HadeethEnc · 1.36.0
ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣੀ ਨਮਾਜ਼ ਵਿੱਚ ਸ਼ੱਕ ਹੋ ਜਾਵੇ ਅਤੇ ਪਤਾ ਨਾ ਚੱਲੇ ਕਿ ਉਸ ਨੇ ਕਿੰਨੀਆਂ ਰਕਆਤਾਂ ਪੜ੍ਹੀਆਂ ਹਨ, ਤਿੰਨ ਜਾਂ ਚਾਰ? ਤਾਂ ਉਹ ਸ਼ੱਕ ਨੂੰ ਛੱਡ ਦੇਵੇ ਅਤੇ ਜਿੰਨੀਆਂ ਰਕਆਤਾਂ 'ਤੇ ਯਕੀਨ ਹੋਵੇ, ਉਨ੍ਹਾਂ ਨੂੰ ਅਧਾਰ ਬਣਾ ਲਵੇ। ਫੇਰ ਸਲਾਮ ਫੇਰਨ ਤੋਂ ਪਹਿਲਾਂ ਦੋ ਸਜਦੇ ਕਰ ਲਵੇ।
Available translations
Choose an available translation of this Hadeeth
01
Hadeeth text
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣੀ ਨਮਾਜ਼ ਵਿੱਚ ਸ਼ੱਕ ਹੋ ਜਾਵੇ ਅਤੇ ਪਤਾ ਨਾ ਚੱਲੇ ਕਿ ਉਸ ਨੇ ਕਿੰਨੀਆਂ ਰਕਆਤਾਂ ਪੜ੍ਹੀਆਂ ਹਨ, ਤਿੰਨ ਜਾਂ ਚਾਰ? ਤਾਂ ਉਹ ਸ਼ੱਕ ਨੂੰ ਛੱਡ ਦੇਵੇ ਅਤੇ ਜਿੰਨੀਆਂ ਰਕਆਤਾਂ 'ਤੇ ਯਕੀਨ ਹੋਵੇ, ਉਨ੍ਹਾਂ ਨੂੰ ਅਧਾਰ ਬਣਾ ਲਵੇ। ਫੇਰ ਸਲਾਮ ਫੇਰਨ ਤੋਂ ਪਹਿਲਾਂ ਦੋ ਸਜਦੇ ਕਰ ਲਵੇ। ਸੋ, ਜੇਕਰ ਉਸ ਨੇ ਪੰਜ ਰਕਆਤਾਂ ਪੜ੍ਹ ਲਈਆਂ ਹਨ, ਤਾਂ ਇਹ ਸਜਦੇ ਉਸਦੀ ਨਮਾਜ਼ ਨੂੰ ਜੋੜੇ (ਛੇ ਰਕਆਤਾਂ) ਵਾਲੀ ਨਮਾਜ਼ ਬਣਾ ਦੇਣਗੇ ਅਤੇ ਜੇਕਰ ਪੂਰੀਆਂ ਚਾਰ ਰਕਆਤਾਂ ਪੜ੍ਹੀਆਂ ਹਨ, ਤਾਂ ਇਹ ਸਜਦੇ ਸ਼ੈਤਾਨ ਲਈ ਜ਼ਿੱਲਤ ਤੇ ਬਦਨਾਮੀ ਬਣ ਜਾਣਗੇ।»
02
Explanation
