦੋਂ ਵੀ ਮੈਂ ਕਿਸੇ ਗੱਲ ਦੀ ਕਸਮ ਖਾਵਾਂਗਾ ਅਤੇ ਦੂਸਰੀ ਗੱਲ ਨੂੰ ਉਸ ਤੋਂ ਬਿਹਤਰ ਵੇਖਾਂਗਾ, ਤਾਂ ਆਪਣੀ ਕਸਮ ਦਾ ਕੱਫ਼ਾਰਾ ਅਦਾ ਕਰ ਦਿਆਂਗਾ ਅਤੇ ਉਹੀ ਕਰਾਂਗਾ ਜੋ ਬਿਹਤਰ ਹੋਵੇ।

Available translations

Choose an available translation of this Hadeeth

01

Hadeeth text

ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਕੋਲ ਅਸ਼ਅਰੀ ਕਬੀਲੇ ਦੇ ਕੁੱਝ ਲੋਕਾਂ ਨਾਲ ਪਹੁੰਚਿਆ। ਮੈਂ ਆਪ ﷺ ਕੋਲੋਂ ਸਵਾਰੀ ਮੰਗੀ, ਤਾਂ ਆਪ ﷺ ਨੇ ਕਿਹਾ: "ਅੱਲਾਹ ਦੀ ਕਸਮ! ਮੈਂ ਤੈਨੂੰ ਸਵਾਰੀ ਨਹੀਂ ਦੇ ਸਕਦਾ ਅਤੇ ਨਾ ਮੇਰੇ ਕੋਲ ਕੋਈ ਸਵਾਰੀ ਹੈ, ਜੋ ਮੈਂ ਤੈਨੂੰ ਦੇ ਸਕਾਂ।" ਫੇਰ ਅਸੀਂ ਉੱਥੇ ਉੱਨੀ ਦੇਰ ਰੁਕੇ, ਜਿੰਨੀ ਦੇਰ ਅੱਲਾਹ ਨੇ ਚਾਹਿਆ। ਇਸੇ ਦੌਰਾਨ ਆਪ ﷺ ਕੋਲ ਕੁੱਝ ਊਠ ਆ ਗਏ, ਤਾਂ ਆਪ ﷺ ਨੇ ਸਾਨੂੰ ਤਿੰਨ ਊਠ ਦੇਣ ਦਾ ਹੁਕਮ ਦਿੱਤਾ। ਜਦੋਂ ਅਸੀਂ ਚੱਲੇ ਪਏ, ਤਾਂ ਸਾਡੇ ਵਿੱਚੋਂ ਕੁੱਝ ਲੋਕਾਂ ਨੇ ਦੂਜੇ ਲੋਕਾਂ ਨੂੰ ਕਿਹਾ: ਅੱਲਾਹ ਸਾਡੇ ਲਈ ਬਰਕਤ ਨਾ ਕਰੇ, ਅਸੀਂ ਅੱਲਾਹ ਦੇ ਰਸੂਲ ﷺ ਕੋਲ ਆ ਕੇ ਸਵਾਰੀ ਮੰਗੀ ਅਤੇ ਆਪ ﷺ ਨੇ ਕਸਮ ਖਾ ਕੇ ਕਿਹਾ ਸੀ ਕਿ ਸਾਨੂੰ ਸਵਾਰੀ ਨਹੀਂ ਦੇ ਸਕਣਗੇ ਅਤੇ ਫੇਰ ਦੇ ਦਿੱਤੀ। ਅਬੁ-ਮੂਸਾ (ਰ.) ਕਹਿੰਦੇ ਹਨ: ਸੋ, ਅਸੀਂ ਅੱਲਾਹ ਦੇ ਰਸੂਲ ﷺ ਕੋਲ ਵਾਪਸ ਆਏ ਅਤੇ ਆਪ ﷺ ਦੇ ਸਾਹਮਣੇ ਇਸਦਾ ਜ਼ਿਕਰ ਕੀਤਾ, ਤਾਂ ਆਪ ﷺ ਨੇ ਕਿਹਾ: "ਤੁਹਾਨੂੰ ਸਵਾਰੀ ਮੈਂ ਨਹੀਂ ਦਿੱਤੀ। ਸਵਾਰੀ ਤਾਂ ਤੁਹਾਨੂੰ ਅੱਲਾਹ ਨੇ ਦਿੱਤੀ ਹੈ। ਜਿੱਥੇ ਤੱਕ ਮੇਰੀ ਗੱਲ ਹੈ, ਤਾਂ ਅੱਲਾਹ ਦੀ ਕਸਮ! ਜੇਕਰ ਅੱਲਾਹ ਨੇ ਚਾਹਿਆ, ਤਾਂ ਜਦੋਂ ਵੀ ਮੈਂ ਕਿਸੇ ਗੱਲ ਦੀ ਕਸਮ ਖਾਵਾਂਗਾ ਅਤੇ ਦੂਸਰੀ ਗੱਲ ਨੂੰ ਉਸ ਤੋਂ ਬਿਹਤਰ ਵੇਖਾਂਗਾ, ਤਾਂ ਆਪਣੀ ਕਸਮ ਦਾ ਕੱਫ਼ਾਰਾ ਅਦਾ ਕਰ ਦਿਆਂਗਾ ਅਤੇ ਉਹੀ ਕਰਾਂਗਾ ਜੋ ਬਿਹਤਰ ਹੋਵੇ।"
02