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਦੋਂ ਕਿਸੇ ਨਮਾਜ਼ੀ ਨੂੰ ਆਪਣੀ ਨਮਾਜ਼ ਦੀਆਂ ਰਕਆਤਾਂ ਬਾਰੇ ਸ਼ੱਕ ਹੋ ਜਾਵੇ ਅਤੇ ਪਤਾ ਨਾ ਚੱਲੇ ਕਿ ਤਿੰਨ ਰਕਆਤਾਂ ਪੜ੍ਹੀਆਂ ਹਨ ਜਾਂ ਚਾਰ ਰਕਆਤਾਂ, ਤਾਂ ਜਿਸ ਵਾਧੂ ਰਕਆਤ ਦੇ ਬਾਰੇ ਸ਼ੱਕ ਹੋਵੇ, ਉਸ ਨੂੰ ਨਾ ਗਿਣੇ। ਉਦਾਹਰਣ ਵਜੋਂ ਤਿੰਨ ਅਤੇ ਚਾਰ ਬਾਰੇ ਸ਼ੱਕ ਹੋਵੇ, ਤਾਂ ਤਿੰਨ ਰਕਆਤਾਂ ਤਾਂ ਪੱਕੀਆਂ ਹਨ, ਇਸ ਲਈ ਚੌਥੀ ਰਕਆਤ ਪੜ੍ਹ ਲਵੇ ਅਤੇ ਸਲਾਮ ਫੇਰਨ ਤੋਂ ਪਹਿਲਾਂ ਦੋ ਸਜਦੇ ਕਰ ਲਵੇ।
ਅਜਿਹੀ ਸਥਿਤੀ ਵਿੱਚ, ਜੇਕਰ ਉਸ ਨੇ ਪਹਿਲਾਂ ਹੀ ਚਾਰ ਰਕਆਤਾਂ ਪੜ੍ਹੀਆਂ ਸਨ, ਤਾਂ ਬਾਅਦ ਵਾਲੀ ਇੱਕ ਰਕਆਤ ਮਿਲਾ ਕੇ ਪੰਜ ਰਕਆਤਾਂ ਹੋ ਗਈਆਂ ਅਤੇ ਸਹਵ (ਗਲਤੀ) ਦੇ ਦੋ ਸਜਦੇ ਇੱਕ ਰਕਆਤ ਦੇ ਬਦਲੇ ਹੋ ਗਏ, ਜਿਸ ਨਾਲ ਰਕਆਤਾਂ ਦੀ ਗਿਣਤੀ ਜੋੜੇ ਵਾਲੀ (ਜਿਸਤ) ਹੋ ਗਈ, ਅਨਿਸ਼ਚਿਤ (ਟਾਂਕ) ਨਹੀਂ ਰਹੀ। ਇਸ ਦੇ ਉਲਟ ਜੇਕਰ ਉਸ ਇੱਕ ਵਾਧੂ ਰਕਆਤ ਨੂੰ ਮਿਲਾ ਕੇ ਚਾਰ ਰਕਆਤਾਂ ਪੜ੍ਹੀਆਂ ਹਨ, ਤਾਂ ਫੇਰ ਉਸ ਨੇ ਬਿਨਾ ਕਿਸੇ ਘਾਟੇ ਜਾਂ ਵਾਧੇ ਦੇ ਓਨੀਆਂ ਹੀ ਰਕਆਤਾਂ ਪੜ੍ਹੀਆਂ ਹਨ, ਜਿੰਨੀਆਂ ਪੜ੍ਹਨੀਆਂ ਚਾਹੀਦੀਆਂ ਸਨ।
ਇਸ ਤਰ੍ਹਾਂ, ਸਹਵ ਦੇ ਦੋਵੇਂ ਸਜਦੇ ਸ਼ੈਤਾਨ ਲਈ ਜ਼ਿੱਲਤ (ਬੇਇੱਜ਼ਤੀ) ਤੇ ਬਦਨਾਮੀ ਅਤੇ ਉਸਨੂੰ ਨਾਕਾਮ ਤੇ ਨਾਮੁਰਾਦ ਕਰਨ ਦੀ ਨਿਸ਼ਾਨੀ ਸਾਬਤ ਹੋਣਗੇ। ਕਿਉਂਕਿ ਸ਼ੈਤਾਨ ਨੇ ਨਮਾਜ਼ ਪੜ੍ਹਨ ਵਾਲੇ ਦੀ ਨਮਾਜ਼ ਖਰਾਬ ਕਰਨ ਦੀ ਕੋਸ਼ਿਸ਼ ਤਾਂ ਕੀਤੀ ਸੀ, ਲੇਕਿਨ ਇਬਨ ਆਦਮ (ਇਨਸਾਨ) ਨੇ ਉਹੀ ਸਜਦੇ ਕਰ ਕੇ ਉਸ ਨੂੰ ਠੀਕ ਕਰ ਲਿਆ, ਜਿਸ ਨੂੰ ਕਰਨ ਤੋਂ ਇਬਲੀਸ (ਭਾਵ ਸ਼ੈਤਾਨ) ਨੇ ਇਨਕਾਰ ਕਰ ਦਿੱਤਾ ਸੀ, ਜਦੋਂ ਉਸ ਨੇ ਆਦਮ ਨੂੰ ਸਜਦਾ ਕਰਨ ਦੇ ਸਬੰਧ ਵਿੱਚ ਅੱਲਾਹ ਦੇ ਹੁਕਮ ਦਾ ਪਾਲਣ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