Explanation

ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਉਹ ਅੱਲਾਹ ਦੇ ਰਸੂਲ ﷺ ਕੋਲ ਆਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕਬੀਲੇ ਦੇ ਕੁੱਝ ਲੋਕ ਵੀ ਮੌਜੂਦ ਸਨ। ਮਕਸਦ ਇਹ ਸੀ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਨੂੰ ਸਵਾਰੀ ਲਈ ਕੁੱਝ ਊਠ ਦੇ ਦੇਣ, ਤਾਂ ਜੋ ਉਹ ਜਿਹਾਦ ਵਿੱਚ ਸ਼ਾਮਲ ਹੋ ਸਕਣ। ਲੇਕਿਨ ਅੱਲਾਹ ਦੇ ਨਬੀ ﷺ ਨੇ ਕਸਮ (ਸੁੰਹ) ਖਾ ਕੇ ਦੱਸ ਦਿੱਤਾ ਕਿ ਆਪ ﷺ ਉਨ੍ਹਾਂ ਨੂੰ ਸਵਾਰੀ ਨਹੀਂ ਦੇ ਸਕਦੇ। ਆਪ ﷺ ਕੋਲ ਉਨ੍ਹਾਂ ਨੂੰ ਦੇਣ ਲਈ ਸਵਾਰੀ ਦਾ ਪ੍ਰਬੰਧ ਨਹੀਂ ਹੈ। ਸੋ, ਉਹ ਵਾਪਸ ਹੋ ਗਏ। ਕੁੱਝ ਦੇਰ ਲਈ ਰੁਕੇ ਅਤੇ ਫੇਰ ਅੱਲਾਹ ਦੇ ਨਬੀ ﷺ ਕੋਲ ਤਿੰਨ ਊਠ ਆਏ, ਤਾਂ ਉਨ੍ਹਾਂ ਵੱਲ ਭੇਜ ਦਿੱਤੇ। ਇਹ ਦੇਖ ਕੇ ਉਨ੍ਹਾਂ ਵਿੱਚੋਂ ਕੁੱਝ ਲੋਕਾਂ ਨੇ ਬਾਕੀਆਂ ਨੂੰ ਕਿਹਾ: ਅੱਲਾਹ ਸਾਨੂੰ ਇਨ੍ਹਾਂ ਊਠਾਂ ਵਿੱਚ ਬਰਕਤ ਨਾ ਦੇਵੇ। ਕਿਉਂਕਿ ਅੱਲਾਹ ਦੇ ਨਬੀ ﷺ ਨੇ ਸਾਨੂੰ ਸਵਾਰੀ ਨਾ ਦੇਣ ਦੀ ਕਸਮ ਖਾ ਲਈ ਸੀ। ਸੋ, ਉਹ ਆਪ ﷺ ਕੋਲ ਆਏ ਅਤੇ ਇਹੋ ਗੱਲ ਪੁੱਛੀ, ਤਾਂ ਆਪ ﷺ ਨੇ ਕਿਹਾ: ਤੁਹਾਨੂੰ ਸਵਾਰੀ ਤਾਂ ਅਸਲ ਵਿੱਚ ਅੱਲਾਹ ਨੇ ਦਿੱਤੀ ਹੈ। ਕਿਉਂਕਿ ਪ੍ਰਬੰਧ ਉਸੇ ਨੇ ਕੀਤਾ ਹੈ ਅਤੇ ਤੌਫੀਕ (ਸੁਯੋਗ) ਵੀ ਉਸੇ ਨੇ ਦਿੱਤੀ ਹੈ। ਮੈਂ ਤਾਂ ਬਸ ਇੱਕ ਸਬੱਬ (ਸਾਧਨ) ਹਾਂ ਕਿ ਇਹ ਕੰਮ ਮੇਰੇ ਹੱਥੀਂ ਪੂਰਾ ਹੋਇਆ। ਅੱਲਾਹ ਦੇ ਰਸੂਲ ﷺ ਨੇ ਅੱਗੇ ਫਰਮਾਇਆ: ਜਿੱਥੇ ਤੱਕ ਮੇਰੀ ਗੱਲ ਹੈ, ਤਾਂ ਅੱਲਾਹ ਦੀ ਕਸਮ, ਜਦੋਂ ਵੀ ਮੈਂ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਦੀ ਕਸਮ ਖਾਵਾਂਗਾ ਅਤੇ ਬਾਅਦ ਵਿੱਚ ਵੇਖਾਂਗਾ ਕਿ ਮੈਂ ਜਿਸ ਕੰਮ ਦੇ ਕਰਨ ਜਾਂ ਨਾ ਕਰਨ ਦੀ ਕਸਮ ਖਾਧੀ ਸੀ, ਉਸ ਨਾਲੋਂ ਬਿਹਤਰ ਕੰਮ ਦੂਜਾ ਹੈ, ਤਾਂ ਕਸਮ ਖਾਧੇ ਕੰਮ ਨੂੰ ਛੱਡ ਕੇ ਦੂਜਾ ਕੰਮ, ਜੋ ਉਸ ਨਾਲੋਂ ਬਿਹਤਰ ਹੈ, ਉਸਨੂੰ ਕਰਾਂਗਾ ਅਤੇ ਆਪਣੀ ਕਸਮ ਦਾ ਕੱਫ਼ਾਰਾ (ਹਰਜਾਨਾ/ਪ੍ਰਾਸ਼ਚਿਤ) ਦੇ ਦਿਆਂਗਾ।
03

Benefits

ਕਿਸੇ ਸੂਚਨਾ ਦੀ ਪੁਸ਼ਟੀ ਕਰਨ ਲਈ, ਭਾਵੇਂ ਉਹ ਭਵਿੱਖ ਨਾਲ ਜੁੜੀ ਹੋਈ ਕਿਉਂ ਨਾ ਹੋਵੇ, ਕਸਮ (ਸੁੰਹ) ਦੀ ਮੰਗ ਦੇ ਬਗੈਰ ਵੀ ਕਸਮ ਖਾਣਾ ਜਾਇਜ਼ ਹੈ।
ਕਸਮ ਖਾਣ ਤੋਂ ਬਾਅਦ "ਜੇ ਅੱਲਾਹ ਨੇ ਚਾਹਿਆ (ਇਨ-ਸ਼ਾ-ਅੱਲਾਹ)" ਕਹਿ ਕੇ ਕੁੱਝ ਚੀਜ਼ਾਂ ਨੂੰ ਕਸਮ ਦੇ ਦਾਇਰੇ ਤੋਂ ਬਾਹਰ ਰੱਖਣਾ ਜਾਇਜ਼ ਹੈ। ਕੁੱਝ ਚੀਜ਼ਾਂ ਨੂੰ ਕਸਮ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਨੀਅਤ, ਜਦੋਂ ਕਸਮ ਦੇ ਨਾਲ ਹੀ ਕਰ ਲਈ ਜਾਵੇ ਅਤੇ ਉਹ ਕਸਮ ਦੇ ਨਾਲ ਜੁੜੀ ਹੋਈ ਹੋਵੇ, ਤਾਂ ਕਸਮ ਤੋੜਨ ਵਾਲੇ 'ਤੇ ਕੱਫ਼ਾਰਾ ਵਾਜਿਬ (ਲਾਜ਼ਮੀ) ਨਹੀਂ ਹੁੰਦਾ।
ਇਸ ਗੱਲ ਦੀ ਪ੍ਰੇਰਨਾ ਕਿ ਜਦੋਂ ਕੋਈ ਵਿਅਕਤੀ ਕਿਸੇ ਕੰਮ ਦੀ ਕਸਮ ਖਾ ਲਵੇ ਅਤੇ ਉਸਤੋਂ ਬਾਅਦ ਦੂਸਰੀ ਚੀਜ਼ ਨੂੰ ਉਸ ਨਾਲੋਂ ਬਿਹਤਰ ਦੇਖੇ, ਤਾਂ ਆਪਣੀ ਕਸਮ ਤੋੜ ਦੇਵੇ ਅਤੇ ਉਸ ਦਾ ਕੱਫ਼ਾਰਾ ਅਦਾ (ਪੂਰਾ) ਕਰੇ।

Attribution

[متفق عليه]

Categories

Share

Share hadeeth

Sharing options

10Views0Cards0Shares
Share

← Back to encyclopedia

Loading...