03
Benefits
ਨਮਾਜ਼ ਪੜ੍ਹਨ ਵਾਲੇ ਵਿਅਕਤੀ ਨੂੰ ਜਦੋਂ ਆਪਣੀ ਨਮਾਜ਼ ਦੀਆਂ ਰਕਆਤਾਂ ਬਾਰੇ ਸ਼ੱਕ ਹੋ ਜਾਵੇ ਅਤੇ ਪੱਕੇ ਯਕੀਨ ਨਾਲ ਫੈਸਲਾ ਨਾ ਕਰ ਸਕੇ ਕਿ ਕਿੰਨੀਆਂ ਰਕਆਤਾਂ ਪੜ੍ਹੀਆਂ ਹਨ, ਤਾਂ ਸ਼ੱਕ ਨੂੰ ਪਰੇ ਰੱਖ ਕੇ ਯਕੀਨ ਦੇ ਅਧਾਰ 'ਤੇ ਕੰਮ ਕਰੇ। ਭਾਵ ਘੱਟ ਗਿਣਤੀ ਨੂੰ ਸਹੀ ਮੰਨ ਕੇ ਨਮਾਜ਼ ਪੂਰੀ ਕਰੇ ਅਤੇ ਸਲਾਮ ਫੇਰਨ ਤੋਂ ਪਹਿਲਾਂ ਸਹਵ (ਗਲਤੀ) ਦੇ ਦੋ ਸਜਦੇ ਕਰ ਕੇ ਸਲਾਮ ਫੇਰੇ।
ਸਹਵ ਦੇ ਦੋਵੇਂ ਸਜਦੇ ਅਸਲ ਵਿੱਚ ਨਮਾਜ਼ ਵਿੱਚ ਆਉਣ ਵਾਲੀ ਕਮੀ ਨੂੰ ਦੂਰ ਕਰਨ ਅਤੇ ਸ਼ੈਤਾਨ ਨੂੰ ਨਾਕਾਮੀ ਤੇ ਨਾਮੁਰਾਦੀ ਵਾਪਸ ਕਰਨ ਦਾ ਸਾਧਨ ਹਨ।
ਇਸ ਹਦੀਸ ਵਿੱਚ ਜਿਸ ਸ਼ੱਕ ਦੀ ਗੱਲ ਕੀਤੀ ਗਈ ਹੈ, ਉਸ ਤੋਂ ਭਾਵ ਅਜਿਹਾ ਸ਼ੱਕ ਹੈ ਜਿਸ ਵਿੱਚ ਕੋਈ ਇੱਕ ਪੱਖ ਭਾਰੀ ਨਾ ਹੋਵੇ। ਜੇਕਰ ਕਿਸੇ ਪਾਸੇ ਰੁਝਾਨ ਹੋਵੇ ਅਤੇ ਉਸ ਵੱਲ ਪੱਖ ਭਾਰੀ ਹੋਵੇ, ਤਾਂ ਉਸੇ 'ਤੇ ਅਮਲ ਕੀਤਾ ਜਾਵੇਗਾ।
ਵਸਵਸਿਆਂ (ਸ਼ੈਤਾਨੀ ਖਿਆਲਾਂ) ਨਾਲ ਲੜਨ ਅਤੇ ਸ਼ਰੀਅਤ ਦੇ ਹੁਕਮਾਂ ਦੀ ਪਾਲਣਾ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਪ੍ਰੇਰਨਾ।

Attribution
[رواه مسلم]
Categories
Share
Share hadeeth
Sharing options
4Views0Cards0Shares